ਉਡੀਕਦੀ ਰਹੀ ਲਾੜੀ, ਦਾਜ ‘ਚ ਪੁਰਾਣੇ ਬੈੱਡ ਦੇਣ ਤੋਂ ਗੁੱਸੇ ਹੋਏ ਲਾੜੇ ਨੇ ਕੀਤਾ ਵਿਆਹ ਤੋਂ ਇਨਕਾਰ
ਬੀਤੇ ਐਤਵਾਰ ਉਸ ਦਾ ਵਿਆਹ ਹੋਣ ਵਾਲਾ ਸੀ, ਪਰ ਉਹ ਬਰਾਤ ਲੈ ਕੇ ਪਹੁੰਚਿਆ ਹੀ ਨਹੀਂ। ਇਸ ਤੋਂ ਬਾਅਦ ਲਾੜੀ ਦੇ ਪਿਤਾ ਨੇ ਨੌਜਵਾਨ ਖਿਲਾਫ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ। ਲਾੜੀ ਦੇ ਮਾਪਿਆਂ ਨੇ ਲਾੜੇ ਦੇ ਪਿਤਾ ਉਤੇ ਉਸ ਨਾਲ ਦੁਰਵਿਵਹਾਰ ਕਰਨ ਦੇ ਦੋਸ਼ ਵੀ ਲਾਏ।’
ਤੇਲੰਗਾਨਾ ਦੀ ਰਾਜਧਾਨੀ ਹੈਦਰਾਬਾਦ ‘ਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ ਨੌਜਵਾਨ ਨੇ ਦਾਜ ‘ਚ ਪੁਰਾਣਾ ਫਰਨੀਚਰ ਮਿਲਣ ਕਾਰਨ ਆਪਣਾ ਵਿਆਹ ਟਾਲ ਦਿੱਤਾ।
ਬੀਤੇ ਐਤਵਾਰ ਉਸ ਦਾ ਵਿਆਹ ਹੋਣ ਵਾਲਾ ਸੀ, ਪਰ ਉਹ ਬਰਾਤ ਲੈ ਕੇ ਪਹੁੰਚਿਆ ਹੀ ਨਹੀਂ। ਇਸ ਤੋਂ ਬਾਅਦ ਲਾੜੀ ਦੇ ਪਿਤਾ ਨੇ ਨੌਜਵਾਨ ਖਿਲਾਫ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ। ਲਾੜੀ ਦੇ ਮਾਪਿਆਂ ਨੇ ਲਾੜੇ ਦੇ ਪਿਤਾ ਉਤੇ ਉਸ ਨਾਲ ਦੁਰਵਿਵਹਾਰ ਕਰਨ ਦੇ ਦੋਸ਼ ਵੀ ਲਾਏ।’
ਲੜਕੀ ਦੇ ਪਿਤਾ ਨੇ ਮੀਡੀਆ ਨੂੰ ਦੱਸਿਆ, ‘ਲੜਕੇ ਦੇ ਪਿਤਾ ਨੇ ਉਸ ਨੂੰ ਇਹ ਵੀ ਕਿਹਾ ਕਿ ਉਨ੍ਹਾਂ ਨੇ ਜੋ ਸਾਮਾਨ ਮੰਗਿਆ ਸੀ, ਉਹ ਨਹੀਂ ਦਿੱਤਾ ਅਤੇ ਫਰਨੀਚਰ ਵੀ ਪੁਰਾਣਾ ਹੈ। ਇਸ ਤੋਂ ਬਾਅਦ ਉਸ ਨੇ ਬਰਾਤ ਲਿਜਾਣ ਤੋਂ ਇਨਕਾਰ ਕਰ ਦਿੱਤਾ। ਮੈਂ ਵਿਆਹ ਲਈ ਦਾਅਵਤ ਦਾ ਪ੍ਰਬੰਧ ਕੀਤਾ ਸੀ ਅਤੇ ਸਾਰੇ ਰਿਸ਼ਤੇਦਾਰਾਂ ਅਤੇ ਮਹਿਮਾਨਾਂ ਨੂੰ ਬੁਲਾਇਆ ਸੀ। ਪਰ ਲਾੜਾ ਬਰਾਤ ਲੈ ਕੇ ਨਹੀਂ ਆਇਆ।
ਸ਼ਿਕਾਇਤ ਦੇ ਆਧਾਰ ‘ਤੇ ਪੁਲਿਸ ਨੇ ਦੱਸਿਆ ਕਿ ਲਾੜੇ ਦੇ ਪਰਿਵਾਰ ਨੂੰ ਦਾਜ ਦੇ ਰੂਪ ‘ਚ ਫਰਨੀਚਰ ਦੇ ਨਾਲ-ਨਾਲ ਹੋਰ ਸਮਾਨ ਦੀ ਉਮੀਦ ਸੀ। ਪਰ ਲਾੜੀ ਦੇ ਪਰਿਵਾਰ ਵੱਲੋਂ ਵਰਤਿਆ ਗਿਆ ਫਰਨੀਚਰ ਕਥਿਤ ਤੌਰ ਉਤੇ ਦਿੱਤਾ ਗਿਆ ਸੀ।
ਲਾੜੇ ਦੇ ਪਰਿਵਾਰ ਨੇ ਇਸ ਨੂੰ ਲੈਣ ਤੋਂ ਇਨਕਾਰ ਕਰ ਦਿੱਤਾ। ਪੁਲਿਸ ਅਨੁਸਾਰ ਆਈਪੀਸੀ ਅਤੇ ਦਾਜ ਰੋਕੂ ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਮੁਹੰਮਦ ਜ਼ਕਾਰੀਆ ਨਾਂ ਦੇ ਨੌਜਵਾਨ ਦੀ ਇਸ ਮਹੀਨੇ ਦੀ 13 ਤਰੀਕ ਨੂੰ ਇਸ ਲੜਕੀ ਨਾਲ ਮੰਗਣੀ ਹੋਈ ਸੀ ਅਤੇ ਐਤਵਾਰ ਦੁਪਹਿਰ ਨੂੰ ਉਸ ਨੇ ਬਰਾਤ ਲੈ ਕੇ ਆਉਣਾ ਸੀ।
ਇਸ ਕਾਰਨ ਲਾੜੀ ਪੱਖ ਦੇ ਲੋਕਾਂ ਨੇ ਪਹਿਲਾਂ ਹੀ ਲਾੜੇ ਦੇ ਘਰ ਫਰਨੀਚਰ ਪਹੁੰਚਾ ਦਿੱਤਾ ਸੀ। ਜਾਣਕਾਰੀ ਮੁਤਾਬਕ ਫਰਨੀਚਰ ਦਾ ਪ੍ਰਬੰਧ ਕਰਦੇ ਸਮੇਂ ਲਾੜੇ ਨੇ ਦੇਖਿਆ ਕਿ ਬੈੱਡ ਟੁੱਟਿਆ ਹੋਇਆ ਸੀ। ਲਾੜੇ ਨੇ ਲਾੜੀ ਦਾ ਹਵਾਲਾ ਦੇ ਕੇ ਵਿਆਹ ਵਾਲੀ ਥਾਂ ‘ਤੇ ਨਾ ਆਉਣ ਦੀ ਜਾਣਕਾਰੀ ਦਿੱਤੀ।