Adani crashes another $6bn on day 8 of Hindenburg scandal ਹਿੰਡਨਬਰਗ: ਇੱਕ ‘ਐਂਬੂਲੈਂਸ ਚਲਾਉਣ ਵਾਲੇ ਨੇ’ ਕਿਵੇਂ ਗੌਤਮ ਅਡਾਨੀ ਦੇ ਸਾਮਰਾਜ ਨੂੰ ਹਿਲਾ ਕੇ ਰੱਖ ਦਿੱਤਾ..24 ਜਨਵਰੀ 2023 – ਇਹ ਉਹ ਤਾਰੀਖ ਹੈ, ਜਿਸ ਨੇ ਭਾਰਤੀ ਉਦਯੋਗਪਤੀ ਗੌਤਮ ਅਡਾਨੀ ਲਈ ਬਹੁਤ ਸਾਰੀਆਂ ਚੀਜ਼ਾਂ ਬਦਲ ਦਿੱਤੀਆਂ।ਇਸੇ ਤਾਰੀਖ ਨੂੰ ਅਮਰੀਕਾ ਦੀ ਵਿੱਤੀ ਕੰਪਨੀ ਹਿੰਡਨਬਰਗ ਦੀ ਰਿਪੋਰਟ ਸਾਹਮਣੇ ਆਈ ਸੀ।ਇਸ ਰਿਪੋਰਟ ‘ਚ ਅਡਾਨੀ ਸਮੂਹ ‘ਤੇ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ ਲਾਏ ਗਏ ਸਨ। ਇਸ ਦੇ ਨਾਲ ਹੀ ਰਿਪੋਰਟ ‘ਚ ਅਡਾਨੀ ਗਰੁੱਪ ਤੋਂ 88 ਸਵਾਲ ਵੀ ਪੁੱਛੇ ਗਏ ਸਨ।ਅਡਾਨੀ ਸਮੂਹ ਨੇ ਇਸ ਰਿਪੋਰਟ ਨੂੰ ਰੱਦ ਕਰ ਦਿੱਤਾ ਸੀ।ਰਿਪੋਰਟ ਸਾਹਮਣੇ ਆਉਣ ਤੋਂ ਮਗਰੋਂ, ਸ਼ੇਅਰ ਬਾਜ਼ਾਰ ਦੀ ਦੁਨੀਆਂ ‘ਚੋਂ ਗੌਤਮ ਅਡਾਨੀ ਲਈ ਕੋਈ ਵੀ ਚੰਗੀ ਖ਼ਬਰ ਨਹੀਂ ਆਈ ਹੈ।ਇਹ ਉਹੀ ਗੌਤਮ ਅਡਾਨੀ ਹਨ, ਜੋ ਕੁਝ ਦਿਨ ਪਹਿਲਾਂ ਤੱਕ ਦੁਨੀਆਂ ਦੇ ਤੀਜੇ ਸਭ ਤੋਂ ਅਮੀਰ ਵਿਅਕਤੀ ਸਨ।The group belonging to the billionaire Indian businessman Gautam Adani was facing market ire following the release of the explosive report by Hindenburg Research on January 24, wiping out $133 billion in market valuation
ਪਰ ਹਿੰਡਨਬਰਗ ਦੀ ਰਿਪੋਰਟ ਆਉਣ ਦੇ 10 ਦਿਨਾਂ ਦੇ ਅੰਦਰ-ਅੰਦਰ ਹੀ ਉਹ ਸਿਖਰਲੇ 20 ਦੀ ਸੂਚੀ ਵਿੱਚੋਂ ਵੀ ਬਾਹਰ ਹੋ ਗਏ ਹਨ।ਇਸ ਤੋਂ ਇਲਾਵਾ ਗੌਤਮ ਅਡਾਨੀ ਨੇ 20,000 ਕਰੋੜ ਰੁਪਏ ਦਾ ਐੱਫਪੀਓ ਵੀ ਰੱਦ ਕਰ ਦਿੱਤਾ ਸੀ ਤੇ ਉਨ੍ਹਾਂ ਦੀ ਕੰਪਨੀ ਵੱਡੇ ਘਾਟੇ ‘ਚ ਹੈ।ਇਸ ਰਿਪੋਰਟ ਨੂੰ ਪ੍ਰਕਾਸ਼ਿਤ ਕਰਨ ਵਾਲੀ ਹਿੰਡਨਬਰਗ ਰਿਸਰਚ ਕੰਪਨੀ ਦੀ ਕਹਾਣੀ ਕੀ ਹੈ ਅਤੇ ਹਿੰਡਨਬਰਗ ਰਿਸਰਚ ਦੇ ਪਿੱਛੇ ਕੌਣ ਹੈ? ਆਓ ਜਾਣਦੇ ਹਾਂ…ਸਾਲ 1937 – ਜਰਮਨੀ ਵਿੱਚ ਹਿਟਲਰ ਦਾ ਰਾਜ ਸੀ। ਇਸ ਰੌਰ ਵਿੱਚ ਇੱਕ ਸਪੇਸਸ਼ਿਪ ਸੀ, ਜਿਸ ਦਾ ਨਾਮ ਸੀ – ਹਿੰਡਨਬਰਗ ਸਪੇਸਸ਼ਿਪ।ਇਸ ਸਪੇਸਸ਼ਿਪ ਦੇ ਪਿੱਛੇ ਨਾਜ਼ੀ ਯੁੱਗ ਦਾ ਪ੍ਰਤੀਕ ਇੱਕ ਸਵਾਸਤਿਕ ਬਣਿਆ ਹੋਇਆ ਸੀ।ਅਮਰੀਕਾ ਦੇ ਨਿਊਜਰਸੀ ‘ਚ ਜ਼ਮੀਨ ਤੋਂ ਇਸ ਸਪੇਸਸ਼ਿਪ ਨੂੰ ਦੇਖ ਰਹੇ ਲੋਕਾਂ ਨੇ ਕੁਝ ਅਸਾਧਾਰਨ ਦੇਖਿਆ।ਇੱਕ ਜ਼ੋਰਦਾਰ ਧਮਾਕਾ ਹੋਇਆ ਅਤੇ ਅਸਮਾਨ ਵਿੱਚ ਦਿਖਾਈ ਦੇ ਰਹੇ ਹਿੰਡਨਬਰਗ ਸਪੇਸਸ਼ਿਪ ਨੂੰ ਅੱਗ ਲੱਗ ਗਈ।ਲੋਕਾਂ ‘ਚ ਚੀਕ-ਚਿਹਾੜਾ ਮਚ ਗਿਆ। ਸਪੇਸਸ਼ਿਪ ਜ਼ਮੀਨ ‘ਤੇ ਡਿੱਗਿਆ ਅਤੇ 30 ਸਕਿੰਟਾਂ ਤੋਂ ਵੀ ਘੱਟ ਸਮੇਂ ਵਿੱਚ ਸਭ ਕੁਝ ਤਬਾਹ ਹੋ ਗਿਆ।ਉੱਥੇ ਮੌਜੂਦ ਲੋਕਾਂ ਨੂੰ ਬਚਾਉਣ ਲਈ ਕੁਝ ਲੋਕ ਅੱਗੇ ਵਧੇ। ਕੁਝ ਲੋਕਾਂ ਨੂੰ ਤਾਂ ਬਚਾਇਆ ਜਾ ਸਕਿਆ, ਪਰ ਕੁਝ ਨੂੰ ਬਚਾਉਣ ‘ਚ ਬਹੁਤ ਦੇਰ ਹੋ ਚੁੱਕੀ ਸੀ।ਸੜਦੇ ਹੋਏ ਸਪੇਸਸ਼ਿਪ ਦੇ ਧੂੰਏਂ ਨੇ ਅਸਮਾਨ ਨੂੰ ਕਾਲ਼ਾ ਕਰ ਦਿੱਤਾ ਸੀ। ਹੁਣ ਜੋ ਕੁਝ ਬਚਿਆ ਸੀ ਉਹ ਸਨ ਸਪੇਸਸ਼ਿਪ ਦੇ ਬਚੇ ਹੋਏ ਅਵਸ਼ੇਸ਼।ਇਸ ਸਪੇਸਸ਼ਿਪ ਵਿੱਚ 16 ਹਾਈਡ੍ਰੋਜਨ ਗੈਸ ਦੇ ਗੁਬਾਰੇ ਸਨ। ਇਸ ਸਪੇਸਸ਼ਿਪ ‘ਚ ਜ਼ਬਰਦਸਤੀ 100 ਲੋਕਾਂ ਨੂੰ ਬਿਠਾ ਦਿੱਤਾ ਗਿਆ ਸੀ ਅਤੇ ਇਸ ਹਾਦਸੇ ‘ਚ 35 ਲੋਕਾਂ ਦੀ ਮੌਤ ਹੋ ਗਈ ਸੀ।ਮੰਨਿਆ ਜਾਂਦਾ ਹੈ ਕਿ ਹਾਈਡ੍ਰੋਜਨ ਗੁਬਾਰਿਆਂ ‘ਚ ਪਹਿਲਾਂ ਵੀ ਹਾਦਸੇ ਵਾਪਰ ਚੁੱਕੇ ਸਨ, ਅਜਿਹੇ ਸਥਿਤੀ ‘ਚ ਸਬਕ ਲੈਂਦੇ ਹੋਏ ਇਸ ਹਾਦਸੇ ਨੂੰ ਟਾਲਿਆ ਜਾ ਸਕਦਾ ਸੀ।
ਗੌਤਮ ਅਡਾਨੀ ਅੱਜਕੱਲ੍ਹ ਦਾ ਸੁਰਖ਼ੀਆਂ ’ਚ ਕਿਉਂ ਹਨ- ਅਮਰੀਕੀ ਏਜੰਸੀ ਹਿੰਡਨਬਰਗ ਦੀ ਰਿਪੋਰਟ ਤੋਂ ਬਾਅਦ ਅਡਾਨੀ ਗਰੁੱਪ ਸਵਾਲਾਂ ਦੇ ਘੇਰੇ ਵਿੱਚ ਹੈ -ਹਿੰਡਨਬਰਗ ਨੇ ਅਡਾਨੀ ਸਮੂਹ ਦੇ ਵਿੱਤੀ ਗੜਬੜੀਆਂ ਦੇ ਇਲਜ਼ਾਮ ਲਗਾਏ ਹਨ -ਜਿਸ ਦੇ ਜਵਾਬ ਵਿੱਚ ਅਡਾਨੀ ਨੇ 413 ਪੰਨ੍ਹਿਆਂ ਦਾ ਦਸਤਾਵੇਜ਼ ਦਿੱਤਾ ਅਤੇ ਇਨ੍ਹਾਂ ਇਲਜ਼ਾਮਾਂ ਨੂੰ ਭਾਰਤ ’ਤੇ ਗਿਣਿਆ ਮਿੱਥਿਆ ਹਮਲਾ ਦੱਸਿਆ -ਤਾਜ਼ਾ ਘਟਨਾਕ੍ਹਮ ਵਿੱਚ ਅਡਾਨੀ ਇੰਟਰਪ੍ਰਾਈਜ਼ ਨੇ ਬੁੱਧਵਾਰ ਰਾਤ ਨੂੰ 20,000 ਕਰੋੜ ਦੇ ਫ਼ਾਲੋ-ਆਨ ਪਬਲਿਕ ਆਫ਼ਰ (ਐੱਫ਼ਪੀਓ) ਨੂੰ ਵਾਪਸ ਲੈਣ ਦਾ ਫ਼ੈਸਲਾ ਲਿਆ ਹੈ -ਭਾਰਤੀ ਜੀਵਨ ਬੀਮਾ ਨਿਗਮ ਦੇ 28 ਕਰੋੜ ਤੋਂ ਵੀ ਵੱਧ ਪਾਲਿਸੀ ਧਾਰਕ ਹਨ.. Out of 10 Adani stocks, six were locked in their lower circuit limits in the morning trading hours on the Mumbai stock exchange.
The Adani Group has too much substance to be a con, but it has exploited the weakest links in the India story – family groups that put control first, a financial market where bullish momentum trading is prized and inertia-bound & political institutions. https://t.co/X9ZsWUouQw
— Aswath Damodaran (@AswathDamodaran) February 5, 2023
ਹਾਦਸਿਆਂ ਤੋਂ ਮਿਲੇ ਸਬਕ… ਸ਼ੇਅਰ ਬਾਜ਼ਾਰ ਲਈ? ਗੌਤਮ ਅਡਾਨੀ ‘ਤੇ ਰਿਪੋਰਟ ਲਿਆਉਣ ਵਾਲੀ ਰਿਸਰਚ ਕੰਪਨੀ ਹਿੰਡਨਬਰਗ ਦਾ ਨਾਮ ਵੀ ਇਸ ਘਟਨਾ ਨਾਲ ਜੋੜ ਕੇ ਰੱਖਿਆ ਗਿਆ ਹੈ।
ਕੰਪਨੀ ਦਾ ਕਹਿਣਾ ਹੈ, ”ਹਿੰਡਨਬਰਗ ਘਟਨਾ ਦੀ ਤਰਜ਼ ‘ਤੇ ਹੀ ਅਸੀਂ ਸ਼ੇਅਰ ਬਾਜ਼ਾਰ ‘ਚ ਹੋ ਰਹੇ ਗੋਲਮਾਲ ਅਤੇ ਗੜਬੜੀ ਦੀ ਨਿਗਰਾਨੀ ਕਰਦੇ ਹਾਂ। ਸਾਡਾ ਉਦੇਸ਼ ਉਨ੍ਹਾਂ ਨੂੰ ਬੇਨਕਾਬ ਕਰਨਾ ਅਤੇ ਸੱਚਾਈ ਸਾਹਮਣੇ ਲਿਆਉਣਾ ਹੈ।”ਜਿਵੇਂ ਕਿ ਹਿੰਡਨਬਰਗ ਹਾਦਸੇ ਵਿੱਚ ਲੋਕਾਂ ਨੂੰ ਨੁਕਸਾਨ ਪਹੁੰਚਿਆ ਸੀ, ਉਸੇ ਤਰ੍ਹਾਂ ਹਿੰਡਨਬਰਗ ਕੰਪਨੀ ਕਹਿੰਦੀ ਹੈ ਕਿ ਉਹ ਲੋਕਾਂ ਨੂੰ ਸ਼ੇਅਰ ਬਾਜ਼ਾਰ ‘ਚ ਅਜਿਹੇ ਵਿੱਤੀ ਹਾਦਸਿਆਂ ਜਾਂ ਖ਼ਤਰੇ ‘ਚ ਪੈਣ ਤੋਂ ਲੋਕਾਂ ਨੂੰ ਬਚਾਉਣ ਦਾ ਕੰਮ ਕਰਦੀ ਹੈ।ਇਹ ਕੰਪਨੀ ਆਪਣੀ ਰਿਪੋਰਟ ਕਿਵੇਂ ਤਿਆਰ ਕਰਦੀ ਹੈ?ਇਸ ਦੀ ਜਾਣਕਾਰੀ ਕੰਪਨੀ ਦੀ ਵੈੱਬਸਾਈਟ ‘ਤੇ ਮੌਜੂਦ ਹੈ। ਕੰਪਨੀ ਦਾ ਕਹਿਣਾ ਹੈ ਕਿ ਜਿਸ ਆਧਾਰ ‘ਤੇ ਉਹ ਰਿਪੋਰਟ ਬਣਾਉਂਦੀ ਹੈ, ਉਹ ਬਹੁਤ ਮੁਸ਼ਕਲ ਹੁੰਦੀ ਹੈ।ਕੰਪਨੀ ਇਸ ਤਰ੍ਹਾਂ ਦੇ ਤਰੀਕਿਆਂ ਨੂੰ ਕੁਝ ਇਸ ਤਰ੍ਹਾਂ ਦੱਸਦੀ ਹੈ:ਨਿਵੇਸ਼ ਦੇ ਫੈਸਲੇ ਦੇਣ ਲਈ ਵਿਸ਼ਲੇਸ਼ਣ ਨੂੰ ਆਧਾਰ ਬਣਾਉਂਦੇ ਹਨ..ਇਨਵੈਸਟੀਗੇਟਿਵ ਰਿਸਰਚ ਕਰਦੇ ਹਾਂ..ਸੂਤਰਾਂ ਤੋਂ ਮਿਲੀ ਗੁਪਤ ਸੂਚਨਾ ‘ਤੇ ਰਿਸਰਚ ਹੁੰਦੀ ਹੈ..ਹਿੰਡਨਬਰਗ ਆਪਣੇ ਬਾਰੇ ਕੀ ਕਹਿੰਦੀ ਹੈ? ਹਿੰਡਨਬਰਗ ਦਾ ਕਹਿਣਾ ਹੈ ਕਿ ਉਸ ਕੋਲ ਨਿਵੇਸ਼ ਸਬੰਧੀ ਦਹਾਕਿਆਂ ਦਾ ਤਜ਼ਰਬਾ ਹੈ। ਕੰਪਨੀ ਦੀ ਵੈੱਬਸਾਈਟ ਨੇ ਦਾਅਵਾ ਕੀਤਾ ਹੈ ਕਿ ਹਿੰਡਨਬਰਗ ਰਿਸਰਚ ਕੰਪਨੀ ਨੇ ਆਪਣੀਆਂ ਰਿਪੋਰਟਾਂ ਅਤੇ ਦੂਸਰੀ ਤਰ੍ਹਾਂ ਦੀਆਂ ਕਾਰਵਾਈਆਂ ਨਾਲ ਪਹਿਲਾਂ ਵੀ ਕਈ ਕੰਪਨੀਆਂ ਦੇ ਸ਼ੇਅਰ ਹੇਠਾਂ ਗਿਰਾ ਚੁੱਕੀ ਹੈ। ਅਡਾਨੀ ਤੋਂ ਪਹਿਲਾਂ, ਜਿਸ ਵੱਡੀ ਕੰਪਨੀ ਨਾਲ ਹਿੰਡਨਬਰਗ ਦਾ ਨਾਂ ਜੁੜਿਆ ਸੀ, ਉਹ ਸੀ- ਟਰੱਕ ਕੰਪਨੀ ਨਿਕੋਲਾ। ਜਦੋਂ ਇਹ ਮਾਮਲਾ ਅਦਾਲਤ ਵਿੱਚ ਪਹੁੰਚਿਆ ਸੀ ਤਾਂ ਨਿਕੋਲਾ ਕੰਪਨੀ ਦੇ ਸੰਸਥਾਪਕ ਨੂੰ ਦੋਸ਼ੀ ਪਾਇਆ ਗਿਆ ਸੀ। ਬਲੂਮਬਰਗ ਦੀ ਇਕ ਰਿਪੋਰਟ ਦੇ ਅਨੁਸਾਰ, ਹਿੰਡਨਬਰਗ ਨੇ ਸਾਲ 2020 ਤੋਂ ਲੈ ਕੇ ਹੁਣ ਤੱਕ 30 ਕੰਪਨੀਆਂ ਦੀ ਰਿਸਰਚ ਰਿਪੋਰਟ ਸਾਹਮਣੇ ਲਿਆਂਦੀ ਹੈ ਅਤੇ ਰਿਪੋਰਟ ਜਾਰੀ ਹੋਣ ਦੇ ਅਗਲੇ ਹੀ ਦਿਨ ਉਸ ਕੰਪਨੀ ਦੇ ਸ਼ੇਅਰਾਂ ਵਿੱਚ ਔਸਤਨ 15 ਫ਼ੀਸਦ ਦੀ ਗਿਰਾਵਟ ਆਈ। ਬਲੂਮਬਰਗ ਦੀ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਅਗਲੇ ਛੇ ਮਹੀਨਿਆਂ ਵਿੱਚ ਇਨ੍ਹਾਂ ਕੰਪਨੀਆਂ ਦੇ ਸ਼ੇਅਰਾਂ ਵਿੱਚ ਔਸਤਨ 26 ਫ਼ੀਸਦ ਤੋਂ ਵੱਧ ਦੀ ਗਿਰਾਵਟ ਦਰਜ ਕੀਤੀ ਗਈ। ਹਿੰਡਨਬਰਗ ਆਪਣੀ ਵੈਬਸਾਈਟ ‘ਤੇ ਉਨ੍ਹਾਂ ਰਿਪੋਰਟਾਂ ਦੀ ਸੂਚੀ ਵੀ ਦਿੰਦੀ ਹੈ, ਜਿਹੜੀਆਂ ਉਹ ਸਤੰਬਰ 2020 ਤੋਂ ਹੁਣ ਤੱਕ ਪ੍ਰਕਾਸ਼ਿਤ ਕਰ ਚੁੱਕੀ ਹੈ।
ਹਿੰਡਨਬਰਗ ਕਿਸੇ ਕੰਪਨੀ ਦੀ ਜਾਂਚ ਇਨ੍ਹਾਂ ਮੌਕਿਆਂ ‘ਤੇ ਕਰਦੀ ਹੈ:ਕਾਊਂਟਿੰਗ ‘ਚ ਬੇਨਿਯਮੀਆਂ,,ਅਹਿਮ ਅਹੁਦਿਆਂ ‘ਤੇ ‘ਅਯੋਗ’ ਵਿਅਕਤੀ,,ਲੈਣ-ਦੇਣ, ਜਿਸ ਦੀ ਜਾਣਕਾਰੀ ਨਾ ਦਿੱਤੀ ਗਈ ਹੋਵੇ,,ਕਿਸੇ ਤਰ੍ਹਾਂ ਦੀ ਗੈਰ-ਕਾਨੂੰਨੀ/ਅਨੈਤਿਕ ਵਪਾਰ ਜਾਂ ਵਿੱਤੀ ਰਿਪੋਰਟਿੰਗ ਪ੍ਰੈਕਟਿਸ..ਹਿੰਡਨਬਰਗ ਦੇ ਪਿੱਛੇ ਕੌਣ ਹੈ?ਹਿੰਡਨਬਰਗ ਰਿਸਰਚ ਦੇ ਮੁਖੀ ਨੇਥਨ ਉਰਫ ਨੇਟ ਐਂਡਰਸਨ ਹਨ।ਐਂਡਰਸਨ ਨੇ ਸਾਲ 2017 ਵਿੱਚ ਇਸ ਕੰਪਨੀ ਦੀ ਸਥਾਪਨਾ ਕੀਤੀ ਸੀ। ਉਨ੍ਹਾਂ ਨੇ ਅਮਰੀਕਾ ਦੀ ਕਨੇਕਟਿਕਟ ਯੂਨੀਵਰਸਿਟੀ ਤੋਂ ਪੜ੍ਹਾਈ ਕੀਤੀ ਹੈ।ਐਂਡਰਸਨ ਨੇ ਇੰਟਰਨੈਸ਼ਨਲ ਬਿਜ਼ਨਸ (ਅੰਤਰਰਾਸ਼ਟਰੀ ਕਾਰੋਬਾਰ) ਦੀ ਪੜ੍ਹਾਈ ਕੀਤੀ ਅਤੇ ਫੈਕਟ-ਸੈਟ ਰਿਸਰਚ ਸਿਸਟਮ ਨਾਮ ਦੀ ਇੱਕ ਡੇਟਾ ਕੰਪਨੀ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ।ਇਸ ਕੰਪਨੀ ਵਿੱਚ ਐਂਡਰਸਨ ਨੇ ਨਿਵੇਸ਼ ਪ੍ਰਬੰਧਨ (ਇਨਵੈਸਟਮੈਂਟ ਮੈਨੇਜਮੈਂਟ) ਕੰਪਨੀਆਂ ਨਾਲ ਕੰਮ ਕੀਤਾ।ਸਾਲ 2020 ਵਿੱਚ ਵਾਲ ਸਟਰੀਟ ਜਨਰਲ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਐਂਡਰਸਨ ਨੇ ਕਿਹਾ ਸੀ, “ਮੈਨੂੰ ਅਹਿਸਾਸ ਹੋਇਆ ਕਿ ਇਹ ਲੋਕ ਸਧਾਰਨ ਜਿਹਾ ਵਿਸ਼ਲੇਸ਼ਣ ਕਰ ਰਹੇ ਸਨ।”
ਖ਼ਬਰ ਏਜੰਸੀ ਰਾਇਟਰਜ਼ ਮੁਤਾਬਕ, ਐਂਡਰਸਨ ਨੇ ਕੁਝ ਸਮੇਂ ਲਈ ਇਜ਼ਰਾਈਲ ਵਿੱਚ ਐਂਬੂਲੈਂਸ ਵੀ ਚਲਾਈ ਸੀ।ਐਂਡਰਸਨ ਦੇ ਲਿੰਕਡਇਨ ਪ੍ਰੋਫਾਈਲ ‘ਚ ਲਿਖਿਆ ਹੈ, “ਐਂਬੂਲੈਂਸ ਡਰਾਈਵਰ ਵਜੋਂ ਕੰਮ ਕਰਦੇ ਹੋਏ ਮੈਂ ਸਿੱਖਿਆ ਕਿ ਬਹੁਤ ਦਬਾਅ ਹੇਠ ਕੰਮ ਕਿਵੇਂ ਕੀਤਾ ਜਾਂਦਾ ਹੈ।”ਕਈ ਇੰਟਰਵਿਊਆਂ ਵਿੱਚ, ਐਂਡਰਸਨ ਨੇ ਅਮਰੀਕੀ ਅਕਾਊਂਟੈਂਟ ਹੈਰੀ ਮੋਰਕੋਪੋਲੋਸ ਨੂੰ ਆਪਣਾ ਰੋਲ ਮਾਡਲ ਦੱਸਿਆ ਹੈ।ਹੈਰੀ ਮੋਰਕੋਪੋਲੋਸ ਨੇ ਵੀ ਸਾਲ 2008 ਦੀ ਬਰਨਾਰਡ ਮੈਡਾਫ ਪੋਂਜੀ ਸਕੀਮ ਨਾਲ ਜੁੜੇ ਭ੍ਰਿਸ਼ਟਾਚਾਰ ਬਾਰੇ ਲੋਕਾਂ ਨੂੰ ਦੱਸਿਆ ਸੀ।ਹਾਲ ਹੀ ‘ਚ ਇਸੇ ਮੈਡਾਫ ਬਾਰੇਨੈੱਟਫਲਿਕਸ ਦੀ ਸੀਰੀਜ਼ ਵੀ ਰਿਲੀਜ਼ ਹੋਈ ਸੀ। ਇਸ ਸੀਰੀਜ਼ ਦਾ ਨਾਮ ਸੀ – ਦਿ ਮੋਨਸਟਰ ਆਫ਼ ਵਾਲ ਸਟਰੀਟ।ਪਰ ਇਨ੍ਹੀਂ ਦਿਨੀਂ ਗੁਰੂ ਨਹੀਂ ਬਲਕਿ ਚੇਲੇ ਨੇਟ ਐਂਡਰਸਨ ਕਾਰਨ ਸ਼ੇਅਰ ਬਾਜ਼ਾਰ ‘ਚ ਹੰਗਾਮਾ ਮਚਿਆ ਹੋਇਆ ਹੈ ਅਤੇ ਇਸ ਦਾ ਸਿੱਧਾ ਅਸਰ ਗੌਤਮ ਅਡਾਨੀ ‘ਤੇ ਪੈ ਰਿਹਾ ਹੈ।ਅਡਾਨੀ-ਹਿੰਡਨਬਰਗ ਵਿਵਾਦ ਦੀਆਂ ਖ਼ਬਰਾਂ ਦੇ ਨਾਲ-ਨਾਲ ਹੋਰ ਬਹੁਤ ਸਾਰੀ ਵਿੱਤੀ ਅਤੇ ਮਾਰਕਿਟ ਸ਼ਬਦਾਵਲੀ ਸੁਣਨ ਨੂੰ ਮਿਲ ਰਹੀ ਹੈ।ਏਥੇ ਉਨ੍ਹਾਂ ‘ਚੋਂ ਕੁਝ ਸ਼ਬਦਾਂ ਅਤੇ ਧਾਰਨਾਵਾਂ ਦੇ ਅਰਥਾਂ ਦਾ ਵਰਨਣ ਕੀਤਾ ਗਿਆ ਹੈ ਜਿੰਨ੍ਹਾਂ ਨੂੰ ਸਮਝਣ ਦੀ ਲੋੜ ਹੈ।ਸ਼ਾਰਟ ਸੈਲਿੰਗ ਕੀ ਹੈ?ਰਵਾਇਤੀ ਤੌਰ ‘ਤੇ ਤੁਸੀਂ ਸ਼ਰਤ ਲਗਾਉਂਦੇ ਹੋ ਕਿ ਕੋਈ ਕੰਪਨੀ ਵਧੀਆ ਪ੍ਰਦਰਸ਼ਨ ਕਰੇਗੀ ਅਤੇ ਭਵਿੱਖ ਵਿੱਚ ਉਸ ਦੇ ਸ਼ੇਅਰ ਦਾ ਮੁੱਲ ਵੀ ਵੱਧ ਜਾਵੇਗਾ।ਤੁਸੀਂ ਉਸ ਕੰਪਨੀ ਦੇ ਸ਼ੇਅਰ ਮੌਜੂਦਾ ਕੀਮਤ ‘ਤੇ ਖਰੀਦਦੇ ਹੋ ਅਤੇ ਜਦੋਂ ਸ਼ੇਅਰ ਦੀ ਕੀਮਤ ‘ਚ ਵਾਧਾ ਹੁੰਦਾ ਹੈ ਤਾਂ ਤੁਸੀਂ ਲਾਭ ਕਮਾਉਣ ਲਈ ਉਸ ਨੂੰ ਵੇਚ ਦਿੰਦੇ ਹੋ।ਸ਼ਾਰਟ ਸੈਲਿੰਗ ‘ਚ ਤੁਸੀਂ ਸ਼ਰਤ ਲਗਾਉਂਦੇ ਹੋ ਕਿ ਇੱਕ ਕੰਪਨੀ ਦੇ ਸ਼ੇਅਰਾਂ ਦੀ ਕੀਮਤ ਵੱਧ ਹੈ ਅਤੇ ਭਵਿੱਖ ‘ਚ ਉਨ੍ਹਾਂ ਦੀ ਕੀਮਤ ‘ਚ ਗਿਰਾਵਟ ਆਵੇਗੀ।ਅਜਿਹੇ ਮਾਮਲੇ ‘ਚ, ਤੁਸੀਂ ਪਹਿਲੇ ਪੜਾਅ ‘ਚ ਸ਼ੇਅਰ ਆਪ ਨਹੀਂ ਖਰੀਦਦੇ ਹੋ ਅਤੇ ਇਸ ਦੀ ਬਜਾਏ ਤੁਸੀਂ ਉਨ੍ਹਾਂ ਸ਼ੇਅਰਾਂ ਨੂੰ ਕਿਸੇ ਦਲਾਲ ਜਾਂ ਰਿਣਦਾਤਾ ਤੋਂ ਉਧਾਰ ਲੈਂਦੇ ਹੋ (ਹੇਠਾਂ ਪੜ੍ਹੋ ਕਿ ਅਜਿਹਾ ਕਿਉਂ ਹੁੰਦਾ ਹੈ) ਅਤੇ ਮੌਜੂਦਾ ਮਾਰਕੀਟ ਮੁੱਲ ‘ਤੇ ਵੇਚ ਦਿੰਦੇ ਹੋ।ਜਦੋਂ ਸ਼ੇਅਰ ਦਾ ਮੁੱਲ ਹੇਠਾਂ ਡਿੱਗਦਾ ਹੈ ਤਾਂ ਤੁਸੀਂ ਘੱਟ ਕੀਮਤ ‘ਤੇ ਸ਼ੇਅਰ ਖਰੀਦਦੇ ਹੋ। ਮੁਨਾਫਾ ਕਮਾਉਂਦੇ ਹੋਏ ਉਨ੍ਹਾਂ ਸ਼ੇਅਰਾਂ ਨੂੰ ਰਿਣਦਾਤਾ ਨੂੰ ਵਾਪਸ ਕਰ ਦਿੰਦੇ ਹੋ।ਉਦਾਹਰਨ ਦੇ ਤੌਰ ‘ਤੇ, ਇੱਕ ਸ਼ਾਰਟ ਵਿਕਰੇਤਾ ਕਿਸੇ ਇੱਕ ਦਲਾਲ/ਬ੍ਰੋਕਰ ਜਾਂ ਫਿਰ ਰਿਣਦਾਤਾ ਤੋਂ ਕੰਪਨੀ ‘ਏ’ ਦੇ 100 ਸ਼ੇਅਰ ਉਧਾਰ ਲੈਂਦਾ ਹੈ ਅਤੇ ਉਨ੍ਹਾਂ ਨੂੰ ਪ੍ਰਤੀ ਸ਼ੇਅਰ 100 ਰੁਪਏ ‘ਚ ਵੇਚ ਦਿੰਦਾ ਹੈ।ਸ਼ਾਰਟ ਵਿਕਰੇਤਾ ਫਿਰ ਸ਼ੇਅਰ ਦੀ ਕੀਮਤ ਡਿੱਗਣ ਦਾ ਇੰਤਜ਼ਾਰ ਕਰਦਾ ਹੈ ਅਤੇ 100 ਸ਼ੇਅਰਾਂ ਨੂੰ 60 ਰੁਪਏ ਪ੍ਰਤੀ ਸ਼ੇਅਰ ਦੇ ਹਿਸਾਬ ਨਾਲ ਖਰੀਦਦਾ ਹੈ।ਫਿਰ ਉਹ ਉਨ੍ਹਾਂ 100 ਸ਼ੇਅਰਾਂ ਨੂੰ ਰਿਣਦਾਤਾ ਨੂੰ ਵਾਪਸ ਕਰ ਦਿੰਦਾ ਹੈ ਅਤੇ 40 ਰੁਪਏ ਪ੍ਰਤੀ ਸ਼ੇਅਰ ਜਾਂ ਚਾਰ ਹਜ਼ਾਰ ਰੁਪਏ ਦਾ ਮੁਨਾਫ਼ਾ ਕਮਾਉਂਦਾ ਹੈ।
ਮਾਰਕਿਟ ਸ਼ਬਦਾਵਲੀ ਬਾਰੇ ਖਾਸ ਗੱਲਾਂ:ਸ਼ਾਰਟ ਸੇਲਿੰਗ ‘ਚ ਤੁਸੀਂ ਸ਼ਰਤ ਲਗਾਉਂਦੇ ਹੋ ਕਿ ਕੰਪਨੀ ਦੇ ਸ਼ੇਅਰਾਂ ਦੀ ਕੀਮਤ ਵੱਧ ਹੈ ਅਤੇ ਭਵਿੱਖ ‘ਚ ਕੀਮਤ ਘਟੇਗੀ..ਜਦੋਂ ਤੁਸੀਂ ਸ਼ੇਅਰ ਖਰੀਦਦੇ ਹੋ ਤਾਂ ਤੁਸੀਂ ਉਨ੍ਹਾਂ ਦੀ ਨਿਸ਼ਚਿਤ ਕੀਮਤ ਅਦਾ ਕਰਦੇ ਹੋ–ਜਦੋਂ ਤੁਸੀਂ ਸ਼ੇਅਰ ਉਧਾਰ ਲੈਂਦੇ ਹੋ ਤਾਂ ਤੁਹਾਡੀ ਵਚਣਬੱਧਤਾ ਉਧਾਰ ਲਏ ਗਏ ਸ਼ੇਅਰਾਂ ਦੀ ਗਿਣਤੀ ਪ੍ਰਤੀ ਹੁੰਦੀ ਹੈ ..ਨਿੱਜੀ ਮਾਲਕੀ ਵਾਲੀ ਕੰਪਨੀ ਆਪਣੇ ਸ਼ੇਅਰ ਆਮ ਲੋਕਾਂ ਨੂੰ ਵੇਚ ਸਕਦੀ ਹੈ..ਹਾਲਾਂਕਿ ਕਾਨੂੰਨੀ ਤੌਰ ‘ਤੇ ਸ਼ਾਰਟ ਸੈਲਿੰਗ ਇੱਕ ਉੱਚ-ਜੋਖਮ ਵਾਲੀ ਅਤੇ ਗੁੰਝਲਦਾਰ ਵਪਾਰਕ ਰਣਨੀਤੀ ਹੈ, ਜੋ ਕਿ ਸ਼ਾਰਟ ਵਿਕਰੇਤਾ ਨੂੰ ਗਣਨਾ ਕੀਤੇ ਜੋਖਮ ਦੇ ਨਾਲ ਮੁਨਾਫ਼ਾ ਬੁੱਕ ਕਰਨ ਦੀ ਇਜਾਜ਼ਤ ਦਿੰਦੀ ਹੈ।ਇਸ ਦਾ ਸਿੱਟਾ ਭਾਰੀ ਲਾਭ ਜਾਂ ਭਾਰੀ ਨੁਕਸਾਨ ਨੂੰ ਸੱਦਾ ਦੇ ਸਕਦਾ ਹੈ (ਜੇਕਰ ਸ਼ੇਅਰ ਦੀ ਕੀਮਤ ਡਿੱਗਣ ਦੀ ਬਜਾਏ ਵੱਧ ਜਾਦੀ ਹੈ)।ਇਹ ਆਮ ਤੌਰ ‘ਤੇ ਉਨ੍ਹਾਂ ਮਾਹਰਾਂ ਵੱਲੋਂ ਵਰਤੀ ਜਾਂਦੀ ਹੈ ਜਿੰਨ੍ਹਾਂ ਕੋਲ ਵਿਸਤ੍ਰਿਤ ਵਿਸ਼ਲੇਸ਼ਣ ਅਤੇ ਖੋਜ ਦੀ ਸਹੂਲਤ ਹੁੰਦੀ ਹੈ ਅਤੇ ਨੁਕਸਾਨ ਝੱਲਣ ਦੀ ਸਮਰੱਥਾ ਹੁੰਦੀ ਹੈ।..ਸ਼ਾਰਟ ਵਿਕਰੇਤਾ ਰਿਣਦਾਤਾ ਤੋਂ ਸ਼ੇਅਰ ਖਰੀਦਣ ਦੀ ਬਜਾਏ ਉਧਾਰ ਕਿਉਂ ਲੈਂਦਾ ਹੈ?ਜਦੋਂ ਤੁਸੀਂ ਸ਼ੇਅਰ ਖਰੀਦਦੇ ਹੋ ਤਾਂ ਤੁਸੀਂ ਉਨ੍ਹਾਂ ਦੀ ਨਿਸ਼ਚਿਤ ਕੀਮਤ ਅਦਾ ਕਰਦੇ ਹੋ।ਪਰ ਜਦੋਂ ਤੁਸੀਂ ਸ਼ੇਅਰ ਉਧਾਰ ਲੈਂਦੇ ਹੋ ਤਾਂ ਤੁਹਾਡੀ ਵਚਣਬੱਧਤਾ ਉਧਾਰ ਲਏ ਗਏ ਸ਼ੇਅਰਾਂ ਦੀ ਗਿਣਤੀ ਪ੍ਰਤੀ ਹੁੰਦੀ ਹੈ।ਤੁਸੀਂ ਸ਼ੇਅਰਾਂ ਦੀ ਕੀਮਤ ‘ਚ ਆ ਰਹੀ ਤਬਦੀਲੀ ਦਾ ਲਾਭ ਚੁੱਕ ਸਕਦੇ ਹੋ
ਇੱਕ ਸ਼ੁਰੂਆਤੀ ਜਨਤਕ ਪੇਸ਼ਕਸ਼, ਆਈਪੀਓ ਕੀ ਹੈ?ਜਦੋਂ ਵੀ ਕੋਈ ਨਿੱਜੀ ਮਾਲਕੀ ਵਾਲੀ ਕੰਪਨੀ ਪੈਸਾ ਇੱਕਠਾ ਕਰਨਾ ਚਾਹੁੰਦੀ ਹੈ ਤਾਂ ਉਹ ਆਪਣੇ ਸ਼ੇਅਰ ਆਮ ਲੋਕਾਂ ਨੂੰ ਵੇਚ ਸਕਦੀ ਹੈ।ਪਹਿਲੀ ਵਾਰ ਆਮ ਲੋਕਾਂ ਨੂੰ ਕੰਪਨੀ ਦੇ ਸ਼ੇਅਰ ਵੇਚਣ ਦੀ ਇਸ ਉੱਚ ਨਿਯੰਤ੍ਰਿਤ ਪ੍ਰਕਿਰਿਆ ਨੂੰ ਸ਼ੁਰੂਆਤੀ ਜਨਤਕ ਪੇਸ਼ਕਸ਼ ਭਾਵ ਆਈਪੀਓ ਜਾਂ ਪਹਿਲੀ ਪੇਸ਼ਕਸ਼ ਕਿਹਾ ਜਾਂਦਾ ਹੈ। ਆਈਪੀਓ ਤੋਂ ਬਾਅਦ ਕੰਪਨੀ ਦੇ ਸ਼ੇਅਰ ਸਟਾਕ ਐਕਸਚੇਂਜ ‘ਚ ਸੂਚੀਬੱਧ ਹੁੰਦੇ ਹਨ ਅਤੇ ਵਪਾਰ ਲਈ ਉਪਲਬਧ ਹੁੰਦੇ ਹਨ। ਫਾਲੋ-ਆਨ ਪਬਲਿਕ ਪੇਸ਼ਕਸ਼ ਯਾਨੀ ਐਫਪੀਓ ਕੀ ਹੈ?ਜਦੋਂ ਕੋਈ ਕੰਪਨੀ ਪਹਿਲਾਂ ਤੋਂ ਹੀ ਸਟਾਕ ਐਕਸਚੇਂਜ ‘ਚ ਸੂਚੀਬੱਧ ਹੈ ਜਾਂ ਫਿਰ ਪਹਿਲਾਂ ਤੋਂ ਹੀ ਇੱਕ ਆਈਪੀਓ ਹੈ ਅਤੇ ਉਹ ਹੋਰ ਪੈਸੇ ਇੱਕਠਾ ਕਰਨਾ ਚਾਹੁੰਦੀ ਹੈ ਤਾਂ ਜੋ ਕਰਜ਼ੇ ਦੀ ਅਦਾਇਗੀ ਜਾਂ ਫਿਰ ਫੰਡ ‘ਚ ਵਿਸਤਾਰ ਕੀਤਾ ਜਾ ਸਕੇ ਤਾਂ ਉਹ ਕੰਪਨੀ ਆਮ ਲੋਕਾਂ ਲਈ ਨਵੇਂ ਸ਼ੇਅਰ ਜਾਰੀ ਕਰ ਸਕਦੀ ਹੈ।ਇੱਕ ਐਫਪੀਓ, ਇੱਕ ਆਈਪੀਓ ਦੀ ਤੁਲਨਾ ‘ਚ ਘੱਟ ਜੋਖਮ ਭਰਪੂਰ ਹੈ ਕਿਉਂਕਿ ਕੰਪਨੀ ਬਾਰੇ ਵਿੱਤੀ ਜਾਣਕਾਰੀ ਪਹਿਲਾ ਤੋਂ ਹੀ ਜਨਤਕ ਡੋਮੇਨ ‘ਤੇ ਮੌਜੂਦ ਹੁੰਦੀ ਹੈ।
ਸ਼ੈੱਲ ਕੰਪਨੀ ਕੀ ਹੁੰਦੀ ਹੈ?ਇੱਕ ਸ਼ੈੱਲ ਕੰਪਨੀ ਇੱਕ ਅਜਿਹੀ ਸੰਸਥਾ ਹੁੰਦੀ ਹੈ ਜਿਸ ਦਾ ਕੋਈ ਸਰਗਰਮ ਕਾਰੋਬਾਰ ਨਹੀਂ ਹੁੰਦਾ ਹੈ ਅਤੇ ਉਹ ਸਿਰਫ ਕਾਗਜ਼ਾਂ ‘ਤੇ ਹੀ ਮੌਜੂਦ ਹੁੰਦੀ ਹੈ।ਭਾਰਤ ‘ਚ ਇੱਕ ਸ਼ੈੱਲ ਕੰਪਨੀ ਦਾ ਮਾਲਕ ਹੋਣਾ ਗੈਰ-ਕਾਨੂੰਨੀ ਨਹੀਂ ਹੈ ਕਿਉਂਕਿ ਇਹ ਵੱਖੋ-ਵੱਖ ਕਾਰੋਬਾਰਾਂ ਅਤੇ ਵਿੱਤੀ ਨਤੀਜਿਆਂ ਨੂੰ ਹਾਸਲ ਕਰਨ ਲਈ ਇੱਕ ਜਾਇਜ਼ ਸਾਧਨ ਹੈ। ਹਾਲਾਂਕਿ ਇੰਨ੍ਹਾਂ ਕੰਪਨੀਆਂ ਦੀ ਵਰਤੋਂ ਅਕਸਰ ਹੀ ਗੈਰ-ਕਾਨੂੰਨੀ ਟੀਚਿਆਂ, ਜਿਵੇਂ ਕਿ ਟੈਕਸ ਚੋਰੀ ਅਤੇ ਸਟਾਕ ਹੇਰਾਫੇਰੀ ਲਈ ਕੀਤੀ ਜਾਂਦੀ ਹੈ।ਸ਼ੈੱਲ ਕੰਪਨੀਆਂ ਦੀ ਵਰਤੋਂ ਜਾਇਜ਼ ਉਦੇਸ਼ਾਂ ਲਈ ਵੀ ਕੀਤੀ ਜਾ ਸਕਦੀ ਹੈ, ਜਿਵੇਂ ਕਿ ਟੇਕਓਵਰ ਅਤੇ ਜਨਤਕ ਸੂਚੀਆਂ ‘ਚ ਕਾਰੋਬਾਰੀ ਮਾਲਕੀਅਤ ਦੀ ਗੁੰਮਨਾਮਤਾ ਨੂੰ ਕਾਇਮ ਰੱਖਣਾ।ਸ਼ੇਅਰ ਦੀ ਕੀਮਤ ‘ਚ ਹੇਰਾਫੇਰੀ ਜਾਂ ਮਾਰਕੀਟ ਮੈਨੂਪੁਲੇਸ਼ਨ ਕੀ ਹੈ?ਕਿਸੇ ਵੀ ਬਿੰਦੂ ‘ਤੇ, ਕਿਸੇ ਵੀ ਸ਼ੇਅਰ ਦਾ ਮੁੱਲ ਉਸ ਦੀ ਸਪਲਾਈ ਅਤੇ ਮੰਗ ਦੇ ਆਧਾਰ ‘ਤੇ ਤੈਅ ਹੁੰਦਾ ਹੈ।ਜੇਕਰ ਵਧੇਰੇ ਲੋਕ ਕਿਸੇ ਸ਼ੇਅਰ ਨੂੰ ਵੇਚਣ (ਸਪਲਾਈ) ਦੀ ਤੁਲਨਾ ‘ਚ ਖਰੀਦਣਾ (ਮੰਗ) ਚਾਹੁੰਦੇ ਹਨ ਤਾਂ ਇਸ ਦੀ ਕੀਮਤ ਵੱਧ ਜਾਂਦੀ ਹੈ।ਸ਼ੇਅਰ ਦੀ ਮੰਗ ਆਮ ਤੌਰ ‘ਤੇ ਕਿਸੇ ਕੰਪਨੀ ਦੇ ਬੁਨਿਆਦੀ ਸਿਧਾਂਤਾਂ ਅਤੇ ਉਸ ਕੰਪਨੀ ਦੀ ਕਾਰਗੁਜ਼ਾਰੀ ਨਾਲ ਜੁੜੀ ਹੁੰਦੀ ਹੈ।ਜਦੋਂ ਕੋਈ ਕੰਪਨੀ ਵਧੀਆ ਕੰਮ ਕਰਦੀ ਹੈ ਜਾਂ ਵਧੀਆ ਪ੍ਰਦਰਸ਼ਨ ਕਰਨ ਦੀ ਉਮੀਦ ਕਾਇਮ ਹੁੰਦੀ ਹੈ ਤਾਂ ਉਸ ਕੰਪਨੀ ਦੇ ਸ਼ੇਅਰਾਂ ਦੀ ਮੰਗ ਵੀ ਵੱਧ ਜਾਂਦੀ ਹੈ ਅਤੇ ਵਧੀ ਮੰਗ ਦੇ ਕਾਰਨ ਹੀ ਸ਼ੇਅਰ ਦੀ ਕੀਮਤ ‘ਚ ਵੀ ਵਾਧਾ ਵੇਖਣ ਨੂੰ ਮਿਲਦਾ ਹੈ।ਸ਼ੇਅਰ ਦੀ ਕੀਮਤ ‘ਚ ਹੇਰਾਫੇਰੀ ਉਸ ਸਮੇਂ ਹੁੰਦੀ ਹੈ ਜਦੋਂ ਕੋਈ ਬਣਾਵਟੀ ਜਾਂ ਫਰਜ਼ੀ ਤੌਰ ‘ਤੇ ਸ਼ੇਅਰ ਦੀ ਸਪਲਾਈ ਜਾਂ ਮੰਗ ਨੂੰ ਪ੍ਰਭਾਵਿਤ ਕਰਦਾ ਹੈ, ਜਿਸ ਦੇ ਕਾਰਨ ਸਟਾਕ ਦੀਆਂ ਕੀਮਤਾਂ ਵਧਦੀਆਂ ਹਨ ਜਾਂ ਨਾਟਕੀ ਢੰਗ ਨਾਲ ਡਿੱਗਦੀਆਂ ਹਨ।ਇਹ ਸਭ ਕੰਪਨੀ ਬਾਰੇ ਝੂਠੀ, ਗਲਤ ਹਾਂ ਗੁੰਮਰਾਹਕੁੰਨ ਜਾਣਕਾਰੀ ਫੈਲਾ ਕੇ, ਜਾਂ ਪੂਰੀ ਤਰ੍ਹਾਂ ਨਾਲ ਝੂਠੀ ਮੰਗ ਜਾਂ ਸਪਲਾਈ ਬਣਾਉਣ ਦੇ ਉਦੇਸ਼ ਨਾਲ ਕੰਪਨੀ ਦੇ ਸ਼ੇਅਰਾਂ ਦਾ ਵਪਾਰ ਕਰਕੇ ਅਤੇ ਕੀਮਤ ਨੂੰ ਬਣਾਵਟੀ ਰੂਪ ਨਾਲ ਵਧਾ-ਘਟਾ ਕੇ ਕੀਤਾ ਜਾ ਸਕਦਾ ਹੈ।ਇਹ ਪ੍ਰਕਿਰਿਆ ਗੈਰ-ਕਾਨੂੰਨੀ ਹੈ ਅਤੇ ਇਸ ਦਾ ਪਤਾ ਲਗਾਉਣਾ ਅਤੇ ਇਸ ਨੂੰ ਸਾਬਤ ਕਰਨਾ ਇੱਕ ਮੁਸ਼ਕਲ ਕਾਰਜ ਹੈ।ਸ਼ੇਅਰ ਦੀਆਂ ਕੀਮਤਾਂ ‘ਚ ਹੇਰਾਫੇਰੀ ਦਾ ਕੰਮ ਸ਼ੈੱਲ ਕੰਪਨੀਆਂ ਜਾਂ ਬੇਇਮਾਨ ਦਲਾਲਾਂ ਦੇ ਜ਼ਰੀਏ ਕੀਤਾ ਜਾ ਸਕਦਾ ਹੈ।
ਕਿਸੇ ਕੰਪਨੀ ਦੀ ਮਾਰਕਿਟ ਕੈਪਟੀਲਾਈਜੇਸ਼ਨ ਜਾਂ ਮਾਰਕਿਟ ਮੁੱਲ ਕੀ ਹੁੰਦਾ ਹੈ?ਕਿਸੇ ਵੀ ਕੰਪਨੀ ਦੀ ਮਾਰਕਿਟ ਕੈਪਟੀਲਾਈਜੇਸ਼ਨ ਜਾਂ ਮਾਰਕਿਟ ਮੁੱਲ, ਉਸ ਕੰਪਨੀ ਦੇ ਸ਼ੇਅਰਾਂ ਦਾ ਕੁੱਲ ਮੁੱਲ ਹੁੰਦਾ ਹੈ।
ਇਸ ਦੀ ਗਣਨਾ ਇੱਕ ਸ਼ੇਅਰ ਦੀ ਕੀਮਤ ਨੂੰ ਸ਼ੇਅਰਾਂ ਦੇ ਕੁੱਲ ਮੁੱਲ ਨਾਲ ਗੁਣਾ ਕਰਕੇ ਕੀਤੀ ਜਾਂਦੀ ਹੈ।ਮਿਸਾਲ ਦੇ ਤੌਰ ‘ਤੇ ਇੱਕ ਕੰਪਨੀ ਕੋਲ 10 ਕਰੋੜ ਸ਼ੇਅਰ ਹਨ ਅਤੇ ਪ੍ਰਤੀ ਸ਼ੇਅਰ ਦੀ ਕੀਮਤ 100 ਰੁਪਏ ਹੈ।ਇਸ ਹਿਸਾਬ ਨਾਲ ਉਸ ਕੰਪਨੀ ਦਾ ਮਾਰਕਿਟ ਮੁੱਲ 1000 ਕਰੋੜ ਰੁਪਏ ਹੋਵੇਗਾ..ਨਿਵੇਸ਼ਕ ਕਿਸੇ ਕੰਪਨੀ ਦੇ ਮਾਰਕਿਟ ਕੈਪ ਦੀ ਵਰਤੋਂ ਜੋਖਮ ਦਾ ਮੁਲਾਂਕਣ ਕਰਨ ਅਤੇ ਉਸ ਕੰਪਨੀ ‘ਚ ਕੀਤੇ ਆਪਣੇ ਨਿਵੇਸ਼ ਨੂੰ ਵਾਪਸ ਕਰਨ ਲਈ ਕਰਦੇ ਹਨ।ਆਮ ਤੌਰ ‘ਤੇ ਕਿਸੇ ਕੰਪਨੀ ਦਾ ਮਾਰਕਿਟ ਕੈਪ ਸ਼ੇਅਰਾਂ ਦੀ ਕੀਮਤ ‘ਚ ਉਤਰਾਅ-ਚੜਾਅ ਦੇ ਕਾਰਨ ਹੁੰਦਾ ਹੈ, ਪਰ ਜੇਕਰ ਕੰਪਨੀ ਵੱਲੋਂ ਨਵੇਂ ਸ਼ੇਅਰ ਜਾਰੀ ਕੀਤੇ ਜਾਂਦੇ ਹਨ ਤਾਂ ਇਹ ਬਦਲ ਵੀ ਸਕਦਾ ਹੈ।ਜਦੋਂ ਮਾਰਕਿਟ ਕੈਪਟੀਲਾਈਜੇਸ਼ਨ/ ਪੂੰਜੀਕਰਣ ਜਾਂ ਮਾਰਕਿਟ ਮੁੱਲ ਅਚਾਨਕ ਡਿੱਗ ਜਾਂਦਾ ਹੈ ਤਾਂ ਫਿਰ ਕੀ ਹੁੰਦਾ ਹੈ ?ਕੰਪਨੀਆਂ ਅਕਸਰ ਹੀ ਫੰਡ ਜੁਟਾਉਣ ਲਈ ਆਪਣੇ ਮਾਰਕਿਟ ਕੈਪ ਜਾਂ ਮਾਰਕਿਟ ਮੁੱਲ ਦੀ ਵਰਤੋਂ ਕੋਲੇਟਰਲ (collateral) ਵੱਜੋਂ ਕਰਦੀਆਂ ਹਨ।ਜਦੋਂ ਮਾਰਕਿਟ ਕੈਪ ਹੇਠਾਂ ਡਿੱਗਦਾ ਹੈ ਤਾਂ ਕੰਪਨੀ ਨੂੰ ਕੋਲੇਟਰਲ ਨੁਕਸਾਨ ਦੀ ਭਰਪਾਈ ਕਰਨ ਲਈ ਵਾਧੂ ਫੰਡ ਪ੍ਰਦਾਨ ਕਰਨੇ ਪੈ ਸਕਦੇ ਹਨ।
ਟੈਕਸ ਹੇਵਨ ਕੀ ਹੁੰਦਾ ਹੈ?ਇੱਕ ਟੈਕਸ ਹੇਵਨ ਇੱਕ ਦੇਸ਼ ਜਾਂ ਇੱਕ ਸੁਤੰਤਰ ਖੇਤਰ ਹੈ, ਜਿੱਥੇ ਵਿਦੇਸ਼ੀ ਕੰਪਨੀਆਂ ਅਤੇ ਵਿਅਕਤੀਆਂ ‘ਤੇ ਟੈਕਸ ਜ਼ੀਰੋ ਜਾਂ ਨਾਮਾਤਰ ਹੁੰਦਾ ਹੈ।ਹਾਲਾਂਕਿ ਟੈਕਸ ਹੇਵਨ ਕਾਨੂੰਨੀ ਹਨ, ਪਰ ਕੰਪਨੀਆਂ ਜਾਂ ਅਮੀਰ ਵਿਅਕਤੀ ਅਕਸਰ ਹੀ ਇੰਨ੍ਹਾਂ ਦੀ ਵਰਤੋਂ ਗੈਰ-ਕਾਨੂੰਨੀ ਉਦੇਸ਼ਾਂ, ਜਿਵੇਂ ਕਿ ਟੈਕਸ ਤੋਂ ਬਚਣ, ਮਨੀ ਲਾਂਡਰਿੰਗ ਅਤੇ ਧੋਖਾਧੜੀ ਦੇ ਲਈ ਕਰਦੇ ਹਨ।