ਦੀਪ ਸਿੱਧੂ ਦੀ ਪਹਿਲੀ ਬਰਸੀ ਮੌਕੇ ਹੋਏ ਸਮਾਗਮ ਵਿੱਚਭਾਰੀ ਗਿਣਤੀ ‘ਚ ਲੋਕ ਹਾਜ਼ਰ ਹੋਏ। ਇਸ ਮੌਕੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵੀ ਪਹੁੰਚੇ। ਇਸ ਮੌਕੇ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਬੋਲਦਿਆਂ ਕਿਹਾ ਕਿ ਜੋ ਵੀ ਹਕੂਮਤ ਅੱਗੇ ਸਿਰ ਚੁੱਕਦਾ ਹੈ ਉਸ ਨੂੰ ਮਾਰ ਦਿੱਤਾ ਜਾਂਦਾ ਹੈ।

ਜਗਰਾਉਂ: ਦੀਪ ਸਿੱਧੂ ਦੀ ਪਹਿਲੀ ਬਰਸੀ ਮੌਕੇ ਹੋਏ ਸਮਾਗਮ ਵਿੱਚਭਾਰੀ ਗਿਣਤੀ ‘ਚ ਲੋਕ ਹਾਜ਼ਰ ਹੋਏ। ਇਸ ਮੌਕੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵੀ ਪਹੁੰਚੇ। ਇਸ ਮੌਕੇ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਬੋਲਦਿਆਂ ਕਿਹਾ ਕਿ ਜੋ ਵੀ ਹਕੂਮਤ ਅੱਗੇ ਸਿਰ ਚੁੱਕਦਾ ਹੈ ਉਸ ਨੂੰ ਮਾਰ ਦਿੱਤਾ ਜਾਂਦਾ ਹੈ। ਉਸਨੇ ਕਿਹਾ ਕਿ ਜੋ ਸਿਰ ਚੁੱਕਦਾ ਹੈ ਉਸਦਾ ਜਾਂ ਤਾ ਐਕਸੀਡੈਂਟ ਹੋ ਜਾਂਦਾ ਹੈ, ਜਾਂ ਫਿਰ ਗੋਲੀਆਂ ਮਾਰ ਕੇ ਮਾਰ ਦਿੱਤਾ ਜਾਂਦਾ ਹੈ। ਬਲਕੌਰ ਸਿੰਘ ਨੇ ਕਿਹਾ ਕਿ ਸਿੱਧੂ ਨੂੰ ਐਸਵਾਈਐਲ ਬਾਰੇ ਗੀਤ ਨੂੰ ਰਿਲੀਜ਼ ਨਾ ਕਰ, ਕਿਉਂਕਿ ਤੈਨੂੰ ਚੁੱਕ ਕੇ ਅੰਦਰ ਕਰ ਦੇਣਗੇ, ਕਿਉਂ ਉਹ ਕਈਆਂ ਨੂੰ ਵੰਗਾਰਾਂ ਸੀ। ਮੈਂ ਸਿੱਧੂ ਨੂੰ ਕਿਹਾ ਸੀ ਕਿ ਵਿਆਹ ਹੋ ਲੈਣ ਦੇ ਇਸ ਤੋਂ ਬਾਅਦ ਇਹ ਗੀਤ ਰਿਲੀਜ਼ ਕਰ ਲੈਣਾ। ਪ੍ਰੰਤੂ ਗੀਤ ਪਹਿਲਾਂ ਹੀ ਏਜੰਸੀਆਂ ਕੋਲ ਪਹੁੰਚ ਚੁੱਕਿਆ ਸੀ।

ਦੀਪ ਸਿੱਧੂ ਦੀ ਬਰਸੀ ਸਮਾਗਮ ’ਚ ਪਰਿਵਾਰ ਵੱਲੋਂ ਉਸ ਗੱਡੀ ਨੂੰ ਵੀ ਲਿਆਂਦਾ ਗਿਆ ਜਿਸ ਵਿੱਚ ਇਹ ਹਾਦਸਾ ਵਾਪਰਿਆ ਸੀ। ਹਾਦਸੇ ਵਾਲੀ ਗੱਡੀ ਉਸੇ ਤਰ੍ਹਾਂ ਹੀ ਲਿਆਂਦੀ ਗਈ, ਜਿਵੇਂ ਹਾਦਸੇ ਦੌਰਾਨ ਸੀ।
ਜ਼ਿਕਰਯੋਗ ਹੈ ਕਿ ਅਦਾਕਾਰ ਦੀਪ ਸਿੱਧੂ ਦੀ ਇਕ ਸਾਲ ਪਹਿਲਾਂ ਇਕ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ। ਦੀਪ ਸਿੱਧੂ ਧੜੇ ਨਾਲ ਜੁੜੇ ਲੋਕਾਂ ਵੱਲੋਂ ਦੋਸ਼ ਲਗਾਇਆ ਜਾ ਰਿਹਾ ਹੈ ਕਿ ਸਿੱਧੂ ਦਾ ਇਕ ਸਾਜਿਸ਼ ਦੇ ਤਹਿਤ ਕਤਲ ਕੀਤਾ ਗਿਆ ਹੈ।

ਇਸ ਦੌਰਾਨ ਅੰਮ੍ਰਿਤਸਰ ਵਿੱਚ ਗੱਲ ਕਰਦਿਆ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੇ ਦੀਪ ਸਿੱਧੀ ਦੀ ਦੋਸਤ ਦੀਆਂ ਗੱਲਾਂ ਰੱਦ ਕਰਦਿਆਂ ਕਿਹਾ ਕਿ ਐਕਸੀਡੈਂਟ ਕੁਦਰਤੀ ਨਹੀਂ , ਸ਼ਾਜਿਸ ਸੀ।