Jalandhar Kulhad Pizza Couple: ਜਲੰਧਰ ਦਾ ਮਸ਼ਹੂਰ ਕੁੱਲ੍ਹੜ ਪੀਜ਼ਾ ਕਪਲ ਲਗਾਤਾਰ ਸੋਸ਼ਲ ਮੀਡੀਆ ਉੱਪਰ ਸੁਰਖੀਆਂ ਬਟੋਰ ਰਿਹਾ ਹੈ। ਕੁਝ ਦਿਨ ਪਹਿਲਾਂ ਉਨ੍ਹਾਂ ਦਾ ਖਿਡੌਣਾ ਬੰਦੂਕ ਨੂੰ ਲੈ ਵਿਵਾਦ ਹੋ ਗਿਆ ਸੀ। ਇੱਕ ਵਾਰ ਉਹ ਫਿਰ ਤੋਂ ਸੁਰਖੀਆਂ ਵਿੱਚ ਹਨ। ਦਰਅਸਲ, ਇਸ ਜੋੜੇ ਦਾ ਗੁਆਂਢੀ ਦੁਕਾਨਦਾਰ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ। ਇਸ ਝਗੜੇ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਇਸ ਵਾਇਰਲ ਵੀਡੀਓ ‘ਚ ਮੀਆਂ-ਬੀਬੀ ਅਤੇ ਉਨ੍ਹਾਂ ਦੇ ਗੁਆਂਢੀ ਦੋਵੇਂ ਇਕ-ਦੂਜੇ ‘ਤੇ ਅਸ਼ਲੀਲ ਗਾਲਾਂ ਕੱਢ ਰਹੇ ਹਨ।

ਜਲੰਧਰ ਦਾ ਮਸ਼ਹੂਰ ਕੁੱਲ੍ਹੜ ਪੀਜ਼ਾ ਕਪਲ ਲਗਾਤਾਰ ਸੋਸ਼ਲ ਮੀਡੀਆ ਉੱਪਰ ਸੁਰਖੀਆਂ ਬਟੋਰ ਰਿਹਾ ਹੈ। ਕੁਝ ਦਿਨ ਪਹਿਲਾਂ ਉਨ੍ਹਾਂ ਦਾ ਖਿਡੌਣਾ ਬੰਦੂਕ ਨੂੰ ਲੈ ਵਿਵਾਦ ਹੋ ਗਿਆ ਸੀ। ਇੱਕ ਵਾਰ ਉਹ ਫਿਰ ਤੋਂ ਸੁਰਖੀਆਂ ਵਿੱਚ ਹਨ। ਦਰਅਸਲ, ਇਸ ਜੋੜੇ ਦਾ ਗੁਆਂਢੀ ਦੁਕਾਨਦਾਰ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ। ਇਸ ਝਗੜੇ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਇਸ ਵਾਇਰਲ ਵੀਡੀਓ ‘ਚ ਮੀਆਂ-ਬੀਬੀ ਅਤੇ ਉਨ੍ਹਾਂ ਦੇ ਗੁਆਂਢੀ ਦੋਵੇਂ ਇਕ-ਦੂਜੇ ‘ਤੇ ਅਸ਼ਲੀਲ ਗਾਲਾਂ ਕੱਢ ਰਹੇ ਹਨ।

ਮਾਮੂਲੀ ਝਗੜੇ ਕਾਰਨ ਹੋਇਆ ਵਿਵਾਦ

ਜਲੰਧਰ ਸ਼ਹਿਰ ਦੇ ਵਾਲਮੀਕੀ ਚੌਂਕ ‘ਚ ਕੁੱਲ੍ਹੜ ਪੀਜ਼ਾ ਜੋੜੇ ਅਤੇ ਉਨ੍ਹਾਂ ਦੇ ਗੁਆਂਢੀਆਂ ਵਿਚਾਲੇ ਨਾ ਸਿਰਫ ਅਸ਼ਲੀਲ ਗਾਲੀ-ਗਲੋਚ ਸਗੋਂ ਮਾਮੂਲੀ ਤਕਰਾਰ ਵੀ ਹੋਈ। ਸਹਿਜ ਅਰੋੜਾ ਨੇ ਆਪਣੇ ਗੁਆਂਢੀ ਨੂੰ ਦੋਹਾਂ ਸੀਮਾਵਾਂ ਦੇ ਵਿਚਕਾਰ ਰੱਖੀਆਂ ਰੱਸੀਆਂ ਰਾਹੀਂ ਖਿੱਚਣ ਦੀ ਕੋਸ਼ਿਸ਼ ਕੀਤੀ, ਪਰ ਕੁਝ ਲੋਕਾਂ ਨੇ ਅੰਦਰ ਆ ਕੇ ਦੋਵਾਂ ਨੂੰ ਬਚਾ ਲਿਆ। ਇਸ ਤੋਂ ਬਾਅਦ ਲੋਕ ਸਹਿਜ ਨੂੰ ਪਿਛਲੇ ਪਾਸੇ ਲੈ ਜਾਂਦੇ ਹਨ, ਫਿਰ ਉਸ ਦੀ ਪਤਨੀ ਗੁਰਪ੍ਰੀਤ ਕੌਰ ਮੂਹਰੇ ਆਉਂਦੀ ਹੈ। ਉਹ ਵੀ ਅਸ਼ਲੀਲ ਗਾਲ੍ਹਾਂ ਕੱਢਦੇ ਹੋਏ ਝਗੜੇ ਵਿੱਚ ਪੈ ਜਾਂਦੀ ਹੈ, ਪਰ ਗੁਆਂਢੀ ਦੀਆਂ ਧੀਆਂ ਆਪਣੇ ਪਿਤਾ ਨੂੰ ਦੁਕਾਨ ਦੇ ਅੰਦਰ ਲੈ ਜਾਂਦੀਆ ਹਨ।

ਜਾਣੋ ਕਿਉਂ ਹੋਇਆ ਝਗੜਾ

ਦਰਅਸਲ, ਉਸਾਰੀ ਦੇ ਕੰਮ ਨੂੰ ਲੈ ਭਗਵਾਨ ਵਾਲਮੀਕੀ ਚੌਕ ਵਿਖੇ ਦੋ ਗੁੱਟਾਂ ਵਿਚਕਾਰ ਲੜਾਈ ਹੋਈ। ਸ਼ਾਇਦ ਗਾਹਕਾਂ ਲਈ ਫਰੈਸ਼ ਬਾਈਟ ਜਾਂ ਕੁੱਲ੍ਹੜ ਪੀਜ਼ਾ ਰੇਹੜੀ ਦੇ ਕੋਲ ਜੋ ਖੜ੍ਹੇ ਮੇਜ਼ ਰੱਖੇ ਹੋਏ ਸਨ, ਉਹ ਉਸਾਰੀ ਦੇ ਕੰਮ ਕਾਰਨ ਗੁਆਂਢੀਆਂ ਨੇ ਹਟਾ ਦਿੱਤੇ। ਇਸ ਗੱਲ ਨੂੰ ਲੈ ਕੇ ਦੋਵਾਂ ਵਿਚਾਲੇ ਬਹਿਸ ਹੋ ਗਈ। ਕਿਸੇ ਨੇ ਇਸ ਸਾਰੀ ਘਟਨਾ ਨੂੰ ਮੋਬਾਈਲ ‘ਚ ਕੈਦ ਕਰ ਲਿਆ ਅਤੇ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਕਰ ਦਿੱਤੀ।