ਹਿੰਡਨਬਰਗ ਦੀ ਰਿਪੋਰਟ ਨੇ ਅਡਾਨੀ ਗਰੁੱਪ ਦੇ ਸ਼ੇਅਰਾਂ ਨੂੰ ਬੁਰੀ ਤਰ੍ਹਾਂ ਹਿਲਾ ਕੇ ਰੱਖ ਦਿੱਤਾ ਹੈ। ਸ਼ੇਅਰਾਂ ‘ਚ ਗਿਰਾਵਟ ਕਾਰਨ ਅਡਾਨੀ ਗਰੁੱਪ ਦੇ ਬਾਜ਼ਾਰ ਕੈਪ ‘ਚ ਭਾਰੀ ਗਿਰਾਵਟ ਆਈ ਹੈ। ਇਸ ਕਾਰਨ ਗੌਤਮ ਅਡਾਨੀ ਵੀ ਦੁਨੀਆ ਦੇ ਅਮੀਰਾਂ ਦੀ ਸੂਚੀ ਵਿੱਚ ਹੇਠਾਂ ਖਿਸਕ ਗਿਆ ਹੈ।ਦੁਨੀਆ ਦੇ ਕੁਝ ਸਭ ਤੋਂ ਅਮੀਰ ਲੋਕਾਂ ਦੀ ਕਿਸਮਤ ਇੱਕ ਹਫ਼ਤੇ ਵਿੱਚ ਬਹੁਤ ਬਦਲ ਗਈ ਹੈ। ਦੁਨੀਆ ਦੇ ਸਭ ਤੋਂ ਅਮੀਰ ਲੋਕਾਂ ‘ਚੋਂ ਇਕ ਭਾਰਤੀ ਕਾਰੋਬਾਰੀ ਗੌਤਮ ਅਡਾਨੀ ਦੀ ਰੈਂਕਿੰਗ ਲਗਾਤਾਰ ਡਿੱਗ ਰਹੀ ਹੈ। ਬੁੱਧਵਾਰ ਨੂੰ, ਅਡਾਨੀ ਸਮੂਹ ਨੇ ਆਪਣੀ ਫਲੈਗਸ਼ਿਪ ਕੰਪਨੀ ਅਡਾਨੀ ਐਂਟਰਪ੍ਰਾਈਜਿਜ਼ (ਏਪੀਐਲ) ਦਾ ਪੂਰਾ ਗਾਹਕੀ ਵਾਲਾ ਐਫਪੀਓ ਵਾਪਸ ਲੈ ਲਿਆ। ਹਿੰਡਨਬਰਗ ਦੀ ਰਿਪੋਰਟ ਸਾਹਮਣੇ ਆਉਣ ਤੋਂ ਬਾਅਦ ਅਡਾਨੀ ਗਰੁੱਪ ਦੀਆਂ ਕੰਪਨੀਆਂ ਦੇ ਬਾਜ਼ਾਰ ਪੂੰਜੀਕਰਣ (Mcap) ਵਿੱਚ ਕਰੀਬ 50 ਫੀਸਦੀ ਦੀ ਗਿਰਾਵਟ ਆਈ ਹੈ।ਹਿੰਡਨਬਰਗ ਨੇ ਅਡਾਨੀ ਗਰੁੱਪ ‘ਤੇ ਅਕਾਊਂਟਿੰਗ ਫਰਾਡ ਸਮੇਤ ਕਈ ਦੋਸ਼ ਲਾਏ ਹਨ। ਹਾਲਾਂਕਿ ਅਡਾਨੀ ਗਰੁੱਪ ਨੇ ਇਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ। ਪਰ ਇਸ ਦੇ ਬਾਵਜੂਦ ਗਰੁੱਪ ਦੇ ਸ਼ੇਅਰਾਂ ਦੀ ਹਾਲਤ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ।ਮਾਰਕ ਜ਼ੁਕਰਬਰਗ ਨੂੰ ਫਾਇਦਾ ਹੋਇਆ – S&P 500 ਇਸ ਹਫਤੇ 1.6 ਫੀਸਦੀ ਅਤੇ ਨੈਸਡੈਕ 3.3 ਫੀਸਦੀ ਉੱਪਰ ਸੀ। ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ਦੀ ਮੂਲ ਕੰਪਨੀ ਮੇਟਾ ਦੇ ਸ਼ੇਅਰਾਂ ‘ਚ ਇਸ ਹਫਤੇ 23 ਫੀਸਦੀ ਦਾ ਵਾਧਾ ਦੇਖਿਆ ਗਿਆ ਹੈ। ਇਹ ਛਾਲ ਮਾਹਿਰਾਂ ਦੇ ਅੰਦਾਜ਼ੇ ਤੋਂ ਵੱਧ ਹੈ। ਪਰ ਹਫ਼ਤੇ ਦੌਰਾਨ ਜਿਸ ਨੂੰ ਸਭ ਤੋਂ ਵੱਡਾ ਝਟਕਾ ਲੱਗਾ ਹੈ ਉਹ ਹੈ ਅਡਾਨੀ ਗਰੁੱਪ ਦੇ ਚੇਅਰਮੈਨ ਗੌਤਮ ਅਡਾਨੀ। ਹਿੰਡਨਬਰਗ ਦੀ ਰਿਪੋਰਟ ਨੇ ਅਡਾਨੀ ਗਰੁੱਪ ਦੇ ਸ਼ੇਅਰਾਂ ਨੂੰ ਅਜਿਹਾ ਝਟਕਾ ਦਿੱਤਾ ਹੈ ਕਿ ਉਹ ਪੂਰੇ ਹਫ਼ਤੇ ਤੱਕ ਉਭਰ ਨਹੀਂ ਸਕੇ।ਗੌਤਮ ਅਡਾਨੀ 3 ਤੋਂ 17 ਨੂੰ -ਗੌਤਮ ਅਡਾਨੀ 24 ਜਨਵਰੀ ਤੱਕ ਦੁਨੀਆ ਦੇ ਤੀਜੇ ਸਭ ਤੋਂ ਅਮੀਰ ਵਿਅਕਤੀ ਸਨ। ਪਰ Hindbanerg ਦੀ ਰਿਪੋਰਟ ਦੇ ਬਾਅਦ ਤੋਂ ਉਨ੍ਹਾਂ ਦੀਆਂ ਕੰਪਨੀਆਂ ਦੇ ਬਾਜ਼ਾਰ ਪੂੰਜੀਕਰਣ ਵਿੱਚ ਭਾਰੀ ਗਿਰਾਵਟ ਆਈ ਹੈ। ਇਸ ਕਾਰਨ ਉਹ ਦੁਨੀਆ ਦੇ ਸਭ ਤੋਂ ਅਮੀਰ ਲੋਕਾਂ ਦੀ ਸੂਚੀ ਵਿੱਚ ਹੇਠਾਂ ਡਿੱਗਦਾ ਰਿਹਾ। ਪਿਛਲੇ ਹਫ਼ਤੇ ਗੌਤਮ ਅਡਾਨੀ ਦੀ ਸੰਪਤੀ ਵਿੱਚ 35 ਬਿਲੀਅਨ ਡਾਲਰ ਦੀ ਕਮੀ ਆਈ ਹੈ। ਕੁੱਲ ਮਿਲਾ ਕੇ, ਪਿਛਲੇ ਦੋ ਹਫ਼ਤਿਆਂ ਵਿੱਚ ਉਸਦੀ ਕੁੱਲ ਜਾਇਦਾਦ ਅੱਧੀ ਹੋ ਗਈ ਹੈ ਅਤੇ ਹੁਣ ਉਹ ਮੇਟਾ ਦੇ ਮਾਰਕ ਜ਼ੁਕਰਬਰਗ ਤੋਂ ਪਿੱਛੇ ਹੈ। ਫੋਰਬਸ ਦੀ ਤਾਜ਼ਾ ਦਰਜਾਬੰਦੀ ਦੇ ਅਨੁਸਾਰ, ਗੌਤਮ ਅਡਾਨੀ 61.7 ਬਿਲੀਅਨ ਡਾਲਰ ਦੀ ਕੁੱਲ ਜਾਇਦਾਦ ਦੇ ਨਾਲ ਵਿਸ਼ਵ ਪੱਧਰ ‘ਤੇ 17ਵੇਂ ਸਭ ਤੋਂ ਅਮੀਰ ਵਿਅਕਤੀ ਹਨ।ਅਡਾਨੀ ਦੂਜੇ ਨੰਬਰ ‘ਤੇ ਪਹੁੰਚ ਗਈ ਸੀ -ਅਡਾਨੀ ਨੇ ਪਿਛਲੇ ਸਾਲ ਫਰਵਰੀ ‘ਚ ਭਾਰਤੀ ਅਰਬਪਤੀ ਮੁਕੇਸ਼ ਅੰਬਾਨੀ ਨੂੰ ਪਛਾੜ ਕੇ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਅਤੇ ਦੁਨੀਆ ਦੇ 10ਵੇਂ ਸਭ ਤੋਂ ਅਮੀਰ ਵਿਅਕਤੀ ਬਣ ਗਏ ਸਨ। ਸਤੰਬਰ ਵਿੱਚ, ਗੌਤਮ ਅਡਾਨੀ 155 ਬਿਲੀਅਨ ਡਾਲਰ ਦੀ ਜਾਇਦਾਦ ਦੇ ਨਾਲ ਦੁਨੀਆ ਦੇ ਦੂਜੇ ਸਭ ਤੋਂ ਅਮੀਰ ਵਿਅਕਤੀ ਦੇ ਰੈਂਕ ‘ਤੇ ਪਹੁੰਚ ਗਏ ਸਨ। ਪਰ ਇਸ ਸਾਲ ਜਨਵਰੀ ਦੇ ਅੰਤ ਵਿੱਚ ਆਈ ਹਿੰਡਨਬਰਗ ਰਿਪੋਰਟ ਨੇ ਉਸ ਨੂੰ ਝਟਕਾ ਦਿੱਤਾ ਹੈ।

ਮਾਰਕ ਜ਼ਕਰਬਰਗ ਦੀ ਸੰਪਤੀ ਵਧੀ ਹੈ -ਮੇਟਾ ਦੇ ਸ਼ੇਅਰਾਂ ‘ਚ ਆਈ ਉਛਾਲ ਕਾਰਨ ਮਾਰਕ ਜ਼ੁਕਰਬਰਗ ਦੀ ਜਾਇਦਾਦ ‘ਚ 12 ਅਰਬ ਡਾਲਰ ਦਾ ਵਾਧਾ ਹੋਇਆ ਹੈ। ਫੋਰਬਸ ਦੇ ਰੀਅਲ-ਟਾਈਮ ਅਰਬਪਤੀਆਂ ਦੇ ਟਰੈਕਰ ਦੇ ਅਨੁਸਾਰ, ਜ਼ੁਕਰਬਰਗ ਹੁਣ 66.8 ਬਿਲੀਅਨ ਡਾਲਰ ਦੀ ਕੁੱਲ ਜਾਇਦਾਦ ਦੇ ਨਾਲ ਦੁਨੀਆ ਦੇ 16ਵੇਂ ਸਭ ਤੋਂ ਅਮੀਰ ਵਿਅਕਤੀ ਹਨ।ਐਲੋਨ ਮਸਕ ਦੀ ਦੌਲਤ ਵਧੀ -25 ਜਨਵਰੀ ਨੂੰ ਚੌਥੀ ਤਿਮਾਹੀ ਦੀ ਰਿਪੋਰਟ ਵਿੱਚ ਟੇਸਲਾ ਦੀ ਕਮਾਈ ਉਮੀਦ ਤੋਂ ਬਿਹਤਰ ਸੀ। ਇਸ ਲਈ ਇਹ ਸਟਾਕ ਲਈ ਬਿਹਤਰ ਹਫਤਾ ਰਿਹਾ ਅਤੇ ਇਹ ਸੱਤ ਫੀਸਦੀ ਤੱਕ ਚੜ੍ਹ ਗਿਆ। ਇਸ ਕਾਰਨ ਐਲੋਨ ਮਸਕ ਦੀ ਜਾਇਦਾਦ ਵਿੱਚ 2.9 ਬਿਲੀਅਨ ਡਾਲਰ ਦਾ ਵਾਧਾ ਹੋਇਆ ਹੈ। ਐਲਵੀਐਮਐਚ ਦੇ ਬਰਨਾਰਡ ਅਰਨੌਲਟ ਤੋਂ ਬਾਅਦ ਮਸਕ ਦੁਨੀਆ ਦੇ ਦੂਜੇ ਸਭ ਤੋਂ ਅਮੀਰ ਵਿਅਕਤੀ ਹਨ।ਟਾਪ-10 ਵਿੱਚ ਫਰੈਂਕੋਇਸ ਬੇਟਨਕੋਰਟ -ਇਸ ਹਫਤੇ ਦੇ ਸ਼ੁਰੂ ਵਿੱਚ, ਦੁਨੀਆ ਦੇ ਚੋਟੀ ਦੇ 10 ਸਭ ਤੋਂ ਅਮੀਰ ਲੋਕ ਸਾਰੇ ਪੁਰਸ਼ ਸਨ। ਪਰ ਇਹ ਸ਼ੁੱਕਰਵਾਰ ਨੂੰ ਬਦਲ ਗਿਆ, ਜਦੋਂ ਫ੍ਰੈਂਕੋਇਸ ਬੇਟਨਕੋਰਟ ਮੇਅਰਜ਼ ਟਾਪ-10 ਵਿੱਚ ਪਹੁੰਚ ਗਿਆ। ਉਹ ਅਤੇ ਉਸਦੇ ਬੱਚੇ ਕਾਸਮੈਟਿਕਸ ਦੀ ਦਿੱਗਜ L’Oreal S.A. ਦਾ ਹਿੱਸਾ ਹਨ। ਲਿਮਟਿਡ, ਜਿਸ ਦੇ ਸ਼ੇਅਰ ਸ਼ੁੱਕਰਵਾਰ ਨੂੰ ਕਰੀਬ 2 ਫੀਸਦੀ ਵਧੇ ਸਨ। ਇਹ ਉਸ ਨੂੰ ਮਾਈਕ੍ਰੋਸਾਫਟ ਦੇ ਸਾਬਕਾ ਸੀਈਓ ਸਟੀਵ ਬਾਲਮਰ (11ਵੇਂ ਨੰਬਰ ‘ਤੇ) ਅਤੇ ਭਾਰਤ ਦੇ ਮੁਕੇਸ਼ ਅੰਬਾਨੀ (12ਵੇਂ ਨੰਬਰ ‘ਤੇ) ਤੋਂ ਅੱਗੇ ਵਧਾਉਣ ਲਈ ਕਾਫੀ ਸੀ।ਅਡਾਨੀ ਦੇ ‘ਸਾਮਰਾਜ’ ‘ਤੇ ਪਈ ਜ਼ਬਰਦਸਤ ਮਾਰ ਤੋਂ ਬਾਅਦ ਹੁਣ ਉਨ੍ਹਾਂ ਕੋਲ ਕੀ ਰਾਹ ਬਚਿਆ ਹੈ.ਅੰਬਰਾਂ ਦੀਆਂ ਉਚਾਈਆਂ ਤੋਂ ਸਿੱਧੇ ਪਤਾਲ ਤੱਕ… ਭਾਰਤ ਦੇ ਸਭ ਤੋਂ ਵੱਡੇ ਕਾਰੋਬਾਰੀ ਸਮੂਹਾਂ ਵਿੱਚੋਂ ਇੱਕ ਅਡਾਨੀ ਸਮੂਹ ਨੇ ਸਿਰਫ਼ ਇੱਕ ਹਫ਼ਤੇ ਵਿੱਚ ਇਨ੍ਹਾਂ ਦੋਵਾਂ ਪਹਿਲੂਆਂ ਨੂੰ ਦੇਖ ਲਿਆ ਹੈ।ਪਿਛਲੇ ਹਫ਼ਤੇ ਦੀ ਸ਼ੁਰੂਆਤ ‘ਚ ਅਡਾਨੀ ਸਮੂਹ ਦੀਆਂ ਕੰਪਨੀਆਂ ਦਾ ਕੁੱਲ ਮੁੱਲ 220 ਅਰਬ ਡਾਲਰ ਸੀ ਪਰ ਅਮਰੀਕੀ ਰਿਸਰਚ ਕੰਪਨੀ ਹਿੰਡਨਬਰਗ ਦੀ ਰਿਪੋਰਟ ਤੋਂ ਬਾਅਦ ਇਹ ਲਗਭਗ ਅੱਧਾ ਰਹਿ ਗਿਆ ਹੈ।ਅਡਾਨੀ ਗਰੁੱਪ ਨੇ ਇਸ ਰਿਸਰਚ ਕੰਪਨੀ ਵੱਲੋਂ ਜਾਰੀ ਰਿਪੋਰਟ ‘ਚ ਲਗਾਏ ਗਏ ਸਾਰੇ ਇਲਜ਼ਾਮਾਂ ਨੂੰ ਸਿਰੇ ਤੋਂ ਖਾਰਜ ਕੀਤਾ ਹੈ ਅਤੇ ਉਨ੍ਹਾਂ ਨੂੰ ਬੇਬੁਨਿਆਦ ਦੱਸਿਆ ਹੈ।ਫਿਰ ਵੀ, ਅਡਾਨੀ ਸਮੂਹ ਨਿਵੇਸ਼ਕਾਂ ਦੀਆਂ ਚਿੰਤਾਵਾਂ ਨੂੰ ਦੂਰ ਕਰਨ ਵਿੱਚ ਅਸਫ਼ਲ ਰਿਹਾ ਹੈ।

ਅੱਜ ਜਦੋਂ ਅਡਾਨੀ ਸਮੂਹ ਦੀਆਂ ਕੰਪਨੀਆਂ ਦਾ ਬਾਜ਼ਾਰੀ ਮੁੱਲ ਦਿਨੋ-ਦਿਨ ਡਿੱਗ ਰਿਹਾ ਹੈ, ਤਾਂ ਬੰਦਰਗਾਹ ਤੋਂ ਲੈ ਕੇ ਬਿਜਲੀ ਉਤਪਾਦਨ ਵਾਲਾ ਇਹ ਗਰੁੱਪ ਇਸ ਸਮੇਂ ਆਪਣੀ ਸਭ ਤੋਂ ਵੱਡੀ ਪ੍ਰੀਖਿਆ ਵਿੱਚੋਂ ਲੰਘ ਰਿਹਾ ਹੈ।ਮੌਜੂਦਾ ਚੁਣੌਤੀਆਂ ਇਸ ਸਮੂਹ ਦੀ ਤਰੱਕੀ ਦੀ ਰਫ਼ਤਾਰ ਨੂੰ ਬਹੁਤ ਘਟਾ ਸਕਦੀਆਂ ਹਨ।ਅਡਾਨੀ ਗਰੁੱਪ ਦੀ ਹਾਲਤ ਬਾਰੇ ਖਾਸ ਗੱਲਾਂ:ਅਡਾਨੀ ਸਮੂਹ ਨਿਵੇਸ਼ਕਾਂ ਦੀਆਂ ਚਿੰਤਾਵਾਂ ਨੂੰ ਦੂਰ ਕਰਨ ਵਿੱਚ ਅਸਫ਼ਲ ਰਿਹਾ ਹੈ..ਨਿਵੇਸ਼ਕ ਅਤੇ ਕ੍ਰੈਡਿਟ ਰੇਟਿੰਗ ਏਜੰਸੀਆਂ ਅਡਾਨੀ ਦੇ ਪੈਸਾ ਇਕੱਠਾ ਕਰਨ ਤੇ ਕਰਜ਼ ਦੀ ਜਾਂਚ ਕਰ ਰਹੀਆਂ ਹਨ..ਅਡਾਨੀ ਸਮੂਹ ਲਈ ਚੰਗੀ ਗੱਲ ਇਹ ਹੈ ਕਿ ਇਸ ਦੀਆਂ ਕੁਝ ਕੰਪਨੀਆਂ ਕੋਲ ਚੰਗੀ ਜਾਇਦਾਦ ਹੈ..ਹਾਲਾਂਕਿ, ਅਡਾਨੀ ਸਮੂਹ ਦੀਆਂ ਸਾਰੀਆਂ ਕੰਪਨੀਆਂ ਇੰਨੀਆਂ ਸੁਰੱਖਿਅਤ ਨਹੀਂ ਹਨ…ਜਾਂ ਫਿਰ ਇਹ ਵੀ ਹੋ ਸਕਦਾ ਹੈ ਕਿ ਕੰਪਨੀ ਨੂੰ ਆਪਣੀ ਕੁਝ ਵਧੀਆ ਜਾਇਦਾਦ ਤੋਂ ਹੱਥ ਧੋਣਾ ਪੈ ਸਕਦਾ ਹੈ।ਸ਼ੇਅਰਾਂ ਦੀਆਂ ਕੀਮਤਾਂ ਵਿੱਚ ਗਿਰਾਵਟ ਚਿੰਤਾ ਦਾ ਵਿਸ਼ਾ ਕਿਉਂ?ਕਿਸੇ ਕੰਪਨੀ ਦੇ ਸ਼ੇਅਰਾਂ ਵਿੱਚ ਲਗਾਤਾਰ ਗਿਰਾਵਟ ਦਾ ਮਤਲਬ ਹੈ ਕਿ ਉਸ ਕੰਪਨੀ ਵਿੱਚ ਨਿਵੇਸ਼ਕਾਂ ਦਾ ਭਰੋਸਾ ਘਟ ਰਿਹਾ ਹੈ।ਪਰ, ਸ਼ੇਅਰ ਦੀ ਕੀਮਤ ਵਿੱਚ ਗਿਰਾਵਟ ਕੰਪਨੀ ਦੇ ਕਾਰੋਬਾਰ ਨੂੰ ਕਦੋਂ ਪ੍ਰਭਾਵਿਤ ਕਰਨਾ ਸ਼ੁਰੂ ਕਰਦੀ ਹੈ?ਅਜਿਹਾ ਉਦੋਂ ਹੁੰਦਾ ਹੈ ਜਦੋਂ ਕੰਪਨੀ ਦੀ ਨਕਦ ਆਮਦਨ ਘਟ ਜਾਂਦੀ ਹੈ, ਜੋ ਕਿ ਕਰਜ਼ੇ ਦੀ ਅਦਾਇਗੀ ਕਰਨ ਲਈ ਜ਼ਰੂਰੀ ਹੁੰਦੀ ਹੈ।ਜਦੋਂ ਉਸ ਨੂੰ ਆਪਣੇ ਵਿਸਥਾਰ ਲਈ ਪੂੰਜੀ ਮਿਲਣਾ ਮੁਸ਼ਕਲ ਹੋ ਜਾਂਦਾ ਹੈ।24 ਜਨਵਰੀ ਨੂੰ ਹਿੰਡਨਬਰਗ ਦੀ ਰਿਪੋਰਟ ਸਾਹਮਣੇ ਆਉਣ ਤੋਂ ਬਾਅਦ ਤੋਂ ਹੀ ਰੋਜ਼ਾਨਾ ਵਾਲੀ ਖਰੀਦ-ਫ਼ਰੋਖ਼ਤ ਦੌਰਾਨ, ਅਡਾਨੀ ਸਮੂਹ ਦੀਆਂ ਕੰਪਨੀਆਂ ਦੇ ਸ਼ੇਅਰ ਲਗਾਤਾਰ ਡਿੱਗ ਰਹੇ ਹਨ।ਇਸ ਸਮੂਹ ਦੀ ਸਭ ਤੋਂ ਵੱਡੀ ਕੰਪਨੀ ਅਡਾਨੀ ਐਂਟਰਪ੍ਰਾਈਜ਼ਿਜ਼ ਦੇ ਸ਼ੇਅਰ ਬੁੱਧਵਾਰ ਦੇ ਕਾਰੋਬਾਰ ਦੌਰਾਨ ਕਰੀਬ 28 ਫੀਸਦੀ ਡਿੱਗ ਗਏ ਸਨ ਅਤੇ ਵੀਰਵਾਰ ਨੂੰ ਇਨ੍ਹਾਂ ‘ਚ 26 ਫੀਸਦੀ ਦੀ ਹੋਰ ਗਿਰਾਵਟ ਦੇਖਣ ਨੂੰ ਮਿਲੀ।ਇਸ ਤੋਂ ਬਾਅਦ, ਕੰਪਨੀ ਨੂੰ 2.5 ਅਰਬ ਡਾਲਰ ਜੁਟਾਉਣ ਲਈ ਲਿਆਂਦੇ ਗਏ 20 ਹਜ਼ਾਰ ਕਰੋੜ ਰੁਪਏ ਦੇ ਫਾਲੋ ਆਨ ਪਬਲਿਕ ਆਫਰ (ਐਫਪੀਓ) ਨੂੰ ਰੱਦ ਕਰਨਾ ਪਿਆ ਜਾਂ ਆਪਣੇ ਸ਼ੇਅਰਾਂ ਦੀ ਦੂਜੀ ਵਿਕਰੀ ਨੂੰ ਵੀ ਰੱਦ ਕਰਨਾ ਪਿਆ।ਅਡਾਨੀ ਸਮੂਹ ਨੇ ਆਪਣੇ ਵਿਸਤਾਰ ਲਈ ਹੋਰ ਨਕਦ ਜੁਟਾਉਣ ਅਤੇ ਆਪਣੇ ਕੁਝ ਕਰਜ਼ੇ ਦੀ ਅਦਾਇਗੀ ਕਰਨ ਲਈ ਸ਼ੇਅਰਾਂ ਦੀ ਵਿਕਰੀ ਦੀ ਇਹ ਪੇਸ਼ਕਸ਼ ਲਿਆਂਦੀ ਸੀ।ਫਾਲੋ ਆਨ ਪਬਲਿਕ ਆਫਰ (ਐਫਪੀਓ) ਰਾਹੀਂ ਇਕੱਠੀ ਕੀਤੀ ਗਈ ਪੂੰਜੀ ਦਾ ਅੱਧਾ ਹਿੱਸਾ ਅਡਾਨੀ ਇੰਟਰਪ੍ਰਾਈਜਿਜ਼ ਅਤੇ ਇਸ ਦੀਆਂ ਸਹਾਇਕ ਕੰਪਨੀਆਂ ਦੀਆਂ ਯੋਜਨਾਵਾਂ ਵਿੱਚ ਨਿਵੇਸ਼ ਕੀਤਾ ਜਾਣਾ ਸੀ।ਇਨ੍ਹਾਂ ਵਿੱਚ ਇੱਕ ਗ੍ਰੀਨ ਹਾਈਡ੍ਰੋਜਨ ਈਕੋਸਿਸਟਮ ਸਥਾਪਤ ਕਰਨਾ, ਮੌਜੂਦਾ ਹਵਾਈ ਅੱਡਿਆਂ ਦਾ ਵਿਸਥਾਰ ਕਰਨਾ ਅਤੇ ਸੜਕਾਂ ਤੇ ਰਾਜ ਮਾਰਗ ਬਣਾਉਣ ਵਾਲੀ ਆਪਣੀ ਸਹਿਯੋਗੀ ਕੰਪਨੀ ਦੇ ਤਹਿਤ ਗ੍ਰੀਨਫ਼ੀਲਡ ਐਕਸਪ੍ਰੈਸ ਬਣਾਉਣਾ ਸ਼ਾਮਲ ਸੀ।ਮਾਹਿਰਾਂ ਦਾ ਕਹਿਣਾ ਹੈ ਕਿ ਨਿਵੇਸ਼ਕਾਂ ਦਾ ਭਰੋਸਾ ਡੋਲਣ ਕਾਰਨ, ਅਡਾਨੀ ਸਮੂਹ ਲਈ ਆਉਣ ਵਾਲੇ ਸਮੇਂ ‘ਚ ਬਾਜ਼ਾਰ ‘ਚੋਂ ਪੂੰਜੀ ਇਕੱਠੀ ਕਰਨਾ ਮੁਸ਼ਕਲ ਹੋ ਜਾਵੇਗਾ।ਕਲਾਈਮੇਟ ਐਨਰਜੀ ਫਾਈਨਾਂਸ ਦੇ ਨਿਰਦੇਸ਼ਕ ਟਿਮ ਬਕਲੇ ਨੇ ਬੀਬੀਸੀ ਨੂੰ ਕਿਹਾ, “ਉਨ੍ਹਾਂ ਨੂੰ ਆਪਣੀਆਂ ਬਹੁਤ ਸਾਰੀਆਂ ਅਹਿਮ ਯੋਜਨਾਵਾਂ ਤੋਂ ਪਿੱਛੇ ਹਟਣਾ ਪਵੇਗਾ ਅਤੇ ਉਨ੍ਹਾਂ ਦੀ ਸਮਾਂ ਸੀਮਾ ਵੀ ਵਧਾਉਣੀ ਪਵੇਗੀ, ਕਿਉਂਕਿ ਇਸ ਵੇਲੇ ਉਨ੍ਹਾਂ ਲਈ ਪੂੰਜੀ ਇਕੱਠੀ ਕਰ ਸਕਣਾ ਲਗਭਗ ਅਸੰਭਵ ਹੋਵੇਗਾ।”ਅਡਾਨੀ ਸਮੂਹ ਕੋਲ ਇਸ ਸਮੇਂ ਪੈਸਾ ਇਕੱਠਾ ਕਰਨ ਦਾ ਇੱਕੋ ਰਾਹ ਬਚਿਆ ਹੈ ਅਤੇ ਉਹ ਹੈ ਹੋਰ ਜ਼ਿਆਦਾ ਕਰਜ਼ਾ ਲੈਣਾ।ਪਰ, ਇਸ ਮਾਮਲੇ ਵਿੱਚ ਵੀ ਉਨ੍ਹਾਂ ਦੇ ਹੱਥ ਬੰਨ੍ਹੇ ਹੋਏ ਹਨ। ਅਡਾਨੀ ਨੂੰ ਕਰਜ਼ ਦੇਣ ਵਾਲੇ ਘਬਰਾਏ ਹੋਏ ਹਨ। ਅਡਾਨੀ ਸਮੂਹ ‘ਤੇ ਪਹਿਲਾਂ ਹੀ ਕਾਫੀ ਕਰਜ਼ਾ ਹੈ।ਅਡਾਨੀ ਕੇਸ: ਹੁਣ ਤੱਕ ਕੀ ਹੋਇਆ? 24 ਜਨਵਰੀ 2023 – ਹਿੰਡਨਬਰਗ ਨੇ ਅਡਾਨੀ ਨਾਲ ਜੁੜੀ ਆਪਣੀ ਰਿਪੋਰਟ ‘ਅਡਾਨੀ ਗਰੁੱਪ: ਹਾਓ ਡੀ ਵਰਲਡਜ਼ ਥਰਡ ਰਿਚੇਸਟ ਮੈਨ ਇਜ਼ ਪੁਲਿੰਗ ਦਿ ਲਾਰਜੈਸਟ ਕੋਨ ਇਨ ਕਾਰਪੋਰੇਟ ਹਿਸਟਰੀ’ ਜਾਰੀ ਕੀਤੀ।26 ਜਨਵਰੀ 2023 – ਅਡਾਨੀ ਨੇ ਹਿੰਡਨਬਰਗ ਦੀ ਰਿਪੋਰਟ ਨੂੰ ਪੂਰੀ ਤਰ੍ਹਾਂ ਖਾਰਿਜ ਕਰ ਦਿੱਤਾ। ਕੰਪਨੀ ਨੇ ਕਿਹਾ ਕਿ ਉਹ ਕਾਨੂੰਨੀ ਕਾਰਵਾਈ ‘ਤੇ ਵਿਚਾਰ ਕਰ ਰਹੀ ਹੈ।26 ਜਨਵਰੀ, 2023 – ਹਿੰਡਨਬਰਗ ਨੇ ਕਿਹਾ ਕਿ ਉਹ ਆਪਣੀ ਰਿਪੋਰਟ ‘ਤੇ ਕਾਇਮ ਹੈ ਅਤੇ ਕਾਨੂੰਨੀ ਕਾਰਵਾਈ ਦਾ ਸਵਾਗਤ ਕਰੇਗੀ।27 ਜਨਵਰੀ 2023 – ਅਡਾਨੀ ਨੇ 2.5 ਅਰਬ ਡਾਲਰ ਦਾ ਐਫਪੀਓ ਬਾਜ਼ਾਰ ਵਿੱਚ ਉਤਾਰਿਆ।30 ਜਨਵਰੀ 2023 – ਇਸ ਦਿਨ ਤੱਕ ਐਫਪੀਓ ਨੂੰ ਸਿਰਫ਼ 3 ਫ਼ੀਸਦੀ ਸਬਸਕ੍ਰਿਪਸ਼ਨ ਮਿਲਿਆ। ਇਸੇ ਦਿਨ, ਅਬੂ ਧਾਬੀ ਦੀ ਕੰਪਨੀ ਇੰਟਰਨੈਸ਼ਨਲ ਹੋਲਡਿੰਗ ਕੰਪਨੀ ਨੇ ਕਿਹਾ ਕਿ ਉਹ ਆਪਣੀ ਸਬਸਿਡਿਅਰੀ (ਸਹਾਇਕ) ਕੰਪਨੀ, ਗ੍ਰੀਨ ਟ੍ਰਾਂਸਮਿਸ਼ਨ ਇਨਵੈਸਟਮੈਂਟ ਹੋਲਡਿੰਗ ਆਰਐਸਸੀ ਲਿਮਟਿਡ ਦੁਆਰਾ ਅਡਾਨੀ ਦੇ ਐਫਪੀਓ ਵਿੱਚ 400 ਕਰੋੜ ਡਾਲਰ ਦਾ ਨਿਵੇਸ਼ ਕਰੇਗੀ।31 ਜਨਵਰੀ 2023 – ਐਫਪੀਓ ਦੀ ਵਿਕਰੀ ਇਸ ਦਿਨ ਬੰਦ ਹੋਣੀ ਸੀ। ਉਸੇ ਦਿਨ ਖ਼ਬਰ ਆਈ ਕਿ ਨਾਨ ਇੰਟੀਚਿਊਸ਼ਨਲ ਇਨਵੇਸਟਰ (ਗੈਰ-ਸੰਸਥਾਗਤ ਨਿਵੇਸ਼ਕਾਂ) ਦੇ ਤੌਰ ‘ਤੇ ਸੱਜਣ ਜਿੰਦਲ ਅਤੇ ਸੁਨੀਲ ਮਿੱਤਲ ਸਮੇਤ ਕੁਝ ਹੋਰ ਮਸ਼ਹੂਰ ਅਰਬਪਤੀਆਂ ਨੇ ਕੰਪਨੀ ਦੇ 3.13 ਕਰੋੜ ਸ਼ੇਅਰ ਖਰੀਦਣ ਲਈ ਬੋਲੀ ਲਗਾਈ।31 ਜਨਵਰੀ 2023 – ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬਿਨਯਾਮਿਨ ਨੇਤਨਯਾਹੂ ਨਾਲ ਮੁਲਾਕਾਤ ਲਈ ਗੌਤਮ ਅਡਾਨੀ ਹਾਈਫਾ ਬੰਦਰਗਾਹ ਪਹੁੰਚੇ ਸਨ। ਹਿੰਡਨਬਰਗ ਰਿਪੋਰਟ ਆਉਣ ਤੋਂ ਬਾਅਦ ਉਹ ਪਹਿਲੀ ਵਾਰ ਇੱਥੇ ਜਨਤਕ ਤੌਰ ‘ਤੇ ਦੇਖੇ ਗਏ।1 ਫਰਵਰੀ 2023 – ਅਡਾਨੀ ਕੰਪਨੀ ਨੇ ਆਪਣਾ ਐਫਪੀਓ ਵਾਪਸ ਲਿਆ।2 ਫਰਵਰੀ 2023 – ਕੰਪਨੀ ਦੇ ਮਾਲਕ ਗੌਤਮ ਅਡਾਨੀ ਨੇ 4 ਮਿੰਟ 5 ਸਕਿੰਟ ਦਾ ਇੱਕ ਵੀਡੀਓ ਜਾਰੀ ਕੀਤਾ ਅਤੇ ਐਫਪੀਓ ਵਾਪਸ ਲੈਣ ਦਾ ਕਾਰਨ ਦੱਸਿਆ।2 ਫਰਵਰੀ, 2023 – ਨਿਵੇਸ਼ਕਾਂ ਵਿੱਚ ਘਬਰਾਹਟ ਦੇ ਮਾਹੌਲ ਵਿਚਕਾਰ, ਆਰਬੀਆਈ ਨੇ ਕੰਪਨੀ (ਅਡਾਨੀ ਸਮੂਹ) ਨੂੰ ਕਰਜ਼ਾ ਦੇਣ ਵਾਲੀਆਂ ਕੰਪਨੀਆਂ ਤੋਂ ਇਸ ਸਬੰਧ ਵਿੱਚ ਪੂਰੀ ਜਾਣਕਾਰੀ ਮੰਗੀ।3 ਫਰਵਰੀ 2023 – ਇੱਕ ਟੈਲੀਵਿਜ਼ਨ ਚੈਨਲ ਨੂੰ ਦਿੱਤੇ ਇੰਟਰਵਿਊ ਵਿੱਚ, ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਬੈਂਕਿੰਗ ਖੇਤਰ ਚੰਗੀ ਸਥਿਤੀ ਵਿੱਚ ਹੈ ਅਤੇ ਵਿੱਤੀ ਬਾਜ਼ਾਰ ਨਿਯਮਾਂ ਅਨੁਸਾਰ ਕੰਮ ਕਰ ਰਹੇ ਹਨ।ਅਡਾਨੀ ਸਮੂਹ ਦੀਆਂ ਕੰਪਨੀਆਂ ਕਰਜ਼ ਕਿਉਂ ਲੈਂਦੀਆਂ ਹਨ?ਕੰਪਨੀਆਂ, ਖਾਸ ਤੌਰ ‘ਤੇ ਬੁਨਿਆਦੀ ਢਾਂਚੇ ਦੇ ਖੇਤਰ ‘ਚ ਕਾਰੋਬਾਰ ਕਰਨ ਵਾਲਿਆਂ ਕੰਪਨੀਆਂ ਲਈ ਨਵੇਂ ਪ੍ਰੋਜੈਕਟ ਬਣਾਉਣ ਜਾਂ ਹੋਰ ਪੈਸਾ ਇਕੱਠਾ ਕਰਨ ਲਈ ਕਰਜ਼ਾ ਲੈਣਾ ਆਮ ਗੱਲ ਹੈ।ਉਧਾਰ ਲੈਣਾ ਅਡਾਨੀ ਸਮੂਹ ਦੀ ਇੱਕ ਪ੍ਰਮੁੱਖ ਰਣਨੀਤੀ ਰਹੀ ਹੈ ਅਤੇ ਇਸ ਨਾਲ ਸਮੂਹ ਨੂੰ ਆਪਣਾ ਕਾਰੋਬਾਰ ਤੇਜ਼ੀ ਨਾਲ ਵਧਾਉਣ ਵਿੱਚ ਮਦਦ ਮਿਲੀ ਹੈ।ਪਰ, ਕਾਰੋਬਾਰ ਨੂੰ ਤੇਜ਼ੀ ਨਾਲ ਫੈਲਾਉਣ ਦੇ ਚੱਕਰ ‘ਚ ਅਡਾਨੀ ਸਮੂਹ ‘ਤੇ ਲਗਭਗ ਦੋ ਲੱਖ ਕਰੋੜ ਰੁਪਏ (25 ਬਿਲੀਅਨ ਡਾਲਰ) ਦਾ ਕਰਜ਼ਾ ਹੋ ਗਿਆ ਹੈ।ਪਿਛਲੇ ਤਿੰਨ ਸਾਲਾਂ ਦੌਰਾਨ ਅਡਾਨੀ ਸਮੂਹ ਦਾ ਕਰਜ਼ਾ ਲਗਭਗ ਦੁੱਗਣਾ ਹੋ ਗਿਆ ਹੈ ਕਿਉਂਕਿ ਅਡਾਨੀ ਨੇ ਆਪਣੀ ਕਾਰੋਬਾਰੀ ਅਹਿਮੀਅਤ ਨੂੰ ਅੱਗੇ ਵਧਾਉਂਦੇ ਹੋਏ ਗ੍ਰੀਨ ਹਾਈਡ੍ਰੋਜਨ ਅਤੇ 5ਜੀ ਵਰਗੇ ਨਵੇਂ ਕਾਰੋਬਾਰਾਂ ਵਿੱਚ ਕਦਮ ਰੱਖਿਆ।ਪ੍ਰੇਸ਼ਾਨੀ ਵਾਲੀ ਗੱਲ ਇਹ ਹੈ ਕਿ ਕੰਪਨੀ ਦੇ ਮੁਨਾਫ਼ੇ ਅਤੇ ਆਮਦਨੀ ਦੀ ਤੁਲਨਾ ‘ਚ ਕਰਜ਼ਾ ਵਧਣ ਦੀ ਰਫ਼ਤਾਰ ਕਿਤੇ ਜ਼ਿਆਦਾ ਤੇਜ਼ ਰਹੀ ਹੈ। ਇਸ ਨਾਲ ਕੰਪਨੀ ਦੇ ਦੀਵਾਲੀਆ ਹੋਣ ਦਾ ਖਤਰਾ ਵਧ ਗਿਆ ਹੈ।ਇਹ ਅਡਾਨੀ ਸਮੂਹ ਬਾਰੇ ਇਹ ਇੱਕ ਅਜਿਹੀ ਚਿੰਤਾ ਹੈ, ਜਿਸ ਨੂੰ ਹਿੰਡਨਬਰਗ ਦੀ ਰਿਪੋਰਟ ਦੇ ਨਾਲ-ਨਾਲ ਕਈ ਹੋਰ ਵਿਸ਼ਲੇਸ਼ਕਾਂ ਨੇ ਵੀ ਜ਼ਾਹਿਰ ਕੀਤਾ ਹੈ।ਅਡਾਨੀ ਸਮੂਹ ਦੀਆਂ ਕੰਪਨੀਆਂ ਨੇ ਹੁਣ ਤੱਕ ਆਪਣੇ ਲਈ ਜ਼ਿਆਦਾਤਰ ਪੂੰਜੀ ਕਰਜ਼ੇ ਰਾਹੀਂ ਇਕੱਠੀ ਕੀਤੀ ਹੈ। ਇਸ ਦੇ ਲਈ, ਜਾਂ ਤਾਂ ਉਨ੍ਹਾਂ ਨੇ ਆਪਣੇ ਬੁਨਿਆਦੀ ਢਾਂਚੇ ਦੀਆਂ ਸੰਪਤੀਆਂ ਜਾਂ ਆਪਣੇ ਸ਼ੇਅਰ ਗਿਰਵੀ ਜਾਂ ਜ਼ਮਾਨਤ ਦੇ ਤੌਰ ‘ਤੇ ਰੱਖਦੇ ਹਨ।ਹੁਣ ਜਦੋਂ ਅਡਾਨੀ ਸਮੂਹ ਦੀਆਂ ਕੰਪਨੀਆਂ ਦੇ ਸ਼ੇਅਰਾਂ ਦੀਆਂ ਕੀਮਤਾਂ ਅੱਧੇ ਤੋਂ ਵੱਧ ਡਿੱਗ ਗਈਆਂ ਹਨ, ਉਨ੍ਹਾਂ ਦੇ ਜ਼ਮਾਨਤ ‘ਤੇ ਰੱਖੇ ਗਏ ਸ਼ੇਅਰਾਂ ਦੀਆਂ ਕੀਮਤਾਂ ਵੀ ਹੇਠਾਂ ਆ ਗਈਆਂ ਹਨ।ਸਮਾਚਾਰ ਏਜੰਸੀ ਬਲੂਮਬਰਗ ਦੇ ਮੁਤਾਬਕ, ਕ੍ਰੈਡਿਟ ਸੁਇਸ ਅਤੇ ਸਿਟੀਗਰੁੱਪ ਵਰਗੇ ਦੋ ਵੱਡੇ ਬੈਂਕਾਂ ਦੀਆਂ ਪੂਜਿ ਸ਼ਾਖਾਵਾਂ ਨੇ ਜੇ ਅਡਾਨੀ ਸਮੂਹ ਦੇ ਬਾਂਡਜ਼ ਨੂੰ ਜ਼ਮਾਨਤ ਮੰਨਣ ਤੋਂ ਇਨਕਾਰ ਕੀਤਾ, ਤਾਂ ਇਸ ਦੇ ਪਿੱਛੇ ਇਹੀ ਵੱਡਾ ਕਾਰਨ ਹੈ।ਕਈ ਭਾਰਤੀ ਬੈਂਕਾਂ ਨੇ ਅਡਾਨੀ ਸਮੂਹ ਦੀਆਂ ਕੰਪਨੀਆਂ ਨੂੰ ਕਰੋੜਾਂ ਡਾਲਰ ਦੇ ਕਰਜ਼ੇ ਦੇ ਰੱਖੇ ਹਨ, ਇੱਥੋਂ ਤੱਕ ਕਿ ਸਰਕਾਰੀ ਬੀਮਾ ਕੰਪਨੀ, ਭਾਰਤੀ ਜੀਵਨ ਬੀਮਾ ਨਿਗਮ (ਐਲਆਈਸੀ) ਨੇ ਅਡਾਨੀ ਸਮੂਹ ਵਿੱਚ ਨਿਵੇਸ਼ ਕੀਤਾ ਹੋਇਆ ਹੈ।ਪਰ, ਗਲੋਬਲ ਬ੍ਰੋਕਰੇਜ ਕੰਪਨੀ ਜੇਫਰੀਸ ਦੇ ਅਨੁਸਾਰ, ਅਡਾਨੀ ਸਮੂਹ ਦਾ ਲਗਭਗ ਦੋ ਤਿਹਾਈ ਕਰਜ਼ਾ ਵਿਦੇਸ਼ੀ ਸਰੋਤਾਂ ਜਿਵੇਂ ਕਿ ਬਾਂਡ ਜਾਂ ਵਿਦੇਸ਼ੀ ਬੈਂਕਾਂ ਤੋਂ ਲਿਆ ਗਿਆ ਹੈ।ਬਾਜ਼ਾਰ ਜਾਣਕਾਰਾਂ ਦਾ ਕਹਿਣਾ ਹੈ ਕਿ ਹਿੰਡਨਬਰਗ ਦੀ ਰਿਪੋਰਟ ਤੋਂ ਬਾਅਦ ਜਿਸ ਤਰ੍ਹਾਂ ਅਡਾਨੀ ਸਮੂਹ ‘ਤੇ ਮੁਸੀਬਤਾਂ ਦਾ ਪਹਾੜ ਟੁੱਟਿਆ ਹੈ, ਉਸ ਤੋਂ ਬਾਅਦ ਉਨ੍ਹਾਂ ਨੂੰ ਕਰਜ਼ ਦੇਣ ਵਾਲੇ ਵੀ ਸਾਵਧਾਨੀ ਵਰਤਣਗੇ।ਇਸ ਦਾ ਮਤਲਬ ਇਹ ਹੋਵੇਗਾ ਕਿ ਅਡਾਨੀ ਨੂੰ ਹੁਣ ਉੱਚੀਆਂ ਦਰਾਂ ‘ਤੇ ਕਰਜ਼ਾ ਲੈਣਾ ਪਵੇਗਾ। ਨਾਮ ਗੁਪਤ ਰੱਖਣ ਦੀ ਸ਼ਰਤ ‘ਤੇ ਇਕ ਕਾਰਪੋਰੇਟ ਬੈਂਕਰ ਨੇ ਕਿਹਾ, ‘ਇਸ ਸਮੇਂ ਕੰਪਨੀ ਦੀ ਭਰੋਸੇਯੋਗਤਾ ‘ਤੇ ਬਹੁਤ ਦਬਾਅ ਹੈ। ਇਸ ਨਾਲ ਕੰਪਨੀ ਲਈ ਨਵਾਂ ਕਰਜ਼ਾ ਲੈਣਾ, ਖਾਸ ਤੌਰ ‘ਤੇ ਵਿਦੇਸ਼ੀ ਬਾਜ਼ਾਰ ‘ਚ ਬਹੁਤ ਮੁਸ਼ਕਲ ਹੋ ਜਾਵੇਗਾ।ਅਡਾਨੀ ਲਈ, ਹਾਲ ਹੀ ‘ਚ ਮਿਲੇ ਨਵੇਂ ਹਵਾਈ ਅੱਡਿਆਂ ਦੇ ਠੇਕੇ, ਮੁੰਬਈ ਧਾਰਾਵੀ ਦੀਆਂ ਝੁੱਗੀਆਂ ਦੇ ਪੁਨਰ ਵਿਕਾਸ ਅਤੇ ਸਮੂਹ ਦੇ ਅਹਿਮ ਪ੍ਰੋਜੈਕਟ, ਭਾਵ 50 ਅਰਬ ਡਾਲਰ ਦਾ ਮਹੱਤਵਪੂਰਨ ਗ੍ਰੀਨ ਹਾਈਡ੍ਰੋਜਨ ਈਕੋਸਿਸਟਮ ਬਣਾਉਣ ਲਈ ਕਰਜ਼ਾ ਲੈਣ ਬਹੁਤ ਔਖਾ ਹੋ ਜਾਵੇਗਾ।ਹੁਣ ਅੱਗੇ ਕੀ ਹੋਵੇਗਾ?ਅਡਾਨੀ ਸਮੂਹ ਦੀ ਜਾਂਚ ਹੁਣ ਵਧ ਗਈ ਹੈ। ਨਿਵੇਸ਼ਕ ਅਤੇ ਕ੍ਰੈਡਿਟ ਰੇਟਿੰਗ ਏਜੰਸੀਆਂ ਹੁਣ ਅਡਾਨੀ ਸਮੂਹ ਦੀ ਪੈਸਾ ਇਕੱਠਾ ਕਰਨ ਜਾਂ ਕਰਜ਼ ਚੁਕਾਉਣ ਦੀ ਸਮਰੱਥਾ ਦੀ ਨੇੜਿਓਂ ਜਾਂਚ ਕਰ ਰਹੀਆਂ ਹਨ।ਕ੍ਰੈਡਿਟ ਰੇਟਿੰਗ ਏਜੰਸੀ, ਆਈਸੀਆਰਏ ਮੁਤਾਬਕ ਅਜਿਹੀ ਸਥਿਤੀ ‘ਚ ਅਡਾਨੀ ਸਮੂਹ ਲਈ ਭਾਰੀ ਪੂੰਜੀ ਨਿਵੇਸ਼ ਵਾਲੀਆਂ ਯੋਜਨਾਵਾਂ ਨੂੰ ਪੂਰਾ ਕਰਨ ਲਈ ਕਰਜ਼ਾ ਲੈਣ ਦੀ ਯੋਜਨਾ ਹੁਣ ਵੱਡੀ ਚੁਣੌਤੀ ਬਣ ਗਈ ਹੈ।ਅਡਾਨੀ ਸਮੂਹ ਦੇ ਸੰਸਥਾਪਕ ਅਤੇ ਚੇਅਰਮੈਨ ਗੌਤਮ ਅਡਾਨੀ ਨੇ ਇੱਕ ਬਿਆਨ ‘ਚ ਕਿਹਾ ਸੀ ਕਿ ਐੱਫਪੀਓ ਵਾਪਸ ਲੈਣ ਨਾਲ ਉਨ੍ਹਾਂ ਦੇ ਸਮੂਹ ਦੇ ਮੌਜੂਦਾ ਕਾਰੋਬਾਰ ਅਤੇ ਭਵਿੱਖ ਦੀਆਂ ਯੋਜਨਾਵਾਂ ‘ਤੇ ਕੋਈ ਅਸਰ ਨਹੀਂ ਪਵੇਗਾ।

ਅਡਾਨੀ ਨੇ ਕਿਹਾ ਸੀ, “ਸਾਡੀ ਬੈਲੇਂਸ ਸ਼ੀਟ ਚੰਗੀ ਹਾਲਤ ਵਿੱਚ ਹੈ ਅਤੇ ਸੰਪਤੀਆਂ ਮਜ਼ਬੂਤ ਹਨ। ਸਾਡਾ EBITDA ਅਤੇ ਨਕਦ ਆਮਦਨੀ ਵੀ ਕਾਫ਼ੀ ਚੰਗੀ ਹੈ ਅਤੇ ਉਧਰ ਚੁਕਾਉਣ ਦਾ ਸਾਡਾ ਰਿਕਾਰਡ ਵੀ ਬੇਦਾਗ਼ ਹੈ।”ਅਡਾਨੀ ਦੇ ਵਧੇਰੇ ਪੂੰਜੀ ਨਿਵੇਸ਼ ਵਾਲੇ ਜ਼ਿਆਦਾਤਰ ਕਾਰੋਬਾਰ ਜਿਵੇਂ ਕਿ ਗ੍ਰੀਨ ਐਨਰਜੀ, ਹਵਾਈ ਅੱਡੇ ਅਤੇ ਸੜਕਾਂ ਨੂੰ ਉਨ੍ਹਾਂ ਦੀ ਪ੍ਰਮੁੱਖ ਕੰਪਨੀ, ਅਡਾਨੀ ਐਂਟਰਪ੍ਰਾਈਜਿਜ਼ ਦੁਆਰਾ ਸਾਂਭੇ ਜਾਂਦੇ ਹਨ।
ਇਹ ਕੰਪਨੀਆਂ ਆਪਣੀਆਂ ਪੂੰਜੀ ਲੋੜਾਂ ਲਈ ਅਡਾਨੀ ਐਂਟਰਪ੍ਰਾਈਜਿਜ਼ ਲਿਮਿਟੇਡ ‘ਤੇ ਨਿਰਭਰ ਕਰਦੀਆਂ ਹਨ।ਉਂਝ ਤਾਂ ਅਡਾਨੀ ਇੰਟਰਪ੍ਰਾਈਜਿਜ਼ ਦੀ ਨਕਦ ਆਮਦਨੀ ਚੰਗੀ ਸਥਿਤੀ ਵਿੱਚ ਹੈ, ਪਰ ਜੇਕਰ ਇਸ ਰਕਮ ਆਪਣੀ ਸਹਿਯੋਗੀ ਕੰਪਨੀਆਂ ਦੇ ਕਰਜ਼ਿਆਂ ਦਾ ਵਿਆਜ ਚੁਕਾਉਣ ਵਿੱਚ ਵੀ ਲਗਾ ਦਿੱਤੀ ਜਾਂਦੀ ਹੈ ਤਾਂ ਅਡਾਨੀ ਐਂਟਰਪ੍ਰਾਈਜਿਜ਼ ਲਿਮਿਟੇਡ ‘ਤੇ ਦਬਾਅ ਵੱਧ ਜਾਵੇਗਾ।ਅਡਾਨੀ ਸਮੂਹ ਲਈ ਚੰਗੀ ਗੱਲ ਇਹ ਹੈ ਕਿ ਇਸ ਦੀਆਂ ਕੁਝ ਕੰਪਨੀਆਂ ਕੋਲ ਚੰਗੀ ਜਾਇਦਾਦ ਹੈ। ਸਮੂਹ ਨੇ ਊਰਜਾ ਅਤੇ ਆਵਾਜਾਈ ਦੇ ਖੇਤਰਾਂ ਵਿੱਚ ਕਾਫ਼ੀ ਜਾਇਦਾਦ ਬਣਾ ਲਈ ਹੈ, ਜੋ ਆਮ ਤੌਰ ‘ਤੇ ਦੇਸ਼ ਦੀਆਂ ਆਰਥਿਕ ਤਰਜੀਹਾਂ ਨਾਲ ਮੇਲ ਖਾਣ ਵਾਲੀ ਹੈ।ਵਿਨਾਇਕ ਚੈਟਰਜੀ, ਬੁਨਿਆਦੀ ਢਾਂਚੇ ਦੇ ਮਾਹਰ ਹਨ ਅਤੇ ਇਨਫਰਾਵਿਜ਼ਨ ਫਾਊਂਡੇਸ਼ਨ ਦੇ ਸੰਸਥਾਪਕ ਅਤੇ ਪ੍ਰਬੰਧਨ ਸਰਪ੍ਰਸਤ ਹਨ।ਉਹ ਕਹਿੰਦੇ ਹਨ, “ਮੈਂ ਅਡਾਨੀ ਸਮੂਹ ਦੀਆਂ ਕਈ ਯੋਜਨਾਵਾਂ ਜਿਵੇਂ ਕਿ ਬੰਦਰਗਾਹਾਂ, ਹਵਾਈ ਅੱਡਿਆਂ ਅਤੇ ਸੀਮਿੰਟ ਕਾਰਖਾਨਿਆਂ ਤੋਂ ਲੈ ਕੇ ਨਵਿਆਉਣਯੋਗ ਊਰਜਾ ਸਰੋਤਾਂ ਤੋਂ ਬਿਜਲੀ ਪੈਦਾ ਕਰਨ ਦੇ ਕਾਰੋਬਾਰ ਤੱਕ ਨੂੰ ਦੇਖਿਆ ਹੈ।”

”ਇਹ ਸਾਰੇ ਬਹੁਤ ਮਜ਼ਬੂਤ ਅਤੇ ਸਥਿਰ ਕਾਰੋਬਾਰ ਹਨ ਅਤੇ ਸਮੂਹ ਇਨ੍ਹਾਂ ਕਾਰੋਬਾਰਾਂ ਤੋਂ ਕਾਫ਼ੀ ਮਾਤਰਾ ਵਿੱਚ ਨਕਦ ਆਮਦਨੀ ਹੋ ਰਹੀ ਹੈ। ਉਹ ਸ਼ੇਅਰ ਬਾਜ਼ਾਰ ਦੇ ਉਤਰਾਅ-ਚੜ੍ਹਾਅ ਤੋਂ ਚੰਗੀ ਤਰ੍ਹਾਂ ਸੁਰੱਖਿਅਤ ਹਨ।”ਹਾਲਾਂਕਿ, ਅਡਾਨੀ ਸਮੂਹ ਦੀਆਂ ਸਾਰੀਆਂ ਕੰਪਨੀਆਂ ਇੰਨੀਆਂ ਸੁਰੱਖਿਅਤ ਨਹੀਂ ਹਨ।ਜਿਸ ਕਾਰਪੋਰੇਟ ਬੈਂਕਰ ਨਾਲ ਅਸੀਂ ਪਹਿਲਾਂ ਗੱਲ ਕੀਤੀ ਸੀ, ਉਨ੍ਹਾਂ ਕਿਹਾ, “ਅਡਾਨੀ ਪੋਰਟਸ (ਬੰਦਰਗਾਹ) ਐਂਡ ਪਾਵਰ (ਬਿਜਲੀ) ਸਭ ਤੋਂ ਮਜ਼ਬੂਤ ਸਥਿਤੀ ਵਿੱਚ ਹਨ ਅਤੇ ਉਨ੍ਹਾਂ ਕਾਫ਼ੀ ਪੂੰਜੀ ਹੈ।””ਇਸ ਦਾ ਮਤਲਬ ਹੈ ਕਿ ਉਨ੍ਹਾਂ ਕੋਲ ਬਹੁਤ ਜਾਇਦਾਦਾਂ ਵੀ ਹਨ ਅਤੇ ਉਨ੍ਹਾਂ ਨੂੰ ਸਰਕਾਰ ਕੋਲੋਂ ਲੰਬੇ ਸਮੇਂ ਲਈ ਸਮਝੌਤੇ ਵੀ ਮਿਲੇ ਹੋਏ ਹਨ।””ਇਨ੍ਹਾਂ ਕੰਪਨੀਆਂ ਨੇ ਜੋ ਉਧਰ ਲਿਆ ਹੈ, ਉਸ ਦਾ ਜ਼ਿਆਦਾਤਰ ਹਿੱਸਾ ਇਨ੍ਹਾਂ ਸੰਪਤੀਆਂ ਤੋਂ ਹੋਣ ਵਾਲੀ ਆਮਦਨ ਅਤੇ ਮੁਨਾਫ਼ੇ ਦੇ ਭਰੋਸੇ ਚੁਕਾਇਆ ਜਾਣਾ ਹੈ। ਹਾਲਾਂਕਿ, ਇਹ ਗੱਲ ਨਵੇਂ ਕਾਰੋਬਾਰ ‘ਤੇ ਲਾਗੂ ਨਹੀਂ ਹੁੰਦੀ।”ਉਨ੍ਹਾਂ ਇਸ ਦਾ ਮਤਲਬ, ਅਡਾਨੀ ਸਮੂਹ ਦੀਆਂ ਕਈ ਕੰਪਨੀਆਂ ਦੁਆਰਾ ਵਿਦੇਸ਼ਾਂ ਵਿੱਚ ਜਾਰੀ ਬਾਂਡਾਂ ਦੀਆਂ ਕੀਮਤਾਂ ਦਾ ਹਵਾਲਾ ਦਿੰਦੇ ਹੋਏ ਸਮਝਾਇਆ।ਅਡਾਨੀ ਪੋਰਟਸ ਐਂਡ ਐਸਈਜ਼ੇਡ ਲਿਮਿਟੇਡ ਵੱਡੇ ਪੱਧਰ ‘ਤੇ ਬੰਦਰਗਾਹ ਚਲਾਉਂਦੀ ਹੈ। ਇਸ ਕਾਰਨ ਇਸ ਕੰਪਨੀ ਵੱਲੋਂ ਜਾਰੀ ਬਾਂਡਾਂ ਦੀਆਂ ਕੀਮਤਾਂ ਵਿੱਚ ਤਾਂ ਮਾਮੂਲੀ ਗਿਰਾਵਟ ਆਈ ਹੈ, ਪਰ ਸਮੂਹ ਦੀ ਨਵਿਆਉਣਯੋਗ ਊਰਜਾ ਕੰਪਨੀ- ਅਡਾਨੀ ਗ੍ਰੀਨ ਦੇ ਬਾਂਡ ਦੀ ਕੀਮਤ ਤਿੰਨ ਦਿਨਾਂ ਵਿੱਚ ਇੱਕ ਚੌਥਾਈ ਤੱਕ ਡਿੱਗ ਗਈ ਹੈ।

ਅਡਾਨੀ ਗ੍ਰੀਨ ਅਤੇ ਅਡਾਨੀ ਗੈਸ ਵਰਗੀਆਂ ਕੰਪਨੀਆਂ ਦੇ ਖਾਤੇ ਵਿੱਚ ਪਹਿਲਾਂ ਹੀ ਬਹੁਤ ਜ਼ਿਆਦਾ ਕਰਜ਼ ਦਾ ਬੋਝ ਹੈ ਅਤੇ ਉਹ ਅਜੇ ਵੀ ਪੂੰਜੀ ਇਕੱਠੀ ਕਰ ਰਹੀਆਂ ਹਨ। ਇਸ ਕਾਰਨ, ਉਨ੍ਹਾਂ ‘ਤੇ ਬਾਜ਼ਾਰ ਦੇ ਉਤਰਾਅ-ਚੜ੍ਹਾਅ ਦਾ ਅਸਰ ਜ਼ਿਆਦਾ ਹੋਣ ਦਾ ਖਦਸ਼ਾ ਹੈ ਅਤੇ ਇਸ ਨਾਲ ਉਨ੍ਹਾਂ ਵੱਲੋਂ ਉਧਰ ਲੈ ਸਕਣ ਦੀ ਸਮਰੱਥਾ ਵੀ ਘੱਟ ਹੋ ਗਈ ਹੈ।ਇਸ ਤਰ੍ਹਾਂ ਅਡਾਨੀ ਸਮੂਹ ਕੋਲ ਫਿਲਹਾਲ ਲਈ ਇੱਕ ਰਸਤਾ ਇਹੀ ਬਚਿਆ ਹੈ ਕਿ ਉਹ ਆਪਣੇ ਨਵੇਂ ਪ੍ਰੋਜੈਕਟਾਂ ਨੂੰ ਫਿਲਹਾਲ ਮੁਲਤਵੀ ਕਰ ਦੇਵੇ ਅਤੇ ਆਪਣੀ ਕੁਝ ਜਾਇਦਾਦ ਵੇਚ ਕੇ ਲੋੜੀਂਦੀ ਪੂੰਜੀ ਇਕੱਠੀ ਕਰੇ।ਆਈਸੀਆਰਏ ਦਾ ਕਹਿਣਾ ਹੈ ਕਿ ਅਡਾਨੀ ਸਮੂਹ ਦੁਆਰਾ ਬਣਾਈਆਂ ਗਈਆਂ ਵਿਸਤਾਰ ਵਾਲੀਆਂ ਕੁਝ ਯੋਜਨਾਵਾਂ ਅਜਿਹੀਆਂ ਹਨ ਕਿ ਉਨ੍ਹਾਂ ਨੂੰ ਆਸਾਨੀ ਨਾਲ ਉਦੋਂ ਤੱਕ ਟਾਲਿਆ ਜਾ ਸਕਦਾ ਹੈ ਜਦੋਂ ਤੱਕ ਪੂੰਜੀ ਜੁਟਾਉਣ ਲਈ ਵਧੀਆ ਮਾਹੌਲ ਨਹੀਂ ਬਣ ਜਾਂਦਾ।
ਇਕ ਕਾਰਪੋਰੇਟ ਸਲਾਹਕਾਰ ਕੰਪਨੀ ਨਾਲ ਸਬੰਧਤ ਇੱਕ ਵਿਅਕਤੀ ਨੇ ਆਪਣਾ ਨਾਮ ਨਾ ਛਾਪਣ ਦੀ ਸ਼ਰਤ ‘ਤੇ ਦੱਸਿਆ ਕਿ, ”ਅਡਾਨੀ ਸਮੂਹ ਨੇ ਅਜਿਹੀਆਂ ਜਾਇਦਾਦਾਂ ਬਣਾ ਲਈਆਂ ਹਨ, ਜੋ ਭਾਰਤ ਵਰਗੇ ਵਿਕਾਸਸ਼ੀਲ ਦੇਸ਼ ਲਈ ਬੇਸ਼ਕੀਮਤੀ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਬਹੁਤ ਸਾਰੇ ਨਿਵੇਸ਼ਕ ਅਜਿਹੇ ਕਾਰੋਬਾਰ ਵਿਚ ਨਿਵੇਸ਼ ਕਰਨ ਦਾ ਜ਼ੋਖਮ ਲੈਣ ਲਈ ਤਿਆਰ ਹੋਣਗੇ।”ਅੱਜ ਜਦੋਂ ਅਡਾਨੀ ਸਮੂਹ ਨੂੰ ਕਾਰਪੋਰੇਟ ਪ੍ਰਸ਼ਾਸਨ ਦੀਆਂ ਚਿੰਤਾਵਾਂ ਸਤਾ ਰਹੀਆਂ ਹਨ ਤਾਂ ਅੱਗੇ ਚੱਲ ਕੇ ਵਿੱਚ ਇਸ ਦੀ ਜਾਂਚ ਦਾ ਖਤਰਾ ਵੀ ਪੈਦਾ ਹੋ ਸਕਦਾ ਹੈ।ਹਾਲਾਂਕਿ ਭਾਰਤ ‘ਚ ਸ਼ੇਅਰ ਬਾਜ਼ਾਰ ਦੀ ਰੈਗੂਲੇਟਰੀ ਸੰਸਥਾ ਸੇਬੀ (SEBI) ਨੇ ਅਡਾਨੀ ਦੇ ਸ਼ੇਅਰਾਂ ‘ਚ ਗਿਰਾਵਟ ‘ਤੇ ਅਜੇ ਤੱਕ ਕੋਈ ਅਧਿਕਾਰਤ ਬਿਆਨ ਨਹੀਂ ਦਿੱਤਾ ਹੈ।ਟਿਮ ਬਕਲੇ ਅਨੁਸਾਰ, “ਹੁਣ ਜਦੋਂ ਅਡਾਨੀ ਸਮੂਹ ‘ਤੇ ਦਬਾਅ ਵਧ ਗਿਆ ਹੈ, ਉਸ ਲਈ ਸਰਕਾਰੀ ਠੇਕੇ ਨੂੰ ਆਸਾਨੀ ਨਾਲ ਹਾਸਲ ਕਰਕੇ ਆਪਣੀ ਆਮਦਨ ਵਧਾਉਣਾ ਹੋਰ ਵੀ ਮੁਸ਼ਕਲ ਹੋ ਜਾਵੇਗਾ। ਇਸ ਦੇ ਨਾਲ ਹੀ, ਅਡਾਨੀ ਲਈ, ਤੁਰੰਤ ਨਵਾਂ ਕਰਜ਼ਾ ਲੈਣ ਲਾਇਕ ਭਰੋਸਾ ਬਣਾ ਸਕਣਾ ਵੀ ਔਖਾ ਹੋ ਜਾਵੇਗਾ।ਬਕਲੇ ਦਾ ਕਹਿਣਾ ਹੈ ਕਿ “ਕਿਉਂਕਿ ਅਡਾਨੀ ਸਮੂਹ ਨੇ ਕਾਫ਼ੀ ਕਰਜ਼ੇ ਦਾ ਭੁਗਤਾਨ ਕਰਨਾ ਹੈ, ਤਾਂ ਉਸ ਨੂੰ ਆਪਣੀਆਂ ਖ਼ਾਸ ਸੰਪਤੀਆਂ ਦਾ ਫੈਸਲਾ ਵੀ ਕਰਨਾ ਪੈ ਸਕਦਾ ਹੈ।”