Sukhoi, Mirage Fighter Jets Crash Near Gwalior – ਭਰਤਪੁਰ ‘ਚ ਭਾਰਤੀ ਫੌਜ ਦਾ ਹੈਲੀਕਾਪਟਰ ਹੋਇਆ ਕ੍ਰੈਸ਼, ਦੇਖੋ ਵੀਡੀਓ
ਭਰਤਪੁਰ ਜ਼ਿਲ੍ਹੇ ਦੇ ਉਚੈਨ ਪਿੰਗੋਰਾ ਵਿੱਚ ਫੌਜ ਦਾ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ। ਹੈਲੀਕਾਪਟਰ ਕਰੈਸ਼ ਹੋ ਗਿਆ ਅਤੇ ਅੱਗ ਲੱਗ ਗਈ। ਸੂਚਨਾ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਮੌਕੇ ‘ਤੇ ਪਹੁੰਚ ਗਿਆ ਹੈ।
ਦੱਸ ਦੇਈਏ ਕਿ ਜਿਵੇਂ ਹੀ ਪਿੰਡ ਵਾਸੀਆਂ ਨੇ ਧਮਾਕੇ ਦੀ ਆਵਾਜ਼ ਸੁਣੀ, ਉਹ ਤੁਰੰਤ ਹੈਲੀਕਾਪਟਰ ਦੇ ਨੇੜੇ ਪਹੁੰਚੇ ਅਤੇ ਅੱਗ ਬੁਝਾਉਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ। ਪਰ ਕੁਝ ਹੀ ਦੇਰ ਵਿੱਚ ਹੈਲੀਕਾਪਟਰ ਸੜ ਕੇ ਸੁਆਹ ਹੋ ਗਿਆ। ਪਿੰਡ ਵਾਸੀਆਂ ਨੇ ਹੈਲੀਕਾਪਟਰ ਦੇ ਅੰਦਰ ਦੋ ਵਿਅਕਤੀਆਂ ਦੇ ਹੋਣ ਦਾ ਖ਼ਦਸ਼ਾ ਪ੍ਰਗਟਾਇਆ ਹੈ।
Two fighter aircraft of IAF were involved in an accident near Gwalior today morning. The aircraft were on routine operational flying training mission.
One of the three pilots involved, sustained fatal injuries. An inquiry has been ordered to determine the cause of the accident.— Indian Air Force (@IAF_MCC) January 28, 2023
Two Indian Air Force fighter jets – a Sukhoi Su-30 and a Mirage 2000 – crashed during a training exercise earlier today, officials said on Saturday, resulting in the death of one pilot. While one aircraft crashed in Morena in Madhya Pradesh, the other is believed to have gone down 100 km away in Rajasthan’s Bharatpur. Two fighter aircraft of IAF were involved in an accident near Gwalior today morning. The aircraft were on routine operational flying training mission.One of the three pilots involved, sustained fatal injuries. An inquiry has been ordered to determine the cause of the accident.
A Sukhoi-30 and Mirage 2000 aircraft have crashed near Morena, Madhya Pradesh. Details awaited. Search and rescue operations launched: Defence Sources pic.twitter.com/p1WhVtjZEZ
— ANI (@ANI) January 28, 2023
ਮੱਧ ਪ੍ਰਦੇਸ਼ ਦੇ ਮੋਰੇਨਾ ਨੇੜੇ ਤਿੰਨ ਲੜਾਕੂ ਜਹਾਜ਼ਾਂ ਦੇ ਹਾਦਸਾਗ੍ਰਸਤ ਹੋਣ ਦਾ ਸਮਾਚਾਰ ਸਾਹਮਣੇ ਆਇਆ ਹੈ। ਇਨ੍ਹਾਂ ‘ਚੋਂ ਇਕ ਜਹਾਜ਼ ਸੁਖੋਈ-30 ਹੈ, ਜਦਕਿ ਦੂਜਾ ਜਹਾਜ਼ ਮਿਰਾਜ 2000 ਹੈ। ਹਾਦਸੇ ਤੋਂ ਬਾਅਦ ਦੋਵੇਂ ਜਹਾਜ਼ਾਂ ਨੂੰ ਅੱਗ ਲੱਗ ਗਈ। ਇਨ੍ਹਾਂ ਦੋਵਾਂ ਜਹਾਜ਼ਾਂ ਨੇ ਗਵਾਲੀਅਰ ਏਅਰਬੇਸ ਤੋਂ ਉਡਾਣ ਭਰੀ ਸੀ ਪਰ ਕਿਸੇ ਕਾਰਨ ਦੋਵੇਂ ਜਹਾਜ਼ ਇੱਕ-ਦੂਜੇ ਨਾਲ ਟੱਕਰਾ ਗਏ। ਜਾਣਕਾਰੀ ਮਿਲਣ ‘ਤੇ ਸਥਾਨਕ ਪੁਲਿਸ ਅਤੇ ਬਚਾਅ ਦਲ ਨੇ ਫੌਜ ਦੇ ਨਾਲ ਮਿਲ ਕੇ ਖੋਜ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਹੈ। ਅਜੇ ਤੱਕ ਹਾਦਸੇ ਦੇ ਕਾਰਨਾਂ ਬਾਰੇ ਸਹੀ ਜਾਣਕਾਰੀ ਨਹੀਂ ਮਿਲ ਸਕੀ ਹੈ।
ਤਿੰਨ ਜਹਾਜ਼ ਸਵੇਰੇ ਮੁਰੈਨਾ ਜ਼ਿਲ੍ਹੇ ਦੇ ਨੇੜੇ ਹੋਏ ਕਰੈਸ਼
ਇੱਕ ਸੁਖੋਈ-30 ਅਤੇ ਮਿਰਾਜ 2000 ਜਹਾਜ਼ ਸ਼ਨੀਵਾਰ ਸਵੇਰੇ ਮੁਰੈਨਾ ਜ਼ਿਲ੍ਹੇ ਦੇ ਨੇੜੇ ਕ੍ਰੈਸ਼ ਹੋ ਗਏ। ਰੱਖਿਆ ਸੂਤਰਾਂ ਮੁਤਾਬਕ ਖੋਜ ਅਤੇ ਬਚਾਅ ਦਾ ਕੰਮ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਰਾਜਸਥਾਨ ਦੇ ਭਰਤਪੁਰ ਸ਼ਹਿਰ ਤੋਂ ਵੀ ਚਾਰਟਰਡ ਜਹਾਜ਼ ਕਰੈਸ਼ ਹੋਣ ਦੀ ਖ਼ਬਰ ਆ ਰਹੀ ਹੈ। ਸੂਚਨਾ ਮਿਲਦੇ ਹੀ ਪੁਲਿਸ ਅਤੇ ਪ੍ਰਸ਼ਾਸਨ ਦੀ ਟੀਮ ਮੌਕੇ ‘ਤੇ ਪਹੁੰਚ ਗਈ ਹੈ। ਜ਼ਿਲ੍ਹਾ ਕੁਲੈਕਟਰ ਆਲੋਕ ਰੰਜਨ ਖੁਦ ਮੌਕੇ ‘ਤੇ ਪਹੁੰਚ ਗਏ ਹਨ।
ਜਹਾਜ਼ਾਂ ਦੀ ਟੱਕਰ ਕਾਰਨ ਵਾਪਰਿਆ ਹਾਦਸਾ
ਇਸ ਹਾਦਸੇ ਦਾ ਸ਼ਿਕਾਰ ਹੋਏ ਦੋਵੇਂ ਲੜਾਕੂ ਜਹਾਜ਼ਾਂ ਦੇ ਪਾਇਲਟ ਬਾਰੇ ਕੋਈ ਸੁਰਾਗ ਨਹੀਂ ਮਿਲ ਸਕਿਆ ਹੈ। ਉਸ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਵੀ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਮੋਰੇਨਾ ‘ਚ ਇਹ ਹਾਦਸਾ ਦੋਵਾਂ ਲੜਾਕੂ ਜਹਾਜ਼ਾਂ ਦੀ ਟੱਕਰ ਕਾਰਨ ਵਾਪਰਿਆ ਹੋ ਸਕਦਾ ਹੈ ਕਿਉਂਕਿ ਦੋਵੇਂ ਜਹਾਜ਼ ਇੱਕੋ ਥਾਂ ‘ਤੇ ਕ੍ਰੈਸ਼ ਹੋਏ ਹਨ। ਮਾਹਿਰਾਂ ਮੁਤਾਬਕ ਪਾਇਲਟ ਨੇ ਸਮਝਦਾਰੀ ਨਾਲ ਜੈੱਟ ਨੂੰ ਜੰਗਲ ਵਿੱਚ ਕਰੈਸ਼ ਕਰ ਦਿੱਤਾ ਹੈ ਪਰ ਫਿਰ ਵੀ ਜਾਨ-ਮਾਲ ਦੇ ਨੁਕਸਾਨ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
WATCH: मुरैना में बड़ा हादसा, 2 लड़ाकू प्लेन क्रैश
सुखोई-30 और मिराज 2000 विमान क्रैश @Sheerin_sherry | @neeraj_rajput | @brajeshabpnews#PlaneCrash #Sukhoi30 #Miraj2000 #IndianAirForce pic.twitter.com/YYxC7uOXci
— ABP News (@ABPNews) January 28, 2023
2 ਪਾਇਲਟ ਸੁਰੱਖਿਅਤ, ਤੀਜੇ ਦਾ ਜਾਰੀ ਹੈ ਬਚਾਅ
ਰੱਖਿਆ ਸੂਤਰਾਂ ਮੁਤਾਬਕ ਹਾਦਸੇ ਦੇ ਸਮੇਂ ਸੁਖੋਈ-300 ਵਿੱਚ ਦੋ ਪਾਇਲਟ ਸਵਾਰ ਸਨ। ਜਦੋਂ ਕਿ ਮਿਰਾਜ ਵਿੱਚ 2000 ਵਿੱਚ 1 ਪਾਇਲਟ ਸੀ। ਇੰਡੀਅਨ ਏਅਰ ਫੋਰਸ ਕੋਰਟ ਆਫ ਇਨਕੁਆਰੀ (ਆਈਏਐਫ ਕੋਰਟ ਆਫ ਇਨਕੁਆਰੀ) ਇਹ ਪਤਾ ਲਗਾਉਣ ਲਈ ਸ਼ੁਰੂ ਕੀਤੀ ਗਈ ਹੈ ਕਿ ਕੀ ਇਹ ਹਾਦਸਾ ਹਵਾ ਵਿੱਚ ਦੋਵੇਂ ਲੜਾਕੂ ਜਹਾਜ਼ਾਂ ਦੇ ਟਕਰਾਉਣ ਕਾਰਨ ਵਾਪਰਿਆ ਹੈ। ਸ਼ੁਰੂਆਤੀ ਰਿਪੋਰਟਾਂ ਮੁਤਾਬਕ ਦੋਵੇਂ ਪਾਇਲਟ ਸੁਰੱਖਿਅਤ ਹਨ ਜਦਕਿ ਭਾਰਤੀ ਹਵਾਈ ਸੈਨਾ ਦਾ ਹੈਲੀਕਾਪਟਰ ਤੀਜੇ ਪਾਇਲਟ ਦੇ ਟਿਕਾਣੇ ‘ਤੇ ਜਲਦੀ ਹੀ ਪਹੁੰਚ ਰਿਹਾ ਹੈ।