ਬਰੈਂਪਟਨ ਦੀ ਪਵਨਪ੍ਰੀਤ ਕੌਰ (21) ਦਾ ਗੋਲੀ ਮਾਰ ਕਤਲ, ਹਮਲਾਵਰ ਫਰਾਰ
ਮਿਸੀਸਾਗਾ , ਉਨਟਾਰੀਓ : ਮਿਸੀਸਾਗਾ ਵਿਖੇ ਲੰਘੇ ਸ਼ਨਿਚਰਵਾਰ ਰਾਤ 10:45 ਵਜੇ ਕਰੈਡਿਟ ਵਿਊ / ਬ੍ਰਿਟਾਨੀਆ ਰੋਡ ਵਿਖੇ ਬਰੈਂਪਟਨ ਨਾਲ ਸਬੰਧਤ 21 ‘ਸਾਲਾਂ ਦੀ ਨੌਜਵਾਨ ਕੁੜੀ ਪਵਨਪ੍ਰੀਤ ਕੌਰ ਦਾ ਗੋਲੀ ਮਾਰ ਕਤਲ ਕਰ ਦਿੱਤਾ ਗਿਆ ਹੈ, ਪੁਲਿਸ ਮੁਤਾਬਕ ਇਹ ਟਾਰਗੈਟ ਅਟੈਕ ਸੀ। ਹਮਲਾਵਰ ਵਾਰਦਾਤ ਤੋਂ ਬਾਅਦ ਪੈਦਲ ਹੀ ਉਥੋਂ ਭੱਜਣ ਚ ਕਾਮਯਾਬ ਹੋ ਗਿਆ ਹੈ। ਪੁਲਿਸ ਇਸ ਮਾਮਲੇ ਦੀ ਤਫਤੀਸ਼ ਕਰ ਰਹੀ ਹੈ।
ਕੁਲਤਰਨ ਸਿੰਘ ਪਧਿਆਣਾ


ਕੈਨੇਡਾ ‘ਚ ਪੰਜਾਬੀਆਂ ਦੇ ਕਤਲ ਦੀਆਂ ਵਾਰਦਾਤਾਂ ਘਟਣ ਦਾ ਨਾਮ ਨਹੀਂ ਲੈ ਰਹੀਆਂ। ਇਸੇ ਵਿਚਾਲੇ ਹੁਣ ਕੈਨੇਡਾ ਦੇ ਬਰੈਂਪਟਨ ਵਿਖੇ 21 ਸਾਲਾ ਕੁੜੀ ਦਾ ਗੋਲੀਆਂ ਮਾਰ ਕੇ ਕਤ.ਲ ਕਰ ਦਿੱਤਾ ਗਿਆ ਹੈ । ਪੀਲ ਰੀਜਨਲ ਪੁਲਿਸ ਨੇ ਦੱਸਿਆ ਕਿ ਇਹ ਘਟਨਾ 3 ਦਸੰਬਰ ਨੂੰ ਰਾਤ 10.40 ਵਜੇ ਦੇ ਕਰੀਬ ਕ੍ਰੈਡਿਟਵਿਊ ਰੋਡ ਅਤੇ ਬ੍ਰਿਟਾਨੀਆ ਰੋਡ ਵੈਸਟ ਵਿਖੇ ਇੱਕ ਪੈਟਰੋ-ਕੈਨੇਡਾ ਵਿਖੇ ਵਾਪਰੀ । ਇਸ ਘਟਨਾ ਸਬੰਧੀ ਪੁਲਿਸ ਨੇ ਦੱਸਿਆ ਕਿ ਗੈਸ ਸਟੇਸ਼ਨ ਦੀ ਕਰਮਚਾਰੀ ਪਵਨਪ੍ਰੀਤ ਕੌਰ ਨੂੰ ਇੱਕ ਤੋਂ ਵੱਧ ਗੋਲੀਆਂ ਮਾਰੀਆਂ ਗਈਆਂ ਅਤੇ ਡਾਕਟਰੀ ਸਹਾਇਤਾ ਦੇ ਬਾਵਜੂਦ ਮੌਕੇ ‘ਤੇ ਹੀ ਉਸਦੀ ਮੌਤ ਹੋ ਗਈ।

ਇਸ ਘਟਨਾ ਸਬੰਧੀ ਪੀਲ ਰੀਜਨਲ ਪੁਲਿਸ ਨੇ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਜਾਨ ਬਚਾਉਣ ਦੇ ਉਪਾਅ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਪੀੜਤਾ ਨੇ ਜ਼ਖ਼ਮਾਂ ਨੂੰ ਨਾ ਝੱਲਦਿਆਂ ਦਮ ਤੋੜ ਦਿੱਤਾ ।

ਪੁਲਿਸ ਵੱਲੋਂ ਸ਼ੱਕੀ ਵਿਅਕਤੀ ਦੀ ਭਾਲ ਕੀਤੀ ਜਾ ਰਹੀ ਹੈ ਜਿਸ ਨੇ ਕਾਲੇ ਕੱਪੜੇ ਪਾਏ ਹੋਏ ਸਨ ਅਤੇ ਘਟਨਾ ਤੋਂ ਬਾਅਦ ਪੈਦਲ ਹੀ ਜਾਂਦਾ ਦੇਖਿਆ ਗਿਆ ਸੀ। ਪੁਲਿਸ ਨੇ ਇਸ ਨੂੰ ਟਾਰਗੇਟਿਡ ਘਟਨਾ ਦੱਸਦਿਆਂ ਕਤਲ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਤੋਂ ਅੱਗੇ ਪੁਲਿਸ ਨੇ ਦੱਸਿਆ ਕਿ ਵਾਰਦਾਤ ਵਾਲੀ ਥਾਂ ਤੋਂ ਹੁਣ ਤੱਕ ਕੋਈ ਹਥਿਆਰ ਬਰਾਮਦ ਨਹੀਂ ਹੋਇਆ ਹੈ ।