ਨਕੋਦਰ ‘ਚ ਗੈਂਗਸਟਰਾਂ ਨੇ 50 ਲੱਖ ਦੀ ਫਿਰੌਤੀ ਨਾ ਦੇਣ ‘ਤੇ BJP ਕਾਰਜਕਰਤਾ ਭੁਪਿੰਦਰ ਸਿੰਘ (ਟਿੰਮੀ ਚਾਵਲਾ) ਦਾ ਗੋਲੀਆਂ ਮਾਰ ਕੇ ਕੀਤਾ ਕਤਲ। ਗੋਲੀਬਾਰੀ ਵਿੱਚ ਸਕਿਉਰਿਟੀ ‘ਚ ਤੈਨਾਤ ਪੁਲਿਸ ਮੁਲਾਜ਼ਮ ਦੀ ਵੀ ਜ਼ਖਮੀ

ਨਕੋਦਰ, 7 ਦਸੰਬਰ-ਵੱਡੀ ਖ਼ਬਰ ਨਕੋਦਰ ਤੋਂ ਸਾਹਮਣੇ ਆਈ ਹੈ ਜਿਥੇ ਕਿ ਨਕੋਦਰ ਵਿਖੇ ਕੱਪੜਾ ਵਪਾਰੀ ਟਿੰਮੀ ਚਾਵਲਾ ਦੀ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਹੱ+ਤਿ+ਆ ਕਰ ਦਿੱਤੀ। ਇਸ ਦੌਰਾਨ ਇਕ ਪੁਲਿਸ ਵਾਲਾ ਵੀ ਜ਼ਖਮੀਂ ਹੋਇਆ ਹੈ।

ਨਕੋਦਰ ਦਹਿਲਿਆ ਗੋਲੀਆਂ ਨਾਲ, ਕੱਪੜਾ ਵਪਾਰੀ ਟਿੰਮੀ ਚਾਵਲਾ ਨੂੰ ਅਣਪਛਾਤੇ ਵਿਅਕਤੀਆਂ ਨੇ ਮਾਰੀਆਂ ਗੋਲੀਆਂ -👉ਕੱਪੜਾ ਵਪਾਰੀ ਟਿੰਮੀ ਚਾਵਲਾ ਦੀ ਹੋਈ ਮੌਤ, ਪਰਿਵਾਰਕ ਮੈਂਬਰਾਂ ਦਾ ਰੋ-ਰੋ ਬੁਰਾ ਹਾਲ, 👉ਸ਼ਹਿਰ ਚ ਸ਼ੋਕ ਦੀ ਲਹਿਰ, ਪੁਲਿਸ ਪ੍ਰਸ਼ਾਸਨ ਖਿਲਾਫ ਸ਼ਹਿਰ ਵਾਸੀਆਂ ਦਾ ਭਾਰੀ ਗੁੱਸਾ 👉ਮੁਠਭੇੜ ਦੌਰਾਨ ਪੁਲਿਸ ਵਾਲਾ ਵੀ ਹੋਇਆ ਜਖਮੀ

“ਪੰਜਾਬ ਤਰਸਤ ਮੁਖਮੰਤਰੀ ਮਸਤ” -ਥੋੜ੍ਹੀ ਦੇਰ ਪਹਿਲਾਂ ਹੀ ਨਕੋਦਰ ਵਿੱਚ ਗੈਂਗਸਟਰਾ ਵਲੋਂ 50 ਲਖ ਦੀ ਫਿਰੌਤੀ ਨਾ ਦੇਣ ਕਾਰਣ ਭਾਜਪਾ ਕਾਰਜਕਰਤਾ ਭੁਪਿੰਦਰ ਸਿੰਘ (ਟਿੰਮੀ ਚਾਵਲਾ) ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਸੂਬਾ ਪ੍ਰਧਾਨ ਸ਼੍ਰੀ ਅਸ਼ਵਨੀ ਸ਼ਰਮਾ ਜੀ ਵੱਲੋਂ ਇਸ ਘਟਨਾ ਦੀ ਸਖਤ ਨਿਖੇਧੀ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ Bhagwant Mann ਅਤੇ ਪੁਲਿਸ ਪ੍ਰਸ਼ਾਸਨ ਨੂੰ ਗੈਂਗਸਟਰਾਂ ਨੂੰ ਛੇਤੀ ਤੋਂ ਛੇਤੀ ਨਕੇਲ ਪਾਉਣ ਲਈ ਕਿਹਾ। ਪੰਜਾਬ ਵਿੱਚ ਕੋਈ ਦਿਨ ਐਸਾ ਨਹੀਂ ਜਿਸ ਦਿਨ ਕਤਲੇਆਮ ਅਤੇ ਲੁੱਟ-ਮਾਰ ਦੀਆਂ ਘਟਨਾਵਾਂ ਨਾ ਹੁੰਦੀਆਂ ਹੋਣ। ਪੰਜਾਬ ਦੇ ਮੁੱਖ ਮੰਤਰੀ ਪੰਜਾਬ ਨੂੰ ਗੈਂਗਸਟਰਾਂ ਦੇ ਹਵਾਲੇ ਕਰਕੇ ਦਿੱਲੀ,ਗੁਜਰਾਤ ਤੇ ਹਿਮਾਚਲ ਘੁੰਮ ਰਹੇ ਹਨ। ਪੰਜਾਬ ਵਿੱਚ ਜੰਗਲ ਰਾਜ ਦੀ ਸ਼ੁਰੂਆਤ ਹੋ ਚੁੱਕੀ ਹੈ ਪੰਜਾਬ ਸਰਕਾਰ ਸੁੱਤੀ ਪਈ ਹੈ।