ਕੌਮੀ ਇਨਸਾਫ਼ ਮੋਰਚੇ ਤੋਂ ਰਵਾਨਾ ਹੋਇਆ 31 ਮੈਬਰਾਂ ਦਾ ਜਥਾ ਚੰਡੀਗੜ੍ਹ ਪੁਲਿਸ ਨੇ ਕੀਤਾ ਗ੍ਰਿਫ਼ਤਾਰ-ਚੰਡੀਗੜ੍ਹ, 6 ਫਰਵਰੀ – ਅੱਜ ਕੌਮੀ ਇਨਸਾਫ਼ ਮੋਰਚੇ ਤੋਂ ਭਾਈ ਰੇਸ਼ਮ ਸਿੰਘ ਬਡਾਲੀ ਦੀ ਅਗਵਾਈ ਹੇਠ ਰਵਾਨਾ ਹੋਏ 31 ਮੈਂਬਰੀ ਜਥੇ ਨੂੰ ਚੰਡੀਗੜ੍ਹ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਆਗੂਆਂ ਦਾ ਇਹ ਵੀ ਕਹਿਣਾ ਸੀ ਕਿ ਰੋਜ਼ਾਨਾ ਇਕ ਜਥਾ ਮੁੱਖ ਮੰਤਰੀ ਦੀ ਰਿਹਾਇਸ਼ ਵੱਲ ਰਵਾਨਾ ਹੋਵੇਗਾ।ਬੰਦੀ ਸਿੰਘਾਂ ਦੀ ਰਿਹਾਈ ਲਈ ਕੌਮੀ ਇਨਸਾਫ਼ ਮੋਰਚੇ ਦਾ ਸੰਘਰਸ਼ ਜਾਰੀ – ਚੰਡੀਗੜ੍ਹ ‘ਚ CM ਰਿਹਾਇਸ਼ ਦਾ ਕਰਨ ਜਾ ਰਹੇ ਸਨ ਘਿਰਾਓ – 31 ਮੈਂਬਰੀ ਜਥੇ ਨੂੰ ਪੁਲਿਸ ਨੇ ਲਿਆ ਹਿਰਾਸਤ ‘ਚ
ਇਹ ਕੋਈ ਨਹੀਂ ਕਹਿ ਰਿਹਾ ਕਿ ਕੌਮੀ ਇਨਸਾਫ਼ ਮੋਰਚੇ ਦਾ ਮੁੱਦਾ ਖਾਲਿਸਤਾਨ ਬਣਾਓ ਤੇ ਜਦ ਤੱਕ ਖਾਲਿਸਤਾਨ ਨਹੀਂ ਬਣਦਾ ਉਦੋਂ ਤੱਕ ਮੋਰਚਾ ਨਹੀਂ ਚੁੱਕਣਾ। ਮੋਰਚਾ ਭਾਵੇਂ ਸਜਾ ਪੂਰੀ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਅਤੇ ਬੇਅਦਬੀਆਂ ਦਾ ਇਨਸਾਫ਼ ਲੈਣ ਲਈ ਲੱਗਾ ਹੈ। ਪਰ ਜਦ ਸਜਾ ਪੂਰੀ ਕਰਕੇ ਵੀ ਸਿੰਘ ਰਿਹਾਅ ਨਹੀਂ ਹੋ ਰਹੇ ਜਾਂ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਤੇ ਗੋਲੀਕਾਂਡਾਂ ਦਾ ਇਨਸਾਫ਼ ਨਹੀਂ ਮਿਲਦਾ ਤਾਂ ਇਸ ਦਾ ਕਾਰਨ ਕੇਵਲ “ਗ਼ੁਲਾਮੀ” ਹੈ ਕੋਈ ਕਾਨੂੰਨੀ ਅੜਿੱਚਣ ਨਹੀੰ। ਫਿਰ ਅਜਿਹੇ ਮੋਰਚੇ’ਚ ਗੁਲਾਮੀ ਦੀ ਗੱਲ ਤਾਂ ਹੋਵੇਗੀ ਹੀ ਇਹ ਕੋਈ ਕਾਮਰੇਡਾਂ ਦਾ ਮੁਆਵਜਾ ਲੈਣ ਲਈ ਧਰਨਾ ਨਹੀਂ। ਬਲਵਿੰਦਰ ਵਰਗੇ ਭਾਵੇਂ ਲੱਖ ਸੰਘ ਪਾੜੀ ਜਾਣ ਕਿ ਅਸੀੰ ਗੁਲਾਮ ਨਹੀੰ ਉਸ ਨਾਲ ਭਾਰਤੀ ਸਟੇਟ ਦੇ ਸਿੱਖਾਂ ਤੇ ਕੀਤੇ ਜ਼ੁਲਮ ਮੁਆਫ਼ ਨਹੀਂ ਹੋਣੇ। ਅੰਮ੍ਰਿਤਪਾਲ ਸਿੰਘ ਨੇ ਵੀ ਕੋਈ ਉੱਥੇ ਜਾ ਕੇ ਤੋਪ ਨਹੀੰ ਚਲਾਈ ਸੀ। ਐਨਾ ਹੀ ਕਿਹਾ ਸੀ ਕਿ ਇਸ ਸਾਰੇ ਕੁਝ ਦਾ ਕਾਰਨ ਗੁਲਾਮੀ ਹੈ ਤੇ ਆਜ਼ਾਦੀ ਹੀ ਹੱਲ ਹੈ। ਇਹ ਸੁਣ ਕੇ ਸਾਰੇ ਮੀਡੀਆ ਤੇ ਕਾਮਰੇਡਾਂ ਦੇ ਸੱਤੀੰ ਕੱਪੜੀਂ ਅੱਗ ਲੱਗ ਗਈ। ਭਾਈ ਤਾਰੇ ਹੋਣੀ ਵੀ ਚਿੱਠੀ ਲਿਖ ਕੇ ਸਾਫ਼ ਕਰ ਚੁੱਕੇ ਹਨ ਕਿ ਬਿਨ੍ਹਾਂ ਸ਼ਰਤ ਰਿਹਾਈ ਤੋੰ ਬਿਨ੍ਹਾਂ ਕੁਝ ਪਰਵਾਨ ਨਹੀਂ। ਜਦ ਸਿੰਘਾਂ ਨੇ ਇਹਨਾਂ ਦੀ ਘੋਲੀ ਕੜੀ ਪ੍ਰਵਾਨ ਹੀ ਨਹੀਂ ਤਾਂ ਇਹ ਕਿਉਂ ਨਹੀਂ ਸਮਝਦੇ। ਇਹ ਬੰਦੀ ਸਿੰਘਾਂ ਦਾ ਫੈਸਲਾ ਹੈ ਕਿ ਉਹ ਖਾਲਿਸਤਾਨ ਲਈ ਸਪਰਪਿਤ ਹਨ। ਜੇਕਰ ਕੋਈ ਪ੍ਰਬੰਧਕ ਇਸ ਗੱਲ ਨੂੰ ਰੱਦ ਕਰਦਾ ਹੈ ਤਾਂ ਉਹ ਬੰਦੀ ਸਿੰਘਾਂ ਦੇ ਸੰਘਰਸ਼ ਦਾ ਅਪਮਾਨ ਕਰ ਰਿਹਾ ਹੈ। ਅਜਿਹੇ ਬੰਦੇ ਨੂੰ ਮੋਰਚੇ ਦੀ ਕਮਾਨ ਸੰਭਾਲਣ ਦਾ ਕੋਈ ਹੱਕ ਨਹੀੰ। – ਸਤਵੰਤ ਸਿੰਘ
ਜੱਥੇਦਾਰ ਹਵਾਰਾ ਨੇ ਬਾਬਾ ਰਾਜਾ ਰਾਜ ਸਿੰਘ ਨਿਹੰਗ ਕੋਲ ਕੌਮ ਲਈ ਸੁਨੇਹਾ ਭੇਜਿਆ ਕਿ ਜਿਹੜੇ ਕਾਮਰੇਡਾਂ ਨੇ ਸਿੱਖਾਂ ਦਾ ਕਿਸਾਨੀ ਸੰਘਰਸ਼’ਚ ਵਿਰੋਧ ਕੀਤਾ ਸੀ ਅਤੇ ਦੀਪ ਸਿੱਧੂ ਨੂੰ ਸਟੇਜ ਤੇ ਨਹੀਂ ਚੜਨ ਦਿੱਤਾ ਸੀ ਉਹਨਾਂ ਨੂੰ ਇਸ ਮੋਰਚੇ ਦੀ ਸਟੇਜ ਤੋਂ ਬੋਲਣ ਨਹੀਂ ਦੇਣਾ। ਜੇਕਰ ਕੋਈ ਗੁਰੂ ਅਤੇ ਪੰਥ ਦੀ ਸ਼ਰਨ ਆ ਕੇ ਸੰਗਤ’ਚ ਬੈਠਦਾ ਹੈ ਤਾਂ ਉਸ ਨੂੰ ਬੈਠਣ ਦਿੱਤਾ ਜਾਵੇ। ਸੰਗਤ ਇਸ ਅੰਦੇਸ਼ ਤੇ ਫੁੱਲ ਚੜਾਵੇ। ਦੂਜੀ ਗੱਲ ਜੱਥੇਦਾਰ ਸਾਹਿਬ ਤੱਕ ਇਹ ਸੁਨੇਹਾ ਪਹੁੰਚਾਇਆ ਜਾਵੇ ਕਿ ਅਜਿਹੇ ਸਿੱਖ ਵਿਰੋਧੀ ਲੋਕਾਂ ਨੂੰ ਕੌਮੀ ਇਨਸਾਫ਼ ਮੋਰਚੇ’ਚ ਬਲਵਿੰਦਰ ਸਿੰਘ ਹੋਣੀ ਬੁਲਾ ਰਹੇ ਹਨ। ਉਹਨਾਂ ਨੇ ਤੁਹਾਡੀ ਚਿੱਠੀ ਦਾ ਗਲਤ ਮਤਲਬ ਕੱਢਿਆ ਕਿ ਮੋਰਚੇ’ਚ ਖਾਲਿਸਤਾਨ ਦੀ ਗੱਲ ਨਹੀੰ ਕਰਨੀ ਜਦਕਿ ਚਿੱਠੀ’ਚ ਇਹ ਗੱਲ ਨਹੀਂ ਲਿਖੀ ਸੀ। ਇਹੀ ਬਲਵਿੰਦਰ ਸਿੰਘ ਨੇ ਮੀਡੀਆ’ਚ ਕਿਹਾ ਕਿ ਜੱਥੇਦਾਰ ਹਵਾਰਾ ਖਾਲਿਸਤਾਨੀ ਨਹੀੰ ਹਨ। ਇਸੇ ਨੇ ਉਗਰਾਹਾਂ ਵਰਗੇ ਸਿੱਖ ਵਿਰੋਧੀ ਦੀਆਂ ਸਿਫ਼ਤਾਂ ਕੀਤੀਆਂ। ਜੱਥੇਦਾਰ ਹੋਣਾਂ ਤੱਕ ਜੋ ਵੀ ਖ਼ਬਰ ਜਾਂਦੀ ਹੈ ਉਹ ਬਲਵਿੰਦਰ ਹੋਣਾਂ ਦੇ ਰਾਹੀੰ ਹੀ ਜਾਂਦੀ ਹੈ। ਉਹਨਾਂ ਨੂੰ ਸਾਰੀ ਸਹੀ ਜਾਣਕਾਰੀ ਪਹੁੰਚਾਈ ਜਾਵੇ ਤਾਂ ਕਿ ਉਹ ਇਹਨਾਂ ਵਾਰੇ ਖ਼ੁਦ ਹੀ ਫੈਸਲਾ ਕਰ ਦੇਣ। ਕੌਮ ਮੋਰਚੇ ਦੇ ਨਾਲ ਹੈ ਪਰ ਇਸ ਤਰਾਂ ਦੇ ਲੋਕਾਂ ਦੀ ਅਗਵਾਈ ਨਹੀਂ ਪ੍ਰਵਾਨ ਕੀਤੀ ਜਾ ਸਕਦੀ। – ਸਤਵੰਤ ਸਿੰਘ