ਕੌਮੀ ਸੁਰੱਖਿਆ ਸਲਾਹਕਾਰ (ਐੱਨਐੱਸਏ) ਅਜੀਤ ਡੋਵਲ ਨੇ ਅੱਜ ਮਾਸਕੋ ਵਿਚ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨਾਲ ਵੱਖ-ਵੱਖ ਦੁਵੱਲੇ ਅਤੇ ਖੇਤਰੀ ਮੁੱਦਿਆਂ ‘ਤੇ ਚਰਚਾ ਕੀਤੀ। ਭਾਰਤ ਵਿੱਚ ਰੂਸ ਦੇ ਦੂਤਘਰ ਨੇ ਟਵੀਟ ਕੀਤਾ ਕਿ ਐੱਨਐੱਸਏ ਨੇ ਰਾਸ਼ਟਰਪਤੀ ਪੂਤਿਨ ਨਾਲ ਮੁਲਾਕਾਤ ਕੀਤੀ।
National Security Advisor Ajit Doval on Thursday called on Russian President Vladimir Putin in Moscow and held wide-ranging discussions on bilateral and regional issues.ਭਾਰਤ ਤੇ ਰੂਸ ਵੱਲੋਂ ਅਮਰੀਕਾ-ਇੰਗਲੈਂਡ ਦੇ ਨੱਕ ਹੇਠ ਚੁਸਤੀਆਂ-ਚਲਾਕੀਆਂ – ਪਿੰਡਾਂ ਦੇ ਪਟਵਾਰੀਆਂ ਅਤੇ ਕਾਨੂੰਗੋਆਂ ਵਾਂਗ, ਅਮਰੀਕਾ ਅਤੇ ਇੰਗਲੈਂਡ ਦੁਨੀਆਂ ਦੇ ਮੁਲਕਾਂ ਦੀ ਹੱਦਾਂ ਨੂੰ ਨਕਸ਼ਿਆਂ ਤੇ ਰੇਖਾਵਾਂ ਰਾਹੀਂ ਦਰਸਾਉਂਦੇ ਅਤੇ ਛੱਜਰਾ ਤਿਆਰ ਕਰਦੇ ਹਨ। ਫੇਰ ਜੇ ਇਹਨਾਂ ਰੇਖਾਵਾਂ ਨੂੰ ਕੋਈ ਛੇੜ ਛਾੜ ਕਰਦਾ ਤਾਂ ਉਹਨੂੰ ਲੰਬੇ ਹੱਥੀ ਲੈਂਦੇ ਹਨ, ਚਾਹੇ ਇਸ ਕੰਮ ਨੂੰ ਸਮਾਂ ਲੱਗ ਜਾਵੇ। ਅਮਰੀਕੀ ਅਧਿਕਾਰੀਆਂ ਦਾ ਮੰਨਣਾ ਹੈ ਕਿ ਰੂਸੀ ਕੱਚੇ ਤੇਲ ਨੂੰ ਭਾਰਤ ਵਿੱਚ ਰਿਫਾਈਨ ਕੀਤਾ ਜਾ ਰਿਹਾ ਹੈ ਅਤੇ ਫਿਰ ਅਮਰੀਕਾ ਅਤੇ ਯੂਰਪ ਨੂੰ ਨਿਰਯਾਤ ਕੀਤਾ ਜਾ ਰਿਹਾ ਹੈ, ਇਸ ਤਰਾਂ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਸਰਕਾਰ ਦੁਆਰਾ ਯੂਕਰੇਨ ਉੱਤੇ ਹਮਲੇ ਦੇ ਵਿਰੁੱਧ ਲਗਾਈਆਂ ਗਈਆਂ ਪਾਬੰਦੀਆਂ ਤੋੜਦੇ ਹੋਏ ਮੋਦੀ ਸਰਕਾਰ QUAD (ਅਮਰੀਕਾ , ਜਪਾਨ , ਆਸਟ੍ਰੇਲੀਆ ਅਤੇ ਹਿੰਦੁਸਤਾਨ ਵਿਚਕਾਰ ਵਪਾਰਿਕ ਅਤੇ ਸੁਰੱਖਿਆ ਸੰਧੀ) ਸਮਝੌਤੇ ਦਾ ਮਖੌਲ ਉਡਾ ਰਹੀ ਹੈ।ਪੱਛਮੀ ਭਾਰਤੀ ਬੰਦਰਗਾਹ ਨੇੜਲੇ ਤੇਲ ਸੋਧਕ ਕਾਰਖਾਨੇ, ਜਿੱਥੇ ਰਿਲਾਇੰਸ ਇੰਡਸਟਰੀਜ਼ ਅਤੇ ਹੋਰ ਭਾਰਤੀ ਕੰਪਨੀਆਂ ਕੰਮ ਕਰਦੀਆਂ ਹਨ, ਹਾਲ ਹੀ ਵਿੱਚ ਰੂਸੀ ਤੇਲ ਦੀ ਸਫਾਈ (Russian Oil Laundering) ਲਈ ਇੱਕ ਕੇਂਦਰ ਬਣਨ ਕਾਰਨ ਸੁਰਖੀਆਂ ਵਿੱਚ ਆਏ ਹਨ।
“NSA Ajit Doval called on HE President Putin. Wide-ranging discussion on bilateral and regional issues. Agreed to continue work towards implementing the India-Russia strategic partnership,” the Indian embassy in Russia tweeted. ਅਮਰੀਕੀ ਅਧਿਕਾਰੀਆਂ ਦੀ ਚਿੰਤਾਵਾਂ ਹਨ ਕਿ ਭਾਰਤ ਰੂਸੀ ਤੇਲ ਲਈ ਯੂਰਪ ਵਿੱਚ ‘ਪਿੱਛੇ ਦਾ ਦਰਵਾਜ਼ਾ’ ਹੈ। ਗੁਜਰਾਤ ਵਿੱਚ ਰਿਲਾਇੰਸ ਇੰਡਸਟਰੀਜ਼ ਦੀ ਜਾਮਨਗਰ ਰਿਫਾਇਨਰੀ ਨੇ ਪਿੱਛਲੇ ਮਹੀਨੇ ਰੂਸ ਤੋਂ ਆਪਣਾ ਤਕਰੀਬਨ ਸਾਰਾ ਕੱਚਾ ਤੇਲ ਪ੍ਰਾਪਤ ਕੀਤਾ, ਜੋ ਅਪ੍ਰੈਲ ਵਿੱਚ ਸਿਰਫ਼ 5% ਸੀ ।ਅਮਰੀਕੀ ਕੰਪਨੀ ਐਕਸੋਨਮੋਬਿਲ (ExxonMobil) ਦੇ ਬਾਹਰ ਨਿਕਲਣ ਅਤੇ ਸੰਪਤੀਆਂ ਜ਼ਬਤ ਹੋਣ ਤੋਂ ਬਾਅਦ ਰੂਸੀ ਸਖਾਲਿਨ (Sakhalin) ਤੇਲ ਖੇਤਰ ਵਿੱਚ ONGC-Videsh ਨੇ ਦਾਖਲਾ ਕਿੱਤਾ। ExxonMobil ਊਰਜਾ ਉਦਯੋਗ ਵਿੱਚ ਸਭ ਤੋਂ ਵੱਡੀ ਗੈਰ-ਸਰਕਾਰੀ ਮਾਲਕੀਅਤ ਵਾਲੀ ਕੰਪਨੀ ਹੈ ਅਤੇ ਦੁਨੀਆ ਦੇ ਤੇਲ ਦਾ ਲਗਭਗ 3% ਅਤੇ ਵਿਸ਼ਵ ਦੀ ਊਰਜਾ ਦਾ ਲਗਭਗ 2% ਉਤਪਾਦਨ ਕਰਦੀ ਹੈ। ਰੂਸ ਨੇ ਇਕ ਤਰ੍ਹਾਂ ਨਾਲ ਐਕਸੋਨਮੋਬਿਲ ਦੀ ਜ਼ਬਤ ਕੀਤੀ ਜਾਇਦਾਦ ਨੂੰ ਭਾਰਤ ਦੇ ਤੇਲ ਅਤੇ ਕੁਦਰਤੀ ਗੈਸ ਕਾਰਪੋਰੇਸ਼ਨ (ਓ.ਐੱਨ.ਜੀ.ਸੀ.) ਵਿੱਚ ਤਬਦੀਲ ਕਰ ਦਿੱਤਾ ਹੈ।
ਵੇਖਣ ਵਾਲੀ ਗੱਲ ਹੋਊ ਕਿ ਦੁਨੀਆਂ ਦਾ ਥਾਣੇਦਾਰ ਅਤੇ ਪਟਵਾਰੀ ਰੁਸ ਨਾਲ ਨਜਿੱਠਣ ਤੋਂ ਬਾਅਦ ਇਨ੍ਹਾਂ ਨੂੰ ਲੰਬੇ ਹੱਥੀ ਲੈਂਦੇ ਹਨ ਕਿ ਨਹੀਂ।
Doval was in Moscow to participate in the fifth multilateral security dialogue on Afghanistan. Significance is being attached to his talks with the Russian leader, who took time off his busy schedule to meet the trusted lieutenant of Prime Minister Narendra Modi in the wake of changing geopolitical scenario in the region.