ਸਿਮਰਨਜੋਤ ਸਿੰਘ ਮੱਕੜ ਨੇ ਪਿਛਲਾ ਦਿਨਾਂ ਵਿਚ ਇੱਕ ਗੰਭੀਰ ਖ਼ਬਰ ਕੀਤੀ ਸੀ। ਖ਼ਬਰ ਸੀ ਕਿ ਛੋਟੇ-ਛੋਟੇ ਬੱਚਿਆਂ ਨਾਲ ਪੰਜਾਬ ਦੀ ਇਸ ਸਰਕਾਰੀ ਥਾਂ ’ਤੇ ਹੋ ਰਹੀ ਬਦਫੈਲੀ ਨੂੰ ਨੰਗਾ ਕਰ ਰਹੀ ਹੁਣ ਤੱਕ ਦੀ ਇਹ ਵੱਡੀ ਰਿਪੋਰਟ, ਸੁਣ ਕੇ ਕੰਬ ਜਾਵੇਗੀ ਰੂਹ।

ਇਸ ਖ਼ਬਰ ਤੋਂ ਬਾਅਦ ਉਲਟਾ On air media ‘ਤੇ ਯਤੀਮਖਾਨੇ ਵਿੱਚ ਬੱਚਿਆਂ ‘ਤੇ ਹੁੰਦੇ ਸੋਸ਼ਣ ਦੀ ਖ਼ਬਰ ਕਰਨ ਤੇ ਸਰਕਾਰੀ ਦਬਾਅ ਹੇਠ pocso ਅਧੀਨ ਪਰਚਾ ਦਰਜ ਹੋ ਗਿਆ।

ਇਸ ਖ਼ਬਰ ਤੋਂ ਬਾਅਦ ਚਿੰਤਾ ਪ੍ਰਸ਼ਾਸਨ ਦੀ ਇਹ ਹੋਣੀ ਚਾਹੀਦੀ ਸੀ ਕਿ child protection ਤਹਿਤ ਉਸ ਯਤੀਮਖਾਨੇ ਦੀ ਜਾਂਚ ਹੋਵੇ ਅਤੇ ਇਸ ਵਿਚਲੀ ਨਿਕਲੀ ਖ਼ਬਰ ਦੀ ਸਹੀ ਪੜਚੋਲ ਕੀਤੀ ਜਾਂਦੀ।
ਇੱਕ ਪਾਸੇ the Boston Globe ਦੀ ਉਹ ਖ਼ਬਰ ਹੈ ਜਿਸ ਲਈ ਉਹਨਾਂ ਨੂੰ ਪੁਲਤਜ਼ਿਰ ਸਨਮਾਨ ਮਿਲਿਆ ਸੀ। 2002 ‘ਚ ਅਮਰੀਕਾ ਦੇ ਅਖ਼ਬਾਰ ‘ਦੀ ਬੋਸਟਨ ਗਲੋਬ’ ਨੇ ਆਪਣੇ ਸਪੋਟਲਾਈਟ ਸੈਕਸ਼ਨ ‘ਚ ਰੋਮਨ ਕੈਥੋਲਿਕ ਚਰਚ ਦੇ ਪਾਦਰੀਆਂ ਵੱਲੋਂ ਬੱਚਿਆਂ ਦੇ ਕੀਤੇ ਯੋਨ ਸ਼ੋਸ਼ਨ ਦੀ ਖ਼ਬਰ ਨੂੰ ਪ੍ਰਕਾਸ਼ਿਤ ਕੀਤਾ।

ਦੂਜੇ ਪਾਸੇ ਪ੍ਰਸ਼ਾਸ਼ਨ ਨੂੰ ਯਤੀਮਖਾਨੇ ਵਿੱਚ ਵਾਪਰੀ ਘਟਨਾ ਦੀ ਖ਼ਬਰ ਦੇ ਅਧਾਰ ‘ਤੇ ਛਾਣਬੀਣ ਨਾਲੋਂ ਸਰਕਾਰ ਅਤੇ ਅਦਾਰੇ ਦੀ ਦਿੱਖ ਦੀ ਚਿੰਤਾ ਵਧੇਰੇ ਹੋਣ ਲੱਗੀ ਹੈ। ਖ਼ਬਰ ਅਤੇ ਖਬਰੀਆ ਚੈਨਲਾਂ ਦੀ ਦਿਸ਼ਾ ਦਸ਼ਾ ਵਿਚ ਸਰਕਾਰ ਅਤੇ ਸਿਸਟਮ ਚਾਹੁੰਦਾ ਹੈ ਕਿ ਉਹਨਾਂ ਦੀ ਨਾ ਸਮੀਖਿਆ ਹੋਵੇ,ਨਾ ਖ਼ਬਰ ਹੋਵੇ,ਨਾ ਪੜਚੋਲ ਹੋਵੇ।

ਅਜਿਹੀ ਤਸਵੀਰ ਨੂੰ ਵਿਖਾਉਣਾ ਅਖੀਰ ਪੱਤਰਕਾਰੀ ਦੀ ਮੌਤ ਤਾਂ ਹੈ ਹੀ ਪਰ ਇਹ ਸਿਸਟਮ ਦੇ ਸੱਤਿਆਨਾਸ ਹੋਣ ਦੀ ਨਿਸ਼ਾਨੀ ਵੀ ਹੈ।
– ਹਰਪ੍ਰੀਤ ਸਿੰਘ ਕਾਹਲੋਂ ਦੀ ਲਿਖਤ

ON Air ਤੇ ਪਏ ਪਰਚੇ ਦਾ ਸੱਚ- ਗੋਦੀ ਮੀਡੀਆ ਲਈ ਸ਼ੀਸ਼ਾ

ਪੰਜਾਬ ਦੇ ਗੋਦੀ ਮੀਡੀਆ ਨੂੰ ਆਹ ਹਾਲ ਸਮਝ ਲੈਣੇ ਚਾਹੀਦੇ ਹਨ, ਹੋ ਸਕਦਾ ਤੁਸੀ ਕੁਝ ਲੱਖਾਂ ਕਰਕੇ ਸਰਕਾਰ ਦੀ ਪੁਸ਼ਤਪਨਾਹੀ ਕਰਦੇ ਹੋਵੋ ਪਰ ਜਦੋਂ ਤੁਸੀਂ ਥੋੜਾ ਜਿਹਾ ਵੀ ਸੱਚ ਬੋਲਣ ਦੀ ਕੋਸ਼ਿਸ਼ ਕੀਤੀ ਸਰਕਾਰ ਨੇ ਤੁਹਾਡੇ ਤੇ POSCO ਵਰਗੇ Non Bailable ਪਰਚੇ ਪਾ ਕੇ ਤੁਹਾਡੀ ਸੰਘੀ ਘੁੱਟ ਦੇਣੀ।

ਸਿਮਰਨਜੋਤ ਮੱਕੜ/ON Air channel ਦੇ ਕੰਮ ਤੇ ਮੈਂ ਕਦੇ ਵੀ ਖੁਸ਼ ਨਹੀਂ ਸੀ। ਵੋਟਾਂ ਚ ਪੈਕੇਜ ਲੈ ਕੇ ਸਰਕਾਰ ਦਾ ਪੱਖ ਪੂਰਨ ਤੋਂ ਲੈ ਕੇ ਸਰਕਾਰ ਦੀ ਹਾਂ ਮਿਲਾਉਣ ਚ ਇਸ ਚੈਨਲ ਦਾ ਪੂਰਾ ਹੱਥ ਰਿਹਾ ਹੈ। ਪਰ ਪਿਛਲੇ ਕੁਝ ਸਮੇਂ ਤੋਂ ਇਹ ਚੈਨਲ ਨੇ ਕਪਝ ਰਿਪੋਰਟਾਂ ਇਹੋਜੀਆਂ ਦਿਖਾਉਣੀਆਂ ਸ਼ੁਰੂ ਕਰ ਦਿੱਤੀਆਂ ਸੀ ਜਿਸ ਵਿੱਚ ਸਰਕਾਰ ਦੇ ਝੂਠੇ ਦਾਅਵਿਆਂ ਦੀ ਪੋਲ ਖੁੱਲਦੀ ਹੋਵੇ।

ਮਸਲਾ ਸੀ ਅਨਾਥ ਬੱਚਿਆ ਲਈ ਰਾਜਪੁਰਾ ਵਿਖੇ ਬਣਾਏ ਸਰਕਾਰੀ child care home shelter ਵਿੱਚ ਹੁੰਦੀ ਬਦਫੈਲੀ/ਬਲਾਤਕਾਰ ਬਾਰੇ। ਰਿਪੋਰਟ ਵਿੱਚ ਦੱਸਿਆ ਗਿਆ ਕਿ Patiala ਦੇ Child welfare comette ਦੇ ਚੇਅਰਪਰਸਨ ਰੋਜ਼ੀ ਸਹਰੀਨ ਨੇ ਇਹ ਖੁਲਾਸਾ ਕੀਤਾ ਹੇ ਕਿ ਸਰਕਾਰੀ child care home sheltor ਵਿੱਚ ਭਰਤੀ ਨਬਾਲਗ ਮੁੰਡਿਆਂ ਨਾਲ ਕਿਵੇ ਰੋਜ ਬਦਫੈਲੀ/ਬਲਾਤਕਾਰ ਹੁੰਦਾ ਸੀ। ਰਿਪੋਟ ਵਿੱਚ ਜਿੰਨਾ ਬੱਚਿਆ ਨਾਲ ਬਦਫੈਲੀ ਹੋਈ ਉਹਨਾਂ ਦੀ ਸ਼ਕਲ ਲਕੋ ਕੇ ਇੰਟਰਵਿਉ ਵੀ ਕੀਤੀ ਗਈ ਤੇ ਜਿੰਨਾ ਨੇ ਕੀਤੀ ਉਹਨਾ ਨੇ ਵੀ ਮਾਫੀ ਮੰਗੀ। ਇਸ ਵਿੱਚ ਦੱਸਿਆ ਗਿਆ ਕਿ ਕਈ ਬੱਚੇ ਗੱਲ ਖੁੱਲਣ ਦੇ ਡਰ ਤੋਂ ਗਾਇਬ ਕਰ ਦਿੱਤੇ ਗਏ। ਇਹ ਵੀ ਦੱਸਿਆ ਗਿਆ ਕਿ ਇਹਨਾ ਮਸਲਿਆ ਚ ਕੀ ਉੱਚ ਅਧਿਕਾਰੀਆਂ ਦੀ ਸ਼ਮੂਲੀਅਤ ਵੀ ਹੈ।

ਇਹੋਜਾ ਘਟੀਆ ਕਾਰਾ ਜਦੋਂ ਪੰਜਾਬ ਵਰਗੇ ਸਮਾਜ ਚ ਹੋ ਰਿਹਾ ਹੋਵਾ ਤਾਂ ਉਸਨੂੰ ਸਭਦੇ ਸਾਹਮਣੇ ਲਿਉਣਾ ਪ੍ਰਸ਼ੰਸਾ ਦਾ ਕਾਰਾ ਹੈ। ਪਰ ਇਹ ਰਿਪੋਰਟ ਕਰਨ ਤੇ ਪੰਜਾਬ ਸਰਕਾਰ ਨੇ ਪਹਿਲਾਂ ਅਦਾਰੇ ਤੇ ਡਲੀਟ ਕਰਨ ਲਈ ਪ੍ਰੈਸ਼ਰ ਪਾਇਆ ਫੇਰ ਚੇਅਰਪਸਨ ਰੋਜੀ ਸਰੀਨ ਤੇ ਪ੍ਰੈਸ਼ਰ ਪਾਇਆ। ਰਿਪੋਰਟ ਡਲੀਟ ਕਰਾਕੇ ਰੋਜੀ ਅਤੇ On Air ਚੈਨਲ ਤੇ ਪਰਚੇ ਪਾ ਦਿੱਤੇ ਗਏ ਜਿੰਨਾ ਵਿੱਚ POSCO ਵਰਗੇ ਗੰਭੀਰ ਗੈਰ ਜਮਾਨਤੀ ਪਰਚੇ ਹਨ।

ਹੁਣ ਇਸ ਐਕਸ਼ਨ ਤੇ ਪੰਜਾਬ ਦੇ ਸੁਹਿਰਦ ਲੋਕਾਂ ਨੂੰ ਸੋਚਣਾ ਚਾਹੀਦਾ ਕਿ ਕਿਵੇ। ਲੋਕ ਪੱਖੀ ਹੋਣ ਦਾ ਦਾਅਵਾ ਕਰਨ ਵਾਲੀ ਸਰਕਾਰ ਇਹੋਜੇ ਘਿਨੋਨੇ ਕਾਢ ਉਜਾਗਰ ਹੋਣ ਤੇ ਪਰਚੇ ਪਾ ਕੇ ਤੁਹਾਡੀ ਅਵਾਜ ਦੱਬਦੀ ਹੈ। ਨਾਲ ਹੀ ਸਰਕਾਰ ਕੋਲ ਪੈਕੇਜਾਂ ਜਾਂ ਇਸ਼ਤਿਹਾਰਾਂ ਤੇ ਪੰਜਾਬੀ ਵਿਕੇ ਗੋਦੀ ਮੀਡੀਆ ਲਈ ਸਬਕ ਹੈ ਕਿ ਕਿਵੇਂ ਜਦੋਂ ਤੁਸੀਂ ਕਦੇ ਸੱਚ ਦਿਖਾਉਣਾ ਚਾਹਿਆ ਤਾਂ ਤੁਹਾਡੇ ਤੇ ਗੈਰਜਮਾਨਤੀ ਪਰਚੇ ਪਾ ਕੇ ਤੁਹਾਡੀ ਅਵਾਜ ਦੱਬੀ ਜਾਵੇਗੀ।

ਪੰਜਾਬ ਦਾ ਗੋਦੀ ਮੀਡੀਆ ਸਮਝ ਲਵੇ ਕਿ ਸਰਕਾਰੀ ਪੁਸ਼ਤਪਨਾਹੀ ਤੇ ਇਸ਼ਤਿਹਾਰ ਤੁਹਾਨੂੰ ਕੁਝ ਦਮੜੀਆਂ ਤਾਂ ਦੇ ਸਕਦੀ ਹੈ ਪਕ ਜਦੋ ਕਦੇ ਤੁਸੀਂ ਸੱਚ ਦਿਖਾਇਆ ਇਹਨਾਂ ਨੇ ਤੁਹਾਡੇ ਤੇ ਇਹੋਜੱ ਪਰਚੇ ਪਾਉਣੇ ਹਨ ਕਿ ਜਮਾਨਤ ਵੀ ਨਹੀਂ ਹੋਵੇਗੀ। ਸੋ ਸੁਧਰ ਜਾਉ ਪੈਸਿਆਂ ਤੇ ਇਸ਼ਤਿਹਾਰਾਂ ਕਰਕੇ ਸਰਕਾਰ ਦੀ ਗੋਲਾਗਿਰੀ ਛੱਡ ਦਿਉ , ਨਹੀਂ ਕੱਲ ਨੂੰ ਤੁਹਾਡੇ ਨਾਲ ਵੀ ਇਹੀ ਹੋਣੀ। ਸਿਮਰਨਜੋਤ ਮੱਕੜ ਸ਼ਾਇਦ ਇਹ ਗੱਲ ਸਮਝ ਗਿਆ ਬਾਕੀ ਵੀ ਸਮਝ ਜਾਉ ਚੰਗਾ ਹੈ।

ਚੇਅਰਪਰਸਨ ਰੋਜੀ ਸਰੀਨ ਨੇ ਜੋ ਸਰਕਾਰੀ ਸ਼ੈਲਟਰ ਵਿੱਚ ਬੱਚਿਆਂ ਨਾਲ ਹੁੰਦੀ ਬਦਫੈਲੀ ਬਾਰੇ ਕੱਲ ਦੱਸਿਆ ਉਸਦੀ ਵੀਡੀਉ ਦੇਖ ਸਕਦੇ ਹੋ। ਜੇ ਤੁਹਾਨੂੰ ਇਸ ਮਸਲੇ ਤੇ ਬਣੀ ON Air ਦੀ ਰਿਪੋਰਟ ਜਿਸਨੂੰ ਜਲੀਟ ਕਰਾ ਦਿੱਤਾ ਗਿਆ ਚਾਹੀਦੀ ਹੈ ਤਾਂ ਇਨਬਾਕਸ ਚ ਦੱਸੋ।#Manik_Goyal