ਪੰਜਾਬੀ ਨੌਜਵਾਨ ਦਾ ਕੈਨੇਡਾ ‘ਚ ਕਤਲ, ਮਾਪਿਆਂ ਦਾ ਇਕਲੌਤਾ ਸੀ ਮੋਹਿਤ

ਕੈਨੇਡਾ ਤੋਂ ਪੰਜਾਬ ਲਈ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਜਿਥੇ ਪੰਜਾਬ ਦੇ ਮਾਹਿਲਪੁਰ ਦੇ ਨਾਲ ਲਗਦੇ ਪਿੰਡ ਚੰਦੇਲੀ ਦੇ ਨੌਜਵਾਨ ਨੂੰ ਕਤਲ ਕਰ ਦਿੱਤਾ ਗਿਆ। ਨੌਜਵਾਨ ਨੂੰ ਬੀਤੀ 31 ਦਸੰਬਰ ਦੀ ਰਾਤ ਨੂੰ ਲੁੱਟ ਕਰਕੇ ਕਤਲ ਕੀਤਾ ਗਿਆ। ਲੁਟੇਰੇ ਨੌਜਵਾਨ ਨੂੰ ਕਤਲ ਕਰਕੇ ਉਸਦਾ ਸਾਰਾ ਸਾਮਾਨ ਲੁੱਟ ਕੇ ਲੈ ਗਏ।

ਮ੍ਰਿਤਕ ਦੇ ਪਿਤਾ ਤਰਲੋਕ ਚੰਦ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਮੋਹਿਤ 5 ਸਾਲ ਪਹਿਲਾਂ ਪੜ੍ਹਾਈ ਕਰਨ ਲਈ ਕੈਨੇਡਾ ਗਿਆ ਸੀ। ਇਸ ਪਿੱਛੋਂ ਉਹ ਉਥੇ ਪੱਕਾ ਹੋ ਗਿਆ। ਉਨ੍ਹਾਂ ਦੱਸਿਆ ਕਿ ਬੀਤੇ ਦਿਨ ਉਸਦੇ ਚਾਚੇ ਦਾ ਪੁੱਤ ਅਰਮਾਨ ਵੀ ਕੈਨੇਡਾ ਗਿਆ ਸੀ, ਜਿਸ ਨੇ ਲੰਘੇ ਐਤਵਾਰ ਉਨ੍ਹਾਂ ਨੂੰ ਮੋਹਿਤ ਦੇ ਗੁੰਮ ਹੋਣ ਬਾਰੇ ਦੱਸਿਆ ਅਤੇ ਨਵੇਂ ਸਾਲ ‘ਤੇ ਮੋਹਿਤ ਦੀ ਕਾਰ ਦਾ ਸੁੰਨਸਾਨ ਇਲਾਕੇ ਵਿੱਚ ਪਤਾ ਲੱਗਿਆ, ਜਿਥੇ ਉਸਦੀ ਕਾਰ ਵਿੱਚ ਲਾਸ਼ ਪਈ ਸੀ।

ਉਨ੍ਹਾਂ ਦੱਸਿਆ ਕਿ ਲੁਟੇਰੇ ਮੋਹਿਤ ਦਾ ਸਾਰਾ ਕੀਮਤੀ ਸਾਮਾਨ ਪਰਸ, ਗਹਿਣੇ ਤੇ ਹੋਰ ਚੀਜ਼ਾਂ ਲੁੱਟ ਕੇ ਲੈ ਗਏ ਅਤੇ ਕਤਲ ਕਰ ਦਿੱਤਾ।