ਲੱਖਾਂ ਦੀ ਠੱਗੀ ਮਾਰਨ ਤੋਂ ਬਾਅਦ ਵਿਦੇਸ਼ ਭੱਜ ਗਿਆ ਕਾਕਾ ਸ਼ਾਹ, ਲੋਕ ਕਹਿੰਦੇ ਪਹਿਲਾਂ ਹੀ ਕਿਹਾ ਸੀ ਪੁਲਿਸ ਨੂੰ ਭੱਜ ਜਾਵੇਗਾ ਪਰ ਕੋਈ ਐਕਸ਼ਨ ਨਾ ਲਿਆ

ਚੰਡੀਗੜ੍ਹ: ਪੰਜਾਬ ਦੇ ਮਸ਼ਹੂਰ ਕਾਮੇਡੀਅਨ ਕਾਕੇ ਸ਼ਾਹ ਦੁਆਰਾ ਕੀਤੀ ਧੋਖਾਧੜੀ ਨੂੰ ਲੈ ਕੇ ਪੀੜਤ ਪਰਿਵਾਲ ਨੇ ਪੁਲਿਸ ਕਮਿਸ਼ਨਰ ਨਾਲ ਗੱਲਬਾਤ ਕੀਤੀ। ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਦੱਸਿਆ ਕਿ ਕਾਕੇ ਸ਼ਾਹ ਨੇ ਸਾਨੂੰ ਵਿਦੇਸ਼ ਭੇਜਣ ਦੇ ਨਾਂ ‘ਤੇ ਠੱਗੀ ਮਾਰ ਕੇ ਵਿਦੇਸ਼ ਭੱਜ ਗਿਆ ਹੈ।

ਪੀੜਤ ਨਵਨੀਤ ਨੇ ਦੱਸਿਆ ਕਿ ਕਾਮੇਡੀਅਨ ਕਾਕੇ ਸ਼ਾਹ ਨੇ ਮੈਨੂੰ ਵਿਦੇਸ਼ ਭੇਜਣ ਦਾ ਵਾਅਦਾ ਕੀਤਾ ਸੀ।ਜਿਸ ਤੋਂ ਬਾਅਦ ਉਸ ਨੇ 10 ਲੱਖ ਰੁਪਏ ਦੀ ਮੰਗ ਕੀਤੀ। ਉਨ੍ਹਾਂ ਨੇ ਦੱਸਿਆ ਹੈ ਕਿ ਅਸੀਂ ਕਾਕੇ ਸ਼ਾਹ ਨੂੰ 6 ਲੱਖ ਰੁਪਏ ਦੇ ਦਿੱਤੇ ਪਰ ਬਾਅਦ ਵਿੱਚ ਬਾਕੀ 4 ਲੱਖ ਵੀਜ਼ਾ ਆਉਣ ਉੱਤੇ ਦੇਣੇ ਸਨ। ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਪਰ ਕਾਕੇ ਸ਼ਾਹ ਦੀ ਗ੍ਰਿਫ਼ਤਾਰੀ ਨਹੀਂ ਹੋ ਸਕੀ।

ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਕਾਕੇ ਸ਼ਾਹ ਨੇ ਕਈ ਵਾਰ ਧਮਕੀ ਵੀ ਦਿੱਤੀ ਹੈ ਕਿ ਮੇਰੀ ਪਹੁੰਚ ਬਹੁਤ ਉੱਚੀ ਹੈ, ਪੁਲਿਸ ਵੀ ਮੇਰਾ ਕੋਈ ਨੁਕਸਾਨ ਨਹੀਂ ਕਰ ਸਕਦੀ। ਉਨ੍ਹਾਂ ਨੇ ਦੱਸਿਆ ਹੈ ਕਿ ਪੁਲਿਸ ਕਮਿਸ਼ਨਰ ਨੂੰ ਲਿਖਤੀ ਸ਼ਿਕਾਇਤ ਕੀਤੀ ਹੈ ਅਤੇ ਪੁਲਿਸ ਨੂੰ ਅਪੀਲ ਕੀਤੀ ਹੈ ਕਾਕੇ ਸ਼ਾਹ ਨੂੰ ਗ੍ਰਿਫ਼ਤਾਰ ਕਰਕੇ ਸਾਡੇ ਰੁਪਏ ਵਾਪਸ ਕਰਵਾਏ ਜਾਣ।