ਦੀਪ ਸਿੱਧੂ (ਭਾਈ ਸੰਦੀਪ ਸਿੰਘ) ਦੀ ਅੰਤਿਮ ਅਰਦਾਸ’ਚ ਲੱਖਾਂ ਸੰਗਤਾਂ ਪਹੁੰਚ ਰਹੀਆਂ ਹਨ। ਸੜਕਾਂ ਤੇ ਵੀ ਕੇਸਰੀ ਨਿਸ਼ਾਨ ਹੀ ਦਿਖ ਰਹੇ ਹਨ। ਹਜ਼ੂਰੀ ਰਾਗੀਆਂ ਵੱਲੋੰ ਰਸ-ਭਿੰਨਾ ਕੀਰਤਨ ਕੀਤਾ ਗਿਆ ਅਤੇ ਹੁਣ ਢਾਡੀ ਵਾਰਾਂ ਚੱਲ ਰਹੀਆਂ ਹਨ। ਅੰਮ੍ਰਿਤ ਸੰਚਾਰ ਦੀਵਾਨ ਟੋਡਰ ਮੱਲ ਹਾਲ ਦੇ ਸੱਜੇ ਪਾਸੇ ਹੋਵੇਗਾ। ਅੰਮ੍ਰਿਤ ਅਭਿਲਾਸ਼ੀ ਮੱਥਾ ਟੇਕ ਕੇ ਸਟੇਜ ਕੋਲੋ ਜਗਾ ਵਾਰੇ ਪੁੱਛ ਸਕਦੇ ਹਨ।
– ਸਤਵੰਤ ਸਿੰਘ

ਸੰਨ ਨੱਬੇ ਦੇ ਅਪ੍ਰੈਲ ਮਹੀਨੇ ਭਾਈ ਜੁਗਰਾਜ ਸਿੰਘ ਤੂਫ਼ਾਨ ਦੇ ਭੋਗ ਵਾਲੇ ਦਿਨ ਕਾਦੀਆਂ ਵਾਲੀ ਚੁੰਗੀ ਤੋਂ ਸ੍ਰੀ ਹਰਗੋਬਿੰਦਪੁਰ ਰੋਡ ਤੱਕ ਸੰਗਤਾਂ ਦਾ ਲੰਮਾ ਜਾਮ ਲੱਗਾ ਵੇਖ ਨਾਲ ਪੜਦਾ ਸੁਨਿਆਰਿਆਂ ਦਾ ਮੁੰਡਾ ਆਖਣ ਲੱਗਾ ਯਾਰ ਜੀ ਤੇ ਮੇਰਾ ਵੀ ਬੜਾ ਕਰਦਾ ਚੀਮਾਂ ਖੁੱਡੀ ਪਿੰਡ ਜਾਣ ਨੂੰ ਪਰ ਘਰਦਿਆਂ ਨੀ ਮੰਨਣਾ..ਖਾਸ ਕਰਕੇ ਮੇਰਾ ਬਾਪੂ ਤੇ ਓਧਰ ਦੇ ਪਿੰਡਾਂ ਦੀ ਗੱਲ ਵੀ ਕਰ ਲਈਏ ਤਾਂ ਠੰਡਾ ਤੱਤਾਂ ਹੋ ਜਾਂਦਾ..ਪਰ ਜਾਣਾ ਜਰੂਰ ਏ ਦੱਸ ਕੀਤਾ ਕੀ ਜਾਵੇ?

ਆਖਿਆ ਮਿੱਤਰਾ ਘਰੇ ਦੱਸਣ ਦੀ ਲੋੜ ਹੀ ਕੀ ਏ..ਦੁਪਹਿਰ ਤੱਕ ਆਪਾਂ ਮੁੜ ਹੀ ਆਉਣਾ..ਫੇਰ ਪੰਜ ਗਰਾਈਆਂ ਪਿੰਡ ਤੱਕ ਅੱਪੜ ਅਸੀਂ ਦੋਵੇਂ ਕਿੱਦਾਂ ਵਾਪਿਸ ਮੋੜ ਦਿੱਤੇ ਗਏ..ਵੱਖਰੀ ਪੋਸਟ ਵਿਚ ਲਿਖਾਂਗਾ ਪਰ ਦੀਪ ਸਿੱਧੂ ਦੇ ਭੋਗ ਵਾਲੇ ਦਿਨ ਸ੍ਰੀ ਦੇਵੀ ਨੂੰ ਯਾਦ ਕਰ ਤਿੰਨ ਸਾਲ ਪਹਿਲਾਂ ਜਾਰ ਰੋਂਦਾ ਹੋਇਆ ਸਾਹਨੇਵਾਲ ਦਾ ਇਹ ਟੱਬਰ ਵੇਖ ਸੋਚ ਰਿਹਾ ਹਾਂ ਕੇ ਕਈ ਵੇਰ ਇਨਸਾਨ ਅੰਦਰੋਂ ਅੰਦਰੀ ਚਾਹੁੰਦਾ ਤਾਂ ਕੁਝ ਹੋਰ ਏ ਪਰ ਅਤੀਤ ਦੇ ਫੈਸਲੇ ਅਤੇ ਅੰਦਰ ਦੇ ਡਰ ਸਾਮਣੇ ਕੰਧ ਬਣ ਖਲੋ ਜਾਂਦੇ ਨੇ ਤੇ ਇਨਸਾਨ ਆਪਣੇ ਕਾਫਲੇ ਦੀਆਂ ਮੁਹਾਰਾਂ ਦੂਜੇ ਬੰਨੇ ਮੋੜਨ ਲਈ ਮਜਬੂਰ ਹੋ ਜਾਂਦਾ..!
ਇਹ ਫੋਟੋ ਤਿੰਨ ਸਾਲ ਪਹਿਲੋਂ ਦੀ ਹੈ!


ਨਿਹੰਗ ਰਾਜਾ ਰਾਜ ਸਿੰਘ ਦੀ Deep Sidhu ਨਾਲ ਕੀ ਹੋਈ ਸੀ ਆਖਰੀ ਗੱਲਬਾਤ ?ਅਸੀਂ 26 ਤੋਂ ਬਾਅਦ ਲਿਆ ਸੀ ਦੀਪ ਨੂੰ ਗਲਵੱਕੜੀ ‘ਚ ..ਸਿੰਘੂ ਬਾਰਡਰ ‘ਤੇ ਦੀਪ ਨਾਲ ਬਿਤਾਏ ਪੱਲ ਯਾਦ ਕਰ ਹੋਏ ਭਾਵੁਕ

ਗਰਜਣ ਵਾਲੇ ਮੋਰਾਂਵਾਲੀ ਦੀਪ ਸਿੱਧੂ ਨੂੰ ਯਾਦ ਕਰ ਹੋ ਗਏ ਭਾਵੁਕ !ਕਿਹਾ ‘ ਦੀਪ ਜ਼ਿੰਦਾ ਵੀ ਸ਼ਹੀਦ ਹੀ ਸੀ’ਕਿਸਾਨ ਲੀਡਰਾਂ ਨੂੰ ਵੀ ਪਾਈ ਝਾੜ !

ਫਤਿਹਗੜ੍ਹ ਸਾਹਿਬ ਪਹੁੰਚੇ ਲੋਕਾਂ ਦੀਆਂ ਅੱਖਾਂ ‘ਚ ਦੀਪ ਸਿੱਧੂ ਨੂੰ ਯਾਦ ਕਰ ਆਏ ਹੰਝੂ
“ਇੱਕ ਲਈ ਲੱਖਾਂ ਲੋਕ ਆ ਰਹੇ ਆ, ਕੁਝ ਤਾਂ ਉਸ ਬੰਦੇ ‘ਚ ਖਾਸ ਹੋਵੇਗਾ”

ਦੀਪ ਸਿੱਧੂ ਦੀ ਯਾਦ ‘ਚ ਆਮ ਲੋਕਾਂ ਨੇ ਕੱਢਿਆ ਪੈਦਲ ਮਾਰਚ
ਕਹਿੰਦੇ ਪਹਿਲਾਂ ਵੀ ਨਾਲ ਖੜ੍ਹੇ ਸੀ, ਹੁਣ ਵੀ ਖੜ੍ਹੇ ਆ

ਦੀਪ ਸਿੱਧੂ ਦੀ ਅਤਿੰਮ ਅਰਦਾਸ ਤੋਂ ਈਮਾਨ ਸਿੰਘ ਮਾਨ ਦਾ ਅਹਿਮ ਇੰਟਰਵਿਊ
ਕੌਮ ਨੂੰ ਕਹੀ ਕਿਹੜੀ ਵੱਡੀ ਗੱਲ ?