ਪਟਿਆਲਾ ਦੇ ਰਹਿਣ ਵਾਲੇ ਨੌਜਵਾਨ ਦੇ ਮਾਪੇ ਦੋ ਦਿਨ ਪਹਿਲਾਂ ਖੁਸ਼ੀ-ਖੁਸ਼ੀ ਆਪਣੇ ਪੁੱਤ ਨੂੰ ਹਵਾਈ ਅੱਡੇ ਤੋਂ ਕੈਨੇਡਾ ਲਈ ਰਵਾਨਾਂ ਕਰਕੇ ਆਏ ਸਨ। ਪਰ ਹੁਣ ਉਸ ਦੀ ਮੌਤ ਦੀ ਖਬਰ ਨੇ ਪਰਿਵਾਰ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਮ੍ਰਿਤਕ ਨੌਜਵਾਨ ਦੀ ਮਾਂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਮ੍ਰਿਤਕ ਦੇਹ ਪੰਜਾਬ ਲਿਆਉਣ ਵਿਚ ਮਦਦ ਕੀਤੀ ਜਾਵੇ। ਮਾਂ ਨੇ ਰੋਂਦੇ ਹੋਏ ਆਖਿਆ ਹੈ ਕਿ ਉਹ ਆਖਰੀ ਵਾਰੀ ਆਪਣੇ ਪੁੱਤ ਨੂੰ ਵੇਖਣਾ ਚਾਹੁੰਦੀ ਹੈ।

ਦੋ ਦਿਨ ਪਹਿਲਾਂ ਕੈਨੇਡਾ ਗਏ ਪੰਜਾਬੀ ਨੌਜਵਾਨ ਦੀ ਮੌਤ ਦੀ ਖਬਰ ਆਈ ਹੈ। ਇਸ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ।

ਇਹ ਨੌਜਵਾਨ ਪਟਿਆਲਾ ਦਾ ਰਹਿਣ ਵਾਲਾ ਸੀ ਤੇ ਸਟੱਡੀ ਵੀਜ਼ੇ ਉਤੇ ਦੋ ਦਿਨ ਪਹਿਲਾਂ ਹੀ ਕੈਨੇਡਾ ਰਵਾਨਾਂ ਹੋਇਆ ਸੀ।

ਪਰਿਵਾਰ ਨੂੰ ਹੁਣ ਉਸ ਮੌਤ ਦੀ ਖਬਰ ਮਿਲੀ ਹੈ।

ਪਟਿਆਲਾ ਦੇ ਰਹਿਣ ਵਾਲੇ ਨੌਜਵਾਨ ਦੇ ਮਾਪੇ ਦੋ ਦਿਨ ਪਹਿਲਾਂ ਖੁਸ਼ੀ-ਖੁਸ਼ੀ ਆਪਣੇ ਪੁੱਤ ਨੂੰ ਹਵਾਈ ਅੱਡੇ ਤੋਂ ਕੈਨੇਡਾ ਲਈ ਰਵਾਨਾਂ ਕਰਕੇ ਆਏ ਸਨ। ਪਰ ਹੁਣ ਉਸ ਦੀ ਮੌਤ ਦੀ ਖਬਰ ਨੇ ਪਰਿਵਾਰ ਨੂੰ ਝੰਜੋੜ ਕੇ ਰੱਖ ਦਿੱਤਾ ਹੈ।

ਮ੍ਰਿਤਕ ਨੌਜਵਾਨ ਦੀ ਮਾਂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਮ੍ਰਿਤਕ ਦੇਹ ਪੰਜਾਬ ਲਿਆਉਣ ਵਿਚ ਮਦਦ ਕੀਤੀ ਜਾਵੇ। ਮਾਂ ਨੇ ਰੋਂਦੇ ਹੋਏ ਆਖਿਆ ਹੈ ਕਿ ਉਹ ਆਖਰੀ ਵਾਰੀ ਆਪਣੇ ਪੁੱਤ ਨੂੰ ਵੇਖਣਾ ਚਾਹੁੰਦੀ ਹੈ।

ਹਸ਼ੀਸ਼ ਸਿੰਘ ਨਾਮ ਦਾ ਇਹ ਨੌਜਵਾਨ ਸਥਾਨਕ ਅਕਾਲੀ ਆਗੂ ਆਈਐਸ ਬਿੰਦਰਾ ਦਾ ਭਤੀਜਾ ਸੀ। ਉਹ ਬਰੈਂਪਟਨ ਸ਼ਹਿਰ ਵਿੱਚ ਰਹਿ ਰਿਹਾ ਸੀ। ਉਸ ਦੇ ਕੈਨੇਡਾ ਜਾਣ ਸਬੰਧੀ ਅਜੇ ਪਰਿਵਾਰ ਦੇ ਚਾਅ ਵੀ ਪੂਰੇ ਨਹੀਂ ਸਨ ਹੋਏ ਕਿ ਪਰਿਵਾਰ ਕੋਲ਼ ਉਸ ਦੀ ਮੌਤ ਦੀ ਖ਼ਬਰ ਆ ਗਈ।