Chhattisgarh social media star – 22 ਸਾਲਾ ਸੋਸ਼ਲ ਮੀਡੀਆ influencer ਦੀ ਮੌਤ, ਫੰਦੇ ਨਾਲ ਲਟਕਦੀ ਮਿਲੀ ਲਾਸ਼

ਛੱਤੀਸਗੜ੍ਹ ਦੇ ਰਾਏਗੜ੍ਹ ‘ਚ ਸੋਸ਼ਲ ਮੀਡੀਆ ਸਟਾਰ ਲੀਨਾ ਨਾਗਵੰਸ਼ੀ Leela Nagwanshi (22) ਨੇ ਖੁਦਕੁਸ਼ੀ ਕਰ ਲਈ। ਦੱਸਿਆ ਜਾ ਰਿਹਾ ਹੈ ਕਿ ਉਸ ਨੇ ਆਪਣੇ ਘਰ ਦੀ ਛੱਤ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। Leela Nagwanshi came into the spotlight after her video went viral on social media..

ਛੱਤੀਸਗੜ੍ਹ ਦੇ ਰਾਏਗੜ੍ਹ ‘ਚ ਸੋਸ਼ਲ ਮੀਡੀਆ ਸਟਾਰ ਲੀਨਾ ਨਾਗਵੰਸ਼ੀ (22) ਨੇ ਖੁਦਕੁਸ਼ੀ ਕਰ ਲਈ। ਦੱਸਿਆ ਜਾ ਰਿਹਾ ਹੈ ਕਿ ਉਸ ਨੇ ਆਪਣੇ ਘਰ ਦੀ ਛੱਤ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਪੁਲਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੌਕੇ ‘ਤੇ ਪਹੁੰਚਣ ਤੋਂ ਪਹਿਲਾਂ ਹੀ ਪਰਿਵਾਰਕ ਮੈਂਬਰ ਲੀਲਾ ਦੀ ਲਾਸ਼ ਨੂੰ ਫਾਂਸੀ ਤੋਂ ਹੇਠਾਂ ਉਤਾਰ ਚੁੱਕੇ ਸਨ।

ਇਹ ਘਟਨਾ ਰਾਏਗੜ੍ਹ ਦੀ ਕੇਲੋ ਬਿਹਾਰ ਕਲੋਨੀ ਦੀ ਹੈ। ਸੂਚਨਾ ਮਿਲਦੇ ਹੀ ਥਾਣਾ ਚੱਕਰਧਰ ਨਗਰ ਦੀ ਪੁਲਸ ਮੌਕੇ ‘ਤੇ ਪਹੁੰਚ ਗਈ ਅਤੇ ਲਾਸ਼ ਨੂੰ ਕਬਜ਼ੇ ‘ਚ ਲੈ ਲਿਆ। ਲਾਸ਼ ਨੂੰ ਪੋਸਟਮਾਰਟਮ ਲਈ ਜ਼ਿਲ੍ਹਾ ਹਸਪਤਾਲ ਭੇਜ ਦਿੱਤਾ ਗਿਆ ਹੈ।

ਮੌਤ ਦੇ ਕਾਰਨਾਂ ਦਾ ਪਤਾ ਪੋਸਟਮਾਰਟਮ ਤੋਂ ਬਾਅਦ ਹੀ ਲੱਗੇਗਾ। ਦੱਸ ਦੇਈਏ ਕਿ ਲੀਨਾ ਨਾਗਵੰਸ਼ੀ ਇੱਕ ਸੋਸ਼ਲ ਮੀਡੀਆ ਸਟਾਰ ਸੀ ਅਤੇ ਅਕਸਰ ਸੁਰਖੀਆਂ ਵਿੱਚ ਰਹਿੰਦੀ ਸੀ।