-ਬਿਰਤਾਂਤ “ਸਿੱਖ ਅੱਤਵਾਦ” ਦਾ ਪਰ ਅਸਲ ਮੁੱਦਾ “ਡਰੱਗਜ਼ ਦੇ ਅੱਤਵਾਦ” ਦਾ-ਕੀ ਹੁਣ ਵੀ ਕੋਈ ਵੱਡੀ ਮੁਹਿੰਮ ਸ਼ੁਰੂ ਹੋਵੇਗੀ ?
ਸਾਬਕਾ ਡੀ ਐੱਸ ਪੀ ਬਲਵਿੰਦਰ ਸਿੰਘ ਸੇਖੋਂ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਸਾਬਕਾ ਜੱਜ, ਜੋ ਹੁਣ ਸੁਪਰੀਮ ਕੋਰਟ ਦਾ ਜੱਜ ਹੈ, ਦਾ ਨਾਂ ਲੈਣ ਕਾਰਨ ਕੁਝ ਦਿਨਾਂ ਦੇ ਅੰਦਰ ਹੀ ਗ੍ਰਿਫਤਾਰ ਕਰ ਲਿਆ ਗਿਆ ਹੈ। ਪਰ ਕੀ ਹਾਈ ਕੋਰਟ ਦੇ ਜੱਜ ਸਾਹਿਬ ਸਾਨੂੰ ਇਹ ਸਮਝਾਉਣ ਵਿਚ ਮਦਦ ਕਰ ਸਕਦੇ ਨੇ ਕਿ ਡੀਜੀਪੀ ਸਿਧਾਰਥ ਚਟੋਪਾਧਿਆਏ ਦੀਆਂ ਰਿਪੋਰਟਾਂ ਪਿਛਲੇ ਪੰਜ ਸਾਲਾਂ ਵਿਚ ਵੀ ਕਿਉਂ ਨਹੀਂ ਖੋਲੀਆਂ ਗਈਆਂ ਤੇ ਉਨ੍ਹਾਂ ‘ਤੇ ਕਿਉਂ ਕੋਈ ਐਕਸ਼ਨ ਨਹੀਂ ਲਿਆ ਗਿਆ ?
ਪੰਜਾਬ ਦੀ ਅਸਲ ਸਮੱਸਿਆ ਸੇਖੋਂ ਨਹੀਂ, ਡਰੱਗਜ਼ ਦੀ ਸੀ, ਪਰ ਟੰਗਿਆ ਸੇਖੋਂ ਜਾ ਰਿਹਾ। ਜੋ ਸਿਸਟਮ ਡਰੱਗ ਰੈਕੇਟ ‘ਚ ਸ਼ਾਮਲ ਪੰਜਾਬ ਪੁਲਿਸ ਦੇ ਵੱਡੇ ਅਫਸਰਾਂ ਦੇ ਨਾਵਾਂ ਦਾ ਪਰਦਾਫਾਸ਼ ਨਹੀਂ ਕਰ ਸਕਿਆ, ਉਸ ਨੇ ਸੇਖੋਂ ਖਿਲਾਫ ਬੜੀ ਤੇਜ਼ੀ ਨਾਲ ਕਾਰਵਾਈ ਕੀਤੀ ਹੈ।
ਇੰਨੀ ਤੇਜ਼ੀ ਨਾਲ ਡਰੱਗ ਮਾਫੀਏ ‘ਤੇ ਕਾਰਵਾਈ ਹੋਈ ਹੁੰਦੀ ਤਾਂ ਹੁਣ ਤੱਕ ਇਸ ਦਾ ਲੱਕ ਵਾਕਈ ਟੁੱਟ ਚੁੱਕਾ ਹੁੰਦਾ।
ਕੀ ਪੰਜਾਬ ਪੁਲਿਸ ਦੇ ਉੱਚ ਅਧਿਕਾਰੀ, ਹਾਈਕੋਰਟ ਅਤੇ ਪੰਜਾਬ ਸਰਕਾਰ ਪੰਜਾਬ ਦੇ ਲੋਕਾਂ ਨੂੰ ਦੱਸ ਸਕਦੀ ਹੈ ਕਿ ਤੁਸੀਂ ਦੋ ਸਾਬਕਾ DGPs, ਹੋਰ ਜੂਨੀਅਰ ਅਧਿਕਰੀਆਂ ਬਾਰੇ ਵੀ ਅੱਗੇ ਕੋਈ ਕਾਰਵਾਈ ਕਰਨ ਵਿੱਚ ਅਸਫਲ ਕਿਓਂ ਰਹੇ ਹੋ? ਪੰਜਾਬ ਦੀ ਸਾਰੀ ਸਿਆਸੀ ਜਮਾਤ ਪੁਲਿਸ ਵਾਲਿਆਂ ਦੇ ਰੋਲ ਬਾਰੇ ਚੁੱਪ ਹੈ।
ਵੇਲਾ ਬਲਵਿੰਦਰ ਸੇਖੋਂ ਦੇ ਨਾਲ ਖੜਨ ਦਾ ਹੈ। ਦੇਖਦੇ ਹਾਂ ਕਿੰਨੇ ਕੁ ਲੋਕਾਂ ਨੂੰ ਜੇਲ੍ਹਾਂ ਵਿੱਚ ਸੁੱਟਿਆ ਜਾਵੇਗਾ।
ਮੌਕਾ ਹੈ ਕਿ ਪੰਜਾਬ ਵਿੱਚ ਡਰੱਗਜ਼ ਦੇ ਅੱਤਵਾਦ ਦੇ ਅਸਲ ਦੋਸ਼ੀਆਂ ਨੂੰ ਬਚਾਉਣ ਵਾਲਿਆਂ ਨੂੰ ਬੇਨਕਾਬ ਕੀਤਾ ਜਾਵੇ।
“ਪਹਿਲਾਂ ਪੰਜਾਬ ‘ਚ ਡਰੱਗਜ਼ ਖਿਲਾਫ ਸਿਰਫ ਰੌਲਾ ਸੀ ਪਰ ਹੁਣ ਜ਼ਮੀਨ ‘ਤੇ ਤਕੜਾ ਮਾਹੌਲ ਹੈ। ਇਹ ਮਾਹੌਲ ਹੀ ਇੰਨਾ ਸਮਰੱਥ ਹੋ ਸਕਦਾ ਹੈ ਕਿ ਪੰਜਾਬ ਖਿਲਾਫ ਸਾਜ਼ਿਸ਼ਾਂ ਤੇ ਹਰ ਵੰਡਣ ਵਾਲੇ ਬਿਰਤਾਂਤ ਨੂੰ ਭੰਨ ਸਕਦਾ ਹੈ।”
ਇਹ ਅਸੀਂ 9 ਦਸੰਬਰ ਨੂੰ ਲਿਖਿਆ ਸੀ ਤੇ ਰਿਹ ਅੱਜ ਵੀ ਓਨਾ ਹੀ ਸੱਚ ਹੈ। ਸਾਬਕਾ ਡੀ ਐੱਸ ਪੀ ਬਲਵਿਦਰ ਸੇਖੋਂ ਦੀ ਗ੍ਰਿਫਤਾਰੀ ਨੇ ਇਸ ਕਾਰਜ ਲਈ ਮਾਹੌਲ ਹੋਰ ਜ਼ਿਆਦਾ ਪੈਦਾ ਕਰ ਦਿੱਤਾ ਹੈ। ਸੇਖੋਂ ਦਾ ਇਸ ਵੱਡੀ ਜੁਅਰਤ ਵਾਲੇ ਕੰਮ ਵਿਚ ਸਾਥ ਦੇਣ ਵਾਲੇ ਪ੍ਰਦੀਪ ਸ਼ਰਮਾ ਨੂੰ ਵੀ ਨਾਲ ਹੀ ਟੰਗਿਆ ਗਿਆ ਹੈ।
ਇਸ ਤੋਂ ਪਹਿਲਾਂ ਅਸੀਂ 1 ਦਸੰਬਰ ਨੂੰ ਲਿਖਿਆ ਸੀ “ਲੋਕੀ ਕਹਿੰਦੇ ਡਰੱਗਜ਼ ਖਿਲਾਫ ਲੜਣਾ ਤੇ ਨੌਜੁਆਨ ਬਚਾਉਣੇ, ਦਿੱਲੀ ਦੇ ਦਲਾਲ ਕਹਿ ਰਹੇ ਨੇ ਹਿੰਦੂ ਬਨਾਮ ਸਿੱਖ ਲੜਾਉਣਾ ਜਾਂ ਸਿੱਖ ਬਨਾਮ ਦਲਿਤ ਕਰਾਉਣਾ। ਹਾਲੇ ਤੱਕ ਤਾਂ ਦਲਾਲ ਫੇਲ੍ਹ ਹੋ ਰਹੇ ਨੇ।”
ਸਾਡੀ ਇਹ ਗੱਲ ਹੁਣ ਸੇਖੋਂ- ਸ਼ਰਮਾ ਦੀ ਜੁਅਰਤ ਤੋਂ ਵੀ ਸਿੱਧ ਹੋ ਗਈ ਹੈ।
ਹੁਣ ਜੇ ਇਸ ਮੁੱਦੇ ‘ਤੇ ਵੱਡੀ ਮੁਹਿੰਮ ਖੜ੍ਹੀ ਕੀਤੀ ਜਾਵੇ ਤਾਂ ਨਾ ਸਿਰਫ ਬਿਰਤਾਂਤ ਭੰਨਿਆ ਜਾ ਸਕਦਾ ਹੈ ਸਗੋਂ ਪੁਲਿਸ ਅਤੇ ਸਿਆਸੀ ਗਠਜੋੜ ਦੀ ਪੰਜਾਬ ਖਿਲਾਫ ਚੱਲ ਰਹੀ ਇਸ ਮੁਹਿੰਮ ਨੂੰ ਬਿਲਕੁਲ ਤਾਰ-ਤਾਰ ਕੀਤਾ ਜਾ ਸਕਦਾ ਹੈ।
ਜਦੋਂ “ਸਿੱਖ ਅੱਤਵਾਦ” ਦਾ ਬਿਰਤਾਂਤ ਰਾਸ਼ਟਰੀ, ਅੰਤਰ ਰਾਸ਼ਟਰੀ ਪੱਧਰ ‘ਤੇ ਉਭਾਰਿਆ ਜਾ ਰਿਹਾ ਹੈ ਤੇ ਕਿਸੇ ਵੀ ਸਿੱਖ ਕਾਰਕੁੰਨ ਨੂੰ ਇਸ ਨਾਲ ਜੋੜਨ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ, ਜਿਵੇਂ ਬੰਦੀ ਸਿੰਘਾਂ ਲਈ ਮੋਰਚੇ ਨੂੰ ਫੇਲ੍ਹ ਕਰਨ ਲਈ ਵੀ ਕੀਤਾ ਜਾ ਰਿਹਾ ਹੈ ਤਾਂ ‘”ਪੁਲਿਸ” ਵਿੱਚ ਉਪਰੋਂ ਚਲਦੇ “ਡਰਗਜ਼ ਦੇ ਅੱਤਵਾਦ” ਨੂੰ ਨੰਗਾ ਕਰਕੇ ਪੰਜਾਬ ਦੇ ਅਸਲ ਦੋਖੀ ਨੰਗੇ ਕੀਤੇ ਜਾ ਸਕਦੇ ਨੇ ਕਿ ਅੱਤਵਾਦ ਦੀ ਅਸਲ ਪੁਸ਼ਤ-ਪਨਾਹੀ ਕਿਥੇ ਹੋ ਰਹੀ ਹੈ ਤੇ ਕੌਣ ਪਿਛਲੇ ਪੰਜ ਸਾਲ ਤੋਂ ਸੀਨੀਅਰ ਪੁਲਿਸ ਅਧਿਕਾਰੀਆਂ ਦੇ ਨਾਂ ਇਸ ਮਾਮਲੇ ਵਿਚ ਆਉਣ ਦੇ ਬਾਵਜੂਦ ਕਾਰਵਾਈ ਨਹੀਂ ਹੋਣ ਦੇ ਰਿਹਾ।
ਦੋ ਸਾਬਕਾ DGPs ਦੇ ਨਾਂ ਸਿਧਾਰਥ ਚਟੋਪਾਧਿਆ ਦੀ ਰਿਪੋਰਟ ‘ਚ ਆ ਗਏ, ਹੋਰ ਕਿੰਨਿਆਂ ਦੇ ਹਨ ਇਹ ਹਾਲੇ ਪਤਾ ਨਹੀਂ, ਹਰਪ੍ਰੀਤ ਸਿੱਧੂ ਨੇ ਕਿਸ-ਕਿਸ ਨੂੰ ਨੰਗਾ ਕੀਤਾ ਹਾਲੇ ਉਹ ਵੀ ਜਨਤਕ ਨਹੀਂ ਹੋਇਆ, ਪਰਮਰਾਜ ਉਮਰਾਨੰਗਲ ਖਿਲਾਫ ਸਾਹਮਣੇ ਆਏ ਸਬੂਤਾਂ ਦੇ ਅਧਾਰ ‘ਤੇ ਵਕੀਲ ਪ੍ਰਦੀਪ ਵਿਰਕ ਨੇ ਲਿਖਤੀ ਸ਼ਿਕਾਇਤ ਦਿੱਤੀ ਪਰ ਕੋਈ ਕਾਰਵਾਈ ਨਹੀਂ ਹੋਈ। ਕੈਪਟਨ ਅਮਰਿੰਦਰ ਸਿੰਘ ਦੇ ਓ ਐੱਸ ਡੀ ਰਹੇ ਅੰਕਿਤ ਬਾਂਸਲ ਦਾ ਨਾਂ ਰਾਣੋ ਸਰਪੰਚ ਵਾਲੇ ਕੇਸ ਵਿਚ ਆਇਆ, ਕੋਈ ਕਾਰਵਾਈ ਨਹੀਂ ਹੋਈ।
ਇਹ ਸਾਰੇ ਤੇ ਹੋਰ ਤੱਥਾਂ ਨੂੰ ਇਕ ਵੱਡੀ ਜਨਤਕ ਲਾਮਬੰਦੀ ਕਰਕੇ ਉਭਾਰਿਆ ਜਾ ਸਕਦਾ ਹੈ। ਇਸ ਅੱਤਵਾਦ ਤੇ ਇਸਦੇ ਪੁਸ਼ਪਨਾਹਾਂ ਦੀਆਂ ਸਾਜਿਸ਼ਾਂ ਦੇ ਨਾਲ-ਨਾਲ ਇਸਦੇ ਅਸਲੀ ਮਾਈ-ਬਾਪ ਨੂੰ ਬਿਲਕੁਲ ਨੰਗਾ ਕੀਤਾ ਜਾ ਸਕਦਾ ਹੈ।
ਡਰੱਗਜ਼ ਕਰ ਰਹੇ ਨੌਜੁਆਨਾਂ ਨੂੰ ਬਚਾਉਣ ਨਾਲੋਂ ਵੀ ਵੱਡਾ ਕੰਮ ਹੈ ਇਸ “ਅੱਤਵਾਦ” ਮਗਰਲੀਆਂ ਸ਼ਕਤੀਆਂ ਨੂੰ ਬਿਲਕੁਲ ਨੰਗਾ ਕਰਨਾ। ਕੀ ਹੁਣ ਕੋਈ ਇਹੋ ਜਿਹੀ ਮੁਹਿੰਮ ਖੜ੍ਹੀ ਹੋਵੇਗੀ ?
ਇਸ ਮਾਮਲੇ ‘ਤੇ ਸਾਡੀਆਂ ਪਿਛਲੀਆਂ ਕੁਝ ਪੋਸਟਾਂ ਦੇ ਸਕਰੀਨ ਸ਼ਾਟ ਵੀ ਸਾਂਝੇ ਕਰ ਰਹੇ ਹਾਂ ਤਾਂ ਕਿ ਗੱਲ ਹੋਰ ਸਾਫ ਹੋ ਜਾਵੇ।
ਪਹਿਲਾਂ ਪੰਜਾਬ ‘ਚ ਡਰੱਗਜ਼ ਖਿਲਾਫ ਸਿਰਫ ਰੌਲਾ ਸੀ ਪਰ ਹੁਣ ਜ਼ਮੀਨ ‘ਤੇ ਤਕੜਾ ਮਾਹੌਲ ਹੈ। ਇਹ ਮਾਹੌਲ ਹੀ ਇੰਨਾ ਸਮਰੱਥ ਹੋ ਸਕਦਾ ਹੈ ਕਿ ਪੰਜਾਬ ਖਿਲਾਫ ਸਾਜ਼ਿਸ਼ਾਂ ਤੇ ਹਰ ਵੰਡਣ ਵਾਲੇ ਬਿਰਤਾਂਤ ਨੂੰ ਭੰਨ ਸਕਦਾ ਹੈ।
ਸਿਆਸੀ ਠੱਗਾਂ, ਉਨ੍ਹਾਂ ਦੇ ਕਰਿੰਦਿਆਂ ਤੇ ਹਰ ਤਰ੍ਹਾਂ ਦੇ ਮਾਫੀਏ ਨੇ ਤਾਂ ਇਹ ਮਾਹੌਲ ਖਰਾਬ ਕਰਨਾ ਹੀ ਹੈ ਪਰ ਹੈਰਾਨੀ ਤੇ ਪ੍ਰੇਸ਼ਾਨੀ ਇਹ ਹੈ ਕਿ ਇਹ ਮਾਹੌਲ ਬਨਾਉਣ ਵਾਲੇ ਹੀ ਹੋਰ ਮੁੱਦਿਆਂ ‘ਤੇ ਉਲਝ ਰਹੇ ਹਨ ਤੇ ਲੋਕ ਵੰਡ ਹੋ ਰਹੇ ਨੇ। ਇਹ ਆਪਣਾ ਰਾਹ ਆਪ ਹੀ ਔਖਾ ਕਰਨ ਵਾਲੀ ਗੱਲ ਹੈ।
ਡਰੱਗਜ਼ ਦੇ ਮਾਮਲੇ ‘ਤੇ ਚੁੱਪ ਦਾ ਗਠਜੋੜ
ਵੈਸੇ ਤਾਂ ਸਾਰੀਆਂ ਸਿਆਸੀ ਪਾਰਟੀਆਂ ਪੰਜਾਬ ਵਿੱਚ ਨਸ਼ਿਆਂ ਦਾ ਮੁੱਦਾ ਉਠਾਉਂਦੀਆਂ ਰਹਿੰਦੀਆਂ ਹਨ ਤੇ ਵਿਰੋਧੀ ਪਾਰਟੀਆਂ ‘ਆਪ” ਸਰਕਾਰ ਨੂੰ ਘੇਰਦੀਆਂ ਵੀ ਹਨ ਹਨ ਪਰ ਸਾਬਕਾ ਡੀਐਸਪੀ ਬਲਵਿੰਦਰ ਸਿੰਘ ਸੇਖੋਂ ਵੱਲੋਂ ਤਾਜ਼ੀ ਪ੍ਰੈਸ ਕਾਨਫਰੰਸ ਵਿੱਚ ਡੀਜੀਪੀ ਸਿਧਾਰਥ ਚਟੋਪਾਧਿਆਏ ਵੱਲੋਂ ਸੌਂਪੀ ਰਿਪੋਰਟ ਵਿੱਚ ਪੰਜਾਬ ਦੇ ਦੋ ਸਾਬਕਾ DGPs ਦੇ ਨਾਂ ਆਉਣ ਦੇ ਖੁਲਾਸੇ ਤੋਂ ਬਾਅਦ ਸਾਰੀਆਂ ਪਾਰਟੀਆਂ ਤੇ ਇਨ੍ਹਾਂ ਦੇ ਆਗੂ ਚੁੱਪ ਹੋ ਗਏ ਹਨ।
ਜੇਕਰ ਉਹ ਹੋਰ ਕੁਝ ਨਹੀਂ ਵੀ ਕਹਿਣਾ ਚਾਹੁੰਦੇ ਤਾਂ ਸਾਰੀਆਂ ਪਾਰਟੀਆਂ ਘੱਟੋ-ਘੱਟ ਇਹ ਮੰਗ ਤਾਂ ਜ਼ੋਰਦਾਰ ਤਰੀਕੇ ਨਾਲ ਕਰ ਹੀ ਸਕਦੀਆਂ ਸਨ ਕਿ ਜਾਂਚ ਰਿਪੋਰਟ ਵਿਚਲੀ ਸਮੱਗਰੀ ਨੂੰ ਜਲਦੀ ਤੋਂ ਜਲਦੀ ਜਨਤਕ ਕੀਤਾ ਜਾਣਾ ਚਾਹੀਦਾ ਹੈ ਅਤੇ ਉਸ ਅਨੁਸਾਰ ਕਾਰਵਾਈ ਹੋਣੀ ਚਾਹੀਦੀ ਹੈ। ਪਰ ਉਹ ਪੂਰੀ ਤਰ੍ਹਾਂ ਚੁੱਪ ਨੇ।
ਅਕਲੀ ਦਲ – ਭਾਜਪਾ ਗਠਜੋੜ ਦੀ ਸਕਰਕਾਰ ਵੇਲੇ ਸਾਰਾ ਦੋਸ਼ ਅਕਲੀਆਂ ਸਿਰ ਪਾਉਣ ਵਾਲੀ ਭਾਜਪਾ ਵੀ ਇਸ ਮੁੱਦੇ ‘ਤੇ ਬਿਲਕੁਲ ਚੁੱਪ ਹੈ।
ਵਿਰੋਧੀ ਪਾਰਟੀਆਂ ਸੂਬਾ ਸਰਕਾਰ ਨੂੰ ਕੁਝ ਨਹੀਂ ਪੁੱਛ ਰਹੀਆਂ। ਇਹ ਚੁੱਪ ਦਾ ਵੱਡਾ ਗਠਜੋੜ ਓਹੀ ਹੈ, ਜਿਹੜਾ ਡਰੱਗਜ਼ ਦੇ ਮਾਮਲੇ ‘ਤੇ ਬਿਲਕੁਲ ਅੜ ਕੇ ਕਾਰਵਾਈ ਕਰਾਉਣ ਵਾਲੇ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਇਕੱਠਾ ਸੀ। ਅਸਲ ਵਿੱਚ ਉਹ ਡਰੱਗਜ਼ ਦੇ ਮੁੱਦੇ ‘ਤੇ ਜਿਸ ਤਰ੍ਹਾਂ ਦਾ ਸਟੈਂਡ ਲੈ ਰਿਹਾ ਸੀ, ਉਸ ਨਾਲ ਹੁਣ ਤੱਕ ਦੀ ਸਾਰੀ ਖੇਡ ਦਾ ਪਰਦਾਫਾਸ਼ ਹੋ ਸਕਦਾ ਸੀ। ਦਿੱਲੀ, ਪੁਲਿਸ ਦੇ ਉੱਚ ਅਧਿਕਾਰੀਆਂ ਅਤੇ ਸਿਆਸਤਦਾਨਾਂ ਨੂੰ ਇਹ ਬਰਦਾਸ਼ਤ ਨਹੀਂ ਸੀ।
ਅਸਲ ਵਿਚ ਸੇਖੋਂ ਨੇ ਜੋ ਖੁਲਾਸਾ ਕੀਤਾ ਹੈ, ਉਹ ਹਾਈ ਕੋਰਟ ਦੇ ਜੱਜ ਬਾਰੇ ਤਾਂ ਨਵਾਂ ਕਿਹਾ ਜਾ ਸਕਦਾ ਹੈ, ਪਰ DGPs ਦੇ ਨਾਂ ਅਪ੍ਰੈਲ 2018 ਵਿਚ ਸਾਹਮਣੇ ਆ ਗਏ ਸਨ ਜਦੋਂ ਸਿਧਾਰਥ ਚਟੋਪਾਧਿਆਏ ਨੇ ਇਸ ਬਾਰੇ ਹੀ ਕੋਰਟ ਵਿਚ ਦਿੱਤੀ ਇੱਕ ਅਰਜ਼ੀ ਵਿਚ ਖੁਲਾਸਾ ਕੀਤਾ ਸੀ। ਇਸ ਬਾਰੇ ਖਬਰਾਂ ਸਾਰੇ ਅਖਬਾਰਾਂ ਵਿਚ ਛਪੀਆਂ ਸਨ, ਉਹ ਕੁਮੈਂਟਾਂ ਵਿਚ ਵੇਖੋ।
ਉਸ ਨੇ ਆਪਣੀ ਅਰਜ਼ੀ ਵਿੱਚ ਕਿਹਾ ਸੀ ਕਿ “ਕਈ ਮਹੱਤਵਪੂਰਨ ਤੱਥਾਂ ਅਤੇ ਸੰਕੇਤਾਂ ਦੀ ਜਾਂਚ ਕੀਤੀ ਜਾ ਰਹੀ ਹੈ, ਜਿਸ ਵਿੱਚ ਕਥਿਤ ਤੌਰ ‘ਤੇ ਇੱਕ ਡੀਜੀਪੀ ਦਾ ਬੇਨਾਮੀ ਘਰ ਵੀ ਸ਼ਾਮਲ ਹੈ, ਇਸ ਕੇਸ ਵਿੱਚ ਉਨ੍ਹਾਂ ਦੀ ਸ਼ਮੂਲੀਅਤ ਦੀ ਪੁਸ਼ਟੀ ਕਰਨ ਲਈ ਜਾਂਚ ਕੀਤੀ ਜਾ ਰਹੀ ਹੈ।”
ਉਸ ਦੀ ਤਰਫੋਂ ਪੇਸ਼ ਹੋਏ, ਸੀਨੀਅਰ ਵਕੀਲ ਅਨੁਪਮ ਗੁਪਤਾ ਨੇ ਡੀਜੀਪੀ ਅਰੋੜਾ ‘ਤੇ ਦੋਸ਼ ਲਾਇਆ ਸੀ ਉਸ ਨੂੰ ਇਕ ਖ਼ੁਦਕੁਸ਼ੀ ਕੇਸ ਵਿਚ ਝੂਠਾ ਫਸਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਸੀ ਕਿ ਚਟੋਪਾਧਿਆਏ ਨੂੰ ਐੱਸ ਪੀ ਰਾਜਜੀਤ ਹੁੰਦਲ ਮਾਮਲੇ ਦੀ ਪੁੱਛ-ਪੜਤਾਲ ਕਰਨ ਤੋਂ ਰੋਕਣ ਲਈ ਡੀਜੀਪੀ ਖ਼ੁਦਕੁਸ਼ੀ ਮਾਮਲੇ ਦੀ ਜਾਂਚ ਨੂੰ ਸਰਗਰਮੀ ਨਾਲ ਨਿਰਦੇਸ਼ਿਤ ਅਤੇ ਕੰਟਰੋਲ ਕਰ ਰਿਹਾ ਸੀ। ਉਨ੍ਹਾਂ ਕਿਹਾ ਕਿ ਖੁਦਕੁਸ਼ੀ ਮਾਮਲੇ ਦੇ ਮੁਲਜ਼ਮਾਂ ਨੂੰ ਚਟੋਪਾਧਿਆਏ ਦਾ ਨਾਂ ਲੈਣ ਲਈ ਤਸੀਹੇ ਦਿੱਤੇ ਜਾ ਰਹੇ ਸਨ।
ਹਰ ਵੇਲੇ ਇਕ ਦੂਜੇ ਦੇ ਕੱਪੜੇ ਪਾੜਣ ਵਾਲੀਆਂ, ਇਕ ਪਾਸੇ “ਆਪ” ਤੇ ਦੂਜੇ ਪਾਸੇ ਸਾਰੀਆਂ ਵਿਰੋਧੀ ਪਾਰਟੀਆਂ, ਜਿਹੜੀਆਂ ਹਰ ਵੇਲੇ ਸਰਕਾਰ ਨੂੰ ਹਰ ਛੋਟੀ ਛੋਟੀ ਗੱਲ ‘ਤੇ ਘੇਰਦੀਆਂ ਹਨ, ਇਸ ਮਾਮਲੇ ‘ਤੇ ਬਿਲਕੁਲ ਚੁੱਪ ਹਨ।
ਐਸਆਈਟੀ ਨੇ ਫਰਵਰੀ 2018 ਵਿੱਚ ਪਹਿਲੀ ਰਿਪੋਰਟ ਸੌਂਪੀ ਸੀ ਪਰ ਸੁਆਲ ਹੈ ਕਿ ਕਿਉਂ ਇਨ੍ਹਾਂ ਰਿਪੋਰਟਾਂ ਨੂੰ ਹਾਈ ਕੋਰਟ ਨੇ ਨਹੀਂ ਖੋਲ੍ਹਿਆ ਅਤੇ ਕਾਰਵਾਈ ਕਰਾਈ? ਜੇਕਰ ਇਨ੍ਹਾਂ ਨੂੰ ਖੋਲ੍ਹਿਆ ਗਿਆ ਹੁੰਦਾ ਤਾਂ ਸ਼ਾਇਦ ਸੈਂਕੜੇ ਨੌਜਵਾਨਾਂ ਨੂੰ ਬਚਾਇਆ ਜਾ ਸਕਦਾ ਸੀ ਅਤੇ ਅਸਲ ਵਿੱਚ ਡਰੱਗ ਮਾਫੀਆ ਦੀ ਰੀੜ੍ਹ ਦੀ ਹੱਡੀ ਤੋੜੀ ਜਾ ਸਕਦੀ ਸੀ।
ਜੇ ਹਾਈਕੋਰਟ ਨੇ ਸਾਰਾ ਕੁਝ ਜਨਤਕ ਕੀਤਾ ਹੁੰਦਾ, ਸਰਕਾਰ ਨੇ ਕਾਰਵਾਈ ਕੀਤੀ ਹੁੰਦੀ ਤਾਂ ਦਿਨਕਰ ਗੁਪਤਾ ਕਦੇ ਵੀ ਪੰਜਾਬ ਦਾ ਡੀਜੀਪੀ ਅਤੇ ਹੁਣ ਐਨ ਆਈ ਏ ਦਾ ਮੁਖੀ ਨਹੀਂ ਸੀ ਬਣ ਸਕਦਾ।
ਨਾਲ ਹੀ ਟ੍ਰਿਬਿਊਨ ਦੇ ਐਡੀਟਰ ਤੇ ਇਸਦੇ ਟ੍ਰਸਟੀ ਸਾਬਕਾ DGP ਸ੍ਰੀ ਗੁਰਬਚਨ ਜਗਤ ਆਪਣੇ ਹੀ ਅਖਬਾਰ ਦੀਆਂ ਪੁਰਾਣੀਆਂ ਖਬਰਾਂ ਪੜ੍ਹਨ ਤੇ ਵੇਖਣ ਕਿ ਅਸਲ ਵਿਚ ਡਰਗਜ਼ ਦਾ ਪੈਸੇ ਕਿੱਧਰ ਜਾ ਰਿਹਾ ਹੈ। ਕੀ ਐਡੀਟਰ ਜਾਂ ਸ੍ਰੀ ਜਗਤ ਪੰਜਾਬ ਦੇ ਦੋ ਸਾਬਕਾ DGPs ਬਾਰੇ ਲਿਖਣ ਦੀ ਹਿੰਮਤ ਕਰਨਗੇ ? ਇਸ ਬਾਰੇ ਤੁਸੀਂ ਸਾਡੀਆਂ ਪਿਛਲੀਆਂ ਪੋਸਟਾਂ ਵੇਖ ਸਕਦੇ ਹੋ।
ਸਿੱਖ ਮੁੱਦਿਆਂ ਦੇ ਸਿਰ ਤੇ ਆਮ ਆਦਮੀ ਪਾਰਟੀ ਦੇ ਪੰਜਾਬ ਵਿਚ ਪੈਰ ਲੱਗੇ| ਬੇਅਦਬੀ ਅਤੇ ਡਰੱਗਜ਼ ਦੇ ਮੁੱਦਿਆਂ ਨੇ ਵੀ ਇਸ ਪਾਰਟੀ ਨੂੰ ਵੱਡਾ ਫ਼ਾਇਦਾ ਪਹੁੰਚਾਇਆ ਅਤੇ ਡਰੱਗਜ਼ ਦਾ ਮਾਮਲਾ ਵਰਤ ਕੇ ਤਾਂ ਇਨ੍ਹਾਂ ਨੇ ਪੰਜਾਬ ਦੇ “ਉੜਤਾ ਪੰਜਾਬ” ਵਾਲੇ ਅਕਸ ਨੂੰ ਸਾਰੇ ਮੁਲਕ ਚ ਉਭਾਰਿਆ |
ਹੁਣ ਇਹ ਛਲੇਡਾ ਕਹਿ ਰਿਹਾ ਹੈ ਕਿ ਬੇਅਦਬੀ ਅਤੇ ਡਰੱਗਜ਼ ਇਨ੍ਹਾਂ ਚੋਣਾਂ ਵਿੱਚ ਕੋਈ ਮੁੱਦਾ ਨਹੀਂ ਹਨ |
ਇਸ ਗੱਲ ਤੋਂ ਇਹ ਸਮਝ ਲੈਣਾ ਚਾਹੀਦਾ ਹੈ ਕਿ ਇਹ ਕਿਸੇ ਵੀ ਮੁੱਦੇ ਤੇ ਸੁਹਿਰਦ ਨਹੀਂ ਹੈ ਤੇ ਸਿਰਫ਼ ਆਪਣੇ ਜ਼ਾਤੀ ਫਾਇਦੇ ਲਈ ਲੋਕਾਂ ਦੀਆਂ ਭਾਵਨਾਵਾਂ ਨੂੰ ਵਰਤਦਾ ਹੈ |
ਪਿਛਲੇ ਸਾਲ ਅਪਰੈਲ ਵਿਚ ਜਦੋਂ ਹਾਈ ਕੋਰਟ ਨੇ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਰਿਪੋਰਟ ਨੂੰ ਰੱਦ ਕਰ ਦਿੱਤਾ ਤਾਂ ਇਸ ਨੇ ਤੇ ਕੁੰਵਰ ਨੇ ਆਪਸ ਵਿੱਚ ਗੰਢ ਤੁੱਪ ਕਰਕੇ ਉਸ ਮੁੱਦੇ ਨੂੰ “ਆਪ” ਦੇ ਸਿਆਸੀ ਲਾਹੇ ਲਈ ਵਰਤਿਆ| ਆਪ ਦੇ ਪ੍ਰਚਾਰ ਤੰਤਰ ਨੇ ਬੇਅਦਬੀ ਦੇ ਮੁੱਦੇ ਤੇ ਇਨਸਾਫ਼ ਨਾ ਮਿਲਣ ਦੇ ਮੁੱਦੇ ਨੂੰ ਖੂਬ ਪ੍ਰਚਾਰਿਆ|
ਕੇਜਰੀਵਾਲ ਤੇ ਕੁੰਵਰ ਦਾ ਨਿਸ਼ਾਨਾ ਕੋਈ ਬੇਅਦਬੀ ਦੇ ਮੁੱਦੇ ਤੇ ਇਨਸਾਫ਼ ਨਹੀਂ ਸੀ ਸਿਰਫ਼ ਆਪ ਸਿਆਸੀ ਲਾਹਾ ਲੈਣਾ ਸੀ।
ਜਦੋਂ “ਆਪ” ਦੇ ਹੱਕ ਵਿਚ ਸਾਰਾ ਕੁਝ ਵਰਤ ਹੋ ਗਿਆ ਤਾਂ ਹੁਣ ਇਹ ਛਲੇਡਾ ਕਹਿ ਰਿਹਾ ਹੈ ਕਿ ਬੇਅਦਬੀ ਅਤੇ ਡਰੱਗਜ਼ ਕੋਈ ਮੁੱਦਾ ਨਹੀਂ ਹਨ |
ਇਸ ਦੇ ਮੁਕਾਬਲੇ ਨਵਜੋਤ ਸਿੱਧੂ ਪੰਜਾਬ ਮਾਡਲ ਵੀ ਪੇਸ਼ ਕਰ ਰਿਹਾ ਹੈ ਪਰ ਸ਼ੋਰਦਾਰ ਤਰੀਕੇ ਨਾਲ ਬੇਅਦਬੀ ਅਤੇ ਡਰੱਗਜ਼ ਦੇ ਸੌਦਾਗਰਾਂ ਦਾ ਮੁੱਦਾ ਵੀ ਉਭਾਰ ਰਿਹਾ ਹੈ ।
ਇਹੀ ਇਹਦੇ ਦਿੱਲੀ ਮਾਡਲ ਦਾ ਤੇ ਹੋਰ ਵਾਅਦਿਆਂ ਦਾ ਸੱਚ ਹੈ | ਇੱਕ ਝੂਠ ਬੋਲੇ ਜਦੋਂ ਤੱਕ ਉਹ ਨੰਗਾ ਹੁੰਦਾ ਹੈ ਦੂਜਾ ਸ਼ੁਰੂ ਕਰ ਦਿਓ ਜਦੋਂ ਉਹ ਵੀ ਫੜਿਆ ਜਾਵੇ ਤੀਜਾ ਸ਼ੁਰੂ ਕਰ ਦਿਓ ਤੇ ਫਟਾਫਟ ਤੇਜ਼ੀ ਨਾਲ ਝੂਠ ਦਾ ਪ੍ਰਚਾਰ ਕਰਕੇ ਲੋਕਾਂ ਨੂੰ ਰੱਜ ਕੇ ਬੇਵਕੂਫ ਬਣਾਓ ਵੈਸੇ ਵੀ ਦੁਨੀਆਂ ਵਿੱਚ ਭੇਡਾਂ ਦੀ ਕੋਈ ਕਮੀ ਨਹੀਂ ਹੈ।
ਡਰੱਗ ਮਾਫੀਆ ਹੈ ਕੌਣ, ਕਿਉਂ ਨਹੀਂ ਕਾਬੂ ਆ ਰਿਹਾ ਤੇ ਪਾਲਕ ਕੌਣ?
ਸਪੋਕਸਮੈਨ ਟੀ ਵੀ ਨੂੰ ਦਿੱਤੀ ਤਾਜ਼ਾ ਇੰਟਰਵਿਊ ‘ਚ ਸਾਬਕਾ ਡੀ ਜੀ ਪੀ ਸਰਬਦੀਪ ਸਿੰਘ ਵਿਰਕ ਦੇ ਪੁੱਤਰ ਐਡਵੋਕੇਟ ਪ੍ਰਦੀਪ ਵਿਰਕ, ਜਿਸਨੇ ਸੁਮੇਧ ਸੈਣੀ ਦੀ ਮੁਲਤਾਨੀ ਕਤਲ ਕੇਸ ‘ਚ ਚੰਗੀ ਦੌੜ ਲੁਆਈ ਸੀ ਤੇ ਹਾਲੇ ਵੀ ਉਸਦੇ ਪਿੱਛੇ ਲੱਗਾ ਹੋਇਆ ਹੈ, ਨੇ ਬਹੁਤ ਮਹੱਤਵਪੂਰਨ ਜਾਣਕਾਰੀ ਦਿੱਤੀ ਹੈ।
ਉਸਨੇ ਦੱਸਿਆ ਹੈ ਕਿ ਉਸਨੇ ਖੁਦ ਪਰਮਰਾਜ ਉਮਰਾਨੰਗਲ ਖਿਲਾਫ ਵੱਡੇ ਡਰੱਗ ਵਪਾਰੀ ਰਾਜਾ ਕੰਧੋਲਾ ਨਾਲ ਸਬੰਧਾਂ ਅਤੇ ਭ੍ਰਿਸ਼ਟਾਚਾਰ ਬਾਰੇ ਪੁਲਿਸ ਨੂੰ ਲਿਖਤੀ ਸ਼ਿਕਾਇਤ ਕੀਤੀ ਸੀ। ਖੰਨੇ ਲਾਗਿਓਂ ਫੜ ਹੋਏ ਇਕ ਹੋਰ ਵੱਡੇ ਡਰੱਗ ਵਪਾਰੀ ਨਾਲ ਵੀ ਉਮਰਾਨੰਗਲ ਦੇ ਸਬੰਧ ਉਜਾਗਰ ਹੋਏ।
ਵਿਰਕ ਨੇ ਖੁਲਾਸਾ ਕੀਤਾ ਹੈ ਕਿ ਕਨੂੰਨ ਮੁਤਾਬਕ ਪੁਲਿਸ ਅਧਿਕਾਰੀਆਂ ਲਈ ਉਸ ਸ਼ਿਕਾਇਤ ‘ਤੇ ਕਾਰਵਾਈ ਕਰਨੀ ਜ਼ਰੂਰੀ ਸੀ ਪਰ ਕੋਈ ਕਾਰਵਾਈ ਨਹੀਂ ਕੀਤੀ ਗਈ।
ਕੀ ਪੰਜਾਬ ਦਾ ਡੀ ਜੀ ਪੀ ਜਾਂ ਮੁੱਖ ਮੰਤਰੀ, ਜਿਸ ਕੋਲ ਗ੍ਰਹਿ ਵਿਭਾਗ ਵੀ ਹੈ, ਐਡਵੋਕੇਟ ਵਿਰਕ ਵੱਲੋ ਉਠਾਏ ਅਤਿ ਜ਼ਰੂਰੀ ਸੁਆਲਾਂ ਦਾ ਕੋਈ ਜੁਆਬ ਦੇਣਗੇ ?
ਉਮਰਾਨੰਗਲ ਪਹਿਲਾਂ ਕਾਂਗਰਸ ਵੇਲੇ ਸਾਰੇ ਗਲਤ ਕੰਮ ਕਰਦਾ ਰਿਹਾ। ਫਿਰ ਬਾਦਲਾਂ ਨੇ ਉਸਨੂੰ ਸਰਪ੍ਰਸਤੀ ਦਿੱਤੀ। ਸੁਮੇਧ ਸੈਣੀ ਦਾ ਉਹ ਖਾਸ ਰਿਹਾ ਤੇ ਹੈ।
ਯਾਦ ਰਹੇ ਪਹਿਲਾਂ STF ਦੀ ਰਿਪੋਰਟ ਵੀ ਸਿਰਫ ਤੇ ਸਿਰਫ ਨਵਜੋਤ ਸਿੰਘ ਸਿੱਧੂ ਦੇ ਸਖਤ ਸਟੈਂਡ ਕਾਰਣ ਹੀ ਖੁੱਲ੍ਹੀ ਸੀ। ਉਸ ‘ਤੇ ਅੱਗੇ ਕੋਈ ਕਾਰਵਾਈ ਨਹੀਂ ਹੋਈ। ਸਾਰਿਆਂ ਨੇ ਰਲ ਕੇ (ਸਮੇਤ ਹਿੰਦੀ-ਪੰਜਾਬੀ ਗੋਦੀ ਮੀਡੀਏ ਦੇ) ਪਹਿਲਾਂ ਨਵਜੋਤ ਸਿੱਧੂ ਹਰਾਇਆ ਤੇ ਫਿਰ ਉਹ ਜੇਲ੍ਹ ਵੀ ਪਹੁੰਚਿਆ।
ਰਵਨੀਤ ਬਿੱਟੂ, ਰਾਜੇ ਵੜਿੰਗ ਵਰਗਿਆਂ ਜਾਂ ਭਾਜਪਾ ਵਾਲਿਆਂ ਨੇ ਕਦੇ ਵੀ ਉਮਰਾਨੰਗਲ ਜਾਂ ਹੋਰ ਸੀਨੀਅਰ ਪੁਲਿਸ ਅਧਿਕਾਰੀਆਂ ਦੇ ਡਰੱਗ ਮਾਫੀਏ ਨਾਲ ਸਬੰਧਾਂ ‘ਤੇ ਕਾਰਵਾਈ ਨਾ ਹੋਣ ਬਾਰੇ ਮੂੰਹ ਨਹੀਂ ਖੋਲਿਆ। “ਆਪ” ਵਾਲੇ ਤੇ ਇਨ੍ਹਾਂ ਦੀ ਸਰਕਾਰ ਵੀ ਚੁੱਪ ਹੈ।
ਵਿਰਕ ਦੇ ਖੁਲਾਸਿਆਂ ਤੋਂ ਸਪੱਸ਼ਟ ਹੈ ਪੁਲਿਸ ਵਿਚਲੇ ਕਈ ਵੱਡੇ ਠੱਗ ਇਸ ਮਾਫੀਏ ਦਾ ਸਰਗਰਮ ਜਾਂ ਅਸਿੱਧਾ ਹਿੱਸਾ ਹਨ, ਤਾਹੀਓਂ ਡਰੱਗਜ਼ ਪੰਜਾਬ ‘ਚ ਇੰਨੀਆਂ ਵਧੀਆਂ ਤੇ ਸਿਖਰ ‘ਤੇ ਬੈਠੇ ਅਧਿਕਾਰੀ ਜਾਂ ਦਿੱਲੀ ਬੈਠੇ ਇਨ੍ਹਾਂ ਦੇ ਮਾਲਕ ਇਨ੍ਹਾਂ ਨੂੰ ਬਚਾ ਰਹੇ ਨੇ। ਜਿਹੜਾ ਰਾਜਨੀਤਕ ਆਗੂ ਡਰੱਗਜ਼ ਮਾਫੀਏ ਦੇ ਅੱਤਵਾਦ ਦੇ ਇਸ ਪੱਖ ਖਿਲਾਫ ਨਹੀਂ ਬੋਲਦਾ, ਉਹ ਅਸਲ ਵਿਚ ਡਰਾਮਾ ਹੀ ਕਰ ਰਿਹਾ ਹੈ।
ਐਡਵੋਕੇਟ ਵਿਰਕ ਦੇ ਖੁਲਾਸੇ ਬਹੁਤ ਮਹਤਵਪੂਰਣ ਨੇ। ਜੇ ਰਾਜਨੀਤਕ ਆਗੂਆਂ ‘ਚ ਥੋੜੀ ਬਹੁਤੀ ਸ਼ਰਮ ਹੈ ਤਾਂ ਉਹ ਬੋਲਣ ਅਤੇ ਪੱਤਰਕਾਰ ਇਸ ਬਾਰੇ ਸੁਆਲ ਪੁੱਛਣ।
#Unpopular_Opinions #Unpopular_Ideas #Unpopular_Facts