ਪੁੱਛਗਿੱਛ ਦੌਰਾਨ ਸ਼ਿਕਾਇਤਕਰਤਾ ਮਹਿਲਾ ਕੋਚ ਨੇ ਦੋਸ਼ ਲਾਇਆ ਕਿ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਸੰਦੀਪ ਸਿੰਘ ਦਾ ਪੱਖ ਲੈ ਕੇ ਜਾਂਚ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਐਸਆਈਟੀ ਟੀਮ ਦੇ ਸਾਹਮਣੇ ਪੁੱਛਗਿੱਛ ਵਿੱਚ ਸ਼ਿਕਾਇਤਕਰਤਾ ਮਹਿਲਾ ਕੋਚ ਨੇ ਕਿਹਾ ਕਿ ਸਵੇਰੇ ਹੀ ਮੁੱਖ ਮੰਤਰੀ ਦਾ ਬਿਆਨ ਸੁਣਿਆ, ਜਿਸ ਵਿੱਚ ਮੁੱਖ ਮੰਤਰੀ ਖੁਦ ਸੰਦੀਪ ਸਿੰਘ ਦਾ ਪੱਖ ਲੈ ਰਹੇ ਹਨ।

ਮਹਿਲਾ ਜੂਨੀਅਰ ਅਥਲੈਟਿਕਸ ਕੋਚ ਨੇ ਹਰਿਆਣਾ ਦੇ ਖੇਡ ਮੰਤਰੀ ਸੰਦੀਪ ਸਿੰਘ (Sandeep Singh) ਉਤੇ ਜਿਨਸੀ ਸ਼ੋ+ਸ਼+ਣ ਅਤੇ ਬੰਧਕ ਬਣਾਉਣ ਦੇ ਦੋਸ਼ ਲਗਾਏ ਸਨ, ਜਿਸ ਤੋਂ ਬਾਅਦ ਸੰਦੀਪ ਸਿੰਘ ਨੇ ਖੇਡ ਵਿਭਾਗ ਛੱਡ ਦਿੱਤਾ ਹੈ।

ਇਸ ਦੌਰਾਨ ਮਾਮਲੇ ਦੀ ਜਾਂਚ ਕਰ ਰਹੀ ਚੰਡੀਗੜ੍ਹ ਪੁਲਿਸ ਦੀ ਐਸਆਈਟੀ ਟੀਮ ਨੇ ਸੰਦੀਪ ਸਿੰਘ ਉਤੇ ਛੇ+ੜ+ਛਾ+ੜ ਦਾ ਦੋਸ਼ ਲਾਉਣ ਵਾਲੀ ਜੂਨੀਅਰ ਮਹਿਲਾ ਕੋਚ ਤੋਂ ਅੱਠ ਘੰਟੇ ਪੁੱਛਗਿੱਛ ਕੀਤੀ ਅਤੇ ਉਸ ਦਾ ਮੋਬਾਈਲ ਫੋਨ ਜ਼ਬਤ ਕੀਤਾ।

ਪੁੱਛਗਿੱਛ ਦੌਰਾਨ ਸ਼ਿਕਾਇਤਕਰਤਾ ਮਹਿਲਾ ਕੋਚ ਨੇ ਦੋਸ਼ ਲਾਇਆ ਕਿ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਸੰਦੀਪ ਸਿੰਘ ਦਾ ਪੱਖ ਲੈ ਕੇ ਜਾਂਚ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਐਸਆਈਟੀ ਟੀਮ ਦੇ ਸਾਹਮਣੇ ਪੁੱਛਗਿੱਛ ਵਿੱਚ ਸ਼ਿਕਾਇਤਕਰਤਾ ਮਹਿਲਾ ਕੋਚ ਨੇ ਕਿਹਾ ਕਿ ਸਵੇਰੇ ਹੀ ਮੁੱਖ ਮੰਤਰੀ ਦਾ ਬਿਆਨ ਸੁਣਿਆ, ਜਿਸ ਵਿੱਚ ਮੁੱਖ ਮੰਤਰੀ ਖੁਦ ਸੰਦੀਪ ਸਿੰਘ ਦਾ ਪੱਖ ਲੈ ਰਹੇ ਹਨ।
ਚੰਡੀਗੜ੍ਹ ਪੁਲਿਸ ਨੇ ਮੇਰੇ ‘ਤੇ ਕੋਈ ਦਬਾਅ ਨਹੀਂ ਪਾਇਆ। ਹਰਿਆਣਾ ਪੁਲਿਸ ਮੇਰੇ ‘ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਮੈਨੂੰ ਚੁੱਪ ਕਰਾਉਣ ਲਈ ਫੋਨ ਆ ਰਹੇ ਹਨ ਕਿ ਤੁਸੀਂ ਜਿਸ ਵੀ ਦੇਸ਼ ਜਾਣਾ ਚਾਹੁੰਦੇ ਹੋ, ਜਾਓ ਤੁਹਾਨੂੰ ਮਹੀਨੇ ਲਈ 1 ਕਰੋੜ ਰੁਪਏ ਦਿੱਤੇ ਜਾਣਗੇ।

ਇਸ ਦੇ ਨਾਲ ਹੀ ਜੂਨੀਅਰ ਮਹਿਲਾ ਕੋਚ ਦੇ ਵਕੀਲ ਦੀਪਾਂਸ਼ੂ ਬਾਂਸਲ ਨੇ ਕਿਹਾ ਕਿ ਇਹ ਸਾਰਾ ਮਾਮਲਾ ਚੰਡੀਗੜ੍ਹ ਦਾ ਹੈ। ਚੰਡੀਗੜ੍ਹ ਪੁਲਿਸ ਨੇ 160 ਦਾ ਨੋਟਿਸ ਦਿੱਤਾ ਸੀ, ਜਿਸ ਤੋਂ ਬਾਅਦ ਅਸੀਂ ਬਿਆਨ ਦਰਜ ਕਰਵਾਉਣ ਲਈ ਥਾਣੇ ਪਹੁੰਚੇ।

ਪਿਛਲੇ 8 ਘੰਟਿਆਂ ਤੋਂ ਸਵਾਲਾਂ ਦੇ ਜਵਾਬ ਦਿੱਤੇ ਗਏ ਹਨ, ਜੋ ਵੀ ਰਿਕਾਰਡ ਮੇਰੇ ਮੁਵੱਕਿਲ ਕੋਲ ਸੀ, ਉਹ ਪੁਲਿਸ ਨੂੰ ਸੌਂਪ ਦਿੱਤਾ ਗਿਆ ਹੈ। ਫ਼ੋਨ ਵੀ ਪੁਲਿਸ ਨੂੰ ਦੇ ਦਿੱਤਾ ਗਿਆ ਹੈ। ਸਾਡੇ ਮੁਵੱਕਿਲ ਤੋਂ ਚੌਥੀ ਵਾਰ ਪੁੱਛਗਿੱਛ ਕੀਤੀ ਗਈ। ਦੂਜੇ ਪਾਸੇ ਪੁਲਿਸ ਨੇ ਨਾ ਤਾਂ ਸੰਦੀਪ ਸਿੰਘ ਤੋਂ ਪੁੱਛਗਿੱਛ ਕੀਤੀ ਅਤੇ ਨਾ ਹੀ ਉਸ ਨੂੰ ਗ੍ਰਿਫ਼ਤਾਰ ਕੀਤਾ।