New York Weather: ਬੰਬ ਤੁਫ਼ਾਨ ਨਾਲ ਅਮਰੀਕਾ ਦਾ ਨਿਊਯਾਰਕ ਹੋਇਆ ਬੇਹਾਲ, ਹੁਣ ਤੱਕ 50 ਲੋਕਾਂ ਦੀ ਮੌਤ
ਇਨ੍ਹੀਂ ਦਿਨੀਂ ਪੂਰਾ ਉੱਤਰੀ ਅਮਰੀਕਾ ਵਿਨਾਸ਼ਕਾਰੀ ਬੰਬ ਚੱਕਰਵਾਤ ਨਾਲ ਵਿਗੜੇ ਹਾਲਾਤਾਂ ਨਾਲ ਜੂਝ ਰਿਹਾ ਹੈ। ਫਿਲਹਾਲ ਲੋਕਾਂ ਨੂੰ ਇਸ ਮੌਸਮ ਤੋਂ ਜਲਦੀ ਰਾਹਤ ਦੀ ਉਮੀਦ ਨਹੀਂ ਹੈ।
ਜਿੱਥੇ ਭਾਰਤ ਦੇ ਲੋਕ 5 ਡਿਗਰੀ ਤਾਪਮਾਨ ‘ਤੇ ਕੰਬ ਰਹੇ ਹਨ, ਤਾਂ ਜ਼ਰਾ ਸੋਚੋ ਕੀ -50 ਡਿਗਰੀ ਤਾਪਮਾਨ ਨਾਲ ਅਮਰੀਕਾ ਦੇ ਸਭ ਤੋਂ ਤਾਕਤਵਰ ਸ਼ਹਿਰ ਦੀ ਕੀ ਹਾਲਤ ਹੋਵੇਗੀ। ਉੱਤਰੀ ਅਮਰੀਕਾ ਦੇ ਕਈ ਹਿੱਸਿਆਂ ਵਿੱਚ ਇਸ ਸਮੇਂ ਮੌਸਮ ਜਾਨਲੇਵਾ ਬਣਿਆ ਹੋਇਆ ਹੈ। ਬਿਜਲੀ ਨਾ ਹੋਣ ਕਾਰਨ ਹੀਟਰ ਅਤੇ ਹੋਰ ਉਪਕਰਨ ਵੀ ਕੰਮ ਨਹੀਂ ਕਰ ਰਹੇ।
ਸਭ ਤੋਂ ਆਧੁਨਿਕ ਅਤੇ ਫੈਸ਼ਨੇਬਲ ਸ਼ਹਿਰ ਨਿਊਯਾਰਕ ਵਿੱਚ ਹਰ ਪਾਸੇ ਬਰਫ਼ ਕਿਸੇ ਤਬਾਹੀ ਤੋਂ ਘੱਟ ਨਹੀਂ ਨਜ਼ਰ ਆ ਰਹੀ। ਉੱਤਰੀ ਅਮਰੀਕਾ ਦੇ ਕਈ ਹਿੱਸਿਆਂ ਵਿੱਚ ਇਸ ਸਮੇਂ ਮੌਸਮ ਬੇਹੱਦ ਖ਼ਤਰਨਾਕ ਹੋ ਰਿਹਾ ਹੈ। ਨਿਊਯਾਰਕ ਵਿੱਚ ਲੋਕਾਂ ਦੇ ਨਾਲ-ਨਾਲ ਜਾਨਵਰਾਂ ਦੀ ਹਾਲਤ ਵੀ ਬਹੁਤ ਖਰਾਬ ਹੈ।
ਇਸੇ ਕਰਕੇ ਗਵਰਨਰ ਕੈਥੀ ਹੋਚੁਲ ਨੇ ਬਫੇਲੋ ਨੂੰ ਯੁੱਧ ਖੇਤਰ ਦੱਸਿਆ ਹੈ। ਨਿਊਯਾਰਕ ‘ਚ ਸੋਮਵਾਰ ਤੱਕ ਖਰਾਬ ਮੌਸਮ ਕਾਰਨ 28 ਲੋਕਾਂ ਦੀ ਮੌਤ ਹੋ ਚੁੱਕੀ ਹੈ। ਬਰਫਬਾਰੀ ਅਤੇ ਠੰਢ ਨੇ ਦੇਸ਼ ਭਰ ਵਿੱਚ ਹੁਣ ਤੱਕ 50 ਤੋਂ ਵੱਧ ਲੋਕਾਂ ਦੀ ਜਾਨ ਲੈ ਲਈ ਹੈ।
ਨਿਊਯਾਰਕ ਦੀ ਗਵਰਨਰ ਕੈਥੀ ਹੋਚੁਲ ਨੇ ਕਿਹਾ, ‘ਅਸੀਂ ਕੁਦਰਤ ਨਾਲ ਜੰਗ ਲੜ ਰਹੇ ਹਾਂ ਤੇ ਉਹ ਆਪਣੇ ਕੋਲ ਮੌਜੂਦ ਹਰ ਹਥਿਆਰ ਨਾਲ ਸਾਡੇ ‘ਤੇ ਹਮਲਾ ਕਰ ਰਹੀ ਹੈ।’ ਕੈਥੀ ਵੀ ਬਫੇਲੋ ਦੀ ਨਾਗਰਿਕ ਹੈ ਤੇ ਇੱਥੋਂ ਮੌਸਮ ਦੀ ਸਭ ਤੋਂ ਵੱਧ ਮਾਰ ਪਈ ਹੈ। ਕੈਥੀ ਦਾ ਕਹਿਣਾ ਹੈ ਕਿ ਇਸ ਮੌਸਮ ‘ਚ ਬਾਹਰ ਜਾਣਾ ਯੁੱਧ ਲੜਨ ਵਰਗਾ ਹੈ। ਸੜਕ ਦੇ ਦੋਵੇਂ ਪਾਸੇ ਵਾਹਨ ਫਸੇ ਹੋਏ ਹਨ ਤੇ ਇਹ ਸੱਚਮੁੱਚ ਡਰਾਉਣਾ ਹੈ। ਇਸ ਦੇ ਨਾਲ ਹੀ ਕੈਥੀ ਨੇ ਨਾਗਰਿਕਾਂ ਨੂੰ ਘਰਾਂ ਦੇ ਅੰਦਰ ਰਹਿਣ ਦੀ ਅਪੀਲ ਕੀਤੀ ਹੈ।
Following a massive storm in Buffalo, NY, looters wreaked havoc on stores. Unfortunately, there are a lot of bad apples in Buffalo. This is going massively underreported in the mainstream media. Take a look:pic.twitter.com/MXQtAUFhQj
— Steve Hanke (@steve_hanke) December 27, 2022
ਲੁੱਟੇ ਜਾ ਰਹੇ ਸਟੋਰ
ਦੂਜੇ ਪਾਸੇ ਬਫੇਲੋ ਸ਼ਹਿਰ ਵਿੱਚ ਚੋਰ ਅਤੇ ਲੁਟੇਰੇ ਖ਼ਰਾਬ ਮੌਸਮ ਦਾ ਫਾਇਦਾ ਉਠਾ ਰਹੇ ਹਨ। ਇੱਥੇ ਕੁਝ ਸਟੋਰਾਂ ‘ਚ ਲੁੱਟਮਾਰ ਅਤੇ ਗੋਲੀਬਾਰੀ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ। ਤਿੰਨ ਦਿਨਾਂ ਤੋਂ ਲਗਾਤਾਰ ਹੋ ਰਹੀ ਬਰਫ਼ਬਾਰੀ ਨੇ ਲੋਕਾਂ ਨੂੰ ਪ੍ਰੇਸ਼ਾਨ ਕੀਤਾ ਹੋਇਆ ਹੈ। ਵਾਲਮਾਰਟ ਵਰਗੇ ਸਟੋਰਾਂ ‘ਤੇ ਲੁੱਟ ਦੀਆਂ ਘਟਨਾਵਾਂ ਤੋਂ ਬਾਅਦ ਪੁਲਿਸ ਹਾਈ ਅਲਰਟ ‘ਤੇ ਹੈ।
ਬਫੇਲੋ ਦੇ ਬੀਲੇ ਐਵੇਨਿਊ ਦੇ 260 ਬਲਾਕ ਵਿੱਚ ਇੱਕ ਸਟੋਰ ਵਿੱਚ ਲੁੱਟ ਨੂੰ ਰੋਕਣ ਲਈ ਗੋਲੀਬਾਰੀ ਕਰਨ ਦੀਆਂ ਰਿਪੋਰਟਾਂ ਹਨ। ਸਥਾਨਕ ਮੀਡੀਆ ਦੀ ਮੰਨੀਏ ਤਾਂ ਮੌਸਮ ਕਾਰਨ ਪਰੇਸ਼ਾਨ ਕੁਝ ਸਥਾਨਕ ਨਾਗਰਿਕ ਇੱਥੇ ਸਟੋਰ ‘ਚ ਦਾਖਲ ਹੋਏ। ਉਨ੍ਹਾਂ ਇੱਥੇ ਲੁੱਟਮਾਰ ਸ਼ੁਰੂ ਕਰ ਦਿੱਤੀ। ਉਨ੍ਹਾਂ ਨੂੰ ਕਾਬੂ ਕਰਨ ਲਈ ਪੁਲਿਸ ਨੂੰ ਗੋਲੀ ਚਲਾਉਣੀ ਪਈ।