ਕੈਨੇਡਾ ‘ਚ ਇੱਕ ਹੋਰ ਪੰਜਾਬੀ ਦਾ ਗੋਲੀਆਂ ਮਾਰ ਕੇ ਕਤਲ, ਹਮਲੇ ‘ਚ ਧੀ ਹੋਈ ਜ਼ਖ਼ਮੀ – Canada Punjabi : ਦੱਸ ਦਈਏ ਕਿ ਬਰਿੰਦਰ ਸਿੰਘ ਮੂਲ ਰੂਪ ਵਿਚ ਪੰਜਾਬ ਦੇ ਹੁਸ਼ਿਆਰਪੁਰ ਦਾ ਰਹਿਣ ਵਾਲਾ ਸੀ ਅਤੇ ਆਪਣੇ ਪਰਿਵਾਰ ਨਾਲ ਐਡਮਿੰਟਨ ਵਿਚ ਰਹਿੰਦਾ ਸੀ।

ਐਡਮਿੰਟਨ ਵਿਚ ਰਹੇ ਰਹੇ ਬਰਿੰਦਰ ਸਿੰਘ ਦਾ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਇਸ ਹਮਲੇ ਵਿਚ ਉਸਦੀ 21 ਸਾਲਾ ਧੀ ਵੀ ਜ਼ਖ਼ਮੀ ਹੋ ਗਈ।ਦੱਸ ਦਈਏ ਕਿ ਬਰਿੰਦਰ ਸਿੰਘ ਮੂਲ ਰੂਪ ਵਿਚ ਪੰਜਾਬ ਦੇ ਹੁਸ਼ਿਆਰਪੁਰ ਦਾ ਰਹਿਣ ਵਾਲਾ ਸੀ ਅਤੇ ਆਪਣੇ ਪਰਿਵਾਰ ਨਾਲ ਐਡਮਿੰਟਨ ਵਿਚ ਰਹਿੰਦਾ ਸੀ। ਇਹ ਘਟਨਾ 16 ਐਵਨਿਊ ਅਤੇ 38 ਸਟਰੀਟ ਉੱਪਰ 1 ਜਨਵਰੀ 2023 ਦੀ ਸਵੇਰ 2.45 ਵਜੇ ਵਾਪਰੀ ਦੱਸੀ ਜਾ ਰਹੀ ਹੈ।ਹਮਲਾਵਰ ਮੌਕੇ ਤੋਂ ਫਰਾਰ ਹੋ ਗਏ ਪਰ ਉਨ੍ਹਾਂ ਦਾ ਇੱਕ ਟਰੱਕ ਸੜਦੀ ਹਾਲਾਤ ਵਿਚ ਮਿਲਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਪੁਲਿਸ ਨੇ ਲੋਕਾਂ ਤੋਂ ਸਹਿਯੋਗ ਮੰਗਿਆ ਹੈ।

ਨਵਾਂ ਸਾਲ ਜਿੱਥੇ ਵੱਖ ਵੱਖ ਪਰਿਵਾਰਾਂ ਲਈ ਖੁਸ਼ੀਆਂ ਲੈ ਕੇ ਅਾਿੲਆ ਤਾਂ ਉੱਥੇ ਹੀ ਐਡਮਿੰਟਨ ਦੇ ਇੱਕ ਪੰਜਾਬੀ ਪਰਿਵਾਰ ਲਈ ਨਵੇਂ ਸਾਲ ਦਾ ਪਹਿਲਾਂ ਹੀ ਦਿਨ ਕਾਪੀ ਮੰਦਭਾਗਾ ਚੜਿਆ। ਜਿੱਥੇ ਘਰ ਵਿੱਚ ਦਾਖਲ ਹੋ ਕੇ ਘਰ ਦੇ ਮਾਲਕ ਤੇ ਤਾਬੜ-ਤੋੜ ਗੋਲੀਆਂ ਚਲਾਈਆਂ ਗਈਆਂ। ਹਸਪਤਾਲ ਵਿੱਚ ਉਹਨਾਂ ਦੀ ਮੌਤ ਹੋ ਗਈ। ਦੱਸ ਦਈਏ ਕਿ ਮ੍ਰਿਤਕ ਦੀ ਪਛਾਣ 51 ਸਾਲਾ ਬਰਿੰਦਰ ਸਿੰਘ ਵਜੋਂ ਹੋਈ ਹੈ ਜੋ ਕਿ ਪੰਜਾਬ ਦੇ ਹੁਸ਼ਿਆਰਪੁਰ ਨਾਲ ਸਬੰਧਤ ਸਨ। ਗੋਲੀਬਾਰੀ ਦੀ ਇਸ ਘਟਨਾ ਵਿੱਚ ਉਹਨਾ ਦੀ 21 ਸਾਲਾ ਬੇਟੀ ਵੀ ਜ਼ਖਮੀ ਹੋ ਗਈ ਪਰ ਉਸਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਐਡਮਿੰਟਨ ਪੁਲਿਸ ਸਰਵਿਸ ਵੱਲੋਂ ਘਟਨਾ ਸਬਧੰੀ ਜਾਕਣਾਰੀ ਸਾਂਝੀ ਕਰਦਿਆਂ ਕਿਹਾ ਗਿਆ ਕਿ ਐਤਵਾਰ 1 ਜਨਵਰੀ 2023 ਨੂੰ ਤੜਕੇ ਤਕਰੀਬਨ 2.45 ਤੇ ਸਾਊਥਈਸਟ ਬਰਾਂਚ ਪੈਟਰੋਲ ਅਫਸਰਾਂ ਨੂੰ ਐਡਮਿੰਟਨ ਦੇ 16 ਏ ਐਵਨਿਊ ਐਂਡ 38 ਸਟਰੀਟ ਸਥਿਤ ਘਰ ਚ ਘਟੀ ਇਸ ਘਟਨਾ ਦੇ ਬਾਰੇ ੁਿਵੱਚ ਜਾਣਕਾਰੀ ਮਿਲੀ ਜਿਸਤੋਂ ਬਾਅਦ ਅਫਸਰ ਜਦ ਉੱਥੇ ਪੁੱਜੇ ਤਾਂ ਉਨ੍ਹਾਂ ਨੂੰ ਉਸ ਘਰ ਵਿੱਚ ਜ਼ਖਮੀ ਹਾਲਤ ਵਿੱਚ ਇੱਕ ਵਿਅਕਤੀ ਅੇਤ ਇੱਕ ਲੜਕੀ ਮਿਲੀ। 51 ਸਾਲਾ ਬਰਿੰਦਰ ਸਿੰਘ ਨੂੰ ਉਨ੍ਹਾਂ ਦੀ 21 ਸਾਲਾ ਬੇਟੀ ਦੇ ਨਾਲ ਹਸਪਤਾਲ ਲਜਾਇਆ ਗਿਆ ਜਿੱਥੇ ਬਰਿੰਦਰ ਸਿੰਘ ਦੀ ਮੌਤ ਹੋ ਗਈ ਜਦਕਿ ਉਨ੍ਹਾਂ ਦੀ ਬੇਟੀ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।

ਜਾਂਚਕਰਤਾਵਾ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਬਰਿੰਦਰ ਸਿੰਘ ਦੀ ਮ੍ਰਿਤਕ ਦੇਹ ਦਾ ਪੋਸਟ ਮਾਰਟਮ 6 ਜਨਵਰੀ ਨੂੰ ਕਤਿਾ ਜਾਏਗਾ, ਨਾਲ ਹੀ ਜਾਂਚਕਰਤਾਵਾ ਨੂੰ 24 ਸਟਰੀਟ ਐਂਡ 14 ਐਵਨਿਊ ਤੇ ਜਲਿਆ ਹੋਈਆ ਪਿੱਕਾ ਮਿਲਿਆ ਹੈ ਜੋ ਕਿ ਇਸ ਹਮਲੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਪੁਲਿਸ ਨੇ ਲੋਕਾਂ ਤੋਂ ਮਦਦ ਮੰਗੀ ਹੈ ਕਿ ਜੇਕਰ ਉਹਨਾਂ ਨੇ ਇਸ ਇਲਾਕੇ ਵਿੱਚ ਬੀਤੀ ਸ਼ਾਮ ਜਾਂ ਸਵੇਰੇ ਚਿੱਟੇ ਰੰਗ ਦੇ 2012 ਚਿੱਟੇ ਡੋਜ ਰੈਮ ਟਰੱਕ ਨੂੰ ਦੇਖਿਆ ਤਾਂ ਇਸਦੇ ਬਾਰੇ ਪੁਲਿਸ ਨੂੰ ਜਾਣਕਾਰੀ ਸਾਂਝੀ ਕਰੇ।

ਜਾਂਚ ਕਰਤਾ ਮਾਮਲੇ ਵਿੱਚ ਲੋਕਾਂ ਤੋਂ ਸੀਸੀਟੀਵੀ ਅਤੇ ਡੈਸ਼ ਕੈਮ ਫੁਟੇਜ ਵੀ ਮੰਗ ਰਹੇ ਹਨ ਜੋ ਵੀ ਇਸ ਇਲਾਕੇ ਦੇ ਨਜ਼ਦੀਕ ਰਹਿੰਦੇ ਹਨ ਤਾਂ ਜੋ ਕੋਈ ਸਬੂਤ ਮਿਲ ਸਕੇ। ਇਸ ਇਲਾਕੇ ਵਿਚ ਅਤੇ ਜਿਹੜੇ ਇਲਾਕੇ ਵਿੱਚ ਸੜਿਆ ਹੋਇਅ ਪਿੱਕਾ ਮਿਲਿਆ ਹੈ ਉਸ ਇਲਾਕੇ ਦੇ ਲੋਕਾਂ ਨੂੰ 31 ਦਸੰਬਰ ਸ਼ਨੀਵਾਰ ਰਾਤ 9 ਵਜੇ ਤੋਂ ਐਤਵਾਰ 1 ਜਨਵਰੀ ਤੜਕੇ 5 ਵਜੇ ਤੱਕ ਦੀ ਫੁਟੇਜ ਹੈ ਤਾਂ ਉਹ ਪੁਲਿਸ ਨਾਲ ਸਾਂਝੀ ਕਰ ਸਕਦੇ ਹਨ। ਜਾਂ ਕਿਸੇ ਨੂੰ ਇਸ ਘਟਨਾ ਦੇ ਬਾਰੇ ਵਿੱਚ ਕਿਸੇ ਵੀ ਸ਼ੱਕੀ ਬਾਰੇ ਕੋਈ ਜਾਣਕਾਰੀ ਹੈ ਤਾਂ ਪੁਲਿਸ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਜਾਏ , ਜਾਣਕਾਰੀ ਦੇਣ ਵਾਲੇ ਦਾ ਨਾਮ ਗੁਪਤ ਰੱਖਿਅ ਜਾਏਗਾ। ਓਧਰ ਇਹ ਘਟਨਾ ਦੀ ਜਾਣਕਾਰੀ ਮਿਲਦੇ ਹੀ ਇਲਾਕੇ ਵਿੱਚ ਡਰ ਦਾ ਮਾਹੌਲ਼ ਛਾ ਗਿਆ। ਘਰ ਵਿੱਚ ਦਾਖਲ ਹੋ ਕੇ ਸ਼ਰੇਆਮ ਅਜਿਹੀਆਂ ਘਟਾਨੜਾਂ ਨੂੰ ਅੰਜਾਮ ਦੇਣ ਦੇ ਮਾਮਲੇ ਸਾਹਮਣੇ ਆ ਰਹੇ ਹਨ ਜਿਸ ਕਾਰਨ ਲੋਕਾਂ ਵਿੱਚ ਸੁਰੱਖਿਆ ਨੂੰ ਲੈ ਕੇ ਚਿੰਤਾ ਵੱਧ ਗਈ ਹੈ। ਫਿਲਹਾਲ ਇਸ ਮਾਮਲੇ ੱਿਵਚ ਪੁਲਿਸ ਵੱਲੋਂ ਜਾਂਚ ਜਾਰੀ ਹੈ।