ਲੋਹੀਆਂ ਨੇੜੇ ਪੈਂਦੇ ਪਿੰਡ ਅਤੇ ਮਾਰਕੀਟ ਕਮੇਟੀ ਲੋਹੀਆਂ ਖ਼ਾਸ ਦੇ ਵਾਈਸ ਚੇਅਰਮੈਨ ਜਸਵੰਤ ਸਿੰਘ ਜੋਸਨ ਸਿੱਧੂਪੁਰ ਵਾਲਿਆਂ ਨੂੰ ਉਸ ਵੇਲੇ ਗਹਿਰਾ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਇਕਲੌਤੇ ਪੁੱਤਰ ਜਸਕਰਨ ਸਿੰਘ (22) ਦੀ ਕੈਲਗਰੀ ਕੈਨੇਡਾ ਵਿੱਚ ਮੌਤ ਹੋ ਗਈ।

ਖ਼ਬਰ ਮਿਲਣ ਤੋਂ ਬਾਅਦ ਲੋਹੀਆਂ ਇਲਾਕੇ ‘ਚ ਸੋਗ ਦੀ ਲਹਿਰ ਦੌੜ ਗਈ। ਪਰਿਵਾਰਕ ਸੂਤਰਾਂ ਮੁਤਾਬਕ ਮ੍ਰਿਤਕ ਜਸਕਰਨ ਸਿੰਘ ਜੋਸਨ ਪਿਛਲੇ ਸੋਮਵਾਰ ਤੋਂ ਕੈਨੇਡਾ ਦੇ ਕੈਲਗਰੀ ਸ਼ਹਿਰ ਤੋਂ ਗੁੰਮਸ਼ੁਦਾ ਸੀ, ਜਿਸ ਦੀ ਜਾਣਕਾਰੀ ਕੈਨੇਡਾ ਪੁਲਿਸ ਨੂੰ ਦਿੱਤੀ ਗਈ। 6 ਦਿਨ ਬੀਤਣ ਬਾਅਦ ਅੱਜ ਸਵੇਰੇ ਉਸ ਦੀ ਲਾਸ਼ ਇਕ ਗੱਡੀ ਵਿਚੋਂ ਮਿਲਣ ਦਾ ਪਤਾ ਲੱਗਦਿਆਂ ਹੀ ਪਿੰਡ ਸਿੱਧੂਪੁਰ ਵਿਚ ਜੋਸਨ ਪਰਿਵਾਰ ਦੇ ਘਰ ਸੋਗ ਦੀ ਲਹਿਰ ਦੌੜ ਗਈ ਹੈ।


ਲੋਹੀਆਂ ਨੇੜੇ ਪੈਂਦੇ ਪਿੰਡ ਸਿੱਧੂਪੁਰ ਦੇ ਵਸਨੀਕ ਮਾਰਕੀਟ ਕਮੇਟੀ ਲੋਹੀਆਂ ਖ਼ਾਸ ਦੇ ਵਾਈਸ ਚੇਅਰਮੈਨ ਜਸਵੰਤ ਸਿੰਘ ਜੋਸਨ ਸਿੱਧੂਪੁਰ ਵਾਲਿਆਂ ਨੂੰ ਉਸ ਵੇਲੇ ਡੂੰਘਾ ਸਦਮਾ ਲੱਗਾ, ਜਦੋਂ ਉਨ੍ਹਾਂ ਦੇ ਇਕਲੌਤੇ ਪੁੱਤਰ ਜਸਕਰਨ ਸਿੰਘ (22) ਦੀ ਕੈਲਗਰੀ ਕੈਨੇਡਾ ਵਿਚ ਭੇਤਭਰੇ ਹਾਲਾਤ ‘ਚ ਮੌਤ ਹੋ ਗਈ, ਜਿਸ ਕਾਰਨ ਲੋਹੀਆਂ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ। ਪਰਿਵਾਰਕ ਸੂਤਰਾਂ ਮੁਤਾਬਕ ਮਿ੍ਤਕ ਜਸਕਰਨ ਸਿੰਘ ਜੋਸਨ ਪਿਛਲੇ ਸੋਮਵਾਰ ਤੋਂ ਕੈਨੇਡਾ ਦੇ ਕੈਲਗਰੀ ਸ਼ਹਿਰ ਤੋਂ ਗੁੰਮਸ਼ੁਦਾ ਸੀ, ਜਿਸ ਦੀ ਜਾਣਕਾਰੀ ਕੈਨੇਡਾ ਪੁਲਿਸ ਨੂੰ ਦਿੱਤੀ ਗਈ ਪਰ 6 ਦਿਨ ਬੀਤਣ ਬਾਅਦ ਅੱਜ ਸਵੇਰੇ ਉਸ ਦੀ ਲਾਸ਼ ਇਕ ਗੱਡੀ ਵਿਚੋਂ ਮਿਲਣ ਦਾ ਪਤਾ ਲੱਗਦਿਆਂ ਹੀ ਪਿੰਡ ਸਿੱਧੂਪੁਰ ਵਿਚ ਜੋਸਨ ਪਰਿਵਾਰ ਦੇ ਘਰ ਸੋਗ ਦੀ ਲਹਿਰ ਦੌੜ ਗਈ ਹੈ। ਉਨ੍ਹਾਂ ਦੇ ਪਰਿਵਾਰ ਨਾਲ ਗੱਲਬਾਤ ਕਰਦਿਆਂ ਪਤਾ ਲੱਗਾ ਕਿ ਜਸਕਰਨ ਦੀ ਮੌਤ ਇਕ ਹਾਦਸਾ ਹੈ ਜਾਂ ਸਾਜ਼ਿਸ਼ ਇਸ ਬਾਰੇ ਹਾਲੇ ਕੋਈ ਪੁਸ਼ਟੀ ਨਹੀਂ ਹੋਈ। ਉਨ੍ਹਾਂ ਦੱਸਿਆ ਕਿ ਜਸਕਰਨ ਦੀ ਕਿਸੇ ਨਾਲ ਵੀ ਕੋਈ ਰੰਜ਼ਿਸ਼ ਨਹੀਂ ਸੀ ਅਤੇ ਉਹ ਬਹੁਤ ਮਿਲਾਪੜੇ ਸੁਭਾਅ ਦਾ ਮਾਲਕ ਸੀ। ਦੇਰ ਸ਼ਾਮ ਅੱਜ ਹਲਕਾ ਐੱਮਐੱਲਏ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਵੀ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪੁੱਜੇ ਅਤੇ ਉਨ੍ਹਾਂ ਕਿਹਾ ਕਿ ਵਿਦੇਸ਼ਾਂ ਵਿਚ ਵੱਸਦੇ ਸਾਡੇ ਪੰਜਾਬੀ ਨੌਜਵਾਨਾਂ ਦੀਆਂ ਮੌਤਾਂ ਦਿਨ ਪ੍ਰਤੀ ਦਿਨ ਵਧਦੀਆਂ ਜਾ ਰਹੀਆਂ ਹਨ ਅਤੇ ਉਨ੍ਹਾਂ ਦੀ ਮੌਤ ਇਕ ਰਹੱਸ ਹੀ ਬਣ ਕੇ ਰਹਿ ਜਾਂਦੀ ਹੈ, ਜੋ ਕੇ ਇਕ ਡੂੰਘੀ ਚਿੰਤਾ ਦਾ ਵਿਸ਼ਾ ਹੈ।