CM ਮਾਨ ਦੀ ਪਤਨੀ ਦੀ ਸੁਰੱਖਿਆ ਵਧਾਈ, 15 ਦੀ ਬਜਾਏ 40 ਮੁਲਾਜ਼ਮ ਤਾਇਨਾਤ ਹੋਣਗੇ
ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਗੁਰਪ੍ਰੀਤ ਕੌਰ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਹੁਣ ਸੁਰੱਖਿਆ ‘ਚ 15 ਦੀ ਬਜਾਏ 40 ਪੁਲਿਸ ਮੁਲਾਜ਼ਮ ਤਾਇਨਾਤ ਹੋਣਗੇ। ਪਹਿਲਾਂ 15 ਮੁੱਖ ਮੰਤਰੀ ਦੀ ਸੁਰੱਖਿਆ ਵਿਚੋਂ ਤਾਇਨਾਤ ਕੀਤੇ ਗਏ ਸਨ।
ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਗੁਰਪ੍ਰੀਤ ਕੌਰ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਹੁਣ ਸੁਰੱਖਿਆ ‘ਚ 15 ਦੀ ਬਜਾਏ 40 ਪੁਲਿਸ ਮੁਲਾਜ਼ਮ ਤਾਇਨਾਤ ਹੋਣਗੇ। ਪਹਿਲਾਂ 15 ਮੁੱਖ ਮੰਤਰੀ ਦੀ ਸੁਰੱਖਿਆ ਵਿਚੋਂ ਤਾਇਨਾਤ ਕੀਤੇ ਗਏ ਸਨ।
ਏਡੀਜੀਪੀ ਸਪੈਸ਼ਲ ਪ੍ਰੋਟੈਕਸ਼ਨ ਯੂਨਿਟ ਏਕੇ ਪਾਂਡੇ ਨੇ ਸਾਰੇ ਜ਼ਿਲ੍ਹਿਆਂ ਦੇ ਐਸਐਸਪੀ ਅਤੇ ਸੀਪੀ ਨੂੰ ਪੱਤਰ ਲਿਖਿਆ ਹੈ।6 ਤਰੀਕ ਦੇ ਪੱਤਰ ਵਿਚ ਪਾਂਡੇ ਨੇ ਕਿਹਾ ਹੈ ਕਿ ਲੋਕ ਗੁਰਪ੍ਰੀਤ ਕੌਰ ਦੇ ਕਾਫੀ ਨੇੜੇ ਆ ਖੜ੍ਹੇ ਹੋਏ ਸਨ, ਜੋ ਕਿ ਟਚਿੰਗ ਡਿਸਟੈਂਸ ਸੀ। ਇਸ ਲਈ ਘੇਰਾ ਬਣਾ ਕੇ ਸੁਰੱਖਿਆ ਕੀਤੀ ਜਾਵੇ ਅਤੇ 24 ਤੋਂ 25 ਜਿਲ੍ਹਾ ਪੁਲਿਸ ਤੇ ਪੁਲਿਸ ਕਰਮਚਾਰੀ ਮੁਹੱਈਆ ਕਰਵਾਏ ਜਾਣ। ਕਾਫਲੇ ਵਿਚ ਚੱਲਣ ਲਈ ਕੋਈ ਗੱਡੀ ਜਾਂ ਬੱਸ ਵੀ ਦਿੱਤੀ ਜਾਵੇ।
ਉਨ੍ਹਾਂ ਕਿਹਾ ਕਿ ਇੱਕ ਪ੍ਰੋਗਰਾਮ ਵਿੱਚ ਸੀਐਮ ਦੀ ਪਤਨੀ ਨੇੜੇ ਕੁਝ ਔਰਤਾਂ ਆ ਗਈਆਂ ਸਨ, ਇਸ ਲਈ ਰਿੰਗ ਅਰਾਉਂਡ ਕਰਨ ਲਈ ਕਿਹਾ ਗਿਆ ਹੈ।
CM Bhagwant Mann ਦੀ ਪਤਨੀ Dr. Gurpreet Kaur ਦੀ ਸੁਰੱਖਿਆ ‘ਚ ਵਾਧਾ