ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ, ਬਾਦਲ ਦਲ ਦੀ ਦਿੱਲੀ ਇਕਾਈ ਦੇ ਸਾਬਕਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦੇ ਸੁਆਮੀ ਦਯਾਨੰਦ ਨੂੰ ਸ਼ਰਧਾਂਜਲੀ ਵਾਲੇ ਇਸ ਟਵੀਟ ਤੋਂ ਸਾਫ ਪਤਾ ਲਗਦਾ ਹੈ ਕਿ ਉਸ ਨੂੰ ਇਤਿਹਾਸ ਦਾ ਕੱਖ ਨਹੀਂ ਪਤਾ।
ਉਸ ਨੂੰ ਨਹੀਂ ਪਤਾ ਹੋਏਗਾ ਕਿ ਸੁਆਮੀ ਜੀ ਨੇ ਗੁਰੂ ਨਾਨਕ ਸਾਹਿਬ ਬਾਰੇ ਕੀ ਲਫ਼ਜ਼ ਵਰਤੇ? ਸਵਾਮੀ ਜੀ ਵਲੋਂ ਬਣਾਏ ਆਰੀਆ ਸਮਾਜ ਨੇ ਕਿਵੇਂ ਸਿੱਖਾਂ, ਪੰਜਾਬ ਅਤੇ ਪੰਜਾਬੀ ਨਾਲ ਕਿਵੇਂ ਦੁਸ਼ਮਣੀ ਕਮਾਈ ? ਸਿੱਖਾਂ ਅਤੇ ਪੰਜਾਬ ਦੀਆਂ ਜੜ੍ਹਾਂ ‘ਚ ਕਿਵੇਂ ਤੇਲ ਦਿੱਤਾ ? ਵੰਡ ਵਿਚ ਕਿੰਨਾ ਵੱਡਾ ਰੋਲ ਅਦਾ ਕੀਤਾ ? ਗੁਰੂਦੁਆਰਾ ਸੁਧਾਰ ਲਹਿਰ ਵੇਲੇ ਕੀ ਰੋਲ ਨਿਭਾਇਆ ? ਵੰਡ ਤੋਂ ਬਾਅਦ ਕਿਵੇਂ ਦੁਸ਼ਮਣੀ ਕਮਾਈ ਤੇ ਨਿਭਾਈ ? ਕਿਵੇਂ ਇਕੱਠੇ ਰਹਿੰਦੇ ਹਿੰਦੂ- ਸਿੱਖਾਂ ‘ਚ ਪਾੜ ਪਾਇਆ ? ਹਿੰਦੂ ਵੀਰਾਂ ਨੂੰ ਪੰਜਾਬੀ ਮਾਂ ਬੋਲੀ ਤੋਂ ਮੁਕਰਾਉਣ ਵਿਚ ਉਨ੍ਹਾਂ ਦਾ ਕਿੰਨਾ ਵੱਡਾ ਰੋਲ ਸੀ ?
महान चिंतक एवं समाज सुधारक आर्य समाज के संस्थापक स्वामी दयानंद सरस्वती जी की जयंती पर उन्हें शत शत नमन 🙏#DayanandSaraswati #dayanand200 pic.twitter.com/BmDPifpCDA
— Manjinder Singh Sirsa (@mssirsa) February 12, 2023
ਅਕਾਲੀ ਦਲ ‘ਤੇ ਕਬਜਾ ਕਰਨ ਤੋਂ ਬਾਅਦ ਪ੍ਰਕਾਸ਼ ਸਿੰਘ ਬਾਦਲ ਨੇ ਇਹੋ ਜਿਹੇ ਆਗੂ ਹੀ ਪੈਦਾ ਕੀਤੇ, ਜਿਨ੍ਹਾਂ ਦੀ ਪੰਜਾਬ ਅਤੇ ਸਿੱਖਾਂ ਪ੍ਰਤੀ ਸਮਝ ਅਤੇ ਸੁਹਿਰਦਤਾ ਵਾਲੀ ਸਲੇਟ ਕੋਰੀ ਹੀ ਹੈ।
#Unpopular_Opinions #Unpopular_Ideas #Unpopular_Facts