ਸੋਸ਼ਲ ਮੀਡੀਆ ‘ਤੇ ਮਾਂ-ਪੁੱਤ ਦੀਆਂ ਇਹ VIDEO ਵੇਖ ਭੜਕੇ ਲੋਕ, ਗ੍ਰਿਫਤਾਰੀ ਦੀ ਕੀਤੀ ਮੰਗ
ਇਕ ਮਹਿਲਾ ਅਤੇ ਲੜਕੇ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਵੀਡੀਓ ‘ਚ ਇਕ ਔਰਤ ਆਪਣੇ ਤੋਂ ਕਾਫੀ ਛੋਟੇ ਲੜਕੇ ਨਾਲ ਰੋਮਾਂਟਿਕ ਵੀਡੀਓ ਬਣਾਉਂਦੀ ਨਜ਼ਰ ਆ ਰਹੀ ਹੈ। ਪਰ ਹੈਰਾਨੀ ਵਾਲੀ ਗੱਲ ਇਹ ਹੈ ਵੀਡੀਓ ਵਿਚ ਜੋ ਲੜਕਾ ਨਜ਼ਰ ਆ ਰਿਹਾ ਹੈ, ਉਹ ਉਸ ਔਰਤ ਦਾ ਪੁੱਤ ਹੈ। ਅਜਿਹੇ ‘ਚ ਮਾਂ-ਬੇਟੇ ਦੀ ਇਸ ਰੋਮਾਂਟਿਕ ਵੀਡੀਓ ਨੂੰ ਲੈ ਕੇ ਇੰਟਰਨੈੱਟ ਯੂਜ਼ਰਸ ਕਾਫੀ ਗੁੱਸੇ ‘ਚ ਹਨ।
ਇਕ ਮਹਿਲਾ ਅਤੇ ਲੜਕੇ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਵੀਡੀਓ ‘ਚ ਇਕ ਔਰਤ ਆਪਣੇ ਤੋਂ ਕਾਫੀ ਛੋਟੇ ਲੜਕੇ ਨਾਲ ਰੋਮਾਂਟਿਕ ਵੀਡੀਓ ਬਣਾਉਂਦੀ ਨਜ਼ਰ ਆ ਰਹੀ ਹੈ। ਪਰ ਹੈਰਾਨੀ ਵਾਲੀ ਗੱਲ ਇਹ ਹੈ ਵੀਡੀਓ ਵਿਚ ਜੋ ਲੜਕਾ ਨਜ਼ਰ ਆ ਰਿਹਾ ਹੈ, ਉਹ ਉਸ ਔਰਤ ਦਾ ਪੁੱਤ ਹੈ। ਅਜਿਹੇ ‘ਚ ਮਾਂ-ਬੇਟੇ ਦੀ ਇਸ ਰੋਮਾਂਟਿਕ ਵੀਡੀਓ ਨੂੰ ਲੈ ਕੇ ਇੰਟਰਨੈੱਟ ਯੂਜ਼ਰਸ ਕਾਫੀ ਗੁੱਸੇ ‘ਚ ਹਨ
ਵੀਡੀਓ ‘ਚ ਨਜ਼ਰ ਆ ਰਹੀ ਔਰਤ ਦਾ ਨਾਂ ਰਚਨਾ ਹੈ ਤੇ ਉਹ ਆਪਣੇ ਬੇਟੇ ਨਾਲ ਇੰਸਟਾਗ੍ਰਾਮ ਰੀਲਜ਼ ਬਣਾਉਂਦੀ ਹੈ। ਜੇਕਰ ਤੁਸੀਂ ਉਨ੍ਹਾਂ ਦੁਆਰਾ ਬਣਾਏ ਗਏ ਵੀਡੀਓਜ਼ ਨੂੰ ਦੇਖਦੇ ਹੋ, ਤਾਂ ਤੁਹਾਨੂੰ ਇਕ ਵਾਰ ਵਿਸ਼ਵਾਸ ਨਹੀਂ ਹੋਵੇਗਾ ਕਿ ਉਹ ਮਾਂ-ਪੁੱਤ ਹਨ ਕਿਉਂਕਿ ਕੁਝ ਵੀਡੀਓ ਸਮੱਗਰੀ ਅਜਿਹੀ ਹੈ ਜੋ ਤੁਹਾਨੂੰ ਬੇਚੈਨ ਕਰ ਦੇਵੇਗੀ।
These two are mom and son 😳😳 I don't know what the lyrics are saying but this is weird 😳😳 pic.twitter.com/4430ms94IM
— Sensei Kraken Zero (@YearOfTheKraken) September 18, 2022
ਇੰਨਾ ਹੀ ਨਹੀਂ ਜੇਕਰ ਤੁਸੀਂ ਮਹਿਲਾ ਦੇ ਇੰਸਟਾਗ੍ਰਾਮ ਪ੍ਰੋਫਾਈਲ ‘ਤੇ ਜਾਓ ਤਾਂ ਤੁਹਾਨੂੰ ਕਈ ਵੀਡੀਓਜ਼ ਦੇਖਣ ਨੂੰ ਮਿਲਣਗੀਆਂ। ਹਾਲਾਂਕਿ ਹੁਣ ਲੋਕ ਇਸ ਦਾ ਵਿਰੋਧ ਕਰ ਰਹੇ ਹਨ।ਇਸ ਕਾਰਨ ਹੁਣ ਰਚਨਾ ਨੂੰ ਗ੍ਰਿਫਤਾਰ ਕਰਨ ਦੀ ਮੰਗ ਸੋਸ਼ਲ ਮੀਡੀਆ ‘ਤੇ ਉੱਠਣ ਲੱਗੀ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਤੋਂ ਪਹਿਲਾਂ ਵੀ ਕੁਝ ਲੋਕਾਂ ਨੇ ਮਹਿਲਾ ਕਮਿਸ਼ਨ ਨੂੰ ਸ਼ਿਕਾਇਤ ਕਰਕੇ ਉਸ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਸੀ। ਇਸ ਦੌਰਾਨ ਕੁਝ ਮੀਡੀਆ ਰਿਪੋਰਟਾਂ ‘ਚ ਦੱਸਿਆ ਜਾ ਰਿਹਾ ਹੈ ਕਿ ਵੀਡੀਓ ‘ਚ ਨਜ਼ਰ ਆ ਰਿਹਾ ਲੜਕਾ ਕਥਿਤ ਤੌਰ ਉਤੇ ਔਰਤ ਦਾ ਮਤਰੇਆ ਪੁੱਤਰ ਹੈ।
ਵੀਡੀਓ ਨੂੰ ਦੇਖਣ ਤੋਂ ਬਾਅਦ ਲੋਕ ਸੋਸ਼ਲ ਮੀਡੀਆ ‘ਤੇ ਆਪਣੀ ਤਿੱਖੀ ਪ੍ਰਤੀਕਿਰਿਆ ਦੇ ਰਹੇ ਹਨ। ਇਕ ਯੂਜ਼ਰ ਨੇ ਲਿਖਿਆ, ‘ਬਹੁਤ ਅਜੀਬ ਹੈ, ਇਹ ਦੋਵੇਂ ਮਾਂ-ਬੇਟਾ ਹਨ।’ ਇੰਨਾ ਹੀ ਨਹੀਂ, ਕੁਝ ਲੋਕਾਂ ਨੇ ਰਚਨਾ ਨੂੰ ਸਲਾਹ ਵੀ ਦਿੱਤੀ ਕਿ ਉਸ ਨੂੰ ਇਹ ਸਭ ਤੁਰੰਤ ਬੰਦ ਕਰ ਦੇਣਾ ਚਾਹੀਦਾ ਹੈ। ਪਰ, ਜੇਕਰ ਤੁਸੀਂ ਔਰਤ ਦੇ ਇੰਸਟਾਗ੍ਰਾਮ ਪ੍ਰੋਫਾਈਲ ਨੂੰ ਵੇਖਦੇ ਹੋ, ਤਾਂ ਉਹ ਲੋਕਾਂ ਦੀਆਂ ਗੱਲਾਂ ਤੋਂ ਪਰੇਸ਼ਾਨ ਨਹੀਂ ਜਾਪਦੀ ਅਤੇ ਵੀਡੀਓ ਬਣਾਉਣਾ ਜਾਰੀ ਰੱਖਦੀ ਹੈ।