ਗੁਪਤ ਚਿੱਠੀ ‘ਚ ਹੋਇਆ ਖੁਲਾਸਾ : ਕਿਸਾਨ ਯੂਨੀਅਨਾਂ ਦੇ ਕਈ ਆਗੂ ਹੋਏ ਨੰਗੇ , ਰਾਅ ਅੱਗੇ ਮੰਨ ਆਏ ਸੀ ਬਿਨਾਂ ਸਾਰੇ ਕਾਨੂੰਨ ਵਾਪਸ ਕਰਾਏ ਧਰਨਾ ਚੁੱਕਣਾ, ਸਿੱਖਾਂ ਦੇ ਛਿਤਰ ਨੇ ਬਚਾਏ

22 ਜਨਵਰੀ ਦੀ ਮੀਟਿੰਗ ਵਿੱਚ ਡੈੱਡਲਾਕ ਪੈਦਾ ਹੋਣ ਤੋਂ ਅਗਲੇ ਦਿਨਾਂ ਵਿੱਚ ਕੇਂਦਰੀ ਮੰਤਰੀ ਅਮਿੱਤ ਸ਼ਾਹ ਦਾ ਬੂਟਾ ਸਿੰਘ ਬੁਰਜਗਿੱਲ ਅਤੇ ਹੋਰ ਆਗੂਆਂ ਨੂੰ ਫੋਨ ਆਇਆ ਕਿ ਉਹ ਗੱਲਬਾਤ ਜਾਰੀ ਰੱਖਣ। ਸ਼ਰਤਾਂ ਬਹੁਤੀਆਂ ਨਾ ਲਾਉਣ ਅਤੇ ਸਮਝੌਤਾ ਸਿਰੇ ਚਾੜ੍ਹਨ ਲਈ ਆਵਦੇ ਵੱਲੋਂ ਡਰਾਫਟ ਭੇਜਣ। ਬੂਟਾ ਸਿੰਘ ਤੇ ਹਰਮੀਤ ਸਿੰਘ ਕਾਦੀਆਂ ਨੇ ਦੱਸਿਆ ਕਿ ਇਸ ਮਕਸਦ ਲਈ ਉਸ ਨੇ ਬਲਵੀਰ ਸਿੰਘ ਰਾਜੇਵਾਲ ਅਤੇ ਕੁਲਵੰਤ ਸਿੰਘ ਸੰਧੂ ਨੂੰ ਨਾਲ ਸ਼ਾਮਲ ਕੀਤਾ ਅਤੇ ਡਰਾਫਟ ਬਣਾ ਕੇ ਭੇਜਿਆ ਜਿਸ ਵਿੱਚ ਠੇਕਾ ਖੇਤੀ ਵਾਲੇ ਕਾਨੂੰਨ ਨੂੰ ਮਾਡਲ ਐਕਟ ਬਣਾ ਕੇ ਰਾਜ ਸਰਕਾਰਾਂ ਦੀ ਮਰਜ਼ੀ ’ਤੇ ਛੱਡਣ ਦੀ ਛੋਟ ਦਿੱਤੀ ਗਈ ਸੀ। ਬਾਕੀ ਮੰਗਾਂ ਐਸ.ਕੇ.ਐਮ. ਦੀ ਬਾਕਾਇਦਾ ਪੁਜ਼ੀਸ਼ਨ ਨਾਲ ਮੇਲ ਖਾਂਦੀਆਂ ਰੱਖੀਆਂ ਗਈਆਂ ਸਨ। ਉਹਨਾਂ ਮੁਤਾਬਕ ਇਸ ਡਰਾਫਟ ਨੂੰ ਅਮਿੱਤ ਸ਼ਾਹ ਨੇ ਰੱਦ ਕਰ ਦਿੱਤਾ। ਇਹਨਾਂ ਦੋਹਾਂ ਆਗੂਆਂ ਨੇ ਇਹ ਪ੍ਰਵਾਨ ਕੀਤਾ ਹੈ ਕਿ ਉਹਨਾਂ ਨੇ ਇੱਕ ਹੋਰ ਡਰਾਫਟ ਬਣਾ ਕੇ ਕੇਂਦਰੀ ਮੰਤਰੀ ਅਮਿੱਤ ਸ਼ਾਹ ਨੂੰ ਭੇਜਿਆ।

ਬਾਅਦ ’ਚ ਡੱਲੇਵਾਲ ਤੇ ਚੜੂਨੀ ਧੜੇ ਵੱਲੋਂ ਕੀਤੇ ਗਏ ਖੁੱਲ੍ਹੇਆਮ ਪ੍ਰਚਾਰ ਅਤੇ ਕੁੱਝ ਹੋਰ ਭਰੋਸੇਯੋਗ ਸੂਤਰਾਂ ਤੋਂ ਇਹ ਪਤਾ ਚੱਲਿਆ ਹੈ ਕਿ ਗੱਲਬਾਤ ਅਸਲ ’ਚ ਰਾਅ ਦੇ ਅਧਿਕਾਰੀਆਂ ਨਾਲ ਚੱਲੀ ਜੋ ਸਰਕਾਰ ਦੀ ਤਰਫ਼ੋਂ ਵਿਚੋਲਗੀ ਕਰ ਰਹੇ ਸਨ। ਉਹਨਾਂ ਨਾਲ ਸਿਰਫ਼ ਇੱਕ ਕਾਨੂੰਨ ਦੀ ਵਾਪਸੀ ਅਤੇ ਐਮ.ਐਸ.ਪੀ. ’ਤੇ ਕਮੇਟੀ ਬਣਾਉਣ ਦੀ ਯਕੀਨ ਦਹਾਨੀ ’ਤੇ ਘੋਲ ਸਮਾਪਤ ਕਰਨ ’ਤੇ ਸਹਿਮਤੀ ਦੇ ਦਿੱਤੀ ਗਈ ਅਤੇ ਇਸ ਸਬੰਧੀ ਗ੍ਰਹਿ ਮੰਤਰੀ ਨੂੰ ਚਿੱਠੀ ਵੀ ਭੇਜ ਦਿੱਤੀ ਗਈ। ਜੇ ਸਿੱਖਾਂ ਦਾ ਡਰ ਨਾ ਹੁੰਦਾ ਤਾਂ ਕਾਮਰੇਡ ਝੂਠੀ ਜਿਤ ਦੇ ਦਗਮਜੇ ਮਾਰਦੇ ਵਾਪਸ ਆ ਜਾਂਦੇ ।