ਅਮਰੀਕਾ ਚ ਡਾਲਰ ਲੈਕੇ ਨਕਲੀ ਡਿਗਰੀਆਂ ਦੇਣ ਵਾਲੇ ਗਿਰੋਹ ਦਾ ਪਰਦਾਫਾਸ਼, ਦਰਜਨਾ ਗ੍ਰਿਫਤਾਰ

ਫਲੋਰਿਡਾ , ਅਮਰੀਕਾ : ਅਮਰੀਕੀ ਫੈਡਰਲ ਏਜੰਟਾਂ ਨੇ ਲਗਭਗ 25 ਜਣਿਆ ਨੂੰ ਗ੍ਰਿਫਤਾਰ ਕੀਤਾ ਹੈ ਜਿੰਨਾ ਉਤੇ ਲੱਗਭਗ 7600 ਵਿਦਿਆਰਥੀਆਂ ਨੂੰ ਨਰਸਿੰਗ ਡਿਗਰੀਆਂ ਵੇਚਣ ਦੇ ਦੋਸ਼ ਲੱਗੇ ਹਨ ਤੇ ਅੱਗੇ ਇੰਨਾ ਵਿਦਿਆਰਥੀਆ ਨੇ ਫਲੋਰੀਡਾ, ਨਿਊਯਾਰਕ, ਨਿਊ ਜਰਸੀ ਅਤੇ ਟੈਕਸਾਸ ਸਮੇਤ ਕਈ ਰਾਜਾਂ ਵਿੱਚ ਲਾਇਸੈਂਸ ਪ੍ਰੀਖਿਆ ਦੇਣ ਲਈ ਇੰਨਾ ਜਾਅਲੀ ਡਿਪਲੋਮੇ/ ਡਿਗਰੀਆਂ ਦੀ ਵਰਤੋਂ ਵੀ ਕੀਤੀ ਸੀ।

ਫੈਡਰਲ ਅਥਾਰਟੀਆਂ ਅਤੇ ਅਦਾਲਤੀ ਰਿਕਾਰਡਾਂ ਦੇ ਅਨੁਸਾਰ, ਦੱਖਣੀ ਫਲੋਰੀਡਾ ਵਿੱਚ ਕੇਂਦਰਿਤ ਨਰਸਿੰਗ ਸਕੂਲ ਓਪਰੇਟਰਾਂ ਦੇ ਇੱਕ ਨੈਟਵਰਕ ਨੇ ਗੈਰ-ਕਾਨੂੰਨੀ ਤੌਰ ‘ਤੇ ਹਰੇਕ ਵਿਦਿਆਰਥੀ ਤੋਂ ਲਾਇਸੰਸਸ਼ੁਦਾ ਪ੍ਰੈਕਟੀਕਲ ਨਰਸ ਡਿਗਰੀ ਲਈ $10,000 ਅਤੇ ਇੱਕ ਰਜਿਸਟਰਡ ਨਰਸ ਡਿਪਲੋਮਾ ਲਈ $17,000 ਦੇ ਵਿਚਕਾਰ – ਉਚਿਤ ਸਿਖਲਾਈ ਦੀ ਲੋੜ ਤੋਂ ਬਿਨਾਂ, ਗੈਰ-ਕਾਨੂੰਨੀ ਤੌਰ ‘ਤੇ ਚਾਰਜ ਕੀਤਾ ਅਤੇ ਅੱਗੇ ਇਹ ਡਿਗਰੀਆਂ ਵੇਚੀਆਂ।

ਇਸ ਗੋਰਖਧੰਦੇ ਚ ਸਿਏਨਾ ਕਾਲਜ, ਪਾਮ ਬੀਚ ਸਕੂਲ ਆਫ ਨਰਸਿੰਗ ਅਤੇ ਸੈਕਰਡ ਹਾਰਟ ਇੰਟਰਨੈਸ਼ਨਲ ਇੰਸਟੀਚਿਊਟ ਵਰਗੇ ਸਕੂਲ ਸਨ ਜੋ ਹੁਣ ਬੰਦ ਕਰ ਦਿੱਤੇ ਗਏ ਹਨ। ਡਿਗਰੀਆਂ ਖਰੀਦਣ ਵਾਲਿਆਂ ਵਿੱਚੋਂ ਕੁਝ ਦੱਖਣੀ ਫਲੋਰੀਡਾ ਦੇ ਹੈਤੀਆਈ-ਅਮਰੀਕਨ ਭਾਈਚਾਰੇ ਤੋਂ ਸਨ, ਜਿਨ੍ਹਾਂ ਵਿੱਚ ਕੁਝ ਜਾਇਜ਼ LPN ਲਾਇਸੈਂਸ ਵਾਲੇ ਸਨ ਜੋ ਰਜਿਸਟਰਡ ਨਰਸਾਂ ਬਣਨਾ ਚਾਹੁੰਦੇ ਸਨ।

ਇੱਥੇ ਦੱਸਣਯੋਗ ਹੈ ਕਿ ਕੈਨੇਡਾ ਦੇ ਉਨਟਾਰੀਓ ਚ ਵੀ ਡਾਲਰ ਲੈਕੇ ਨਕਲ ਕਰਵਾ ਅਤੇ ਹੋਰ ਗਲਤ ਹੱਥਕੰਡੇ ਵਰਤ ਰਿਐਲਟਰ ਦਾ ਲਾਈਸੈਂਸ ਦਵਾਉਣ ਵਾਲੇ ਵੀ ਪਿਛਲੇ ਸਮੇਂ ਦੌਰਾਨ ਚਰਚਾ ਚ ਆਏ ਸਨ ਅਤੇ ਇਸ ਮਾਮਲੇ ਦੀ ਜਾਂਚ ਤੋਂ ਬਾਅਦ ਕਈ ਜਾਅਲੀ ਰਿਐਲਟਰਾ ਦੇ ਲਾਇਸੈਂਸ ਰੱਦ ਹੋਏ ਸਨ।

ਕੁਲਤਰਨ ਸਿੰਘ ਪਧਿਆਣਾ