ਕੀ ਇਹ ਪ੍ਰੈੱਸ ਕਾਨਫਰੰਸ ਬਣੀ ਸਾਬਕਾ ਡੀਐਸਪੀ ਬਲਵਿੰਦਰ ਸੇਖੋਂ ਦੀ ਗ੍ਰਿਫਤਾਰੀ ਦਾ ਕਾਰਨ?
ਪੰਜਾਬ ਵਿੱਚ ਡਰੱਗ ਵੇਚਣ ਤੇ ਵਿਕਵਾਉਣ ਵਾਲਿਆਂ ਨੂੰ ਬਚਾਉਣ ਵਾਲੇ ਜੱਜ, ਉੱਚ ਪੁਲਿਸ ਅਫਸਰਾਂ ਅਤੇ ਸਿਆਸਤਦਾਨਾਂ ਦੇ ਨਾਮ ਜ਼ਾਹਰ ਕਰਨ ਵਾਲੇ ਸਾਬਕਾ ਡੀਐਸਪੀ ਬਲਵਿੰਦਰ ਸੇਖੋਂ ਨੂੰ ਆਖਰ ਗ੍ਰਿਫਤਾਰ ਕਰ ਲਿਆ ਗਿਆ।
ਜਿਨ੍ਹਾਂ ਦੀ ਜ਼ੁੰਮੇਵਾਰੀ ਨਸ਼ੇ ਖਤਮ ਕਰਨ ਦੀ ਸੀ, ਉਹੀ ਪੰਜਾਬ ਵਿੱਚ ਡਰੱਗ ਮਾਫ਼ੀਆ ਦੇ ਸਰਪ੍ਰਸਤ ਹਨ, ਇਹ ਸੇਖੋਂ ਸਿੱਧ ਕਰ ਗਿਆ।
ਇਸਤੋਂ ਵੱਧ ਸਾਫ਼ ਤੇ ਸਪੱਸ਼ਟ ਪੰਜਾਬੀਆਂ ਨੂੰ ਹੋਰ ਕੀ ਕੀਤਾ ਜਾ ਸਕਦਾ। ਦੁਨੀਆ ਭਰ ਦੇ ਪੰਜਾਬੀਆਂ ਨੂੰ ਸੇਖੋਂ ਦੇ ਨਾਲ ਖੜ੍ਹਨਾ ਚਾਹੀਦਾ, ਜਿਸਨੇ ਆਪਣੀ ਜਾਨ ਦਾ ਜ਼ੋਖਮ ਚੁੱਕ ਕੇ ਪੰਜਾਬੀਆਂ ਨੂੰ ਸੱਚ ਦਿਖਾਇਆ ਕਿ ਉਨ੍ਹਾਂ ਦੇ ਪੁੱਤ ਮਾਰਨ ਵਾਲੇ ਕੌਣ ਹਨ।
*ਡਰੱਗ ਦੇ ਇਸ ਅੱਤਵਾਦ ਬਾਰੇ ਅਗਲੀ ਜੰਗ “ਵਾਰਿਸ ਪੰਜਾਬ ਦੇ” ਲੜ ਸਕਦੇ ਹਨ। ਭਾਈ ਅਮ੍ਰਿਤਪਾਲ ਸਿੰਘ ਨੌਜਵਾਨਾਂ ਨੂੰ ਨਸ਼ਾ ਛੁਡਾ ਵੀ ਰਹੇ ਹਨ ਤੇ ਪੰਜਾਬ ਵਿੱਚੋਂ ਨਸ਼ਾ ਖਤਮ ਕਰਨਾ ਉਨ੍ਹਾਂ ਦਾ ਮਨੋਰਥ ਵੀ ਹੈ। ਲੋੜ ਹੁਣ ਇਸ ਮੁੱਦੇ ਨੂੰ ਲੋਕ ਲਹਿਰ ਬਣਾਉਣ ਦੀ ਹੈ, ਜੋ ਸੇਖੋਂ ਨੇ ਹਾਈਲਾਈਟ ਕਰ ਦਿੱਤਾ ਹੈ। ਨਸ਼ਾ ਅਜਿਹਾ ਅਜਗਰ ਹੈ, ਜਿਸਨੇ ਸਮਾਜ ਦੇ ਹਰ ਧਰਮ ਤੇ ਵਰਗ ਦੇ ਪੁੱਤ ਨਿਗਲੇ ਹਨ। ਲੋਕ ਨਾਲ ਹੋ ਤੁਰਨਗੇ। ਕਿਲ੍ਹੇ ਦੀ ਕੰਧ ਨਾਲ ਟੱਕਰਾਂ ਮਾਰਦਿਆਂ ਬਹੁਤ ਸਮਾਂ ਹੋ ਗਿਆ, ਇਹ ਮੌਕਾ ਕਿਲ੍ਹੇ ਦਾ ਦਰਵਾਜ਼ਾ ਭੰਨ ਸਕਣ ਦੀ ਸਮਰੱਥਾ ਰੱਖਦਾ। ਲੋਕਾਂ ਨੂੰ ਕੀ ਜਵਾਬ ਦੇਣਗੇ ਕਿ ਜਿਹੜੇ ਨਾਮ ਸੇਖੋੰ ਨੇ ਲਏ ਹਨ, ਉਹ ਸ਼ਾਮਲ ਨਹੀਂ? ਪੰਜ ਸਾਲਾਂ ਤੋਂ ਰਿਪੋਰਟ ਇਨ੍ਹਾਂ ਨੂੰ ਬਚਾਉਣ ਲਈ ਹੀ ਨੱਪੀ ਨਹੀਂ ਹੈ?
-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ