ਸਾਬਕਾ ਡੀਐਸਪੀ ਬਲਵਿੰਦਰ ਸੇਖੋਂ ਨੇ ਪ੍ਰੈਸ ਕਾਨਫਰੰਸ ਵਿੱਚ ਵੱਡੇ ਨਾਮ ਲੈ ਕੇ ਸਿੱਧ ਕਰ ਦਿੱਤਾ ਕਿ ਉੱਚ ਪੁਲਿਸ ਅਫਸਰ-ਸਿਆਸਤਦਾਨ-ਜੱਜ ਮਿਲਕੇ ਪੰਜਾਬ ਵਿੱਚ ਨਸ਼ਾ ਤਸਕਰਾਂ ਨੂੰ ਬਚਾ ਰਹੇ ਹਨ। ਸੀਲਬੰਦ ਰਿਪੋਰਟ ਪੰਜ ਸਾਲ ਪਹਿਲਾਂ ਖੁੱਲ੍ਹੀ ਹੁੰਦੀ ਤਾਂ ਸ਼ਾਇਦ ਨਸ਼ੇ ਦੇ ਇਨ੍ਹਾਂ ਵਪਾਰੀਆਂ ਦਾ ਲੱਕ ਟੁੱਟਾ ਹੁੰਦਾ ਤੇ ਅਨੇਕਾਂ ਨੌਜਵਾਨ ਮਰਨੋਂ ਬਚੇ ਹੁੰਦੇ, ਜੋ ਬੀਤੇ ਪੰਜ ਸਾਲਾਂ ਦੌਰਾਨ ਨਸ਼ੇ ਕਾਰਨ ਮਰੇ ਹਨ।

ਇਨ੍ਹਾਂ ਤਿੰਨ ਬੇਈਮਾਨ ਵੰਨਗੀਆਂ ਨਾਲ ਚੌਥਾ ਵੱਡਾ ਮੀਡੀਆ ਵੀ ਜੁੜਿਆ ਹੋਇਆ ਹੈ। ਕੁਝ ਛੋਟੇ ਚੈਨਲਾਂ ਨੂੰ ਛੱਡ ਕੇ ਬਾਕੀ ਲਗਭਗ ਸਾਰਾ ਵੱਡਾ ਮੀਡੀਆ ਹੀ ਸੇਖੋਂ ਦੇ ਖੁਲਾਸਿਆਂ ਨੂੰ ਬੇਸ਼ਰਮੀ ਨਾਲ ਅਣਗੌਲ ਗਿਆ। ਚੱਬ-ਚੱਬ ਤਬਸਰੇ ਕਰਨ ਵਾਲਿਆਂ ਦੀ ਜ਼ਬਾਨ ਨੂੰ ਲਕਵਾ ਮਾਰ ਗਿਆ, ਲੇਖ ਲਿਖ ਕੇ ਚਿੰਤਾ ਪ੍ਰਗਟ ਕਰਨ ਵਾਲਿਆਂ ਦੀ ਉਂਗਲਾਂ ਸੁੰਨ ਹੋ ਗਈਆਂ।

ਹਰੇਕ ਦੇ ਮੂੰਹ ‘ਚ ਜਾ ਕੇ ਮਾਈਕ ਦੇਣ ਚੈਨਲ ਵਾਲੇ ਹੁਣ ਨੀ ਸਵਾਲ ਪਾ ਕੇ ਪੁੱਛ ਰਹੇ ਕਿ ਕੀ ਸਾਬਕਾ ਡੀਐਸਪੀ ਸੇਖੋਂ ਦੇ ਖੁਲਾਸਿਆਂ ਤੋਂ ਬਾਅਦ ਇਨ੍ਹਾਂ ਨਾਂਵਾਂ ‘ਤੇ ਕਾਰਵਾਈ ਹੋਣੀ ਚਾਹੀਦੀ ਹੈ ਜਾਂ ਨਹੀਂ?

ਤੀਏ ਪਾਸਿਓਂ ਆਣ ਕੇ ਲੱਲੂ ਟੌਪ ਦੇ (ਲੱਲਨਟੌਪ) ਵਰਗੇ ਵੀ ਵੱਖਰੀ ਪੱਤਰਕਾਰੀ ਦੇ ਨਾਮ ਹੇਠ ਝੂਠ ਵੇਚੀ ਜਾਂਦੇ ਹਨ ਪਰ ਅਜਿਹੀ ਰਿਪੋਰਟ ਕੱਢਣ ਦਾ ਦਮ ਹੈਨੀ। ਨਾ ਸ਼ੇਖਰ ਗੁਪਤਾ ਕੁਸਕਿਆ ਤੇ ਨਾ ਹੋਰ ਲਟਰਮ-ਪਟਰਮ। ਚੰਡੀਗੜ੍ਹ ਮੋਰਚੇ ‘ਤੇ ਕੋਈ ਸਿੱਖ ਡਾਂਗ ਉਲਾਰ ਦੇਵੇ, ਜਦੇ “ਹਾਏ ਮਰ ਗਏ-ਹਾਏ ਮਰ ਗਏ” ਕਰਨਗੇ ਇਹ ਸਭ।

ਕੁੱਲ ਮਿਲਾ ਕੇ ਲਾਹਣਤ ਇਨ੍ਹਾਂ ‘ਤੇ, ਜੋ ਪੰਜਾਬ ਦੀ ਇਸ ਤ੍ਰਾਸਦੀ ‘ਤੇ ਚੁੱਪ ਹਨ।

-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ

ਲੋਕ ਮਜੀਠੀਆ ਮਜੀਠੀਆ ਕਰੀ ਗਏ ,ਆਹ ਨਾਮ ਤਾਂ ਕਿਸੇ ਸੋਚੇ ਵੀ ਨਹੀਂ ਪੂਰੀ ਰਿਪੋਰਟ ਚੁੱਕੀ ਫਿਰਦੈ ਸਾਬਕਾ ਡਿਪਟੀ ਬਲਵਿੰਦਰ ਸੇਖੋਂ ,ਉਹ ਵੱਡੇ ਨਾਮ ਵੀ ਸ਼ਾਮਲ ਜਿਹੜੇ ਨਾਮ ਪੜ੍ਹ ਕੇ ਕੰਵਰ ਵਿਜੇ ਪ੍ਰਤਾਪ ਵੀ ਦਸਤਖ਼ਤ ਕਰਨੋਂ ਹੱਥ ਖੜ੍ਹੇ ਕਰਗਿਆ ਸੀ!