ਕੌਮੀ ਪੱਧਰ ਦੀ ਗੋਲਡ ਮੈਡਲਿਸਟ ਨੇ ਸਹੁਰੇ ਪਰਿਵਾਰ ਤੋਂ ਤੰਗ ਆ ਕੇ ਕੀਤੀ ਖੁਦਕੁਸ਼ੀ

ਮਹਿਲਾ ਖਿਡਾਰਨ ਦਾ ਪਤੀ ਸਚਿਨ ਚਾਹਲ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਇਤਿਹਾਸ ਵਿਭਾਗ ਵਿੱਚ ਸਹਾਇਕ ਪ੍ਰੋਫੈਸਰ ਹੈ। ਭਾਵਨਾ ਦਾ ਉਸ ਨਾਲ ਨਵੰਬਰ 2022 ਵਿੱਚ ਵਿਆਹ ਹੋਇਆ ਸੀ।

ਚੰਡੀਗੜ੍ਹ- ਕੌਮੀ ਪੱਧਰ ਦੀ ਸੋਨ ਤਗਮਾ ਜੇਤੂ ਮਹਿਲਾ ਖਿਡਾਰਨ ਨੇ ਬੀਤੀ ਰਾਤ ਨਯਾਗਾਂਵ ਦੇ ਦਸਮੇਸ਼ ਨਗਰ ਸਥਿਤ ਆਪਣੇ ਘਰ ‘ਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਭਾਵਨਾ (27) ਵਜੋਂ ਹੋਈ ਹੈ। ਮਹਿਲਾ ਖਿਡਾਰਨ ਦੇ ਪਰਿਵਾਰਕ ਨੇ ਦੋਸ਼ ਲਾਇਆ ਕਿ ਉਹਦੇ ਸਹੁਰਿਆਂ ਨੇ ਸਾਨੂੰ ਦੱਸਿਆ ਸੀ ਕਿ ਭਾਵਨਾ ਦੀ ਮੌਤ ਦਿਲ ਦਾ ਦੌਰਾ ਪੈਣ ਨਾਲ ਹੋਈ ਹੈ। ਖਿਡਾਰਨ ਦੇ ਪਿਤਾ ਪ੍ਰਕਾਸ਼ ਚੰਦਰ ਨੇ ਪੁਲਿਸ ਨੂੰ ਦਾਜ ਲਈ ਤੰਗ ਪ੍ਰੇਸ਼ਾਨ ਕਰਨ ਦਾ ਦੋਸ਼ ਲਗਾਇਆ।

ਪੁਲੀਸ ਨੇ ਪਿਤਾ ਦੀ ਸ਼ਿਕਾਇਤ ’ਤੇ ਮੁਲਜ਼ਮ ਪਤੀ ਸਚਿਨ ਚਾਹਲ ਵਾਸੀ ਜੀਂਦ (ਹਰਿਆਣਾ) ਖ਼ਿਲਾਫ਼ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਕੇ ਅਦਾਲਤ ‘ਚ ਪੇਸ਼ ਕੀਤਾ ਗਿਆ ਜਿੱਥੋਂ ਉਸ ਨੂੰ ਦੋ ਦਿਨ ਦੇ ਪੁਲਸ ਰਿਮਾਂਡ ‘ਤੇ ਭੇਜ ਦਿੱਤਾ ਗਿਆ। ਪੁਲੀਸ ਸੂਤਰਾਂ ਅਨੁਸਾਰ ਮਹਿਲਾ ਖਿਡਾਰਨ ਦਾ ਪਤੀ ਸਚਿਨ ਚਾਹਲ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਇਤਿਹਾਸ ਵਿਭਾਗ ਵਿੱਚ ਸਹਾਇਕ ਪ੍ਰੋਫੈਸਰ ਹੈ। ਭਾਵਨਾ ਦਾ ਉਸ ਨਾਲ ਨਵੰਬਰ 2022 ਵਿੱਚ ਵਿਆਹ ਹੋਇਆ ਸੀ। ਵਿਆਹ ਤੋਂ ਬਾਅਦ ਤੋਂ ਹੀ ਸਹੁਰਾ ਪਰਿਵਾਰ ਉਸ ‘ਤੇ ਦਾਜ ਵਜੋਂ ਚੰਡੀਗੜ੍ਹ ‘ਚ ਕਾਰ ਅਤੇ ਫਲੈਟ ਲੈਣ ਲਈ ਦਬਾਅ ਪਾ ਰਹੇ ਸਨ।