ਮਹੀਨਾ ਪਹਿਲਾ ਪੜ੍ਹਾਈ ਲਈ ਕੈਨੇਡਾ ਆਈ ਨੌਜਵਾਨ ਕੁੜੀ ਵੱਲੋ ਖੁਦਕੁਸ਼ੀ

ਬਰੈਂਪਟਨ, ੳਨਟਾਰੀਉ : ਭਾਰਤ ਤੋਂ ਕੈਨੇਡਾ ਚੰਗੇ ਭਵਿੱਖ ਲਈ ਸਿਰਫ ਮਹੀਨਾ ਪਹਿਲਾਂ ਪੜ੍ਹਾਈ ਕਰਨ ਆਈ ਨੌਜਵਾਨ ਕੁੜੀ ਵੱਲੋ ਖੁਦਕਸ਼ੀ ਕਰਨ ਦੀ ਬੇਹੱਦ ਹੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਖੁਸ਼ਨੀਤ ਕੌਰ (20) ਸਿਰਫ ਮਹੀਨਾ ਪਹਿਲਾ ਹੀ ਕੈਨੇਡਾ ਆਈ ਸੀ , ਪਰ ਕੈਨੇਡਾ ਆਕੇ ਡਿਪ੍ਰੈਸ਼ਨ ਦਾ ਸ਼ਿਕਾਰ ਹੋ ਗਈ। ਹਾਲਾਤਾਂ ਨਾਲ ਲੜਨ ਜਾਂ ਕਿਸੇ ਨਾਲ ਦਿਲ ਦੀ ਗੱਲ ਕਹਿਣ ਦੀ ਬਜਾਏ ਖੁਸ਼ਨੀਤ ਨੇ ਮੌਤ ਨੂੰ ਗਲ ਲਾ ਲਿਆ। ਖੁਸ਼ਨੀਤ ਕੌਰ ਭਾਰਤ ਦੇ ਉੱਤਰ ਪ੍ਰਦੇਸ਼ ਨਾਲ ਸਬੰਧਤ ਸੀ ਤੇ ਕੈਨੇਡਾ ਚ ਪੰਜਾਬੀਆਂ ਦੇ ਗੜ ਬਰੈਂਪਟਨ ਚ ਰਹਿ ਰਹੀ ਸੀ। ਦੱਸਣਯੋਗ ਹੈ ਕੀ ਹਰ ਹਫਤੇ ਕੈਨੇਡਾ ਚੋਂ ਵੱਡੀ ਗਿਣਤੀ ਚ ਨੌਜਵਾਨ ਵੱਖ-ਵੱਖ ਕਾਰਨਾ ਕਰਕੇ ਮਾਰੇ ਜਾ ਰਹੇ ਹਨ।

ਕੈਨੇਡਾ ਚ ਜਿੱਥੇ ਨੌਜਵਾਨ ਚੰਗੇ ਭਵਿੱਖ ਲਈ ਆ ਰਹੇ ਹਨ ਤੇ ਵੱਡੀ ਗਿਣਤੀ ਚ ਨੌਜਵਾਨਾ ਨੇ ਆਪਣੇ ਆਪ ਨੂੰ ਕੈਨੇਡਾ ਚ ਸਥਾਪਿਤ ਵੀ ਕੀਤਾ ਹੈ ਪਰ ਸੱਚ ਇਹ ਵੀ ਹੈ ਕਿ ਵੱਧ ਰਹੀ ਮਹਿੰਗਾਈ, ਮਹਿੰਗੇ ਕਿਰਾਏ, ਨਸ਼ਿਆ ਦੀ ਆਸਾਨੀ ਨਾਲ ਉਪਲਬਤਾ ਅਤੇ ਡਿਪ੍ਰੈਸ਼ਨ ਕਾਰਨ ਵੱਡੀ ਪੱਧਰ ਤੇ ਨੌਜਵਾਨ ਮੌਤ ਦੇ ਲੜ ਵੀ ਲੱਗ ਰਹੇ ਹਨ। ਇੰਨਾ ਵੱਧ ਰਹੀ ਮੌਤਾ ਦੀ ਗਿਣਤੀ ਤੋਂ ਭਾਈਚਾਰਾ ਚਿੰਤਤ ਤਾ ਦਿਖਾਈ ਦੇ ਰਿਹਾ ਹੈ ਪਰ ਚੁਣੇ ਹੋਏ ਨੁਮਾਇੰਦਿਆ ਦੀ ਗੱਲ ਕਰੀਏ ਤਾ ਉਨਾਂ ਵੱਲੋ ਸਰਕਾਰਾ ਅੱਗੇ ਇਸ ਗੰਭੀਰ ਹਾਲਾਤਾ ਬਾਬਤ ਕੋਈ ਵੀ ਚਾਰਾਜੋਈ ਨਹੀ ਕੀਤੀ ਜਾ ਰਹੀ ਹੈ।

ਕੁਲਤਰਨ ਸਿੰਘ ਪਧਿਆਣਾ