Punjabi Singer Satinder Sartaaj Gets Trolled: ਪੰਜਾਬੀ ਕਲਾਕਾਰ ਸਤਿੰਦਰ ਸਰਤਾਜ (Satinder Sartaaj) ਆਪਣੀ ਉੱਚੀ ਅਤੇ ਸੁੱਚੀ ਗਾਇਕੀ ਨੂੰ ਲੈ ਹਰ ਕਿਸੇ ਦੇ ਪਸੰਦੀਦਾ ਗਾਇਕ ਹਨ। ਪਰ ਇਸ ਵਾਰ ਸਤਿੰਦਰ ਆਪਣੀ ਇੱਕ ਵੀਡੀਓ ਨੂੰ ਲੈ ਬੁਰੀ ਤਰ੍ਹਾਂ ਟ੍ਰੋਲ ਹੋ ਰਹੇ ਹਨ। ਆਖਿਰ ਕੀ ਹੈ ਇਸਦੀ ਵਜ੍ਹਾਂ ਇਸ ਤੋਂ ਪਹਿਲਾਂ ਦੇਖੋ ਇਹ ਵੀਡੀਓ…

Satinder Sartaaj Video: ਪੰਜਾਬ ‘ਚ ਇੰਨੀਂ ਦਿਨੀਂ ਵਿਆਹ ਸ਼ਾਦੀਆਂ ਦਾ ਸੀਜ਼ਨ ਚੱਲ ਰਿਹਾ ਹੈ। ਅਜਿਹੇ ‘ਚ ਪੰਜਾਬੀ ਸਿੰਗਰ ਵਿਆਹਾਂ ਦੇ ਫੰਕਸ਼ਨਾਂ ‘ਚ ਜਾ ਕੇ ਪਰਫਾਰਮ ਕਰਦੇ ਰਹਿੰਦੇ ਹਨ। ਇਸ ਦੌਰਾਨ ਸਤਿੰਦਰ ਸਰਤਾਜ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਨੂੰ ਖੁਦ ਸਤਿੰਦਰ ਸਰਤਾਜ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਸ਼ੇਅਰ ਕੀਤਾ ਹੈ, ਪਰ ਇਸ ਵੀਡੀਓ ਨੂੰ ਦੇਖ ਸਰਤਾਜ ਦੇ ਫੈਨਜ਼ ਉਨ੍ਹਾਂ ਕੋਲੋਂ ਨਾਰਾਜ਼ ਹੋ ਰਹੇ ਹਨ।

ਸਤਿੰਦਰ ਸਰਤਾਜ ਹਾਲ ਹੀ ‘ਚ ਇੱਕ ਵਿਆਹ ਦੀ ਪਾਰਟੀ ‘ਚ ਪਰਫਾਰਮ ਕਰਨ ਲਈ ਬੁਲਾਇਆ ਗਿਆ ਸੀ। ਇਸ ਵੀਡੀਓ ਸਰਤਾਜ ਨੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਹੈ। ਵੀਡੀਓ ਦੇਖ ਇਹ ਅੰਦਾਜ਼ਾ ਲਗਾਉਣਾ ਮੁਸ਼ਕਲ ਨਹੀਂ ਕਿ ਇਹ ਵਿਆਹ ਕਿਸੇ ਰਸੂਖਦਾਰ ਵਿਅਕਤੀ ਦੇ ਪੁੱਤਰ ਜਾਂ ਪੁੱਤਰੀ ਦਾ ਹੋਵੇਗਾ।

ਇਸ ਵੀਡੀਓ ‘ਚ ਸਰਤਾਜ ਦੀ ਪਰਫਾਰਮੈਂਸ ਦੌਰਾਨ ਪੈਸਾ ਗਾਇਕ ‘ਤੇ ਮੀਂਹ ਵਾਂਗ ਬਰਸ ਰਿਹਾ ਹੈ। ਗਾਇਕ ਜਿਸ ਸਟੇਜ ‘ਤੇ ਗਾ ਰਿਹਾ ਹੈ ਉਹ ਨੋਟਾਂ ਨਾਲ ਭਰਿਆ ਹੋਇਆ ਹੈ। ਵੀਡੀਓ ‘ਚ ਇਹ ਵੀ ਨਜ਼ਰ ਆ ਰਿਹਾ ਹੈ ਕਿ ਇਹ ਨੋਟ 10 ਤੇ 20 ਰੁਪਏ ਦੇ ਹਨ। ਪਰ ਇਸ ਵੀਡੀਓ ਨੂੰ ਦੇਖ ਕੇ ਸਰਤਾਜ ਦੇ ਫੈਨਜ਼ ਜ਼ਿਆਦਾ ਖੁਸ਼ ਨਜ਼ਰ ਨਹੀਂ ਆ ਰਹੇ ਹਨ।

ਇਸ ਵੀਡੀਓ ਨੂੰ ਦੇਖ ਲੋਕ ਇਤਰਾਜ਼ ਕਰ ਰਹੇ ਹਨ ਅਤੇ ਕਿ ਇਸ ਤਰ੍ਹਾਂ ਪੈਸਾ ਉਡਾਉਣਾ ਕਿੰਨਾ ਕੁ ਸਹੀ ਹੈ। ਕਮੈਂਟ ਬਾਕਸ ਵਿੱਚ ਲੋਕ ਇਸ ਬਾਰੇ ਆਪੋ ਆਪਣੇ ਵਿਚਾਰ ਦੇ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ, ‘ਕੌਣ ਕਹਿੰਦਾ ਹੈ ਕਿ ਦੇਸ਼ ‘ਚ ਗਰੀਬੀ ਹੈ’। ਇੱਕ ਹੋਰ ਯੂਜ਼ਰ ਨੇ ਲਿਖਿਆ, ‘ਗੁਰਦੁਆਰਾ ਸਾਹਿਬ ‘ਚ ਗ੍ਰੰਥੀ ਨੂੰ ਪੈਸੇ ਦੇਣ ਲੱਗਿਆਂ ਲੋਕਾਂ ਨੂੰ ਮੌਤ ਪੈ ਜਾਂਦੀ ਹੈ, ਇੱਥੇ ਕਿਵੇਂ ਪੈਸਾ ਲੁਟਾ ਰਹੇ ਨੇ।’ ਇੱਕ ਹੋਰ ਵਿਅਕਤੀ ਨੇ ਲਿਖਿਆ, “ਇਹ ਕਿਹੋ ਜਿਹਾ ਸੱਭਿਆਚਾਰ ਹੈ। ਇੰਡੀਆ ‘ਚ ਇੰਨੀਂ ਗਰੀਬੀ ਹੈ ਪੈਸਾ ਦੇਖੋ ਕਿੱਧਰ ਜਾਂਦਾ।” ਪੜ੍ਹੋ ਇਹ ਕਮੈਂਟਸ:

ਕਾਬਿਲੇਗ਼ੌਰ ਹੈ ਕਿ ਸਤਿੰਦਰ ਸਰਤਾਜ ਪੰਜਾਬੀ ਇੰਡਸਟਰੀ ਦੇ ਟੌਪ ਗਾਇਕ ਹਨ। ਉਹ ਆਪਣੀ ਸਾਫ ਸੁਥਰੀ ਤੇ ਸੂਫੀ ਗਾਇਕੀ ਲਈ ਜਾਣੇ ਜਾਂਦੇ ਹਨ। ਸਰਤਾਜ ਨੇ ਆਪਣੇ ਗਾਇਕੀ ਦੇ ਕਰੀਅਰ ‘ਚ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ। ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਬੀ ਹੈ। ਇਸ ਦੇ ਨਾਲ ਨਾਲ ਸਰਤਾਜ ਸੋਸ਼ਲ ਮੀਡੀਆ ‘ਤੇ ਵੀ ਐਕਟਿਵ ਰਹਿੰਦੇ ਹਨ।

ਉਹ ਆਪਣੇ ਨਾਲ ਜੁੜੀ ਹਰ ਅਪਡੇਟ ਨੂੰ ਫੈਨਜ਼ ਨਾਲ ਸ਼ੇਅਰ ਕਰਦੇ ਹਨ। ਉਨ੍ਹਾਂ ਦੀ ਸੋਸ਼ਲ ਮੀਡੀਆ ‘ਤੇ ਜ਼ਬਰਦਸਤ ਫੈਨ ਫਾਲੋਇੰਗ ਹੈ। ਸਰਤਾਜ ਦੇ ਇਕੱਲੇ ਇੰਸਟਾਗ੍ਰਾਮ ‘ਤੇ 1.6 ਮਿਲੀਅਨ ਯਾਨਿ 16 ਲੱਖ ਫਾਲੋਅਰਜ਼ ਹਨ।

ਦਰਅਸਲ, ਇਹ ਵੀਡੀਓ ਖ਼ੁਦ ਸਤਿੰਦਰ ਸਰਤਾਜ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਸ਼ੇਅਰ ਕੀਤਾ ਹੈ। ਪਰ ਇਸ ਵੀਡੀਓ ਨੂੰ ਦੇਖ ਸਰਤਾਜ ਦੇ ਫੈਨਜ਼ ਉਨ੍ਹਾਂ ਤੋਂ ਕਾਫ਼ੀ ਨਾਰਾਜ਼ ਹੋ ਰਹੇ ਹਨ। ਅਸਲ ਵਿੱਚ ਸਤਿੰਦਰ ਹਾਲ ਹੀ ‘ਚ ਇੱਕ ਵਿਆਹ ਪਾਰਟੀ ‘ਚ ਪਰਫਾਰਮ ਕਰਨ ਲਈ ਪਹੁੰਚੇ ਸੀ। ਕਲਾਕਾਰ ਵੱਲੋਂ ਸ਼ੇਅਰ ਕੀਤੀ ਵੀਡੀਓ ਦੇਖ

ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਵਿਆਹ ਕਿਸੇ ਸ਼ਾਹੁਕਾਰ ਦੀ ਧੀ ਜਾਂ ਪੁੱਤਰ ਦਾ ਸੀ। ਇਸ ਵੀਡੀਓ ‘ਚ ਸਤਿੰਦਰ ਸਰਤਾਜ ਦੀ ਪਰਫਾਰਮੈਂਸ ‘ਤੇ ਮੀਂਹ ਵਾਂਗ ਪੈਸੇ ਬਰਸਾਏ ਜਾ ਰਹੇ ਹਨ। ਗਾਇਕ ਜਿਸ ਸਟੇਜ ‘ਤੇ ਗਾ ਰਿਹਾ ਹੈ ਉਹ ਨੋਟਾਂ ਨਾਲ ਭਰਿਆ ਹੋਇਆ ਹੈ। ਇਸ ਵੀਡੀਓ ਨੂੰ ਦੇਖ ਲੋਕ ਇੰਤਰਾਜ਼ ਕਰ ਰਹੇ ਹਨ ਅਤੇ ਕਿ ਇਸ ਤਰ੍ਹਾਂ ਪੈਸਾ ਉਡਾਉਣਾ ਕਿੰਨਾ ਸਹੀ ਹੈ।

ਇੱਕ ਯੂਜ਼ਰ ਨੇ ਲਿਖਿਆ, ‘ਕੌਣ ਕਹਿੰਦਾ ਹੈ ਕਿ ਦੇਸ਼ ‘ਚ ਗਰੀਬੀ ਹੈ।’ ਇੱਕ ਹੋਰ ਯੂਜ਼ਰ ਨੇ ਲਿਖਿਆ, ‘ਗੁਰਦੁਆਰਾ ਸਾਹਿਬ ‘ਚ ਗ੍ਰੰਥੀ ਨੂੰ ਪੈਸੇ ਦੇਣ ਲੱਗਿਆਂ ਲੋਕਾਂ ਨੂੰ ਮੌਤ ਪੈ ਜਾਂਦੀ ਹੈ, ਇੱਥੇ ਕਿਵੇਂ ਪੈਸਾ ਲੁਟਾ ਰਹੇ ਨੇ।’ ਇੱਕ ਹੋਰ ਵਿਅਕਤੀ ਨੇ ਲਿਖਿਆ, ‘ਇਹ ਕਿਹੋ ਜਿਹਾ ਸੱਭਿਆਚਾਰ ਹੈ। ਇੰਡੀਆ ‘ਚ ਇੰਨੀਂ ਗਰੀਬੀ ਹੈ ਪੈਸਾ ਦੇਖੋ ਕਿੱਧਰ ਜਾਂਦਾ।”