“ਤੂਤਾਂ ਵਾਲਾ ਖੂਹ” ਤਰਕੀਬਨ 40 ਸਫੇ ਵਧ ਗਿਆ।

ਸਭ ਕੁਝ ਬਦਲਿਆ ਜਾ ਰਿਹਾ। ਸਾਡੇ ਗ੍ਰੰਥ, ਧਾਰਮਿਕ ਸਾਹਿਤ, ਆਮ ਸਾਹਿਤ, ਸਾਡੇ ਮਨਾਉਣ ਵਾਲੇ ਦਿਨ, ਸਾਡੇ ਕਿਸੇ ਸ਼ਖਸੀਅਤ ਜਾਂ ਦਿਨ ਨੂੰ ਯਾਦ ਕਰਨ ਵਾਲੀ ਸਮਝ। ਬਹੁਤ ਬਰੀਕੀ ਨਾਲ ਇਹ ਕੰਮ ਹੋ ਰਿਹਾ, ਏਨਾ ਪਰਦੇ ‘ਚ ਤੇ ਤੇਜ਼ ਹੋ ਰਿਹਾ ਕਿ ਸਾਨੂੰ ਪਤਾ ਵੀ ਨੀ ਲੱਗ ਰਿਹਾ।

ਸਾਡੇ ”ਬਾਬੇ” ਹੁਣ ”ਬਾਲ” ਬਣਾਏ ਜਾ ਰਹੇ, ਗੁਰੂਆਂ ਦੀ ਜ਼ੁਲਮ ਵਿਰੁੱਧ ਜੰਗ ਨੂੰ ਭਾਰਤ ਲਈ ਜੰਗ ਬਣਾਇਆ ਜਾ ਰਿਹਾ। ਹਰ ਗੱਲ ‘ਚ ਰਾਸ਼ਟਰਵਾਦ ਭਰ ਕੇ ਸਿੱਖਾਂ ਨੂੰ ਭਾਰਤੀ ਬਣਾ ਕੇ ਜਜ਼ਬ ਕਰਨ ਦੀ ਖੇਡ ਖੇਡੀ ਜਾ ਰਹੀ ਹੈ।

ਮਿਸਾਲ ਹੈ ਇਹ ਸਾਹਿਤਕ ਦਹਿਸ਼ਤਦਰਗੀ, ਜੋ ਰਮਨਦੀਪ ਨੂੰ ਲੱਭੀ। ਗਿਆਨੀ ਸੋਹਣ ਸਿੰਘ ਸੀਤਲ ਦਾ ਨਾਵਲ “ਤੂਤਾਂ ਵਾਲਾ ਖੂਹ” ਬਹੁਤਿਆਂ ਨੇ ਪੜ੍ਹਿਆ ਹੋਇਆ, ਦਸਵੀਂ ‘ਚ ਲੱਗਾ ਹੁੰਦਾ ਸੀ। ਲਾਲਚੀ ਸ਼ਾਹੂਕਾਰ ਧੰਨੇਸ਼ਾਹ ਦੀ ਸਿੱਖ-ਮੁਸਲਿਮ ਕਿਸਾਨਾਂ ਦੀ ਜ਼ਮੀਨ ‘ਤੇ ਅੱਖ ਤੋਂ ਲੈ ਕੇ ਫਿਰਕੂ ਬਣੇ ਮਾਹੌਲ ਦੀ ਗਾਥਾ ਹੈ ਇਹ ਨਾਵਲ।

ਨਵਾਂ ਛਪ ਰਿਹਾ ”ਤੂਤਾਂ ਵਾਲਾ ਖੂਹ” ਤਰਕੀਬਨ 40 ਸਫੇ ਵਧ ਗਿਆ ਹੈ। ਅੱਜ ਵਿਕ ਰਹੇ ਨਾਵਲ ਵਿੱਚ ਰਾਸ਼ਟਰਵਾਦ ਅਤੇ ਗਾਂਧੀ ਸਿਫ਼ਤਾਂ ਦਾ ਤੜਕਾ ਲਾ ਦਿੱਤਾ ਗਿਆ ਹੈ, ਜੋ ਪਹਿਲਾਂ ਨਹੀਂ ਸੀ।
ਇਹ ਤਾਂ ਇੱਕ ਮਿਸਾਲ ਹੈ। ਪਤਾ ਨੀ ਕਿੱਥੇ-ਕਿੱਥੇ, ਕੀ ਕਰ ਰਹੇ ਹਨ।

-ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ