ਗਵਾਲੀਅਰ ਦੇ ਐਸਐਸਪੀ ਅਮਿਤ ਸਾਂਘੀ ਨੇ ਕਿਹਾ ਕਿ ਅਜਿਹੀ ਲਾਪਰਵਾਹੀ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇਸ ਮਾਮਲੇ ਦੀ ਜਾਂਚ ਕਰਵਾਈ ਜਾਵੇਗੀ, ਜੇਕਰ ਚਲਾਨ ਜਾਰੀ ਕਰਨ ਵਿੱਚ ਅਜਿਹੀ ਗਲਤੀ ਕਰਨ ਵਾਲਾ ਦੋਸ਼ੀ ਪਾਇਆ ਗਿਆ ਤਾਂ ਉਸ ਨੂੰ ਮੁਅੱਤਲ ਕਰ ਦਿੱਤਾ ਜਾਵੇਗਾ।

ਸੜਕ ਉਤੇ ਕਾਰ, ਬਾਈਕ ਜਾਂ ਕਿਸੇ ਵੀ ਤਰ੍ਹਾਂ ਦਾ ਵਾਹਨ ਚਲਾਉਂਦੇ ਸਮੇਂ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨੀ ਜ਼ਰੂਰੀ ਹੈ। ਜੇਕਰ ਤੁਸੀਂ ਅਜਿਹਾ ਨਹੀਂ ਕਰਦੇ, ਤਾਂ ਟ੍ਰੈਫਿਕ ਪੁਲਿਸ ਤੁਹਾਡਾ ਚਲਾਨ ਕੱਟ ਸਕਦੀ ਹੈ।

ਇਸ ਤੋਂ ਇਲਾਵਾ ਤੁਹਾਡਾ ਚਲਾਨ ਆਨਲਾਈਨ ਵੀ ਕੱਟਿਆ ਜਾ ਸਕਦਾ ਹੈ। ਹਾਲ ਹੀ ‘ਚ ਟ੍ਰੈਫਿਕ ਚਲਾਨ ਨਾਲ ਜੁੜਿਆ ਇਕ ਅਜੀਬ ਮਾਮਲਾ ਸਾਹਮਣੇ ਆਇਆ ਹੈ, ਜਿਸ ‘ਚ ਕਾਰ ‘ਚ ਬੈਠੇ ਵਿਅਕਤੀ ਦਾ ਚਲਾਨ ਇਸ ਲਈ ਕੱਟਿਆ ਗਿਆ ਕਿਉਂਕਿ ਉਸ ਨੇ ਹੈਲਮੇਟ ਨਹੀਂ ਪਾਇਆ ਹੋਇਆ ਸੀ।

ਨਵਾਂ ਮਾਮਲਾ ਮੱਧ ਪ੍ਰਦੇਸ਼ ਦੇ ਗਵਾਲੀਅਰ ਸ਼ਹਿਰ ਦਾ ਹੈ। ਇੱਥੇ ਇੱਕ ਕਾਰ ਨੂੰ ਓਵਰ ਸਪੀਡ ਲਈ ਰੋਕਿਆ ਗਿਆ। ਇਸ ਤੋਂ ਬਾਅਦ ਪੁਲਿਸ ਨੇ ਉਕਤ ਵਿਅਕਤੀ ਦਾ ਚਲਾਨ ਕੱਟ ਦਿੱਤਾ। ਜਦੋਂ ਉਕਤ ਨੌਜਵਾਨ ਨੂੰ ਪੁਲਿਸ ਵੱਲੋਂ ਚਲਾਨ ਸਲਿੱਪ ਮਿਲੀ ਤਾਂ ਉਹ ਹੈਰਾਨ ਰਹਿ ਗਿਆ ਕਿਉਂਕਿ ਚਲਾਨ ਸਲਿਪ ‘ਤੇ ਹੈਲਮੇਟ ਨਾ ਪਾਉਣ ‘ਤੇ 250 ਰੁਪਏ ਜੁਰਮਾਨਾ ਲਿਖਿਆ ਹੋਇਆ ਸੀ ਅਤੇ ਪੁਲਿਸ ਨੇ ਉਕਤ ਵਿਅਕਤੀ ਤੋਂ 500 ਰੁਪਏ ਵਸੂਲ ਕਰ ਲਏ।

ਪੁਲਿਸ ਦੀ ਅਜਿਹੀ ਲਾਪਰਵਾਹੀ ਦੇ ਸਾਹਮਣੇ ਆਉਣ ਤੋਂ ਬਾਅਦ ਸੀਨੀਅਰ ਅਧਿਕਾਰੀਆਂ ਨੇ ਕਿਹਾ ਹੈ ਕਿ ਜੇਕਰ ਮਾਮਲਾ ਸਹੀ ਪਾਇਆ ਗਿਆ ਤਾਂ ਪੁਲਿਸ ਕਰਮਚਾਰੀ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ।