ਨਾਬਾਲਗ ਨੂੰ ਤੰਗ ਪ੍ਰੇਸ਼ਾਨ ਕਰਨ ਦੇ ਦੋਸ਼ ਹੇਠ ਬਰੈਂਪਟਨ ਵਾਸੀ ਗ੍ਰਿਫਤਾਰ
ਬਰੈਂਪਟਨ,ਉਨਟਾਰੀਓ: ਬਰੈਂਪਟਨ ਦੀ ਮੇਅਫੀਲਡ/ ਚਿੰਗੁਆਕੌਸੀ (Mayfield/Chinguacousy) ਰੋਡ ੳਤੇ 14 ਫਰਵਰੀ ਸਵੇਰੇ ਸਕੂਲ ਜਾਂਦੀ 15 ਸਾਲਾਂ ਦੀ ਨਾਬਾਲਗ ਕੁੜੀ ਨੂੰ ਤੰਗ ਪ੍ਰੇਸ਼ਾਨ ਕਰਨ ਦੇ ਦੋਸ਼ ਹੇਠ ਪੁਲਿਸ ਵੱਲੋ ਬਰੈਂਪਟਨ ਦੇ 54 ਸਾਲਾਂ ਸੁਰੇਸ਼ ਰਤਨਾਮੀ ਨੂੰ ਗ੍ਰਿਫਤਾਰ ਅਤੇ ਚਾਰਜ ਕੀਤਾ ਗਿਆ ਹੈ । ਸੁਰੇਸ਼ ਰਤਨਾਮੀ ਨੇ ਆਪਣੀ ਗੱਡੀ (Land Rover Freelander) ਚ ਕਥਿਤ ਤੌਰ ਤੇ ਨਾਬਾਲਗ ਕੁੜੀ ਨੂੰ ਰਾਇਡ ਦੇਣ ਦੀ ਗੱਲ ਕੀਤੀ ਅਤੇ ਪ੍ਰੇਸ਼ਾਨ ਕੀਤਾ ।ਕਥਿਤ ਦੋਸ਼ੀ ਦੀ ਅੱਜ ਕਚਿਹਰੀ ਚ ਪੇਸ਼ੀ ਸੀ ਤੇ ਉਸ ਉਪਰ ਕ੍ਰਿਮਿਨਲ ਹਰੈਸਮੈੰਟ ਦੇ ਚਾਰਜ ਲੱਗੇ ਹਨ। ਪੁਲਿਸ ਮੁਤਾਬਕ ਹੋਰ ਵੀ ਪੀੜਤ ਹੋ ਸਕਦੀਆਂ ਹਨ।
ਕੁਲਤਰਨ ਸਿੰਘ ਪਧਿਆਣਾ


ਕੈਨੇਡਾ ਵਿਖੇ ਪੁਲਸ ਨੇ ਬਰੈਂਪਟਨ ਵਿਚ ਭਾਰਤੀ ਮੂਲ ਦੇ ਇਕ 54 ਸਾਲਾ ਸੁਰੇਸ਼ ਰਤਨਾਮੀ ਨਾਮੀ ਵਿਅਕਤੀ ਨੂੰ ਗ੍ਰਿਫ਼ਤਾਰ ਅਤੇ ਚਾਰਜ ਕੀਤਾ ਹੈ। ਸੁਰੇਸ਼ ਨੂੰ ਬਰੈਂਪਟਨ ਮੇਅਫੀਲਡ/ ਚਿੰਗੁਆਕੌਸੀ (Mayfield/Chinguacousy) ਰੋਡ ‘ਤੇ ਲੰਘੀ 14 ਫਰਵਰੀ ਵਾਲੇ ਦਿਨ ਸਵੇਰੇ ਸਕੂਲ ਜਾਂਦੀ ਇਕ 15 ਸਾਲਾ ਦੀ ਨਾਬਾਲਗ ਕੁੜੀ ਨੂੰ ਤੰਗ ਪ੍ਰੇਸ਼ਾਨ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਅਤੇ ਚਾਰਜ ਕੀਤਾ ਗਿਆ ਹੈ। ਦੱਸਿਆ ਗਿਆ ਹੈ ਕਿ ਸੁਰੇਸ਼ ਰਤਨਾਮੀ ਵਿਅਕਤੀ ਨੇ ਆਪਣੀ ਗੱਡੀ (Land Rover Freelander) ਵਿਚ ਕਥਿਤ ਤੌਰ ‘ਤੇ ਉਸ ਨਾਬਾਲਗ ਕੁੜੀ ਨੂੰ ਰਾਇਡ ਦੇਣ ਦੀ ਗੱਲ ਕੀਤੀ ਅਤੇ ਪ੍ਰੇਸ਼ਾਨ ਕੀਤਾ ।ਪੀੜ੍ਹਤ ਕੁੜੀ ਦੀ ਸ਼ਿਕਾਇਤ ‘ਤੇ ਕਥਿਤ ਦੋਸ਼ੀ ਦੀ ਅੱਜ ਕਚਿਹਰੀ ਵਿਚ ਪੇਸ਼ੀ ਸੀ ਅਤੇ ਉਸ ‘ਤੇ ਕ੍ਰਿਮਿਨਲ ਹਰੈਸਮੈਂਟ ਦੇ ਦੋਸ਼ ਲੱਗੇ ਹਨ। ਪੁਲਸ ਮੁਤਾਬਕ ਇਸ ਮਾਮਲੇ ਵਿਚ ਹੋਰ ਵੀ ਪੀੜਤਾਂ ਹੋ ਸਕਦੀਆਂ ਹਨ।