ਅਡਾਨੀ ਕਿਆਂ ਦੇ ਪੰਪ ਐਂਡ ਡੰਪ ਤੋਂ ਬਚਿਓ। ਅਗਾਂਹ ਇੰਝ ਹੋ ਸਕਦਾ।

ਜਦੋਂ ਨਾਥਨ ਐਂਡਰਸਨ ਨੇ ਆਪਣੀ ਇਕੁਇਟੀ ਰਿਸਰਚ ਫਰਮ ਸ਼ੁਰੂ ਕੀਤੀ, ਤਾਂ ਉਸਨੇ ਇਸਦਾ ਨਾਮ ਹਿੰਡਨਬਰਗ ਨਾਮ ਦੇ ਇੱਕ ਜਹਾਜ਼ ਦੇ ਨਾਮ ਉੱਤੇ ਰੱਖਿਆ, ਜੋ 1937 ਵਿੱਚ ਸੜ ਗਿਆ ਸੀ। ਹਿੰਡਨਬਰਗ ਇੱਕ ਏਅਰਸ਼ਿਪ ਸੀ, ਜੋ ਬਹੁਤ ਜਲਣਸ਼ੀਲ ਹਾਈਡ੍ਰੋਜਨ ਗੈਸ ਨਾਲ ਭਰਿਆ ਹੋਇਆ ਸੀ।

ਅਡਾਨੀ ਦੇ ਸ਼ੇਅਰ ਅੱਜ ਕਰੀਬ 18.5 ਫੀਸਦੀ ਡਿੱਗ ਗਏ। ਪਰ ਇਸਦਾ ਮਤਲਬ ਇਹ ਵੀ ਨਹੀਂ ਹੈ ਕਿਉਂਕਿ ਜ਼ਿਆਦਾਤਰ ਸ਼ੇਅਰ ਅਡਾਨੀ ਦੇ ਖੁਦ ਦੇ ਹਨ, ਬਾਕੀ ਐਸਬੀਆਈ (SBI Bank ), ਐਲਆਈਸੀ (LIC Insurance ), ਆਦਿ ਵਰਗੀਆਂ ਕੰਪਨੀਆਂ ਦੀ ਮਲਕੀਅਤ ਹਨ।

ਸਮੱਸਿਆ ਉਦੋਂ ਸ਼ੁਰੂ ਹੋਵੇਗੀ ਜਦੋਂ ਲੋਕ ਸਮੇਂ ਤੋਂ ਪਹਿਲਾਂ ਆਪਣੀਆਂ ਐਲਆਈਸੀ ਪਾਲਿਸੀਆਂ (LIC life insurance) ਨੂੰ ਵਾਪਸ ਲੈ ਲੈਣਗੇ। ਫਿਰ ਐਲਆਈਸੀ ਆਪਣੀ ਅਡਾਨੀ ਹੋਲਡਿੰਗਜ਼ ਨੂੰ ਵੇਚਣ ਲਈ ਮਜਬੂਰ ਹੋਵੇਗੀ।

ਸਾਡੇ ਕੋਲ ਅਡਾਨੀ ਐਂਟਰਪ੍ਰਾਈਜ਼ਿਜ਼ ਦੇ ਨਵੀਨਤਮ ਸ਼ੇਅਰਹੋਲਡਿੰਗ ਪੈਟਰਨ ਬਾਰੇ ਜਾਣਕਾਰੀ ਨਹੀਂ ਹੈ ਪਰ ਜੇਕਰ ਸਤੰਬਰ 2021 ਤੋਂ ਦਸੰਬਰ 2022 ਤੱਕ ਸ਼ੇਅਰ ਹੋਲਡਿੰਗ ਪੈਟਰਨ ਦਾ ਵਿਸ਼ਲੇਸ਼ਣ ਕੀਤਾ ਜਾਵੇ ਤਾਂ ਪਤਾ ਲਗਦਾ ਹੈ ਕਿ ਅਡਾਨੀ ਨੇ ਅਕਤੂਬਰ 2022 ਤੋਂ ਦਸੰਬਰ 2022 ਤੱਕ ਆਪਣੇ ਸ਼ੇਅਰਾਂ ਦਾ 2 ਪ੍ਰਤੀਸ਼ਤ ਵੇਚ ਦਿੱਤਾ ਹੈ।

ਇਸੇ ਤਰ੍ਹਾਂ ਉਸਦੇ ਵਿਦੇਸ਼ੀ ਮਾਰੀਸ਼ਸ (Mauritius based crony funds) ਅਧਾਰਤ ਫੰਡਾਂ ਨੇ ਆਪਣੀ ਸ਼ੇਅਰ ਹੋਲਡਿੰਗ ਦਾ 3 ਪ੍ਰਤੀਸ਼ਤ ਵੇਚ ਦਿੱਤਾ ਹੈ। ਉਹਨਾਂ ਦਾ ਹਿੱਸਾ 18.05 ਪ੍ਰਤੀਸ਼ਤ ਹਿੱਸੇਦਾਰੀ ਤੋਂ 15.39 ਪ੍ਰਤੀਸ਼ਤ ਤੱਕ ਹੇਠਾਂ ਆ ਗਿਆ ਹੈ। ਜਦਕਿ ਆਮ ਲੋਕਾਂ ਨੇ ਆਪਣੀ ਹਿੱਸੇਦਾਰੀ 2.7 ਫੀਸਦੀ ਤੋਂ ਵਧਾ ਕੇ 6.53 ਫੀਸਦੀ ਕਰ ਦਿੱਤੀ ਹੈ।

ਕੱਲ੍ਹ 1.5 ਫੀਸਦੀ (1.47 ਕਰੋੜ ਸ਼ੇਅਰ) ਸ਼ੇਅਰ ਵੇਚੇ ਗਏ ਸਨ ਅਤੇ ਕੀਮਤ 18.5 ਪ੍ਰਤੀਸ਼ਤ ਹੇਠਾਂ ਆਈ ਸੀ। ਸਾਨੂੰ ਨਹੀਂ ਪਤਾ ਕਿ ਸ਼ੇਅਰ ਕਿਸਨੇ ਵੇਚੇ ਹਨ ਤੇ ਕਿਸ ਨੇ ਖ਼ਰੀਦੇ। ਆਮ ਤੌਰ ‘ਤੇ ਇਸ ਸਮੇਂ ਆਮ ਜਨਤਾ ਵੱਲੋਂ ਵਿਕਰੀ ਹੌਲੀ ਹੁੰਦੀ ਹੈ, ਕਿਓੰਕੇ ਉਹ ਅਨੁਭਵ ਦੀ ਘਾਟ ਕਾਰਣ ਸੋਚਦੇ ਘਾਟਾ ਕਾਸ ਨੂੰ ਖਾਣਾ। ਸਾਨੂੰ ਸ਼ੱਕ ਹੈ ਕਿ ਐੱਫ.ਆਈ.ਆਈ. (FII foreign investors) ਉਨ੍ਹਾਂ ਦੇ ਸ਼ੇਅਰ ਡੰਪ ਕਰਨਗੇ ਅਤੇ ਪੈਸੇ ਮਾਰੀਸ਼ਸ ਲੈ ਜਾਣਗੇ, ਜਦੋਂ ਕਿ ਹਿੰਦੂਤਵ ਬ੍ਰਿਗੇਡ ਰਾਸ਼ਟਰੀ ਮਾਣ ਦਾ ਬਿਗਲ ਵਜਾ ਕੇ ਅਡਾਨੀ ਦੇ ਸ਼ੇਅਰ ਖਰੀਦਣ ਲਈ ਆਮ ਲੋਕਾਂ ਨੂੰ ਪੰਪ ਕਰੇਗੀ। (ਇਹ ਇਸ਼ਤਿਹਾਰ ਪੰਪ ਹੀ ਹਨ)

ਸ਼ੇਅਰ ਬਾਜ਼ਾਰ ਵਿੱਚ ਇਸ ਤਕਨੀਕ ਨੂੰ ਪੰਪ ਅਤੇ ਡੰਪ (PUMP and DUMP) ਕਿਹਾ ਜਾਂਦਾ ਹੈ। ਇੱਕ ਪਾਸੇ ਕਰੌਨੀ ਪੂੰਜੀਪਤੀ ਹਿੱਸੇਦਾਰੀ ਆਮ ਲੋਕਾਂ ਨੂੰ ਪੰਪ ਕਰਦੇ ਅਤੇ ਦੂਜੇ ਪਾਸੇ ਆਪਣੇ ਸ਼ੇਅਰ DUMP ਕਰਦੇ, ਮਤਲਬ ਜਿਹੜੇ ਵੀ ਪੈਸੇ ਮਿਲਦੇ, ਵੇਚਕੇ ਜਲਦੀ ਦੌੜਦੇ ਹਨ।

ਆਖਰਕਾਰ ਆਮ ਜਨਤਾ ਇਸ ਵਿੱਚ ਪੈਸੇ ਗਵਾਉਂਦੀ ਹੈ। ਜਿਵੇਂ ਕੱਲ ਸਿਰਫ 1.5 ਫੀਸਦੀ ਸ਼ੇਅਰ ਵਿਕਣ ਨਾਲ 18.5 ਫੀਸਦੀ ਭਾਅ ਡਿੱਗ ਪਿਆ, ਜੇਕਰ ਕਿਸੇ ਖਾਸ ਦਿਨ 10 ਪ੍ਰਤੀਸ਼ਤ ਸ਼ੇਅਰ ਵੇਚੇ ਜਾਣ ਤਾਂ ਕੀਮਤ 70 ਪ੍ਰਤੀਸ਼ਤ ਜਾਂ ਇਸ ਤੋਂ ਵੱਧ ਟੁੱਟ ਜਾਵੇਗੀ।

ਪੰਜਾਬ ਦੇ ਕਿਸਾਨਾਂ ਦੀ ਤਿੰਨ ਖੇਤੀ ਬਿੱਲਾਂ ਵਿਰੁੱਧ ਕਿਸਾਨ ਅੰਦੋਲਨ ਸ਼ੁਰੂ ਕਰਨ ਲਈ ਸ਼ਲਾਘਾ ਕਰਨੀ ਚਾਹੀਦੀ ਹੈ। ਨਹੀਂ ਤਾਂ ਅਡਾਨੀ ਪੂਰੇ ਪੰਜਾਬ ਦੀ ਆਰਥਿਕਤਾ ਨੂੰ ਬਰਬਾਦ ਕਰ ਸਕਦੇ ਸਨ। ਪੰਜਾਬ ਦੇ ਵਪਾਰੀ ਨੂੰ ਵੀ ਇਸ ਪੱਖੋਂ ਕਿਸਾਨ ਅੰਦੋਲਨ ਦਾ ਧੰਨਵਾਦ ਕਰਨਾ ਚਾਹੀਦਾ ਹੈ।

#Unpopular_Opinions #Unpopular_Ideas #Unpopular_Facts