ਅਮਰੀਕਾ ‘ਚ ਸਿੱਖ ਵਿਦਿਆਰਥੀ ਜਸਕਰਨ ਸਿੰਘ ਨੇ ਚੈਂਪੀਅਨਸ਼ਿਪ ‘ਚ 250,000 ਡਾਲਰ ਦੀ ਜਿੱਤੀ ਰਾਸ਼ੀ

61

ਬੀਤੇ ਦਿਨ ਯੂਟਾਹ ਸੂਬੇ ਵਿੱਚ ਪੂਰੇ ਅਮਰੀਕਾ ਦੇ ਸਭ ਤੋਂ ਹੁਸ਼ਿਆਰ ਕਾਲਜ ਦੇ ਵਿਦਿਆਰਥੀਆਂ ਦੇ ਮੁਕਾਬਲੇ ਵਿੱਚ ਟੈਕਸਾਸ ਯੂਨੀਵਰਸਿਟੀ ਦੇ ਇਕ ਸਿੱਖ ਵਿਦਿਆਰਥੀ ਜਸਕਰਨ ਸਿੰਘ ਨੇ ਇਤਿਹਾਸਿਕ ਐਵਾਰਡ ਜਿੱਤਿਆ। ਜਸਕਰਨ ਸਿੰਘ ਨੇ ਏਬੀਸੀ ਪ੍ਰਸਾਰਣ ਦੌਰਾਨ ਜੋਪਾਰਡੀ ਨੈਸ਼ਨਲ ਕਾਲਜ ਚੈਂਪੀਅਨਸ਼ਿਪ ‘ਚ ਇਕ ਇਤਿਹਾਸਿਕ ਜਿੱਤ ਦਾ ਤਾਜ ਚੁੰਮ ਲਿਆ।

ਜਸਕਰਨ ਸਿੰਘ ਇੱਕ ਸੀਨੀਅਰ ਵਿੱਤ ਅਤੇ ਅਰਥ ਸ਼ਾਸਤਰ ਦਾ ਪ੍ਰਮੁੱਖ ਵਿਦਿਆਰਥੀ ਹੈ। ਇਸ ਚੈਪੀਅਨਸਿਪ ਵਿਚ ਕਈ ਯੂਨੀਵਰਸਿਟੀਆਂ ਦੇ ਵਿਦਿਆਰਥੀ ਸ਼ਾਮਿਲ ਹੁੰਦੇ ਹਨ। ਜਸਕਰਨ ਸਿੰਘ ਨੇ ਇਹ ਮੁਕਾਬਲਾ ਜਿੱਤ ਕੇ ਅਮਰੀਕਾ ਵਿੱਚ ਇਕ ਸਿੱਖ ਵਜੋਂ ਇਤਿਹਾਸ ਰਚ ਦਿੱਤਾ ਹੈ।

ਇਥੇ ਇਹ ਜ਼ਿਕਰਯੋਗ ਹੈ ਕਿ ਇਸ ਮੁਕਾਬਲੇ ਦਾ ਅਮਰੀਕਾ ਸਮੇਤ ਕਰੋੜਾਂ ਲੋਕ ਸਿੱਧਾ ਪ੍ਰਸਾਰਣ ਦੇਖਦੇ ਹਨ। ਜਿੱਤ ਪ੍ਰਾਪਤ ਕਰਨ ਤੋਂ ਬਾਅਦ ਚੈਂਪੀਅਨਸ਼ਿਪ ਖਿਤਾਬ ਦੇ ਨਾਲ ਉਸ ਨੂੰ 250,000 ਡਾਲਰ ਦੀ ਰਾਸ਼ੀ ਵਾਲਾ ਸ਼ਾਨਦਾਰ ਇਨਾਮ ਵੀ ਮਿਲਿਆ। ਇਸ ਨਾਲ ਅਮਰੀਕਾ ਵਿਚ ਵੱਸਦੇ ਪੂਰੇ ਸਿੱਖ ਭਾਈਚਾਰੇ ਵਿਚ ਖੁਸ਼ੀ ਦੀ ਲਹਿਰ ਦੌੜ ਗਈ।