ਸੂਤਰਾਂ ਮੁਤਾਬਕ ਮਹਿਜ਼ਬੀਨ ਅਜੇ ਵੀ ਦਾਊਦ ਇਬਰਾਹਿਮ ਨਾਲ ਰਹਿੰਦੀ ਹੈ। ਦੱਸਿਆ ਜਾ ਰਿਹਾ ਹੈ ਕਿ ਦਾਊਦ ਇਬਰਾਹਿਮ ਦੀ ਦੂਜੀ ਪਤਨੀ ਪਾਕਿਸਤਾਨੀ। ਖ਼ਬਰਾਂ ਇਹ ਵੀ ਹਨ ਕਿ ਦਾਊਦ ਇਬਰਾਹਿਮ ਨੇ ਪਾਕਿਸਤਾਨ ਵਿੱਚ ਆਪਣੀ ਰਿਹਾਇਸ਼ ਬਦਲ ਲਈ ਹੈ।

ਅੰਡਰਵਰਲਡ ਡਾਨ ਦਾਊਦ ਇਬਰਾਹਿਮ (Dawood Ibrahim) ਨੇ ਪਾਕਿਸਤਾਨ ਵਿਚ ਦੂਜਾ ਵਿਆਹ ਕਰਵਾ ਲਿਆ ਹੈ ਅਤੇ ਆਪਣੀ ਪਹਿਲੀ ਪਤਨੀ ਮਹਿਜ਼ਬੀਨ ਨੂੰ ਤਲਾਕ ਦੇ ਦਿੱਤਾ ਹੈ।

ਸੂਤਰਾਂ ਮੁਤਾਬਕ ਮਹਿਜ਼ਬੀਨ ਅਜੇ ਵੀ ਦਾਊਦ ਇਬਰਾਹਿਮ ਨਾਲ ਰਹਿੰਦੀ ਹੈ। ਦੱਸਿਆ ਜਾ ਰਿਹਾ ਹੈ ਕਿ ਦਾਊਦ ਇਬਰਾਹਿਮ ਦੀ ਦੂਜੀ ਪਤਨੀ ਪਾਕਿਸਤਾਨੀ। ਖ਼ਬਰਾਂ ਇਹ ਵੀ ਹਨ ਕਿ ਦਾਊਦ ਇਬਰਾਹਿਮ ਨੇ ਪਾਕਿਸਤਾਨ ਵਿੱਚ ਆਪਣੀ ਰਿਹਾਇਸ਼ ਬਦਲ ਲਈ ਹੈ।

ਪਾਕਿਸਤਾਨੀ ਫੌਜ ਅਤੇ ਖੁਫੀਆ ਏਜੰਸੀ ISI ਨੇ ਦਾਊਦ ਦਾ ਟਿਕਾਣਾ ਬਦਲ ਦਿੱਤਾ ਹੈ। ਸੁਰੱਖਿਆ ਦੇ ਲਿਹਾਜ਼ ਨਾਲ ਦਾਊਦ ਇਬਰਾਹਿਮ ਨੂੰ ਕਰਾਚੀ ਸ਼ਹਿਰ ‘ਚ ਹੀ ਕਿਸੇ ਹੋਰ ਥਾਂ ‘ਤੇ ਸ਼ਿਫਟ ਕਰ ਦਿੱਤਾ ਗਿਆ ਹੈ।

ਦਾਊਦ ਇਬਰਾਹਿਮ ਦੀ ਭੈਣ ਹਸੀਨਾ ਪਾਰਕਰ ਦੇ ਬੇਟੇ ਅਲੀ ਸ਼ਾਹ ਨੇ ਖੁਲਾਸਾ ਕੀਤਾ ਹੈ ਕਿ ਅੰਡਰਵਰਲਡ ਡਾਨ ਦਾਊਦ ਇਬਰਾਹਿਮ ਨੇ ਪਾਕਿਸਤਾਨੀ ਔਰਤ ਨਾਲ ਵਿਆਹ ਕੀਤਾ ਹੈ। ਦਾਊਦ ਦੀ ਭੈਣ ਹਸੀਨਾ ਪਾਰਕਰ ਦੇ ਬੇਟੇ ਅਲੀ ਸ਼ਾਹ ਨੇ ਰਾਸ਼ਟਰੀ ਜਾਂਚ ਏਜੰਸੀ-ਐੱਨਆਈਏ ਨੂੰ ਦਿੱਤੇ ਬਿਆਨ ‘ਚ ਇਹ ਖੁਲਾਸਾ ਕੀਤਾ ਹੈ।

ਉਸ ਮੁਤਾਬਕ ਦਾਊਦ ਦਾ ਦੂਜਾ ਵਿਆਹ ਮਹਿਜਬੀਨ ਤੋਂ ਜਾਂਚ ਏਜੰਸੀਆਂ ਦਾ ਧਿਆਨ ਹਟਾਉਣ ਦੀ ਕੋਸ਼ਿਸ਼ ਵੀ ਹੋ ਸਕਦਾ ਹੈ। ਜ਼ਿਕਰਯੋਗ ਹੈ ਕਿ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੇ ਦਾਊਦ ਇਬਰਾਹਿਮ ਦੇ ਅੱਤਵਾਦੀ ਨੈੱਟਵਰਕ ਦੇ ਸਬੰਧ ‘ਚ ਕਈ ਥਾਵਾਂ ‘ਤੇ ਛਾਪੇਮਾਰੀ ਕਰਕੇ ਸੈਂਕੜੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ। ਏਜੰਸੀ ਨੇ ਇਸ ਮਾਮਲੇ ਵਿੱਚ ਅਦਾਲਤ ਵਿੱਚ ਚਾਰਜਸ਼ੀਟ ਵੀ ਦਾਖ਼ਲ ਕੀਤੀ ਸੀ।