ਲੁਧਿਆਣਾ – ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਭਾਰੀ ਹੰਗਾਮ ਹੋਇਆ। ਦੂਜੀ ਔਰਤ ਨਾਲ ਕੋਰਟ ਮੈਰਿਜ ਕਰਵਾਉਣ ਆਏ ਵਿਅਕਤੀ ਨਾਲ ਉਸ ਦੀ ਪਹਿਲੀ ਪਤਨੀ ਅਤੇ ਭੈਣ ਭਿੜ ਗਈ ਅਤੇ ਉਸ ਦਾ ਕੁਟਾਪਾ ਚਾੜਿਆ। ਉਸ ਦੀਆਂ ਖੂਨ ਨਾਲ ਲੱਥਪੱਥ ਦੀਆਂ ਤਸਵੀਰਾਂ ਸਾਹਮਣੇ ਆਈਆਂ । ਦੋਵਾਂ ਧਿਰਾਂ ਨੇ ਲਗਾਏ ਇੱਕ-ਦੂਜੇ ‘ਤੇ ਗੰਭੀਰ ਇਲਜ਼ਾਮ ਲਾਏ।

ਮਾਮਲਾ ਇਹ ਹੈ ਕਿ ਇਕ ਵਿਅਕਤੀ ਦੂਜਾ ਵਿਆਹ ਕਰਵਾਉਣ ਲਈ ਕੋਰਟ ਆਇਆ ਸੀ, ਇਸੇ ਦੌਰਾਨ ਉਸ ਦੀ ਪਹਿਲੀ ਪਤਨੀ ਉਥੇ ਆ ਗਈ ਅਤੇ ਉਸ ਨਾਲ ਝਗੜਾ ਕਰਨ ਲੱਗ ਪਈ ਕਿ ਉਹ ਉਸ ਦੇ ਹੁੰਦੇ ਹੋਏ ਦੂਜਾ ਵਿਆਹ ਕਿਵੇਂ ਕਰ ਸਕਦਾ ਹੈ। ਉਸ ਨੇ ਆਪਣੇ ਪਤੀ ਉਤੇ ਡੰਡੇ ਨਾਲ ਹਮਲਾ ਕਰ ਦਿੱਤਾ ਅਤੇ ਉਸ ਦਾ ਕੁਟਾਪਾ ਚਾੜਿਆ, ਜਿਸ ਕਾਰਨ ਵਿਅਕਤੀ ਦੇ ਸਿਰ ਚੋਂ ਖੂਨ ਨਿਕਲਣ ਲੱਗ ਪਿਆ। ਪਹਿਲੀ ਪਤਨੀ ਨੇ ਦੱਸਿਆ ਕਿ ਉਸ ਦਾ ਪਤੀ ਪਿਛਲੇ 2 ਸਾਲਾਂ ਤੋਂ ਕਿਸੇ ਔਰਤ ਦੇ ਚੱਕਰ ‘ਚ ਹੈ। ਉਹ ਵਿਦੇਸ਼ ਟੂਰਿਸਟ ਵੀਜ਼ੇ ‘ਤੇ ਗਈ ਹੋਈ, ਇਸੇ ਦੌਰਾਨ ਉਸ ਨੂੰ ਸੂਚਨਾ ਮਿਲੀ ਕਿ ਉਸ ਦਾ ਪਤੀ ਦੂਜਾ ਵਿਆਹ ਕਰਵਾ ਰਿਹਾ ਹੈ, ਜਿਸ ਨੂੰ ਅੱਜ ਰੰਗੇ ਹੱਥੀਂ ਕਾਬੂ ਕਰ ਲਿਆ। ਹੰਗਾਮੇ ਦੀਆਂ ਤਸਵੀਰਾਂ ਦੇਖ ਆਲੇ ਦੁਆਲੇ ਦੇ ਲੋਕ ਇਕੱਠੇ ਹੋ ਗਏ ਅਤੇ ਪੁਲਿਸ ਦੇ ਮੁਲਾਜ਼ਮ ਵੱਲੋਂ ਵੀ ਪਰਿਵਾਰ ਨੂੰ ਛੁਡਵਾਇਆ ਗਿਆ। ਪਰਿਵਾਰਿਕ ਮੈਂਬਰ ਇਕ-ਦੂਸਰੇ ‘ਤੇ ਇਲਜ਼ਾਮ ਲਾਉਂਦੇ ਹੋਏ ਨਜ਼ਰ ਆਏ।

ਕੋਰਟ ਮੈਰਿਜ ਕਰਵਾਉਣ ਗਏ ਪਤੀ ਦਾ ਕੁਟਾਪਾ ! ਡੰਡਾ ਲੈ ਪਹੁੰਚ ਗਈ ਪਹਿਲੀ ਪਤਨੀ, ਕੀਤਾ ਲਹੂ-ਲੁਹਾਣ !

Ludhiana ਚ ਦੂਜੀ ਨਾਲ ਵਿਆਹ ਕਰਵਾਉਣ ਲੱਗਾ ਸੀ ਬੰਦਾ,ਓਧਰੋ ਆ ਗਈ ਪਹਿਲੀ ਪਤਨੀ,ਸੜਕ ‘ਤੇ ਭਜਾ -ਭਜਾ ਕੇ ਕੁੱਟਿਆ ਘਰਵਾਲਾ