ਹੁਣ ਜਦੋਂ ਜ਼ਮੀਨ ‘ਤੇ “ਆਪ” ਸਰਕਾਰ ਖਿਲਾਫ ਗਰਮੀ ਵਧ ਰਹੀ ਹੈ ਤਾਂ ਮੇਜਰ ਸਿੰਘ ਸੰਧੂ ਵਰਗੇ ਜਿਹੜੇ ਆਪਣੇ ਆਪ ਨੂੰ ਸਭ ਤੋਂ ਜ਼ਿਆਦਾ ਸਿਆਣੇ ਸਮਝਦੇ ਸਨ ਤੇ ਸਾਰੀ ਦੁਨੀਆਂ ਨੂੰ ਮੱਤਾਂ ਦਿੰਦੇ ਸਨ, ਵੀ ਹੁਣ ਜਹਾਜ਼ ਤੋਂ ਬਾਹਰ ਛਾਲਾਂ ਮਾਰ ਰਹੇ ਨੇ।

ਜਦੋਂ ਸਾਰਿਆਂ ਨੂੰ ਸਪੱਸ਼ਟ ਸੀ ਕਿ ਦਿੱਲੀ ਵਾਲੇ ਪੰਜਾਬ ਨਾਲ ਠੱਗੀ ਮਾਰ ਰਹੇ ਨੇ ਤੇ ਭਗਵੰਤ ਮਾਨ ਉਨ੍ਹਾਂ ਦਾ ਕੁਹਾੜਾ ਬਣਿਆ ਹੋਇਆ ਹੈ, ਇਹੋ ਜਿਹੇ ਉਦੋਂ ਸਿਰੇ ਦੀ ਕਮੀਨਗੀ ਵਿਖਾ ਰਹੇ ਸਨ। ਪੰਜਾਬ ਦੇ ਗੱਭਰੂ ਪੁੱਤ ਸਿੱਧੂ ਮੂਸੇਵਾਲੇ ਦੇ ਮਾਪਿਆਂ ਬਾਰੇ ਇਸ ਨੇ ਆਪਣੀ ਨੀਚ ਸੋਚ ਦਾ ਮੁਜ਼ਾਹਰਾ ਕੀਤਾ ਸੀ, ਜਿਹੜੀ ਅਸੀਂ ਉਦੋਂ ਨੰਗੀ ਕੀਤੀ ਸੀ।

ਇਹੋ ਜਿਹੇ “ਸਿਆਣਿਆਂ” ਉੱਤੇ ਯਕੀਨ ਤਾਂ ਖੈਰ ਕਦੇ ਵੀ ਨਹੀਂ ਕੀਤਾ ਜਾ ਸਕਦਾ ਪਰ “ਆਪ” ਦੇ ਪੰਜਾਬ ਵਿਚਲੇ ਹਾਲਾਤ ਬਾਰੇ ਜ਼ਰੂਰ ਪਤਾ ਲਗਦਾ ਹੈ।


ਬਦਲਾਅ ਮੁਕੰਮਲ – ਪਾਣੀ ਪਲੀਤ ਕਰਨ ਵਾਲੀ ਫੈਕਟਰੀ ਕੋਲੋਂ ਮੁਆਵਜਾ ਉਗਰਾਹੁਣ ਦੀ ਬਜਾਇ ਪੀੜਤਾਂ ਦੀ ਜਾਇਦਾਦ ਕੁਰਕ ਕਰਕੇ ਫੈਕਟਰੀ ਮਾਲਕ ਨੂੰ ਪੈਸੇ ਦੇਣ ਦੀ ਤਿਆਰੀ।

ਪੰਜਾਬੀ ਚੈਨਲਾਂ ਦੇ ਧਿਆਨ ਹਿੱਤ-ਕਿਸਾਨ ਅੰਦੋਲਨ ਦੌਰਾਨ ਕਿਸਾਨਾਂ ਅਤੇ ਪੰਜਾਬ ਦੇ ਹੋਰ ਲੋਕਾਂ ਨੇ ਹਿੰਦੀ ਦਾ ਗੋਦੀ ਮੀਡੀਆ ਫੇਲ੍ਹ ਕੀਤਾ ਤੇ ਪੰਜਾਬੀ ਚੈਨਲ ਪੰਜਾਬ ਦੇ ਲੋਕਾਂ ਦੀ ਅਵਾਜ ਬਣਨ ਕਰਕੇ ਕਾਮਯਾਬ ਹੋ ਗਏ। ਜੇ ਸਥਾਪਤ ਹੋਏ ਪੰਜਾਬੀ ਚੈਨਲ ਹੁਣ “ਆਪ” ਸਰਕਾਰ ਦਾ ਗੋਦੀ ਮੀਡੀਆ ਬਣੇ ਰਹਿਣਗੇ ਤਾਂ ਲੋਕਾਂ ਦੀ ਅਵਾਜ ਬਣਨ ਵਾਲੇ ਨਵੇਂ ਚੈਨਲ ਵੀ ਉਭਰ ਸਕਦੇ ਨੇ। #Unpopular_OpinionsBhagwant Mann ਸਾਬ੍ਹ ਦਾ OSD ਰਾਜਬੀਰ ਤੇ PA ਸੁੱਖੀ ਜਵਾਬ ਦੇਣ ਕਿਉਂ ਨੀ ਹਜੇ ਤੱਕ ਓਹਨੇ ਕਾਰਵਾਈ ਕਰਵਾਈ ਬਿਜ਼ੀਲੈਂਸ ਚੀਫ ਕੋਲੋਂ ? ਜਦ ਕਿ ਸਾਨੂੰ ਕਹਿੰਦਾ ਸੀ 2-4 ਦਿਨਾਂ ਚ ਕੰਮ ਹੋਜੂ,, DC ਤੇ BDO ਤੋਂ ਵੇਰੀਫਾਈਡ ਪਰੂਫ ਅਸੀਂ ਦੇਕੇ ਆਏ ਹਾਂ ਰਾਜਬੀਰ ਨੂੰ ਬਾਏ ਹੈਂਡ,, 6 ਮਹੀਨੇ ਹੋ ਗਏ ਦੋਸ਼ੀ ਬੜਕਾਂ ਮਾਰਦਾ ਫਿਰਦਾ ਅਜ਼ਾਦ ਘੁੰਮਦਾ,, ਅਸੀਂ ਕੀ ਸਮਝੀਏ ਫੇਰ ਕਾਰਵਾਈ ਨਾ ਕਰਨ ਦੀ ਵਜ੍ਹਾ ? ਦਾਲ ਚ ਕੁਝ ਕਾਲਾ ਸਮਝੀਏ ਜਾਂ ਦਾਲ ਹੀ ਕਾਲੀ ਸਮਝੀਏ ? ਬੜੀਆਂ ਉਮੀਦਾਂ ਤੇ ਮਾਣ ਨਾਲ ਗਏ ਸੀ CM ਹਾਊਸ,, ਫੇਰ ਕਹਿੰਦੇ ਸੋਸ਼ਲ ਮੀਡਿਆ ਤੇ ਬੋਲੋ ਨਾ,, ਵਟਸਐਪ ਤੇ ਬਲੋਕ ਕਰੀ ਬੈਠਾ ਰਾਜਬੀਰ,, 35 ਗੇੜੇ ਮਾਰ ਲਏ ਚੰਡੀਗੜ੍ਹ ਦੇ,, 50 ਨੰਬਰ ਕੋਠੀ ਚੋਂ ਵੀ ਕੋਈ ਕਾਰਵਾਈ ਨੀ ਹੋਈ,, ਇਹ ਸਾਲਾ ਕਿਹੋ ਜਿਹਾ ਬਦਲਾਵ ਐ ? ਵਿਰੋਧੀ ਇੱਕ ਦਿਨ ਚ ਝੂਠਾ ਪਰਚਾ ਕਰ ਦਿੰਦੇ ਹੁੰਦੇ ਸੀ ਸਾਡੇ ਤੇ,, ਸਾਡਾ ਸਾਲਾ ਸੱਚਾ ਨੀ ਹੋ ਰਿਹਾ । ਨਵਜੋਤ ਮਹਿਤਾ ✍️