Fatehgarh Sahib: ਬੱਸੀ ਪਠਾਣਾਂ ਵਿਖੇ ਪੁਲਿਸ ਦੀ ਵੱਡੀ ਕਾਰਵਾਈ, ਮੁਕਾਬਲੇ ‘ਚ 3 ਗੈਂਗਸਟਰ ਢੇਰ, 2 ਪੁਲਿਸ ਮੁਲਾਜ਼ਮ ਜ਼ਖ਼ਮੀ
ਪੁਲਿਸ ਅਨੁਸਾਰ ਇਹ ਗੈਂਗਸਟਰ ਫ਼ਤਿਹਗੜ੍ਹ ਸਾਹਿਬ ਅਤੇ ਮੋਹਾਲੀ ਨੇੜੇ ਬੱਸੀ ਪਠਾਣਾਂ ਵਿਖੇ ਲੁਕੇ ਹੋਏ ਸਨ ਅਤੇ ਬੱਸੀ ਪਠਾਣਾਂ ਨੇੜੇ ਰੇਲਵੇ ਲਾਈਨਾਂ ‘ਤੇ ਮੁਕਾਬਲਾ ਹੋਇਆ। ਇਹ ਤੇਜਾ ਗੈਂਗ ਨਾਲ ਜੁੜੇ ਹੋਏ ਗੈਂਗਸਟਰ ਸਨ। ਮੁਕਾਬਲੇ ਵਿੱਚ ਗੈਂਗਸਟਰ ਤੇਜਾ ਵੀ ਮਾਰਿਆ ਗਿਆ ਹੈ, ਜਿਸ ਉਪਰ ਕਈ ਮਾਮਲਿਆਂ ਵਿੱਚ ਵੱਖ ਵੱਖ ਪੁਲਿਸ ਥਾਣਿਆਂ ਵਿੱਚ ਪਰਚੇ ਦਰਜ ਹਨ।
ਫ਼ਤਿਹਗੜ੍ਹ ਸਾਹਿਬ ਦੇ ਬੱਸੀ ਪਠਾਣਾਂ ਵਿਖੇ ਪੰਜਾਬ ਪੁਲਿਸ ਅਤੇ ਗੈਂਗਸਟਰਾਂ ਵਿਚਕਾਰ ਮੁਕਾਬਲੇ ਦੀ ਖ਼ਬਰ ਸਾਹਮਣੇ ਆਈ ਹੈ। ਪੰਜਾਬ ਪੁਲਿਸ ਨੇ ਗੈਂਗਸਟਰਾਂ ਨਾਲ ਮੁਕਾਬਲੇ ਵਿੱਚ ਵੱਡੀ ਕਾਰਵਾਈ ਕਰਦੇ ਹੋਏ 3 ਗੈਂਗਸਟਰਾਂ ਨੂੰ ਮਾਰ ਮੁਕਾਇਆ ਹੈ, ਜਦਕਿ 2 ਪੁਲਿਸ ਮੁਲਾਜ਼ਮ ਵੀ ਜ਼ਖ਼ਮੀ ਹੋ ਗਏ ਹਨ। ਇਨਕਾਊਂਟਰ ਵਾਲੀ ਥਾਂ ‘ਤੇ ਏਜੀਟੀਐਫ ਮੁਖੀ ਪ੍ਰਮੋਦ ਬਾਨ ਖੁਦ ਮੌਕੇ ਉਪਰ ਹਾਜ਼ਰ ਹਨ।
ਐਂਟੀ ਗੈਂਗਸਟਰ ਫੋਰਸ ਵੱਲੋਂ ADGP ਪ੍ਰਮੋਦ ਬਾਨ, ਜੋ ਮੌਕੇ ਉਪਰ ਖੁਦ ਹਾਜ਼ਰ ਹਨ, ਨੇ ਨਿਊਜ਼18 ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਗੱਡੀ ਵਿੱਚ 3 ਗੈਂਗਸਟਰ ਸਨ, ਜਿਹੜੇ ਇੱਕ ਗੱਡੀ ਵਿੱਚ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਪੁਲਿਸ ਨੂੰ ਇਨ੍ਹਾਂ ਬਾਰੇ ਸੂਹ ਮਿਲੀ ਸੀ, ਜਿਸ ਦੇ ਆਧਾਰ ‘ਤੇ ਪੁਲਿਸ ਨੇ ਇਨ੍ਹਾਂ ਨੂੰ ਘੇਰਾ ਰੋਕਣਾ ਚਾਹਿਆ ਤਾਂ ਗੈਂਗਸਟਰਾਂ ਨੇ ਗੋਲੀਆਂ ਚਲਾ ਦਿੱਤੀਆਂ, ਜਿਸ ਦੇ ਜਵਾਬ ਵਿੱਚ ਪੁਲਿਸ ਨੇ ਵੀ ਗੋਲਬਾਰੀ ਕੀਤੀ। ਨਤੀਜੇ ਵੱਜੋਂ ਪੁਲਿਸ ਗੋਲੀਬਾਰੀ ਵਿੱਚ 2 ਗੈਂਗਸਟਰ ਮਾਰੇ ਗਏ, ਜਦਕਿ ਇੱਕ ਜ਼ਖ਼ਮੀ ਹੋ ਗਿਆ ਸੀ, ਜਿਸ ਦੀ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਇਸ ਗੈਂਗਸਟਰਾਂ ਵੱਲੋਂ ਚਲਾਈਆਂ ਗੋਲੀਆਂ ਵਿੱਚ 2 ਪੁਲਿਸ ਮੁਲਾਜ਼ਮ ਵੀ ਜਖ਼ਮੀ ਹੋ ਗਏ ਹਨ।
ਪੁਲਿਸ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਹ ਦੋਵੇਂ ਗੈਂਗਸਟਰ ਪੁਲਿਸ ਨੂੰ ਲੋੜੀਂਦੇ ਸਨ ਅਤੇ 2 ਦਿਨ ਪਹਿਲਾਂ ਤੋਂ ਹੀ ਪੁਲਿਸ ਤਕਨੀਕੀ ਮਦਦ ਨਾਲ ਇਨ੍ਹਾਂ ਦੀ ਰੇਕੀ ਕਰ ਰਹੀ ਸੀ | ਜਿੱਥੇ ਉਨ੍ਹਾਂ ਦਾ ਟਿਕਾਣਾ ਮੋਰਿੰਡਾ ਅਤੇ ਬੱਸੀ ਪਠਾਣਾਂ ਵੱਲ ਆ ਰਿਹਾ ਸੀ, ਜਿਵੇਂ ਹੀ ਇਹ ਲੋਕ ਥਾਰ ਕਾਰ ‘ਚ ਸਵਾਰ ਹੋ ਕੇ ਬਾਹਰ ਨਿਕਲੇ ਤਾਂ ਪੁਲਿਸ ਨੇ ਉਨ੍ਹਾਂ ਨੂੰ ਆਤਮ ਸਮਰਪਣ ਕਰਨ ਲਈ ਕਿਹਾ ਪਰ ਉਨ੍ਹਾਂ ਪੁਲਿਸ ‘ਤੇ ਫਾਇਰਿੰਗ ਕਰ ਦਿੱਤੀ, ਜਿਸ ਦੇ ਜਵਾਬ ‘ਚ ਪੁਲਿਸ ਨੇ ਵੀ ਗੋਲੀ ਚਲਾ ਦਿੱਤੀ।
ਤੇਜਾ ਗੈਂਗ ਨਾਲ ਸਬੰਧਤ ਸਨ ਗੈਂਗਸਟਰ – ਪੁਲਿਸ ਅਨੁਸਾਰ ਇਹ ਗੈਂਗਸਟਰ ਫ਼ਤਿਹਗੜ੍ਹ ਸਾਹਿਬ ਅਤੇ ਮੋਹਾਲੀ ਨੇੜੇ ਬੱਸੀ ਪਠਾਣਾਂ ਵਿਖੇ ਲੁਕੇ ਹੋਏ ਸਨ ਅਤੇ ਬੱਸੀ ਪਠਾਣਾਂ ਨੇੜੇ ਰੇਲਵੇ ਲਾਈਨਾਂ ‘ਤੇ ਮੁਕਾਬਲਾ ਹੋਇਆ। ਜਾਣਕਾਰੀ ਅਨੁਸਾਰ ਗੈਂਗਸਟਰ 2 ਗੱਡੀਆਂ ਵਿੱਚ ਸਵਾਰ ਸਨ, ਜਿਨ੍ਹਾਂ ਵਿੱਚ ਇੱਕ ਪਟਿਆਲਾ ਨੰਬਰ ਦੀ ਸਕਾਰਪੀਓ ਅਤੇ ਦੂਜੀ ਕਾਲੇ ਰੰਗ ਦੀ ਥਾਰ ਰੋਪੜ ਦੀ ਹੈ। ਇਹ ਤੇਜਾ ਗੈਂਗ ਨਾਲ ਜੁੜੇ ਹੋਏ ਗੈਂਗਸਟਰ ਸਨ। ਮੁਕਾਬਲੇ ਵਿੱਚ ਗੈਂਗਸਟਰ ਤੇਜਾ ਵੀ ਮਾਰਿਆ ਗਿਆ ਹੈ, ਜਿਸ ਉਪਰ ਕਈ ਮਾਮਲਿਆਂ ਵਿੱਚ ਵੱਖ ਵੱਖ ਪੁਲਿਸ ਥਾਣਿਆਂ ਵਿੱਚ ਪਰਚੇ ਦਰਜ ਹਨ।
ਪੁਲਿਸ ਮੁਲਾਜ਼ਮ ਕੁਲਦੀਪ ਬਾਜਵਾ ਕਤਲ ਨਾਲ ਜੁੜੇ ਤਾਰ – ਪੁਲਿਸ ਸੂਤਰਾਂ ਅਨੁਸਾਰ ਇਸ ਪੁਲਿਸ ਮੁਕਾਬਲੇ ਦੇ ਤਾਰ ਫਿਲੌਰ ਵਿਖੇ ਪੁਲਿਸ ਮੁਲਾਜ਼ਮ ਕੁਲਦੀਪ ਬਾਜਵਾ ਦੇ ਕਤਲ ਨਾਲ ਜੁੜੇ ਹੋਏ ਹਨ। ਦੱਸ ਦੇਈਏ ਕਿ ਕੁੱਝ ਸਮਾਂ ਪਹਿਲਾਂ ਗੈਂਗਸਟਰਾਂ ਨੇ ਫਿਲੌਰ ਵਿੱਚ ਪੁਲਿਸ ਉਪਰ ਗੋਲੀਆਂ ਚਲਾ ਦਿੱਤੀਆਂ ਸਨ, ਜਿਸ ਵਿੱਚ ਪੁਲਿਸ ਮੁਲਾਜ਼ਮ ਕੁਲਦੀਪ ਬਾਜਵਾ ਦੀ ਮੌਤ ਹੋ ਗਈ ਸੀ। ਹਾਲਾਂਕਿ ਪੁਲਿਸ ਨੇ ਕਾਰਵਾਈ ਕਰਦੀ ਹੋਏ 3 ਗੈਂਗਸਟਰਾਂ ਨੂੰ ਗ੍ਰਿ਼ਫ਼ਤਾਰ ਕਰ ਲਿਆ ਸੀ।