ਅੰਮ੍ਰਿਤਸਰ, 14 ਫ਼ਰਵਰੀ, 2022:ਮੁੱਖ ਮੰਤਰੀ ਸ: ਚਰਨਜੀਤ ਸਿੰਘ ਚੰਨੀ ਨੂੰ ਕਾਂਗਰਸ ਹਾਈਕਮਾਨ ਵੱਲੋਂ ਮੁੱਖ ਮੰਤਰੀ ਦਾ ਚਿਹਰਾ ਐਲਾਨੇ ਜਾਣ ਮਗਰੋਂ ਸਪਸ਼ਟ ਤੌਰ ’ਤੇ ਨਾਰਾਜ਼ ਚੱਲੇ ਆ ਰਹੇ ਪ੍ਰਦੇਸ਼ ਕਾਂਗਰਸ ਪ੍ਰਧਾਨ ਸ: ਨਵਜੋਤ ਸਿੰਘ ਸਿੱਧੂ ਨੇ ਸ: ਚੰਨੀ ’ਤੇ ਇਕ ਹੋਰ ਤਿੱਖਾ ਹਮਲਾ ਬੋਲਿਆ ਹੈ।

ਐਤਵਾਰ ਨੂੂੰ ਅੰਮ੍ਰਿਤਸਰ ਵਿਖ਼ੇ ਪ੍ਰਵਾਸੀ ਪੰਜਾਬੀਆਂ ਦੇ ਇਕ ਸਮਾਗਮ ਦੌਰਾਨ ਗੱਲਬਾਤ ਕਰਦਿਆਂ ਸ: ਸਿੱਧੂ ਨੇ ਕਿਹਾ ਕਿ ਉਹ ਹੁਣ ਤਕ ਦੋ ਤਿੰਨ ਮੁੱਖ ਮੰਤਰੀ ਭੁਗਤਾ ਚੁੱਕੇ ਹਨ ਅਤੇ ਅੱਗੇ ਵੀ ਸਮਰੱਥਾ ਰੱਖਦੇ ਹਨ ਕਿ ਲੋਕਾਂ ਦੀ ਤਾਕਤ ਨਾਲ ਇਕ ਅੱਧੇ ਨੂੰ ਹੋਰ ਭੁਗਤਾ ਸਕਣ।

ਉਹਨਾਂ ਆਖ਼ਿਆ ਕਿ ਮੁੱਖ ਮੰਤਰੀ ਕੋਲ ‘ਐਬਸੋਲਿਊਟ ਪਾਵਰ’ ਹੁੰਦੀ ਹੈ ਪਰ ਜ਼ਰੂਰੀ ਨਹੀਂ ਕਿ ਸਭ ਕੁਝ ਮੁੱਖ ਮੰਤਰੀ ਬਣ ਕੇ ਹੀ ਹੁੰਦਾ ਹੈ।

ਉਹਨਾਂ ਨੇ ਸ: ਚੰਨੀ ਦਾ ਨਾਂਅ ਲਏ ਬਿਨਾਂ ਕਿਹਾ ਕਿ ਜੇ ‘ਠੀਕ ਨਾ ਚੱਲਿਆ ਤਾਂ ਇਕ ਹੋਰ ਭੁਗਤਾ ਦਊਂਗਾ। ਜੇ ਠੀਕ ਚੱਲਿਆ ਤਾਂ ਜੈ ਜੈ ਕਾਰ।’

ਸ: ਸਿੱਧੂ ਨੇ ਦਾਅਵਾ ਕੀਤਾ ਕਿ ‘ਮੇਰੀ ਆਪਣੀ ਕੋਈ ਮਨਸ਼ਾ ਰਹਿ ਨਹੀਂ ਗਈ, ਮੈਂ ਤਾਂ ਮੰਗਦਾ ਹੀ ਕੁਝ ਨਹੀਂ।