‘ਮੁਸਲਿਮ ਕੁੜੀਆਂ ਫਸਾਓ, ਨੌਕਰੀਆਂ ਤੇ ਸੁਰੱਖਿਆ ਅਸੀਂ ਦੇਵਾਂਗੇ’, ਸ਼੍ਰੀ ਰਾਮ ਸੈਨਾ ਦੇ ਮੁਖੀ ਦਾ ਵਿਵਾਦਿਤ ਬਿਆਨ…

ਮੈਂ ਇੱਥੇ ਨੌਜਵਾਨਾਂ ਨੂੰ ਸੱਦਾ ਦੇਣਾ ਚਾਹੁੰਦਾ ਹਾਂ, ਜੇ ਅਸੀਂ ਇੱਕ ਹਿੰਦੂ ਕੁੜੀ ਨੂੰ ਗੁਆਉਂਦੇ ਹਾਂ ਤਾਂ ਸਾਨੂੰ ਦਸ ਮੁਸਲਮਾਨ ਕੁੜੀਆਂ ਨੂੰ ਫਸਾਉਣਾ ਚਾਹੀਦਾ ਹੈ। ਜੇਕਰ ਤੁਸੀਂ ਅਜਿਹਾ ਕਰਦੇ ਹੋ ਤਾਂ ਸ਼੍ਰੀ ਰਾਮ ਸੈਨਾ ਤੁਹਾਡੀ ਜ਼ਿੰਮੇਵਾਰੀ ਲਵੇਗੀ ਅਤੇ ਹਰ ਤਰ੍ਹਾਂ ਦੀ ਸੁਰੱਖਿਆ ਅਤੇ ਰੁਜ਼ਗਾਰ ਮੁਹੱਈਆ ਕਰਵਾਏਗੀ। ਦੋਸ਼ ਹਨ ਕਿ ਪ੍ਰਮੋਦ ਮੁਥਾਲਿਕ ਇੱਕ ਕੱਟੜਪੰਥੀ ਸੱਜੇ-ਪੱਖੀ ਸੰਗਠਨ ਚਲਾਉਂਦਾ ਹੈ ਅਤੇ ਅਕਸਰ ਆਪਣੇ ਭੜਕਾਊ ਬਿਆਨਾਂ ਕਾਰਨ ਸੁਰਖੀਆਂ ਵਿੱਚ ਰਹਿੰਦਾ ਹੈ।

ਕਰਨਾਟਕ ਵਿਚ ਅਕਸਰ ਵਿਵਾਦਾਂ ਵਿਚ ਘਿਰੇ ਰਹਿਣ ਵਾਲੇ ਸ੍ਰੀ ਰਾਮ ਸੈਨਾ (Sri Ram Sena) ਦੇ ਮੁਖੀ ਪ੍ਰਮੋਦ ਮੁਥਾਲਿਕ (Pramod Muthalik) ਨੇ ਲਵ ਜੇਹਾਦ ਦਾ ਬਦਲਾ ਲੈਣ ਲਈ ਹਿੰਦੂ ਨੌਜਵਾਨਾਂ ਨੂੰ ਮੁਸਲਿਮ ਕੁੜੀਆਂ ਨੂੰ ਫਸਾਉਣ ਦੀ ਖੁੱਲ੍ਹੀ ਚੁਣੌਤੀ ਦਿੱਤੀ ਹੈ।

ਮੁਥਾਲਿਕ ਨੇ ਅਜਿਹਾ ਕਰਨ ਵਾਲਿਆਂ ਨੂੰ ਸੁਰੱਖਿਆ ਅਤੇ ਰੁਜ਼ਗਾਰ ਦੇਣ ਦਾ ਭਰੋਸਾ ਵੀ ਦਿੱਤਾ। ਕਰਨਾਟਕ ਦੇ ਬਾਗਲਕੋਟ ਵਿਚ ਭਾਸ਼ਣ ਦਿੰਦੇ ਹੋਏ ਪ੍ਰਮੋਦ ਮੁਥਾਲਿਕ ਨੇ ਕਿਹਾ ਕਿ ‘ਸਥਿਤੀ ਅੱਜ ਵੀ ਉਹੀ ਹੈ। ਲਵ ਜੇਹਾਦ ਵਿੱਚ ਸਾਡੀਆਂ ਕੁੜੀਆਂ ਦਾ ਸ਼ੋਸ਼ਣ ਹੁੰਦਾ ਹੈ। ਦੇਸ਼ ਭਰ ‘ਚ ਹਜ਼ਾਰਾਂ ਕੁੜੀਆਂ ਨੂੰ ਪਿਆਰ ਦੇ ਨਾਂ ‘ਤੇ ਧੋਖਾ ਦਿੱਤਾ ਜਾਂਦਾ ਹੈ। ਸਾਨੂੰ ਉਨ੍ਹਾਂ ਨੂੰ ਚੇਤਾਵਨੀ ਦੇਣੀ ਚਾਹੀਦੀ ਹੈ।”


ਮੀਡੀਆ ਰਿਪੋਰਟਾਂ ਮੁਤਾਬਕ ਪ੍ਰਮੋਦ ਮੁਥਾਲਿਕ ਨੇ ਕਿਹਾ ਕਿ ‘ਕੁੜੀਆਂ ਨੂੰ ਕਿਵੇਂ ਭਰਮਾਉਣਾ ਹੈ, ਇਹ ਅਸੀਂ ਵੀ ਜਾਣਦੇ ਹਾਂ, ਮੈਂ ਖੁਦ ਨਹੀਂ। ਮੈਂ ਇੱਥੇ ਨੌਜਵਾਨਾਂ ਨੂੰ ਸੱਦਾ ਦੇਣਾ ਚਾਹੁੰਦਾ ਹਾਂ, ਜੇ ਅਸੀਂ ਇੱਕ ਹਿੰਦੂ ਕੁੜੀ ਨੂੰ ਗੁਆਉਂਦੇ ਹਾਂ ਤਾਂ ਸਾਨੂੰ ਦਸ ਮੁਸਲਮਾਨ ਕੁੜੀਆਂ ਨੂੰ ਫਸਾਉਣਾ ਚਾਹੀਦਾ ਹੈ।


ਜੇਕਰ ਤੁਸੀਂ ਅਜਿਹਾ ਕਰਦੇ ਹੋ ਤਾਂ ਸ਼੍ਰੀ ਰਾਮ ਸੈਨਾ ਤੁਹਾਡੀ ਜ਼ਿੰਮੇਵਾਰੀ ਲਵੇਗੀ ਅਤੇ ਹਰ ਤਰ੍ਹਾਂ ਦੀ ਸੁਰੱਖਿਆ ਅਤੇ ਰੁਜ਼ਗਾਰ ਮੁਹੱਈਆ ਕਰਵਾਏਗੀ। ਦੋਸ਼ ਹਨ ਕਿ ਪ੍ਰਮੋਦ ਮੁਥਾਲਿਕ ਇੱਕ ਕੱਟੜਪੰਥੀ ਸੱਜੇ-ਪੱਖੀ ਸੰਗਠਨ ਚਲਾਉਂਦਾ ਹੈ ਅਤੇ ਅਕਸਰ ਆਪਣੇ ਭੜਕਾਊ ਬਿਆਨਾਂ ਕਾਰਨ ਸੁਰਖੀਆਂ ਵਿੱਚ ਰਹਿੰਦਾ ਹੈ।