ਕੌਣ ਹੈ ਜਾਰਜ ਸੋਰੋਸ ਤੇ ਭਾਜਪਾ ਇਸ ਨਿਵੇਸ਼ਕ ਦੀ ਫਿਲਾਸਫੀ ਤੋਂ ਡਰਦੀ ਇੰਨਾ ਚੀਕ ਚਿਹਾੜਾ ਕਿਓਂ ਪਾ ਰਹੀ ਹੈ ?

ਜਾਰਜ ਸੋਰੋਸ ਨੇ ਸਿਰਫ ਇੰਨਾ ਹੀ ਕਿਹਾ ਕੇ 2024 ਵਿੱਚ ਹਿੰਦੁਸਤਾਨ ‘ਚ ਲੋਕਤੰਤਰ ਬਹਾਲ ਹੋ ਜਾਵੇਗਾ।
ਜਾਰਜ ਸੋਰੋਸ ਵਿਸ਼ਵ ਪ੍ਰਸਿੱਧ ਫੰਡ ਮੈਨੇਜਰ ਹੈ। 1981 ਵਿੱਚ, Institutional Investment Magazine ਨੇ ਉਸਨੂੰ “ਦੁਨੀਆ ਦਾ ਸਭ ਤੋਂ ਮਹਾਨ ਫੰਡ ਮੈਨੇਜਰ” ਸਨਮਾਨ ਨਾਲ ਨਵਾਜਿਆ।
ਉਹ ਵਿੱਤੀ ਬਾਜ਼ਾਰਾਂ ਦੀ ਦਿਸ਼ਾ (ਰੁਖ ਜਾ direction ਤਹਿ ਕਰਦਾ) ਹੈ। ਉਸਦਾ ਮਸ਼ਹੂਰ ਹੈੱਜ ਫੰਡ ਆਪਣੀ ਗਲੋਬਲ ਮੈਕਰੋ ਰਣਨੀਤੀ ਲਈ ਜਾਣਿਆ ਜਾਂਦਾ ਹੈ, ਜੋ ਕਿ ਮੁਦਰਾ ਦਰਾਂ, ਵਸਤੂਆਂ ਦੀਆਂ ਕੀਮਤਾਂ, ਸਟਾਕਾਂ, ਬਾਂਡਾਂ, ਡੈਰੀਵੇਟਿਵਜ਼, ਅਤੇ ਮੈਕਰੋ-ਆਰਥਿਕ ਵਿਸ਼ਲੇਸ਼ਣ ਦੇ ਅਧਾਰ ‘ਤੇ ਹੋਰ ਸੰਪਤੀਆਂ ਦੀ ਨੀਤੀਆਂ ਤਹਿ ਕਰਦਾ ਹੈ। ਦੁਨੀਆ ਦੇ ਫੰਡ ਮੈਨੇਜਰ ਉਸ ਨੂੰ ਇਸ ਖੇਤਰ ਦਾ ਪਿਤਾਮਾ ਮੰਨਦੇ ਹਨ।
ਉਹ ਪਹਿਲਾਂ ਆਪਣੀ ਨੀਤੀ ਐਲਾਨ ਕਰਦਾ ਤੇ ਕੰਮ ਵਿੱਚ ਜੁੱਟ ਜਾਂਦਾ ਹੈ। ਉਸ ਨੂੰ ਵੇਖ ਕੇ ਬਾਕੀ ਦੁਨੀਆ ਦੇ ਫ਼ੰਡ ਮੈਨੇਜਰ ਵੀ ਉਹਦੇ ਪਿੱਛੇ ਆ ਜਾਂਦੇ ਹਨ। ਨਤੀਜਾ ਅਕਸਰ ਉਹ ਹੁੰਦਾ, ਜਿਸਦਾ ਉਸਨੇ ਪਹਿਲਾ ਐਲਾਨ ਕੀਤਾ ਹੁੰਦਾ ਹੈ। ਸੋਰੋਸ ਕੋਈ ਵੀ ਐਲਾਨ ਬਹੁਤ ਘੋਖ ਤੋਂ ਬਾਅਦ ਕਰਦਾ ਤੇ ਬਾਜ਼ੀ ਤਕਰੀਬਨ ਬਹੁਤੀ ਵਾਰ ਫਤਹਿ ਕਰਦਾ ਹੈ। ਸੋਰੋਸ ਗਲੋਬਲ ਫੰਡ ਮੈਨੇਜਰੀ ਦਾ ਸਰਦਾਰ ਮੰਨਿਆ ਜਾਂਦਾ ਹੈ ਅਤੇ ਯਹੂਦੀ ਨਿਵੇਸ਼ਕਾਂ ਦਾ ਸਿਰਮੌਰ ਨਿਵੇਸ਼ਕ।

ਸੋਰੋਸ ਨੂੰ ਹਮੇਸ਼ਾ “ਬੈਂਕ ਆਫ਼ ਇੰਗਲੈਂਡ ਨੂੰ ਤੋੜਨ ਵਾਲੇ ਆਦਮੀ” ਵਜੋਂ ਯਾਦ ਕੀਤਾ ਜਾਵੇਗਾ। ਇੱਕ ਮਸ਼ਹੂਰ ਮੁਦਰਾ ਸੱਟੇਬਾਜ਼, ਸੋਰੋਸ ਆਪਣੇ ਯਤਨਾਂ ਨੂੰ ਇੱਕ ਵਿਸ਼ੇਸ਼ ਭੂਗੋਲਿਕ ਖੇਤਰ ਤੱਕ ਸੀਮਿਤ ਨਹੀਂ ਕਰਦਾ, ਸਗੋਂ ਦੁਨੀਆ ਭਰ ਵਿੱਚ ਮੌਕੇ ਦੀ ਭਾਲ ਵਿੱਚ ਰਹਿੰਦਾ। ਸਤੰਬਰ 1992 ਵਿੱਚ, ਉਸਨੇ ਅਰਬਾਂ ਡਾਲਰ ਦੇ ਬ੍ਰਿਟਿਸ਼ ਪੌਂਡ ਉਧਾਰ ਲਏ ਅਤੇ ਉਹਨਾਂ ਨੂੰ ਜਰਮਨ ਮਾਰਕ ਵਿੱਚ ਬਦਲ ਦਿੱਤਾ। ਜਦੋਂ ਪੌਂਡ ਕਰੈਸ਼ (ਡਿੱਗ ਪਿਆ) ਹੋ ਗਿਆ, ਸੋਰੋਸ ਨੇ ਇੱਕ ਦਿਨ ਦੇ ਵਪਾਰ ਦੌਰਾਨ ਪੌਂਡ ਦੇ ਮੁੱਲ ਅਤੇ ਜਰਮਨ ਮਾਰਕ ਦੇ ਮੁੱਲ ਵਿੱਚ ਅੰਤਰ ਕਰਕੇ ਇੱਕ ਬਿਲੀਅਨ ਡਾਲਰ ਤੋਂ ਵੱਧ ਕਮਾ ਲਿਆ। 2007 ‘ਚ ਦੁਨੀਆ ਪੱਧਰ ਦੇ ਵਿੱਤੀ ਸੰਕਟ ਬਾਰੇ ਵੀ ਉਹਨੇ ਭਵਿੱਖਬਾਣੀ ਕਰ ਕੇ ਇੱਕ ਸਾਲ ਪਹਿਲਾਂ ਦੱਸ ਦਿੱਤਾ ਸੀ, ਜਦਕਿ ਕਈਆਂ ਲਈ ਇਹ ਝਟਕੇ ਵਾਂਗ ਆਇਆ ਸੀ।

ਉਸਨੇ 1997 ਦੇ ਏਸ਼ੀਅਨ ਵਿੱਤੀ ਸੰਕਟ ਦੌਰਾਨ ਏਸ਼ੀਅਨ ਮੁਦਰਾਵਾਂ ਵਿੱਚ ਹਲਚਲ ਪੈਦਾ ਕੀਤੀ, ਜਿਸ ਦੇ ਨਤੀਜੇ ਵਜੋਂ ਬਾਹਟ (ਥਾਈਲੈਂਡ ਦੀ ਮੁਦਰਾ) Devalue ਹੋ ਗਈ।

ਦੁਨੀਆ ਭਰ ਦੀਆਂ ਸਰਕਾਰਾਂ ਇਸ ਡਰ ਵਿੱਚ ਰਹਿੰਦੀਆਂ ਸਨ ਕਿ ਸੋਰੋਸ ਉਹਨਾਂ ਦੀਆਂ ਮੁਦਰਾਵਾਂ ਵਿੱਚ ਦਿਲਚਸਪੀ ਨਾ ਲੈ ਲਵੇ। ਜਦੋਂ ਉਸਨੇ ਅਜਿਹਾ ਕੀਤਾ, ਤਾਂ ਹੋਰ ਸੱਟੇਬਾਜ਼ ਇਸ ਲੜਾਈ ਵਿੱਚ ਅਕਸਰ ਸ਼ਾਮਲ ਹੋ ਜਾਂਦੇ। ਸੱਟੇਬਾਜ਼ਾਂ ਦੁਆਰਾ ਉਧਾਰ ਅਤੇ ਲਾਭ ਉਠਾਉਣ ਲਈ ਵੱਡੀ ਮਾਤਰਾ ਵਿੱਚ ਪੈਸੇ ਦੀ ਮਾਤਰਾ ਨੇ ਛੋਟੀਆਂ ਸਰਕਾਰਾਂ ਲਈ ਹਮਲੇ ਦਾ ਸਾਹਮਣਾ ਕਰਨਾ ਅਸੰਭਵ ਹੋ ਜਾਂਦਾ।

ਉਸਦੇ ਜਨਤਕ ਰੁਖ ਅਤੇ ਸ਼ਾਨਦਾਰ ਸਫਲਤਾ ਨੇ ਸੋਰੋਸ ਨੂੰ ਚੋਟੀ ‘ਤੇ ਰੱਖਿਆ ਹੈ। ਤਿੰਨ ਦਹਾਕਿਆਂ ਤੋਂ ਵੱਧ ਸਮੇਂ ਦੌਰਾਨ, ਉਸਨੇ ਲਗਭਗ ਹਰ ਵਾਰ ਸਹੀ ਕਦਮ ਚੁੱਕੇ ਹਨ।

ਸੋਰੋਸ ਦੇ ਇਸ ਹੀ ਅੰਦਾਜ਼ ਅਤੇ ਇਤਿਹਾਸ ਤੋਂ ਭਾਜਪਾ ਅਤੇ ਅਡਾਨੀ ਦੀ ਹਾਲਤ ਪਤਲੀ ਹੋਣੀ ਯਕੀਨੀ ਜਾਪਦੀ ਹੈ।

#Unpopular_Opinions #Unpopular_Ideas #Unpopular_Facts