ਟਰੱਕ ‘ਚੋਂ ਚੋਰੀ ਹੋਏ ਸੇਬਾਂ ਦੀਆਂ ਪੇਟੀਆਂ ਦਾ ਸਾਰਾ ਨੁਕਸਾਨ ਚੁੱਕਣਗੇ ਆਹ ਵੀਰ – ਸਾਡੀ ਕੌਮ ਤਾਂ ਸੇਵਾ ਕਰਨ ਵਾਲੀ ਹੈ, ਚੋਰੀ ਨਹੀਂ -ਪੰਜਾਬੀਓ ਆਹ ਵੀਡੀਓ ਵੀ ਕਰਦੋ Share
ਗੱਲ ਓਹਨਾ ਵੇਲਿਆਂ ਦੀ ਹੈ ਜਦੋਂ ਬਾਹਰੋਂ ਇੰਪੋਰਟ ਕੀਤੀਆਂ ਕਾਰਾਂ ਪਹਿਲੋਂ ਬੰਬੇ ਪੋਰਟ ਤੇ ਉੱਤਰਦੀਆਂ ਫੇਰ ਓਥੋਂ ਡੀਲਰਾਂ ਦੇ ਡਰਾਈਵਰ ਖੁਦ ਚਲਾ ਕੇ ਪੰਜਾਬ ਲਿਆਇਆ ਕਰਦੇ..!
ਇੰਜ ਹੀ ਕੇਰਾਂ ਕੁਝ ਕਾਰਾਂ ਦਾ ਕਾਫਲਾ ਗਵਾਲੀਅਰ ਕੋਲ ਪੈਟਰੋਲ ਪੰਪ ਤੇ ਤੇਲ ਪਵਾਉਣ ਰੁਕਿਆ ਤਾਂ ਵੇਖਣ ਵਾਲੀ ਵੱਡੀ ਭੀੜ ਇੱਕਠੀ ਹੋ ਗਈ..ਕੋਈ ਇੰਜਣ ਤੇ ਕੋਈ ਸੀਟਾਂ ਵੇਖੀ ਜਾਵੇ..!
ਇਸੇ ਚਹਿਲ ਪਹਿਲ ਵਿਚ ਕਾਫਲੇ ਵਾਲੇ ਜਿਸ ਸਿੰਘ ਦੀ ਪੈਟਰੋਲ ਦੇ ਪੈਸੇ ਦੇਣ ਦੀ ਜੁੰਮੇਵਾਰੀ ਸੀ..ਉਹ ਦੇਣੇ ਭੁੱਲ ਗਿਆ ਉਹ ਓੰਜ ਹੀ ਚਲੇ ਗਏ..ਕਰਿੰਦਾ ਘਬਰਾ ਗਿਆ ਅਖੇ ਮਾਲਕ ਨੇ ਏਡੀ ਵੱਡੀ ਰਕਮ ਹੁਣ ਮੇਰੇ ਪੱਲੇ ਪਾ ਦੇਣੀ..!

ਕੋਲ ਹੀ ਖਲੋਤੇ ਕੁਝ ਪੰਜਾਬੀ ਟਰੱਕ ਡਰਾਈਵਰਾਂ ਨੂੰ ਪਤਾ ਲੱਗਾ ਤਾਂ ਆਖਣ ਲੱਗੇ ਕੇ ਉਹ ਵਾਪਿਸ ਜਰੂਰ ਪਰਤਣਗੇ..ਘਬਰਾ ਨਾ ਜੇ ਨਾ ਵੀ ਪਰਤੇ ਤਾਂ ਤੇਰੇ ਪੈਸੇ ਅਸੀਂ ਦੇ ਦਿਆਂਗੇ..ਘੜੀ ਕੂ ਮਗਰੋਂ ਉਹ ਵਾਕਿਆ ਹੀ ਵਾਪਿਸ ਪਰਤ ਆਏ ਤੇ ਓਹਨਾ ਗੁਰੂ ਦੀ ਵੀ ਰੱਖ ਲਈ ਤੇ ਸਿਰ ਤੇ ਬੰਨੀਆਂ ਦਸਤਾਰਾਂ ਦੀ ਵੀ..ਸਭ ਤੋਂ ਵੱਧ ਰੱਖੀ ਓਹਨਾ ਡਰਾਈਵਰਾਂ ਦੀ ਜਿੰਨਾ ਤਸੱਲੀ ਦਿੱਤੀ ਸੀ ਕੇ ਉਹ ਜਰੂਰ ਪਰਤਣਗੇ..ਦੱਸਦੇ ਇਸ ਘਟਨਾ ਦੀ ਉਸ ਇਲਾਕੇ ਵਿਚ ਓਹਨੀ ਦਿਨੀ ਵਾਹਵਾ ਚਰਚਾ ਹੋਈ ਸੀ!
ਕੱਲ ਐਕਸੀਡੈਂਟ ਟਰੱਕ ਵਿੱਚੋਂ ਸੇਬਾਂ ਦੀਆਂ ਪੇਟੀਆਂ ਚੁੱਕ ਆਪਣੀ ਕਾਰ ਦੀ ਡਿੱਗੀ ਵਿਚ ਰੱਖਦੇ ਹੋਏ ਇੱਕ ਦਸਤਾਰ ਧਾਰੀ ਵੱਲ ਵੇਖ ਯਾਦ ਆ ਗਈ ਇੱਕ ਪੂਰਾਣੀ ਗੱਲ!
ਦੋਸਤੋ ਸਾਰਿਆਂ ਨੂੰ ਇੱਕੋ ਰੱਸੇ ਨਹੀਂ ਬੰਨ ਰਿਹਾ ਪਰ ਆਧੁਨਿਕਤਾ ਦੇ ਤਾਣੇ ਬਾਣੇ ਨੇ ਫਰਕ ਤਾਂ ਜਰੂਰ ਪਾ ਹੀ ਦਿੱਤਾ ਏ ਵਰਨਾ ਕੀ ਮਜਾਲ ਏ ਬਾਰਾਂ ਸੋ ਅੱਸੀ ਪੇਟੀਆਂ ਵਿੱਚੋਂ ਇੱਕ ਵੀ ਚੁੱਕ ਲਈ ਜਾਂਦੀ!
ਹਰਪ੍ਰੀਤ ਸਿੰਘ ਜਵੰਦਾ


1998 ਵਿੱਚ ਖੰਨੇ ਕੋਲ ਵਾਪਰੇ ਇਕ ਰੇਲ ਹਾਦਸੇ ਦੌਰਾਨ ਪੰਜਾਬ ਦੇ ਲੋਕਾਂ ਦੀ ਇਮਾਨਦਾਰੀ ਅਤੇ ਨੈਤਿਕਤਾ ਦੀਆਂ ਖਬਰਾਂ ਸਾਰੇ ਮੀਡੀਏ ਦਾ ਸ਼ਿੰਗਾਰ ਬਣੀਆਂ ਸਨ ਕਿ ਕਿਸੇ ਜ਼ਖਮੀ ਜਾਂ ਮ੍ਰਿਤਕ ਮੁਸਾਫ਼ਰ ਦਾ ਇਕ ਧੇਲਾ ਵੀ ਚੋਰੀ ਨਹੀਂ ਕੀਤਾ ਕਿਸੇ ਨੇ ਪਰ ਅੱਜ ਦੇ ਪੰਜਾਬ ਦੀ ਤਸਵੀਰ ਹੋਰ ਹੈ… ਕੱਲ੍ਹ ਪਠਾਣਕੋਟ (ਇਕ ਵੀਰ ਦੀ ਟਿਪੱਣੀ ਅਨੁਸਾਰ ਅਮਲੋਹ ਕੋਲ, ਇਕ ਟਿੱਪਣੀ ਅਨੁਸਾਰ ਪਿੰਡ ਨਬੀਪੁਰ) ਕੋਲ ਇਕ ਟਰੱਕ ਉਲਟ ਗਿਆ ਜੋ ਕਿ ਸੇਬਾਂ ਦੀਆਂ 1260 ਪੇਟੀਆਂ ਨਾਲ ਭਰਿਆ ਸੀ। ਜ਼ਖਮੀ ਹੋਣ ਕਰਕੇ ਡਰਾਇਵਰ ਡਾਕਟਰ ਕੋਲ ਦਵਾਈ ਲੈਣ ਚਲਾ ਗਿਆ ਅਤੇ ਪਿੱਛੋਂ ਸਾਰਾ ਟਰੱਕ ਖਾਲੀ ਕਰ ਦਿੱਤਾ ਪੰਜਾਬੀਆਂ ਨੇ.. ਵੈਸੇ ਤਾਂ ਕਹਿੰਦੇ ਕਿ ਝੱਗਾ ਚੁੱਕਿਆਂ ਆਪਣਾ ਦੀ ਢਿੱਡ ਨੰਗਾ ਹੁੰਦਾ ਪਰ ਸਭ ਕੁੱਝ ਤਾਂ ਸਾਹਮਣੇ ਹੈ… ਲੁਕਾਉਣਾ ਕੀ?
ਜ਼ਖਮੀ ਡਰਾਇਵਰ ਦੇ ਬੋਲ ਨੇ,”.. ਆਹ ਆ..ਭੈ… ਚ… ਬੇਇਨਸਾਫ਼… ਪੰਜਾਬ ਆ ਇਹ ਓਏ..ਇਹ ਪੰਜਾਬ ਆ… ਇਹ ਪੰਜਾਬ ਆ ਜਿਥੇ ਚੋਰੀ ਦਾ ਸੇਬ ਖਾਣਾ ਵੀ ਲੋਕ ਗੁਨਾਹ ਸਮਝਦੇ ਸੀ” – Sukhpreet Singh Udhoke