ਅਸਟਰੇਲੀਆ ਤੋਂ ਜਾਣਕਾਰੀ ਤੇ ਖੁਲਾਸੇਃ ਅਸਟਰੇਲੀਆ ਦੇ ਸਿੱਖਾਂ ਨੂੰ ਚਾਹੀਦਾ ਕਿ ਉਹ ਅਸਟਰੇਲੀਆ ਨਾਮ ਦੇ ਪ੍ਰਭਾਵ ਹੇਠ ਵਿਚਰ ਰਹੇ ਸੰਘੀ ਮੀਡੀਏ ਨੂੰ ਬੇਨਕਾਬ ਕਰਨ, ਜਿਵੇਂ ਇਸ ਟਵੀਟ ਵਿੱਚ ਕੀਤਾ ਗਿਆ ਹੈ। ਦੂਜਾ ਇਹ ਦੱਸਣ ਕਿ ਸ਼ਰਾਰਤੀ ਅਨਸਰ ਭਾਰਤੀ ਹਿੰਦੂ ਨਹੀਂ ਬਲਕਿ ਕੱਟੜਵਾਦੀ ਸੰਘੀ ਸਨ।

ਖਾਲਿਸਤਾਨ ਰੈਫਰੈਂਡਮ ਮੈਲਬੌਰਨ 2023 (ਹਿੰਦੂ ਮੰਦਰ ਮੈਲਬੌਰਨ ਤੇ ਖਾਲਿਸਤਾਨ ਜਿੰਦਾਬਾਦ ਲਿਖਣ ਵਾਲੇ ਹਿੰਦੂਆਂ ਦੀਆਂ ਤਸਵੀਰਾਂ ਥੱਲੇ ਵੇਖ ਸਕਦੇ ਹੋ )

1.ਪਿਛਲੇ ਦੋ ਮਹੀਨਿਆਂ ਦੌਰਾਨ ਖਾਲਿਸਤਾਨ ਰੈਫਰੈਂਡਮ ਦੇ ਪ੍ਰਚਾਰ ਲਈ ਮੈਲਬੌਰਨ ਚ ਵੱਖ ਵੱਖ ਥਾਵਾਂ ਤੇ ਲਾਏ ਗਏ ਸੰਤਾਂ ਦੇ ਕੁਝ ਪੋਸਟਰਾਂ ਅਤੇ ਬੈਨਰਾਂ ਤੇ ਸੰਘੀ ਕਾਲੀਆਂ ਸਪਰੇਹਾਂ ਮਾਰਦੇ ਰਹੇ ਤੇ ਨਾਲ ਸਿੱਖਾਂ ਲਈ ਮਾੜੀ ਸ਼ਬਦਾਵਲੀ ਲਿਖਦੇ ਰਹੇ ।


2.ਇਸੇ ਦੌਰਾਨ ਮੈਲਬੌਰਨ ਚ ਇਕ ਹਿੰਦੂ ਮੰਦਰ ਤੇ ਖਾਲਿਸਤਾਨ ਜਿੰਦਾਬਾਦ ਦੇ ਨਾਅਰੇ ਲਿਖੇ ਗਏ ਜਿਸਦਾ ਦੋਸ਼ ਸਿੱਖਾਂ ਸਿਰ ਮੜਿਆ ਗਿਆ

3.ਰੈਫਰੈਂਡਮ ਤੋਂ ਇਕ ਦਿਨ ਪਹਿਲਾਂ ਸ਼ਨੀਵਾਰ ਦੀ ਰਾਤ ਨੂੰ ਹਿੰਦੂਆਂ ਵੱਲੋਂ ਟਾਰਨੇਟ ਦੇ ਗੁਰੂਘਰ ਚ ਵੜ ਕੇ ਹੀ ਸੰਤਾਂ ਦੀ ਫੋਟੋ ਤੇ ਸਪਰੇਅ ਮਾਰਨ ਦੀ ਕੌਸ਼ਿਸ਼ ਕੀਤੀ ਗਈ ਪਰ ਫੜੇ ਗਏ । ਫੜ ਕੇ ਬੁਰੇ ਤਰੀਕੇ ਨਾਲ ਝੰਬੇ ਗਏ । ਏਥੇ ਸੇਵਾਦਾਰਾਂ ਨੇ ਇਕ ਕੰਮ ਵਧੀਆ ਕੀਤਾ ਕਿ ਝੰਬਦਿਆਂ ਦੀ ਵੀਡੀਉ ਨੀ ਬਣਾਈ । ਫੜੇ ਜਾਣ ਵਾਲੇ ਗੁਜਰਾਤੀ ਸਨ । ਜੋ ਬਾਅਦ ਚ ਇਹ ਮੰਨੇ ਕਿ ਉਹ ਹੀ ਪਿਛਲੇ ਦੋ ਮਹੀਨਿਆ ਤੋਂ ਸੰਤਾਂ ਦੇ ਪੋਸਟਰਾਂ ਤੇ ਸਪਰੇਆਂ ਮਾਰ ਰਹੇ ਸਨ ਤੇ ਵੱਡੀ ਗੱਲ ਇਹ ਮੰਨੇ ਆ ਕਿ ਹਿੰਦੂ ਮੰਦਰ ਤੇ ਖਾਲਿਸਤਾਨ ਜਿੰਦਾਬਾਦ ਦੇ ਨਾਅਰੇ ਵੀ ਉਹਨਾਂ ਨੇ ਹੀ ਲਿਖੇ ਸਨ ।ਸੇਵਾਦਾਰਾਂ ਵੱਲੋਂ ਇਹਨਾਂ ਦੇ ਕਬੂਲਨਾਮੇ ਦੀ ਵੀਡੀਉ ਬਣਾ ਕੇ ਬਾਅਦ ਵਿਚ ਇਹਨਾਂ ਨੂੰ ਪੁਲਿਸ ਹਵਾਲੇ ਕਰ ਦਿੱਤਾ ਗਿਆ ।


4.ਕੱਲ ਸੰਘੀਆਂ ਦੀ ਹੋਈ ਛਿੱਤਰ ਪਰੇਡ ਦਾ ਅਸਲ ਕਾਰਨ ਪਿਛਲੇ ਦੋ ਮਹੀਨੇ ਦੀਆਂ ਇਹ ਘਟਨਾਵਾਂ ਸਨ ਤੇ ਖਾਸ ਤੌਰ ਤੇ ਟਿਕ ਟਾਕ । ਫਿਰ ਵੀ ਆਪਣੇ ਵਾਲੇ ਕੱਲ ਸ਼ਾਮ ਤੱਕ ਇਹਨਾ ਨਾਲ ਨਰਮੀ ਵਰਤਦੇ ਰਹੇ ।ਏਥੋ ਤਕ ਕਈ ਹਿੰਦੂਆਂ ਨੇ ਆ ਕੇ ਸਵਾਲ ਜਵਾਬ ਵੀ ਕੀਤੇ , ਉਹਨਾ ਨੂੰ ਆਪਣਿਆਂ ਨੇ ਬੜੇ ਪਿਆਰ ਨਾਲ ਸਮਝਾਇਆ ਤੇ ਉਹ ਸਮਝ ਕੇ ਵਾਪਿਸ ਵੀ ਗਏ । ਇਸੇ ਤਰਾਂ ਹਿੰਦੂਆਂ ਦਾ ਇਕ ਹੋਰ ਗਰੁੱਪ ਆਇਆ ਸੀ ਜਿਸ ਵਿਚ ਕੁਝ ਹਿੰਦੂ ਬੀਬੀਆਂ ਵੀ ਸਨ , ਉਹਨਾਂ ਨੇ ਆ ਕੇ ਵਧੀਆ ਤਰੀਕੇ ਨਾਲ ਆਪਣੇ ਨੌਜਵਾਨਾਂ ਨਾਲ ਗੱਲਬਾਤ ਕੀਤੀ ਤੇ ਉਹਨਾ ਨਾਲ ਕਾਫੀ ਸਮਾਂ ਆਪਣੇ ਨੌਜਵਾਨ ਵੀ ਬੜੇ ਵਧੀਆ ਤਰੀਕੇ ਨਾਲ ਵਿਚਾਰ ਵਟਾਂਦਰਾ ਕਰਦੇ ਰਹੇ ਤੇ ਉਹਨਾ ਦੇ ਸਵਾਲਾਂ ਦੇ ਜਵਾਬ ਦਿੰਦੇ ਰਹੇ । ਖੈਰ ਉਹ ਵੀ ਸ਼ੰਤੁਸ਼ਟ ਹੋ ਕੇ ਚਲੇ ਗਏ । ਫਿਰ ਕੁਝ ਸੰਘੀ ਆਏ ਸਿੱਧਾ ਹੀ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਪਰ ਕੁਝ ਸਿੰਘਾਂ ਵੱਲੋਂ ਇਹਨਾ ਨਾਲ ਵੀ ਗੱਲਬਾਤ ਕਰਨ ਦੀ ਕੌਸ਼ਿਸ਼ ਕੀਤੀ ਗਈ । ਪਰ ਸੰਘੀਆਂ ਨੇ ਭਾਰਤ ਮਾਤਾ ਦੇ ਨਾਅਰੇ ਲਾਉਣੇ ਸ਼ੁਰੂ ਕਰਤੇ , ਜਿਸ ਤੋਂ ਬਾਅਦ ਕੰਮ ਵਧਦਾ ਵਧਦਾ ਸੰਘੀਆਂ ਦੀ ਗਿੱਦੜਕੁੱਟ ਤੇ ਸਮਾਪਤ ਹੋਇਆ ।

ਬਾਕੀ ਕੱਲ ਨੂੰ ਵੀਡੀਉ ਚ ….ਤਸਵੀਰ – ਉਹਨਾਂ ਹਿੰਦੂਆਂ ਦੀਆਂ ਜਿਨਾ ਨੇ ਗੁਰਦੁਆਰਾ ਸਾਹਿਬ ਟਾਰਨੇਟ ਤੇ ਹਮਲਾ ਕਰਕੇ ਸੰਤਾਂ ਦੀ ਤਸਵੀਰ ਦੀ ਬੇਅਦਬੀ ਕਰਨ ਦੀ ਕੌਸ਼ਿਸ਼ ਕੀਤੀ ।ਤੇ ਹਿੰਦੂ ਮੰਦਰ ਤੇ ਖਾਲਿਸਤਾਨ ਜਿੰਦਾਬਾਦ ਦੇ ਨਾਅਰੇ ਲਿਖੇ


ਕੁਲਜੀਤ ਸਿੰਘ ਖੋਸਾ