ਮਿਸੀਸਾਗਾ, ਬਰੈਂਪਟਨ ਅਤੇ ਪੂਰੇ ਜੀਟੀਏ ਵਿੱਚੋ ਚੋਰੀ ਹੋਈਆਂ ਪੰਜ ਦਰਜਨ ਤੋਂ ਵੱਧ ਲਗਜ਼ਰੀ ਗੱਡੀਆਂ ਮਾਲਟਾ ਵਿੱਚ ਬਰਾਮਦ -ਟਰਾਂਟੋ , ਉਨਟਾਰੀਓ : ਮਿਸੀਸਾਗਾ, ਬਰੈਂਪਟਨ ਅਤੇ ਜੀਟੀਏ ਵਿੱਚੋ ਲੋਕਾਂ ਦੇ ਡਰਾਈਵਵੇਅ ਤੋਂ ਚੋਰੀ ਹੋਈਆਂ ਪੰਜ ਦਰਜਨ ਤੋਂ ਵੱਧ ਲਗਜ਼ਰੀ ਗੱਡੀਆਂ ਮਾਲਟਾ ਚ ਮਿਲੀਆਂ ਹਨ ਅਤੇ ਪੁਲਿਸ ਵੱਲੋਂ ਇਹ ਗੱਡੀਆ ਵਾਪਸ ਕੈਨੇਡਾ ਵਾਪਸ ਮੰਗਵਾ ਲਈਆਂ ਹਨ। ਯੌਰਕ ਰੀਜਨਲ ਪੁਲਿਸ ਨੇ ਪ੍ਰੋਜੈਕਟ ਮੈਜੇਸਟਿਕ ਨਾਮਕ ਇੱਕ ਵੱਡੇ ਓਪਰੇਸ਼ਨ ਦੀ ਅਗਵਾਈ ਕੀਤੀ, ਜਿਸ ਵਿੱਚ 64 ਚੋਰੀ ਹੋਏ ਵਾਹਨ ਜਿਨ੍ਹਾਂ ਵਿੱਚ ਲੈਕਸਸ, ਟੋਇਟਾ ਅਤੇ ਹੌਂਡਾ SUV ਸ਼ਾਮਲ ਸਨ ਜਿਨ੍ਹਾਂ ਦੀ ਕੀਮਤ ਲਗਭਗ $3.5 ਮਿਲੀਅਨ ਸੀ, ਨੂੰ ਤਫ਼ਤੀਸ਼ਕਾਰਾਂ ਦੁਆਰਾ ਮਾਲਟਾ ਵਿੱਚ ਟਰੈਕ ਕੀਤਾ ਗਿਆ ਸੀ।
ਕੁਲਤਰਨ ਸਿੰਘ ਪਧਿਆਣਾ

ਸਕੂਲ ਦੇ ਮਾਨਤਾ ਪ੍ਰਾਪਤ ਨਾ ਹੋਣ ਕਾਰਨ ਉਨਟਾਰੀਓ ਦੇ 94 ਵਿਦਿਆਰਥੀਆ ਦੀ ਡਿਗਰੀਆਂ ਵਾਪਸ ਲਈਆ ਗਈਆਂ -ਟਰਾੰਟੋ, ਉਨਟਾਰੀਓ: ੳਨਟਾਰੀਉ ਚ ਸਕੂਲ ਦੇ ਮਾਨਤਾ ਪ੍ਰਾਪਤ ਨਾ ਹੋਣ ਕਾਰਨ 94 ਵਿਦਿਆਰਥੀਆ ਦੀ ਡਿਗਰੀਆਂ ਵਾਪਸ ਲੈ ਲਈਆ ਗਈਆਂ ਹਨ। ਓਨਟਾਰੀਓ ਨੂੰ ਸਿਹਤ ਸੰਭਾਲ ਕਰਮਚਾਰੀਆਂ ਦੀ ਵੈਸੇ ਸਖ਼ਤ ਲੋੜ ਹੈ, ਪਰ ਅਲਟਰਾਸਾਊਂਡ ਟੈਕਨੀਸ਼ੀਅਨ ਬਣਨ ਲਈ ਇੱਕ ਪ੍ਰਾਈਵੇਟ ਕਾਲਜ ਪ੍ਰੋਗਰਾਮ ਤੋਂ ਗ੍ਰੈਜੂਏਟ ਹੋਏ 90 ਤੋਂ ਵੱਧ ਵਿਦਿਆਰਥੀਆਂ ਨੂੰ ਕਿਹਾ ਗਿਆ ਹੈ ਕਿ ਉਹਨਾਂ ਨੂੰ ਡਿਗਰੀ ਪ੍ਰਾਪਤ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਇੰਨਾ 94 ਵਿਦਿਆਰਥੀਆਂ ਨੇ ਕੈਨੇਡੀਅਨ ਆਲ ਕੇਅਰ ਕਾਲਜ, ਇੱਕ ਪ੍ਰਾਈਵੇਟ ਕਾਲਜ ਦੇ ਪ੍ਰੋਗਰਾਮ ਚ ਦਾਖਲਾ ਲਿਆ ਸੀ, ਜਿਸ ਦੇ ਦੋ ਕੈਂਪਸ ਹਨ, ਇੱਕ ਸਕਾਰਬਰੋ ਵਿੱਚ ਅਤੇ ਇੱਕ ਉੱਤਰੀ ਯਾਰਕ ਵਿੱਚ ਪਰ ਹੁਣ ਇੰਨਾ ਵਿਦਿਆਰਥੀਆ ਨੂੰ ਇੰਨਾ ਕਾਲਜਾ ਚ ਪੜਨ ਤੋ ਬਾਅਦ ਡਿਗਰੀਆ ਨਹੀਂ ਦਿੱਤੀਆ ਜਾ ਰਹੀਆ।
ਕੁਲਤਰਨ ਸਿੰਘ ਪਧਿਆਣਾ