ਵਾਰਿਸ ਪੰਜਾਬ ਦੇ ਜਥੇਬੰਦੀ ਮੁਖੀ ਅੰਮ੍ਰਿਤਪਾਲ ਸਿੰਘ ਵਿਆਹ ਬੰਧਨ ਵਿੱਚ ਬੱਝ ਗਏ ਹਨ। ਉਨ੍ਹਾਂ ਦਾ ਵਿਆਹ ਧਾਰਮਿਕ ਰੀਤੀ ਰਿਵਾਜ਼ਾਂ ਅਤੇ ਬਹੁਤ ਹੀ ਸਾਦੇ ਢੰਗ ਨਾਲ ਹੋਇਆ ਹੈ, ਜਿਸ ਬਾਰੇ ਕਿਸੇ ਨੂੰ ਵੀ ਸੂਚਿਤ ਨਹੀਂ ਕੀਤਾ ਗਿਆ ਸੀ। ਅੰਮ੍ਰਿਤਪਾਲ ਸਿੰਘ ਵੱਲੋਂ ਸਾਦੇ ਢੰਗ ਨਾਲ ਵਿਆਹ ਕਰਵਾ ਕੇ ਹੋਰਨਾਂ ਨੂੰ ਵੀ ਪ੍ਰੇਰਣਾ ਦਿੱਤੀ ਗਈ ਹੈ।
ਵਿਆਹ ਬੰਧਨ ਵਿੱਚ ਬੱਝਣ ਉਪਰੰਤ ਅੰਮ੍ਰਿਤਪਾਲ ਸਿੰਘ ਨੇ ਵਿਆਹ ਦਾ ਸਮਾਂ ਅਤੇ ਸਥਾਨ ਬਦਲੇ ਜਾਣ ਪਿੱਛੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਇਹ ਸਿਰਫ਼ ਮੀਡੀਆ ਕਾਰਨ ਹੀ ਕੀਤਾ। ਉਨ੍ਹਾਂ ਕਿਹਾ ਕਿ ਕੁੱਝ ਚੀਜ਼ਾਂ ਨਿੱਜੀ ਹੁੰਦੀਆਂ ਹਨ, ਜਿਨ੍ਹਾਂ ਦਾ ਵਿਖਾਵਾ ਨਹੀਂ ਕੀਤਾ ਜਾਣਾ ਚਾਹੀਦਾ ਅਤੇ ਵਿਆਹ ਅਜਿਹੇ ਸਾਦੇ ਢੰਗ ਨਾਲ ਹੀ ਹੋਣੇ ਚਾਹੀਦੇ ਹਨ। ਉਨ੍ਹਾਂ ਦੱਸਿਆ ਕਿ ਵਿਆਹ ਵਿੱਚ ਦੋਵਾਂ ਪਰਿਵਾਰਾਂ ਦੇ ਸਿਰਫ਼ 50 ਵਿਅਕਤੀ ਹੀ ਸ਼ਾਮਲ ਸਨ।
ਇਸਦੇ ਨਾਲ ਹੀ ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਮੇਰੀ ਧਰਮਪਤਨੀ ਨੇ ਕੁੱਝ ਸਮਾਂ ਪਹਿਲਾਂ ਹੀ ਅੰਮ੍ਰਿਤ ਛਕਿਆ ਹੈ। ਉਨ੍ਹਾਂ ਕਿਹਾ ਕਿ ਇਸਤੋਂ ਪਹਿਲਾਂ ਅਸੀਂ ਦੋਵੇਂ ਇੱਕ ਦੂਜੇ ਨੂੰ ਜਾਣਦੇ ਸੀ ਅਤੇ ਦੋਵਾਂ ਪਰਿਵਾਰਾਂ ਵਿੱਚ ਗੱਲਬਾਤ ਚੱਲ ਰਹੀ ਸੀ। ਉਨ੍ਹਾਂ ਕਿਹਾ ਕਿ ਉਹ ਹੁਣ ਵਿਆਹ ਉਪਰੰਤ ਆਪਣੀ ਸਿੰਘਣੀ ਨਾਲ ਇਥੇ ਪੰਜਾਬ ਵਿੱਚ ਹੀ ਰਹਿਣਗੇ ਅਤੇ ਵਿਦੇਸ਼ ਨਹੀਂ ਜਾਣਗੇ, ਜੋ ਕਿ ਇਹ ਵੀ ਇੱਕ ਰਿਵਰਸ ਮਾਈਗ੍ਰੇਸ਼ਨ ਦੀ ਉਦਾਹਰਨ ਹੈ।
ਦੱਸ ਦੇਈਏ ਕਿ ਇਸਤੋਂ ਪਹਿਲਾਂ ਅੰਮ੍ਰਿਤਸਰ ਜ਼ਿਲ੍ਹੇ ਦੀ ਬਾਬਾ ਬਕਾਲਾ ਤਹਿਸੀਲ ਦੇ ਪਿੰਡ ਜੱਲੂਪੁਰ ਖੇੜਾ ਦੇ ਗੁਰੂ ਘਰ ਵਿਚ ਲਾਵਾਂ ਲਈਆਂ। ਲਾਵਾਂ ਹੋਣ ਤੋਂ ਬਾਅਦ ਗੁਰੂਘਰ ਵਿੱਚ ਹੀ ਲੰਗਰ ਦਾ ਪ੍ਰਬੰਧ ਕੀਤਾ ਗਿਆ ਹੈ।ਅੰਮ੍ਰਿਤਪਾਲ ਸਿੰਘ ਦਾ ਇੰਗਲੈਂਡ ਦੀ ਜਿਸ ਕਿਰਨਦੀਪ ਕੌਰ ਨਾਲ ਵਿਆਹ ਹੋਇਆ ਹੈ,
ਦੱਸਿਆ ਕਿਹਾ ਜਾ ਰਿਹਾ ਹੈ ਕਿ ਇਨ੍ਹਾਂ ਪਰਿਵਾਰਾਂ ਦੀ ਆਪਸੀ ਪੁਰਾਣੀ ਪਛਾਣ ਹੈ। ਇਸ ਪਰਿਵਾਰ ਦਾ ਪਿਛੋਕੜ ਜਲੰਧਰ ਹੈ ਤੇ ਉਹ ਸਮਾਂ ਪਹਿਲਾਂ ਇੰਲਗੈਂਡ ਵਸ ਗਏ ਹਨ ਤੇ ਹੁਣ ਉੱਥੋਂ ਦੇ ਹੀ ਸਿਟੀਜਨ ਹਨ।
ਮੈਂ ਕੈਨੇਡਾ ਦੀ PR ਛੱਡ ਕੇ ਆਇਆ, ਅਸੀਂ ਦੋਵੇਂ ਇੱਥੇ ਹੀ ਰਹਾਂਗੇ: ਅੰਮ੍ਰਿਤਪਾਲ ਸਿੰਘ
ਅੰਮ੍ਰਿਤਪਾਲ ਨੇ ਦੱਸਿਆ ਕਿਉਂ ਬਦਲੀ ਵਿਆਹ ਵਾਲੀ ਜਗ੍ਹਾ, ਕੀ ਬਣਿਆ ਕਾਰਨ ?
ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਉਹ ਹੁਣ ਵਿਆਹ ਉਪਰੰਤ ਆਪਣੀ ਸਿੰਘਣੀ ਨਾਲ ਇਥੇ ਪੰਜਾਬ ਵਿੱਚ ਹੀ ਰਹਿਣਗੇ ਅਤੇ ਵਿਦੇਸ਼ ਨਹੀਂ ਜਾਣਗੇ, ਜੋ ਕਿ ਇਹ ਵੀ ਇੱਕ ਰਿਵਰਸ ਮਾਈਗ੍ਰੇਸ਼ਨ ਦੀ ਉਦਾਹਰਨ ਹੈ।
ਮੈਂ ਅਤੇ ਮੇਰੀ ਸਿੰਘਣੀ ਪੰਜਾਬ ‘ਚ ਹੀ ਰਹਾਂਗੇ, ਇਹ ਰਿਵਰਸ ਮਾਈਗ੍ਰੇਸ਼ਨ ਦੀ ਉਦਾਹਰਨ: ਅੰਮ੍ਰਿਤਪਾਲ ਸਿੰਘ