ਰਾਜਸਥਾਨ ‘ਚ ਅਮਰੂਦਾਂ ਨਾਲ ਭਰਿਆ ਟਰੱਕ ਪਲਟਿਆ, ਸਾਰੀ ਰਾਤ ਭੋਰੀਆਂ ਭਰ-ਭਰ ਲਿਆਂਜੇ ਰਹੇ ਲੋਕ

ਲੋਕ ਘਰੋਂ ਬੋਰੀਆਂ ਲਿਆ ਕੇ ਅਮਰੂਦ ਨਾਲ ਭਰਦੇ ਰਹੇ। ਅਮਰੂਦ ਲੁੱਟਣ ਦਾ ਇਹ ਸਿਲਸਿਲਾ ਬੁੱਧਵਾਰ ਸਵੇਰ ਤੱਕ ਜਾਰੀ ਰਿਹਾ। ਔਰਤਾਂ ਵੀ ਇਸ ਵਿੱਚ ਪਿੱਛੇ ਨਹੀਂ ਰਹੀਆਂ। ਲੁੱਟ ਦੀ ਇਹ ਵਾਰਦਾਤ ਉਸ ਸਮੇਂ ਵਾਪਰੀ ਜਦੋਂ ਅਮਰੂਦਾਂ ਨਾਲ ਭਰੀ ਪਿਕਅੱਪ ਪਲਟ ਗਈ। ਇੱਥੇ ਸੜਕ ’ਤੇ ਖਿੱਲਰੇ ਅਮਰੂਦ ਨੂੰ ਲੁੱਟਣ ਦੀ ਹੋੜ ਲੱਗ ਗਈ।

ਰਾਜਸਥਾਨ ਦੀ ਰਾਜਧਾਨੀ ਜੈਪੁਰ ਦੇ ਨਾਲ ਲੱਗਦੇ ਦੌਸਾ ਸ਼ਹਿਰ ਵਿਚ ਮੰਗਲਵਾਰ ਰਾਤ ਨੂੰ ਅਮਰੂਦਾਂ ਦੀ ਲੁੱਟ ਦਾ ਸਿਲਸਿਲਾ ਜਾਰੀ ਰਿਹਾ। ਕੜਾਕੇ ਦੀ ਸਰਦੀ ਵਿੱਚ ਵੀ ਲੋਕ ਮੁਫ਼ਤ ਦੇ ਅਮਰੂਦਾਂ ਦਾ ਲਾਲਚ ਨਹੀਂ ਛੱਡ ਸਕੇ।

ਲੋਕ ਘਰੋਂ ਬੋਰੀਆਂ ਲਿਆ ਕੇ ਅਮਰੂਦ ਨਾਲ ਭਰਦੇ ਰਹੇ। ਅਮਰੂਦ ਲੁੱਟਣ ਦਾ ਇਹ ਸਿਲਸਿਲਾ ਬੁੱਧਵਾਰ ਸਵੇਰ ਤੱਕ ਜਾਰੀ ਰਿਹਾ। ਔਰਤਾਂ ਵੀ ਇਸ ਵਿੱਚ ਪਿੱਛੇ ਨਹੀਂ ਰਹੀਆਂ। ਲੁੱਟ ਦੀ ਇਹ ਵਾਰਦਾਤ ਉਸ ਸਮੇਂ ਵਾਪਰੀ ਜਦੋਂ ਅਮਰੂਦਾਂ ਨਾਲ ਭਰੀ ਪਿਕਅੱਪ ਪਲਟ ਗਈ। ਇੱਥੇ ਸੜਕ ’ਤੇ ਖਿੱਲਰੇ ਅਮਰੂਦ ਨੂੰ ਲੁੱਟਣ ਦੀ ਹੋੜ ਲੱਗ ਗਈ।

ਦਰਅਸਲ, ਦੌਸਾ ਸ਼ਹਿਰ ਸਥਿਤ ਲਾਲਸੋਟ-ਜੈਪੁਰ ਬਾਈਪਾਸ ਪੁਲਿਆਂ ‘ਤੇ ਮੰਗਲਵਾਰ ਦੇਰ ਰਾਤ ਅਮਰੂਦਾਂ ਨਾਲ ਭਰਿਆ ਇੱਕ ਪਿਕਅੱਪ ਤੇਜ਼ ਰਫਤਾਰ ਕਾਰਨ ਪਲਟ ਗਿਆ। ਸ਼ੁਕਰ ਹੈ ਕਿ ਪਿਕਅੱਪ ‘ਚ ਸਵਾਰ ਤਿੰਨ ਲੋਕ ਵਾਲ-ਵਾਲ ਬਚ ਗਏ। ਪਰ ਪਿਕਅੱਪ ਦੇ ਹਾਦਸਾਗ੍ਰਸਤ ਹੋਣ ਕਾਰਨ ਅਮਰੂਦ ਸੜਕ ‘ਤੇ ਫੈਲ ਗਏ।

ਇਸ ਕਾਰਨ ਅਮਰੂਦ ਦੇ ਮਾਲਕ ਦਾ ਲੱਖਾਂ ਦਾ ਨੁਕਸਾਨ ਹੋਇਆ ਹੈ। ਪਰ ਜਿਵੇਂ ਹੀ ਸਥਾਨਕ ਲੋਕਾਂ ਨੂੰ ਅਮਰੂਦ ਦੇ ਪਿੱਕਅੱਪ ਦੇ ਪਲਟਣ ਦਾ ਪਤਾ ਲੱਗਾ ਤਾਂ ਬਹੁਤ ਸਾਰੇ ਲੋਕ ਉੱਥੇ ਪਹੁੰਚ ਗਏ।

ਸੜਕ ‘ਤੇ ਖਿੱਲਰੇ ਅਮਰੂਦ ਦੇਖ ਕੇ ਲੋਕਾਂ ਨੇ ਉਨ੍ਹਾਂ ਨੂੰ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ। ਲੋਕ ਆਪਣੇ-ਆਪਣੇ ਸਾਧਨ ਜਿਵੇਂ ਮੋਟਰਸਾਈਕਲਾਂ ਅਤੇ ਟੈਂਪੋ ਲੈ ਕੇ ਮੌਕੇ ‘ਤੇ ਪਹੁੰਚ ਗਏ। ਫਿਰ ਸਾਰੀ ਰਾਤ ਅਮਰੂਦ ਲੁੱਟਣ ਦੀ ਖੇਡ ਚੱਲੀ।

ਹਾਲਾਤ ਇਹ ਸਨ ਕਿ ਜਿਸ ਦੇ ਹੱਥ ਲੱਗੇ ਉਹ ਅਮਰੂਦ ਲੈ ਗਿਆ। ਕਈ ਲੋਕ ਬੋਰੀਆਂ ਵਿੱਚ ਅਮਰੂਦ ਲੈ ਗਏ। ਇਸ ਤੋਂ ਬਾਅਦ ਬੁੱਧਵਾਰ ਸਵੇਰੇ ਦੁੱਧ ਲੈ ਕੇ ਜਾ ਰਹੇ ਕਈ ਦੁੱਧ ਵਾਲਿਆਂ ਨੇ ਵੀ ਇਸ ਵਗਦੀ ਗੰਗਾ ਵਿੱਚ ਹੱਥ ਧੋਤਾ।