ਅੰਮ੍ਰਿਤਪਾਲ ਸਿੰਘ ਦਾ FIR ਤੋਂ ਬਾਅਦ ਪਹਿਲਾ ਇੰਟਰਵਿਊ – ‘ਮੈਂ ਐਨਾ ਵਿਹਲਾ ਨਹੀਂ ਕਿ Kidnapping ਕਰਵਾਉਂਦਾ ਫਿਰਾਂ’ – ਵਰਿੰਦਰ ਸਿੰਘ ਮਾਮਲੇ ‘ਤੇ ਹਰ ਸਵਾਲ -ਜਿਸ ਨੇ Arrest ਕਰਨਾ ਆ ਕੇ ਕਰ ਸਕਦਾ – ਲੋੜ ਪਈ ਤਾਂ ਆਪ ਦੇ ਦਿਆਂਗੇ ਗ੍ਰਿਫ਼ਤਾਰੀ

ਕੀਹਦੇ ਬਾਰੇ ਬੋਲੇ ਅੰਮ੍ਰਿਤਪਾਲ ਸਿੰਘ ? “ਉਸ ਬੰਦੇ ਨੇ ਮੇਰੀ ਧਰਮਪਤਨੀ ਬਾਰੇ ਨਿੱਜੀ ਟਿੱਪਣੀਆਂ ਕੀਤੀਆਂ ! ਸਾਨੂੰ ਗਾਲਾਂ ਕੱਢੀਆਂ”

ਅੰਮ੍ਰਿਤਧਾਰੀ ਨੌਜਵਾਨ ਦੀ ਕੁੱਟਮਾਰ ਮਾਮਲੇ ‘ਚ ਪੁਲਿਸ ਵੱਲੋਂ ਦੋ ਸਾਥੀਆਂ ਸਮੇਤ ਅੰਮ੍ਰਿਤਪਾਲ ਸਿੰਘ ਦਾ ਬੋਡੀਗਾਰਡ ਗ੍ਰਿਫਤਾਰ

ਨੌਜਵਾਨ ਦੀ ਕੁੱਟਮਾਰ ਮਾਮਲੇ ‘ਚ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਬੋਡੀਗਾਰਡ ਤੇ ਉਨ੍ਹਾਂ ਦੇ ਦੋ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਵੱਲੋਂ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੀ ਵੀ ਭਾਲ ਕੀਤੀ ਜਾ ਰਹੀ ਹੈ।

ਅੰਮ੍ਰਿਤਧਾਰੀ ਨੌਜਵਾਨ ਦੀ ਕੁੱਟਮਾਰ ਮਾਮਲੇ ‘ਚ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਬੋਡੀਗਾਰਡ ਤੇ ਉਨ੍ਹਾਂ ਦੇ ਦੋ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਵੱਲੋਂ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੀ ਵੀ ਭਾਲ ਕੀਤੀ ਜਾ ਰਹੀ ਹੈ।

ਦੱਸ ਦੇਈਏ ਕਿ ਅੰਮ੍ਰਿਤਧਾਰੀ ਨੌਜਵਾਨ ਦੀ ਕੁੱਟਮਾਰ ਮਾਮਲੇ ‘ਚ ਥਾਣਾ ਅਜਨਾਲਾ ਦੀ ਪੁਲਸ ਨੇ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ, 5 ਸਾਥੀਆਂ ਅਤੇ 25 ਅਣਪਛਾਤੇ ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਸੀ। ਜਿਸ ਤੋਂ ਬਾਅਦ ਪੁਲਿਸ ਵੱਲੋਂ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ।

ਦੱਸ ਦੇਈਏ ਕਿ ਚਮਕੌਰ ਸਿੰਘ ਵਾਸੀ ਬਰਿੰਦਰ ਸਿੰਘ ਨੇ ਅੰਮ੍ਰਿਤਪਾਲ ਖ਼ਿਲਾਫ਼ ਫੇਸਬੁੱਕ ’ਤੇ ਕੁਝ ਪੋਸਟਾਂ ਪਾਈਆਂ ਸਨ। ਉਦੋਂ ਤੋਂ ਹੀ ਅੰਮ੍ਰਿਤਪਾਲ ਦਾ ਉਸ ਨਾਲ ਝਗੜਾ ਚੱਲ ਰਿਹਾ ਸੀ। ਪਿੱਛੇ ਜਿਹੇ ਉਹ ਟਕਸਾਲ ਦੇ ਸਿੱਖਾਂ ਨਾਲ ਅੰਮ੍ਰਿਤਸਰ ਆਏ ਸਨ। ਅੰਮ੍ਰਿਤਪਾਲ ਉਸ ਨਾਲ ਗੱਲ ਕਰਨਾ ਚਾਹੁੰਦਾ ਸੀ।

ਜਿਸ ਤੋਂ ਬਾਅਦ ਉਨ੍ਹਾਂ ਅੰਮ੍ਰਿਤਸਰ ਜਾਂ ਅਜਨਾਲਾ ਆ ਕੇ ਗੱਲਬਾਤ ਕਰਨ ਦੀ ਗੱਲ ਕਹੀ ਸੀ। ਪੀੜਤ ਵੱਲੋਂ ਪੁਲਿਸ ਨੂੰ ਦਿੱਤੀ ਗਈ ਜਾਣਕਾਰੀ ਮੁਤਾਬਕ ਇੱਕ ਕਾਰ ‘ਚੋਂ ਨਿਕਲੇ ਕੁਝ ਨੌਜਵਾਨਾਂ ਨੇ ਹੇਠਾਂ ਉਤਰ ਕੇ ਉਸ ਨੂੰ ਅਗਵਾ ਕਰ ਲਿਆ ਅਤੇ ਜੰਡਿਆਲਾ ਗੁਰੂ ਨੇੜੇ ਮੋਟਰ ‘ਤੇ ਬਿਠਾ ਕੇ ਲੈ ਗਏ। ਅੰਮ੍ਰਿਤਪਾਲ ਆਪਣੇ ਸਮਰਥਕਾਂ ਨਾਲ ਮੌਜੂਦ ਸਨ। ਪਹਿਲਾਂ ਉਸ ਨੇ ਥੱਪੜ ਮਾਰਿਆ ਅਤੇ ਫਿਰ ਬਾਕੀਆਂ ਨੂੰ ਮਾਰਨ ਲਈ ਕਿਹਾ। 2:30 ਘੰਟੇ ਤੱਕ ਕਿਸੇ ਨੇ ਉਸ ਨੂੰ ਥੱਪੜ ਮਾਰੇ ਅਤੇ ਕੋਈ ਉਸ ਨੂੰ ਡੰਡਿਆਂ ਅਤੇ ਮੁੱਠੀਆਂ ਨਾਲ ਮਾਰਦਾ ਰਿਹਾ।