Lionel Messi: ਅਰਜਨਟੀਨਾ ਪਹੁੰਚੇ ਵਿਸ਼ਵ ਚੈਂਪੀਅਨ ਲਿਓਨੇਲ ਮੈਸੀ ਦੇ ਲੋਕਾਂ ਨੇ ਧਮਾਕੇ ਨਾਲ ਕੀਤਾ ਸਵਾਗਤ, ਸੜਕਾਂ ‘ਤੇ ਦਿਖੀ ਲੋਕਾਂ ਦੀ ਭੀੜ, ਦੇਖੋ VIDEO

ਲਿਓਨੇਲ ਮੈਸੀ ਆਪਣੇ ਦੇਸ਼ ਅਰਜਨਟੀਨਾ ਪਹੁੰਚ ਗਏ ਹਨ। ਫੀਫਾ ਵਿਸ਼ਵ ਕੱਪ 2022 ਜਿੱਤਣ ਤੋਂ ਬਾਅਦ ਵਿਸ਼ਵ ਚੈਂਪੀਅਨ ਟੀਮ ਦੇਸ਼ ਪਰਤ ਆਈ ਹੈ, ਜਿੱਥੇ ਲੱਖਾਂ ਫੈਨਸ ਉਨ੍ਹਾਂ ਦਾ ਸਵਾਗਤ ਕਰਨ ਲਈ ਸੜਕਾਂ ‘ਤੇ ਇਕੱਠੇ ਹੋਏ ਹਨ।

FIFA World Cup 2022 ਜਿੱਤਣ ਤੋਂ ਬਾਅਦ ਅਰਜਨਟੀਨਾ ਦੀ ਟੀਮ ਆਪਣੇ ਦੇਸ਼ ਪਰਤ ਗਈ ਹੈ। ਜਿੱਥੇ ਹਵਾਈ ਅੱਡੇ ‘ਤੇ ਟੀਮ ਦੇ ਫੈਨਸ ਦੀ ਭੀੜ ਨੇ ਆਪਣੀ ਵਿਸ਼ਵ ਚੈਂਪੀਅਨ ਟੀਮ ਦਾ ਸਵਾਗਤ ਕੀਤਾ। ਕਪਤਾਨ ਲਿਓਨਲ ਮੈਸੀ ਦੀ ਅਗਵਾਈ ‘ਚ ਟੀਮ ਨੇ ਫਾਈਨਲ ‘ਚ ਫਰਾਂਸ ਨੂੰ 4-2 (ਪੈਨਲਟੀ ਸ਼ੂਟਆਊਟ) ਨਾਲ ਹਰਾ ਕੇ ਇਤਿਹਾਸ ਰੱਚਿਆ। ਅਰਜਨਟੀਨਾ ਨੇ 1986 ਤੋਂ ਬਾਅਦ ਪਹਿਲੀ ਵਾਰ ਫੀਫਾ ਵਿਸ਼ਵ ਕੱਪ ਜਿੱਤਿਆ, ਜਦਕਿ ਇਹ ਉਸ ਦਾ ਤੀਜਾ ਵਿਸ਼ਵ ਕੱਪ ਹੈ।ਮੰਗਲਵਾਰ ਸਵੇਰੇ (ਭਾਰਤੀ ਸਮੇਂ) ਅਰਜਨਟੀਨਾ ਦੇ ਖਿਡਾਰੀ ਰਾਜਧਾਨੀ ਬਿਊਨਸ ਆਇਰਸ ਦੇ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਪਹੁੰਚੇ। ਜਿੱਥੇ ਲੋਕ ਆਪਣੇ ਵਿਸ਼ਵ ਚੈਂਪੀਅਨ ਦੇ ਸਵਾਗਤ ਲਈ ਤਿਆਰ ਨਜ਼ਰ ਆਏ। ਕਪਤਾਨ ਲਿਓਨੇਲ ਮੈਸੀ ਹੱਥ ਵਿੱਚ ਟਰਾਫੀ ਲੈ ਕੇ ਫਲਾਈਟ ਤੋਂ ਬਾਹਰ ਨਿਕਲੇ ਤੇ ਲੋਕਾਂ ਦਾ ਸਵਾਗਤ ਕੀਤਾ..18 ਦਸੰਬਰ ਨੂੰ ਕਤਰ ਦੇ ਲੁਸੈਲ ਸਟੇਡੀਅਮ ਵਿੱਚ ਅਰਜਨਟੀਨਾ ਅਤੇ ਫਰਾਂਸ ਵਿਚਾਲੇ ਫਾਈਨਲ ਮੈਚ ਹੋਇਆ। ਇੱਥੇ ਪਹਿਲੇ ਹਾਫ ਵਿੱਚ ਅਰਜਨਟੀਨਾ ਨੇ 2-0 ਦੀ ਬੜ੍ਹਤ ਬਣਾ ਲਈ ਸੀ ਪਰ ਦੂਜੇ ਹਾਫ ਵਿੱਚ ਫਰਾਂਸ ਨੇ ਵਾਪਸੀ ਕੀਤੀ ਅਤੇ ਐਮਬਾਪੇ ਨੇ 2 ਗੋਲ ਕੀਤੇ। ਅਰਜਨਟੀਨਾ ਅਤੇ ਫਰਾਂਸ ਵਿਚਾਲੇ ਮੈਚ ਪੂਰੇ ਸਮੇਂ ਤੱਕ 2-2 ਨਾਲ ਡਰਾਅ ਰਿਹਾ। ਜਦੋਂ ਮੈਚ ਵਾਧੂ ਸਮੇਂ ਵਿੱਚ ਗਿਆ ਤਾਂ ਸਕੋਰ 3-3 ਹੋ ਗਿਆ। ਅਰਜਨਟੀਨਾ ਨੇ ਬਾਅਦ ਵਿੱਚ ਪੈਨਲਟੀ ਸ਼ੂਟਆਊਟ ਵਿੱਚ 4-2 ਨਾਲ ਜਿੱਤ ਦਰਜ ਕੀਤੀ।

ਅਰਜਨਟੀਨਾ ਦੇ ਖਿਡਾਰੀਆਂ ਨੇ ਇੱਥੇ ਬੱਸ ਵਿੱਚ ਬੈਠ ਕੇ ਰੋਡ ਸ਼ੋਅ ਵਿੱਚ ਹਿੱਸਾ ਲਿਆ, ਹਜ਼ਾਰਾਂ ਲੱਖਾਂ ਦੇ ਲੋਕਾਂ ਫੈਨਸ ਨੇ ਬੱਸ ਨੂੰ ਘੇਰ ਲਿਆ ਅਤੇ ਖਿਡਾਰੀ ਟਰਾਫੀ ਦਿਖਾ ਕੇ ਜਸ਼ਨ ਮਨਾ ਰਹੇ ਸਨ।


ਫਾਈਨਲ ‘ਚ ਕੀ ਹੋਇਆ?

ਅਰਜਨਟੀਨਾ ਦੀ ਰਾਜਧਾਨੀ ਬਿਊਨਸ ਆਇਰਸ ਦੇ ਓਬੇਲਿਸਕ ਵਿੱਚ ਲੱਖਾਂ ਫੈਨਸ ਲਗਾਤਾਰ ਜਸ਼ਨ ਮਨਾ ਰਹੇ ਹਨ। ਫਾਈਨਲ ਵਿੱਚ ਅਰਜਨਟੀਨਾ ਨੇ ਫਰਾਂਸ ਨੂੰ ਹਰਾਉਣ ਤੋਂ ਬਾਅਦ ਇਹ ਜਸ਼ਨ ਲਗਾਤਾਰ ਜਾਰੀ ਹੈ। ਅਰਜਨਟੀਨਾ ਦੀ ਫੁੱਟਬਾਲ ਸੰਘ ਨੇ ਪੁਸ਼ਟੀ ਕੀਤੀ ਸੀ ਕਿ ਵਿਸ਼ਵ ਚੈਂਪੀਅਨ ਖਿਡਾਰੀ ਵੀ ਇੱਥੇ ਆਉਣਗੇ ਅਤੇ ਪ੍ਰਸ਼ੰਸਕਾਂ ਨਾਲ ਜਸ਼ਨਾਂ ਵਿੱਚ ਸ਼ਾਮਲ ਹੋਣਗੇ।


18 ਦਸੰਬਰ ਨੂੰ ਕਤਰ ਦੇ ਲੁਸੈਲ ਸਟੇਡੀਅਮ ਵਿੱਚ ਅਰਜਨਟੀਨਾ ਅਤੇ ਫਰਾਂਸ ਵਿਚਾਲੇ ਫਾਈਨਲ ਮੈਚ ਹੋਇਆ। ਇੱਥੇ ਪਹਿਲੇ ਹਾਫ ਵਿੱਚ ਅਰਜਨਟੀਨਾ ਨੇ 2-0 ਦੀ ਬੜ੍ਹਤ ਬਣਾ ਲਈ ਸੀ ਪਰ ਦੂਜੇ ਹਾਫ ਵਿੱਚ ਫਰਾਂਸ ਨੇ ਵਾਪਸੀ ਕੀਤੀ ਅਤੇ ਐਮਬਾਪੇ ਨੇ 2 ਗੋਲ ਕੀਤੇ। ਅਰਜਨਟੀਨਾ ਅਤੇ ਫਰਾਂਸ ਵਿਚਾਲੇ ਮੈਚ ਪੂਰੇ ਸਮੇਂ ਤੱਕ 2-2 ਨਾਲ ਡਰਾਅ ਰਿਹਾ। ਜਦੋਂ ਮੈਚ ਵਾਧੂ ਸਮੇਂ ਵਿੱਚ ਗਿਆ ਤਾਂ ਸਕੋਰ 3-3 ਹੋ ਗਿਆ। ਅਰਜਨਟੀਨਾ ਨੇ ਬਾਅਦ ਵਿੱਚ ਪੈਨਲਟੀ ਸ਼ੂਟਆਊਟ ਵਿੱਚ 4-2 ਨਾਲ ਜਿੱਤ ਦਰਜ ਕੀਤੀ।